ਗਿਆਨੀ ਮਹਾਂ ਸਿੰਘ

ਮਹਾਂ ਸਿੰਘ, ਗਿਆਨੀ: ਪੰਜਾਬੀ ਦਾ ਪ੍ਰਸਿੱਧ ਪੱਤਰਕਾਰ ਸੀ।

ਗਿਆਨੀ ਮਹਾਂ ਸਿੰਘ
ਜਨਮ(1908-08-08)8 ਅਗਸਤ 1908
ਸਾਂਦੇ ਹਾਸ਼ਿਮ, ਫਿਰੋਜ਼ਪੁਰ, ਪੰਜਾਬ, ਭਾਰਤ
ਮੌਤ6 ਸਤੰਬਰ 1988(1988-09-06) (ਉਮਰ 80)
ਅੰਮ੍ਰਿਤਸਰ
ਕਿੱਤਾਸਿੱਖ ਪੱਤਰਕਾਰੀ
ਰਾਸ਼ਟਰੀਅਤਾਭਾਰਤ
ਪ੍ਰਮੁੱਖ ਕੰਮਆਦਿ ਬੀੜ ਦਾ ਸੰਕਲਨ ਕਾਲ"(1952), ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਗੁਰਮੁਖ ਜੀਵਨ (1969), 'ਖਾਲਸਾ ਸਮਾਚਾਰ ਅਖਬਾਰ ਦੀ ਸੰਪਾਦਕੀ
ਸਾਥੀਬਸੰਤ ਕੌਰ
ਬੱਚੇਰਾਜਿੰਦਰ ਕੌਰ, ਇਸ਼ਟਦੇਵ ਸਿੰਘ, ਇੰਦਰਜੀਤ ਕੌਰ
ਮਾਪੇਪਿਤਾ ਅਰਜਨ ਸਿੰਘ, ਮਾਤਾ ਰਾਧਾ ਕੌਰ

ਗਿਆਨੀ ਮਹਾਂ ਸਿੰਘ ਨੇ ਭਾਈ ਵੀਰ ਸਿੰਘ ਜੀ ਨਾਲ ਲਗਭਗ ਤਿੰਨ ਦਹਾਕਿਆਂ ਤੋਂ ਵਧ ਸਮਾ ਗੁਜ਼ਾਰਿਆ। ਆਪ ਨੇ ਹਮੇਸ਼ਾ ਗੁਰਮਤਿ ਸਿਧਾਂਤਾਂ ਨੂੰ ਜ਼ਿੰਦਗੀ ਵਿਚ ਅਮਲੀ ਰੰਗ ਦੇਣ ਦੀ ਵਕਾਲਤ ਕੀਤੀ। ਸਿੱਖ ਇਤਿਹਾਸ ਸੰਪ੍ਰਦਾਵਾਂ, ਮਾਨਤਾਵਾਂ ਤੇ ਵਿਚਾਰਧਾਰਵਾਂ ਆਦਿ ਨੂੰ ਪਰਖਣ ਤੇ ਸ਼ੁੱਧ ਵਿਚਾਰਨ ਤੇ ਨਿਤਾਰਨ ਲਈ ਗੁਰਬਾਣੀ ਤੇ ਗੁਰ ਇਤਿਹਾਸ ਨੂੰ ਹੀ ਕਸਵੱਟੀ ਬਣਾਇਆ ਜੋ ਗੁਰਮਤਿ ਸਿਧਾਤਾਂ ਅਨੁਸਾਰ ਨਹੀਂ ਉਸ ਨੂੰ ਤਿਆਗਣ ਦੀ ਵਕਾਲਤ ਕੀਤੀ ਅਤੇ ਡਟ ਕੇ ਉਨ੍ਹਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਗੁਰੂਡੰਮ ਵਿਰੁੱਧ ਆਪ ਨੇ ਬਹੁਤ ਸਾਰੇ ਲੇਖ ਲਿਖੇ। ਸਿੱਖਾਂ ਦੇ ਸੁਨਹਿਰੇ ਅਤੀਤ ਨੂੰ ਪੇਸ਼ ਕਰਕੇ ਗੁੰਮਰਾਹ ਹੋਏ ਸਿੱਖਾਂ ਨੂੰ ਮੁੜ ਗੁਰੂ ਘਰ ਨਾਲ ਜੋੜਨ ਦਾ ਨਿੱਗਰ ਉਪਰਾਲਾ ਕੀਤਾ। ਇਸ ਦੇ ਨਾਲ ਨਾਲ ਉਹਨਾਂ ਆਦਰਸ਼ਾਂ ਦਾ ਪ੍ਰਚਾਰ ਕੀਤਾ ਜੋ ਸਿੰਘ ਸਭਾ ਨੇ ਅਪਣਾਏ ਸਨ ਅਤੇ ਨਾਲ ਹੀ ਭਾਈ ਵੀਰ ਸਿੰਘ ਦਾ ਪ੍ਰਭਾਵ ਵੀ ਕਬੂਲ ਕੀਤਾ। ਆਪ ਨੇ ਸਿੱਖ ਸਮੱਸਿਆਵਾਂ ਬਾਰੇ ਵਿਸਤਾਰ ਸਹਿਤ ਲਿਖਿਆ ਤੇ ਸਿੱਖਾਂ ਵਿਚ ਆ ਰਹੀ ਧਾਰਮਿਕ ਗਿਰਾਵਟ, ਸਮਾਜਿਕ ਬੁਰਾਈਆਂ, ਨਸ਼ਿਆਂ ਆਦਿ ਦੇ ਸੇਵਨ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕੀਤੀ। ਖਾਲਸਾ ਸਮਾਚਾਰ ਇਕ ਸਦੀ ਤੋਂ ਸਿੱਖਾਂ ਦਾ ਬੁਲਾਰਾ ਰਿਹਾ। ਇਸ ਦੀ ਸੰਪਾਦਕੀ ਕਰਦਿਆਂ ਗਿਆਨੀ ਮਹਾਂ ਸਿੰਘ ਨੇ ਸਿੱਖੀ ਦੇ ਵਿਕਾਸ ਤੇ ਵਿਗਾਸ ਲਈ ਬਹੁਤ ਵੱਡਾ ਯੋਗਦਾਨ ਪਾਇਆ।

ਮੁੱਢਲਾ ਜੀਵਨ ਤੇ ਪਰਿਵਾਰ

ਮਹਾਂ ਸਿੰਘ, ਗਿਆਨੀ: ਪੰਜਾਬੀ ਦੇ ਇਸ ਪ੍ਰਸਿੱਧ ਪੱਤਰਕਾਰ ਦਾ ਜਨਮ 8 ਅਗਸਤ, 1908 ਈ. ਨੂੰ ਸ. ਅਰਜਨ ਸਿੰਘ ਦੇ ਘਰ ਪਿੰਡ ਸਾਂਦੇ ਹਾਸ਼ਿਮ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਇਆ।ਆਪ ਨੇ ਆਪਣੇ ਪਿੰਡ ਤੋਂ ਮੁਢਲੀ ਵਿਦਿਆ ਪ੍ਰਾਪਤ ਕਰਨ ਉਪਰੰਤ ਫਿਰੋਜ਼ਪੁਰ ਤੋਂ ਦਸਵੀਂ ਪਾਸ ਕੀਤੀ। ਧਾਰਮਿਕ ਰੁਚੀਆਂ ਦਾ ਧਾਰਨੀ ਹੋਣ ਕਾਰਨ ਇਸ ਨੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦਾ ਡੂੰਘਾ ਅਧਿਐਨ ਕੀਤਾ ਅਤੇ ਉਹਨਾਂ ਦੀ ਲੇਖਣੀ ਦਾ ਪ੍ਰਭਾਵ ਗ੍ਰਹਿਣ ਕੀਤਾ। ਸਮਾਂ ਪਾ ਕੇ ਆਪ ਅੰਮ੍ਰਿਤਸਰ ਵਿਖੇ ਆ ਗੲੇ ਤੇ ਭਾਈ ਵੀਰ ਸਿੰਘ ਨੇ ਸੰਪਰਕ ਵਿਚ ਆਉਣ ਮਗਰੋਂ ਉਨ੍ਹਾਂ ਕੋਲ ਨੌਕਰੀ ਕਰ ਲਈ। ਲੰਮਾ ਸਮਾਂ ਆਪ ਖਾਲਸਾ ਸਮਾਚਾਰ ਦਾ ਮੈਨੇਜਰ ਤੇ ਸੰਪਾਦਕ ਰਹੇ। ਇਸ ਨੇ ਪੰਥਕ ਮਸਲਿਆਂ ਬਾਰੇ, ਹੋਰ ਧਰਮਾਂ ਵਾਲਿਆਂ ਜਾਂ ਸੰਪ੍ਰਦਾਇ ਵਾਲੇ ਸਾਧੂ ਸੰਤਾਂ ਵਲੋਂ ਛੇੜੇ ਵਿਵਾਦਾਂ ਬਾਰੇ ਨਿਰੰਤਰ ਖਾਲਸਾ ਸਮਾਚਾਰ ਵਿਚ ਲਿਖਿਆ। ਇਸ ਦੇ ਅਣਗਿਣਤ ਲੇਖ ਅਤੇ ਸੰਪਾਦਕੀਆਂ ਯਾਦਗਾਰੀ ਤੇ ਸਾਂਭਣਯੋਗ ਹਨ।


ਗਿਆਨੀ ਮਹਾਂ ਸਿੰਘ ਨੇ ਜਿਥੇ ਗੁਰਬਾਣੀ ਬਾਰੇ ਲਿਖਿਆ ਉਥੇ ਦਸਮ ਗ੍ਰੰਥ ਬਾਰੇ ਵੀ ਵਿਸਥਾਰ ਸਹਿਤ ਲਿਖਿਆ। ਅਕਾਲ ਉਸਤਤਿ ਦਾ ਸ਼ੁੱਧ ਟੀਕਾ ਇਸ ਦੀ ਨਿੱਗਰ ਦੇਣ ਹੈ। ਫ਼ਾਰਸੀ ਵਿਚੋਂ ਭਾਈ ਨੰਦ ਲਾਲ ਗੋਯਾ ਦੀਆਂ ਪ੍ਰਮੁੱਖ ਰਚਨਾਵਾਂ ਜੋਤਿ ਵਿਗਾਸ, ਜ਼ਿੰਦਗੀਨਾਮਾ, ਗੰਜਨਾਮਾ, ਤੌਸੀਫ਼ ਸਨਾ ਆਦਿ ਦਾ ਅਨੁਵਾਦ (ਟੀਕੇ) ਕੀਤਾ। ਇਹ ਅਨੁਵਾਦ ਬੜੇ ਸ਼ੁੱਧ ਤੇ ਸਫਲ ਹਨ।

ਗਿਆਨੀ ਮਹਾਂ ਸਿੰਘ ਦੇ ਲੇਖਾਂ ਵਿਚ ਮੁੱਖ ਰੂਪ ਵਿਚ ਦਾਰਸ਼ਨਿਕ, ਵਿਆਖਿਆਤਮਕ ਤੇ ਵਿਵੇਚਨਾਤਮਕ ਸ਼ੈਲੀ ਪ੍ਰਧਾਨ ਹੈ, ਭਾਵੇਂ ਇਸ ਨੇ ਖੰਡਨ ਮੰਡਨ ਵਾਲੀ ਤਰਕ ਪ੍ਰਧਾਨ ਸ਼ੈਲੀ ਵੀ ਅਪਣਾਈ ਹੈ ਜਿਹੜੀ ਕਿ ਬੜੀ ਰੌਚਕ ਹੈ। ਵਿਚਾਰਾਂ ਨੂੰ ਬੜੀ ਸਫ਼ਲਤਾ ਨਾਲ ਪ੍ਰਸਤੁਤ ਕੀਤਾ ਹੈ। ਭਾਸ਼ਾ ਠੇਠ, ਸਰਲ ਤੇ ਬੋਲਚਾਲ ਵਾਲੀ ਸੁੰਦਰ ਪੰਜਾਬੀ ਹੈ।‘ਆਦਿ ਬੀੜ ਦਾ ਸੰਕਲਨ ਕਾਲ’; ‘ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ’; ‘ਭਾਈ ਸਾਹਿਬ ਭਾਈ ਵੀਰ ਸਿੰਘ’; ‘ਦਸਮ ਗੁਰ ਗਿਰਾ’; ‘ਸਰਦਾਰ ਤਰਲੋਚਨ ਸਿੰਘ ਦਾ ਸਫਲ ਜੀਵਨ’; ‘ਪੰਥਕ ਨਜ਼ਾਰੇ’; ‘ਹੇਮਕੁੰਟ ਸਪਤ ਸ਼੍ਰਿੰਗ’; ‘ਭਗਤ ਬਾਣੀ ਪਰਥਾਇ ਗੁਰੂ ਸਾਹਿਬਾਨ ਦੀ ਬਾਣੀ’; ‘ਅਕਾਲ ਉਸਤਤਿ ਸਟੀਕ’; ‘33 ਸਵੈਯੇ ਸਟੀਕ’; ‘ਜੋਤਿ ਵਿਗਾਸ (ਸਹਿ ਅਨੁਵਾਦਕ)’; ‘ਤੌਸੀਫ਼ ਸਨਾ ਤੇ ਗੋਯਾ (ਅਨੁਵਾਦ/ਟੀਕਾ)’; ‘ਗੰਜਨਾਮਾ (ਅਨੁਵਾਦ/ਸਟੀਕ)’; ਜ਼ਿੰਦਗੀਨਾਮਾ (ਅਨੁਵਾਦ/ਸਟੀਕ)’; ਆਦਿ ਇਸ ਦੀਆਂ ਪ੍ਰਮੁੱਖ ਰਚਨਾਵਾਂ ਹਨ । ਇਨ੍ਹਾਂ ਤੋਂ ਇਲਾਵਾ ਭਾਈ ਵੀਰ ਸਿੰਘ ਦੇ ਦੇਹਾਂਤ ਉਪਰੰਤ ਇਸ ਨੇ ਉਨ੍ਹਾਂ ਦੀਆਂ ਵਿਕੋਲਿਤਰੀਆਂ ਰਚਨਾਵਾਂ ਦਾ ਸੰਪਾਦਨ ਵੀ ਕੀਤਾ। ਇਹ ਮੁੱਖ ਰੂਪ ਵਿਚ ਪੱਤਰਕਾਰ ਸੀ। ਸੰਨ 1985 ਵਿਚ ਭਾਸ਼ਾ ਵਿਭਾਗ, ਪੰਜਾਬ ਨੇ ਇਸ ਨੂੰ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਆ। 6 ਸਤੰਬਰ, 1988 ਨੂੰ ਇਸ ਦਾ ਦੇਹਾਂਤ ਅੰਮ੍ਰਿਤਸਰ ਵਿਖੇ ਹੋਇਆ।

ਸੇਵਾਵਾਂ

ਧਾਰਮਿਕ ਰੁਚੀਆਂ ਦਾ ਧਾਰਨੀ ਹੋਣ ਕਾਰਨ ਇਸ ਨੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦਾ ਡੂੰਘਾ ਅਧਿਐਨ ਕੀਤਾ ਅਤੇ ਉਹਨਾਂ ਦੀ ਲੇਖਣੀ ਦਾ ਪ੍ਰਭਾਵ ਗ੍ਰਹਿਣ ਕੀਤਾ। ਸਮਾਂ ਪਾ ਕੇ ਇਹ ਅੰਮ੍ਰਿਤਸਰ ਵਿਖੇ ਆ ਗਿਆ ਤੇ ਭਾਈ ਵੀਰ ਸਿੰਘ ਨੇ ਸੰਪਰਕ ਵਿਚ ਆਉਣ ਮਗਰੋਂ ਉਨ੍ਹਾਂ ਕੋਲ ਨੌਕਰੀ ਕਰ ਲਈ। ਲੰਮਾ ਸਮਾਂ ਇਹ ਖਾਲਸਾ ਸਮਾਚਾਰ ਦਾ ਮੈਨੇਜਰ ਤੇ ਸੰਪਾਦਕ ਰਿਹਾ। ਇਸ ਨੇ ਪੰਥਕ ਮਸਲਿਆਂ ਬਾਰੇ, ਹੋਰ ਧਰਮਾਂ ਵਾਲਿਆਂ ਜਾਂ ਸੰਪ੍ਰਦਾਇ ਵਾਲੇ ਸਾਧੂ ਸੰਤਾਂ ਵਲੋਂ ਛੇੜੇ ਵਿਵਾਦਾਂ ਬਾਰੇ ਨਿਰੰਤਰ ਖਾਲਸਾ ਸਮਾਚਾਰ ਵਿਚ ਲਿਖਿਆ। ਇਸ ਦੇ ਅਣਗਿਣਤ ਲੇਖ ਅਤੇ ਸੰਪਾਦਕੀਆਂ ਯਾਦਗਾਰੀ ਤੇ ਸਾਂਭਣਯੋਗ ਹਨ। ਨਾਮਧਾਰੀਆਂ ਨਾਲ ਇਹਨਾ ਕਲਮੀ ਯੁੱਧ ਲੰਮਾ ਸਮਾਂ ਚਲਿਆ। ਸਿੰਘ ਸਭਾ ਲਹਿਰ ਦੇ ਸਿਖਰ ਕਾਲ ਸਮੇਂ ਇਸ ਨੇ ਲਿਖਣਾ ਆਰੰਭਿਆ ਅਤੇ ਬੀਮਾਰ ਸੰਸਕਾਰਾਂ ਤੋਂ ਕਿਨਾਰਾ ਕਰਨ ਲਈ ਜਨਤਾ ਨੂੰ ਪ੍ਰੇਰਿਆ।

ਰਚਨਾਵਾਂ

ਗਿਆਨੀ ਜੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਮਿਲਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਮੁਖ ਦਾ ਵੇਰਵਾ ਇਉਂ ਹੈ:-

ਮੌਲਿਕ ਰਚਨਾਵਾਂ

1. ਆਦਿ ਬੀੜ ਦਾ ਸੰਕਲਨ ਕਾਲ (1952)

2. ਪੀਊ ਦਾਦੇ ਕਾ ਖੋਲਿ ਡਿਠਾ ਖਜ਼ਾਨਾ (1958)

3. ਦਸਮ ਗੁਰ ਗਿਰਾ ਸਰਵੇਖਣ (1977)

ਜੀਵਨੀਆਂ

1. ਭਾਈ ਵੀਰ ਸਿੰਘ ਜੀ ਦਾ ਸੰਖੇਪ ਜੀਵਨ (1958)

2. ਭਾਈ ਸਾਹਿਬ ਭਾਈ ਵੀਰ ਸਿੰਘ ਦਾ ਗੁਰਮੁਖ ਜੀਵਨ (1969)

3. ਸਰਦਾਰ ਤ੍ਰਿਲੋਚਨ ਸਿੰਘ ਦਾ ਸਫਲ ਜੀਵਨ (1976)

ਸੰਪਾਦਨ

1. ਤਸਨੀਫਾਤੇ ਗੋਇਆ (1963) ਫਾਰਸੀ ਅੱਖਰਾਂ ਵਿਚ

2. ਦਰਬਾਰ ਸਾਹਿਬ ਦੀ ਮਹੱਤਤਾ (1963)

3. ਅਮਰ ਲੇਖ (1963) ਆਦਿ।

ਸਨਮਾਨ

ਇਹ ਮੁੱਖ ਰੂਪ ਵਿਚ ਪੱਤਰਕਾਰ ਸਨ। ਸੰਨ 1985 ਵਿਚ ਭਾਸ਼ਾ ਵਿਭਾਗ, ਪੰਜਾਬ ਨੇ ਇਸ ਨੂੰ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਆ।

ਫੁਟਨੋਟ

Tags:

ਗਿਆਨੀ ਮਹਾਂ ਸਿੰਘ ਮੁੱਢਲਾ ਜੀਵਨ ਤੇ ਪਰਿਵਾਰਗਿਆਨੀ ਮਹਾਂ ਸਿੰਘ ਸੇਵਾਵਾਂਗਿਆਨੀ ਮਹਾਂ ਸਿੰਘ ਰਚਨਾਵਾਂਗਿਆਨੀ ਮਹਾਂ ਸਿੰਘ ਸਨਮਾਨਗਿਆਨੀ ਮਹਾਂ ਸਿੰਘ ਫੁਟਨੋਟਗਿਆਨੀ ਮਹਾਂ ਸਿੰਘ

🔥 Trending searches on Wiki ਪੰਜਾਬੀ:

ਕਾਮਾਗਾਟਾਮਾਰੂ ਬਿਰਤਾਂਤਹਵਾ ਪ੍ਰਦੂਸ਼ਣਬਾਬਾ ਜੈ ਸਿੰਘ ਖਲਕੱਟਵਿਕਸ਼ਨਰੀਰੋਮਾਂਸਵਾਦੀ ਪੰਜਾਬੀ ਕਵਿਤਾਸੰਤੋਖ ਸਿੰਘ ਧੀਰਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਕਿਸ਼ਨ ਸਿੰਘਮੁੱਖ ਮੰਤਰੀ (ਭਾਰਤ)ਅਤਰ ਸਿੰਘਭਾਈ ਮਰਦਾਨਾਸੁਜਾਨ ਸਿੰਘਇੰਸਟਾਗਰਾਮਗੋਇੰਦਵਾਲ ਸਾਹਿਬਬੋਹੜਬੈਂਕਕਵਿਤਾਮਾਰਕਸਵਾਦ ਅਤੇ ਸਾਹਿਤ ਆਲੋਚਨਾਚਰਨ ਦਾਸ ਸਿੱਧੂਦੰਦਪੰਜਾਬੀ ਇਕਾਂਗੀ ਦਾ ਇਤਿਹਾਸਪੜਨਾਂਵਨਵਤੇਜ ਭਾਰਤੀਪ੍ਰਹਿਲਾਦਪਾਣੀਪਤ ਦੀ ਤੀਜੀ ਲੜਾਈਜਲੰਧਰ (ਲੋਕ ਸਭਾ ਚੋਣ-ਹਲਕਾ)ਸਚਿਨ ਤੇਂਦੁਲਕਰਵਾਲੀਬਾਲਪੰਜਾਬੀ ਨਾਵਲਵਾਕਊਠਪਿੰਡਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਦੂਜੀ ਸੰਸਾਰ ਜੰਗਭਾਰਤ ਦਾ ਝੰਡਾਇਤਿਹਾਸਵਿਕੀਮੀਡੀਆ ਸੰਸਥਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਮੱਸਾ ਰੰਘੜਪਹਿਲੀ ਸੰਸਾਰ ਜੰਗਅੰਤਰਰਾਸ਼ਟਰੀਅੱਕਏਅਰ ਕੈਨੇਡਾਪੀਲੂਵਿਆਹ ਦੀਆਂ ਰਸਮਾਂਤਾਰਾਅਕਾਸ਼ਧਰਤੀਕੈਥੋਲਿਕ ਗਿਰਜਾਘਰਅਰਥ-ਵਿਗਿਆਨਜਿਹਾਦਇਨਕਲਾਬਅੰਮ੍ਰਿਤਸਰਮਹਾਰਾਸ਼ਟਰਪੰਜਾਬ, ਭਾਰਤਵਿਕੀਪੀਡੀਆਨਿੱਜੀ ਕੰਪਿਊਟਰਮਨੋਵਿਗਿਆਨਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਇਪਸੀਤਾ ਰਾਏ ਚਕਰਵਰਤੀਵਕ੍ਰੋਕਤੀ ਸੰਪਰਦਾਇਸ਼ਿਵਰਾਮ ਰਾਜਗੁਰੂਡੂੰਘੀਆਂ ਸਿਖਰਾਂਗੁਰੂ ਗੋਬਿੰਦ ਸਿੰਘਦਲ ਖ਼ਾਲਸਾ (ਸਿੱਖ ਫੌਜ)ਬਿਸ਼ਨੋਈ ਪੰਥਫ਼ਰੀਦਕੋਟ ਸ਼ਹਿਰਸਿਹਤਪਾਕਿਸਤਾਨਪਿੱਪਲਫਗਵਾੜਾ🡆 More