ਖ਼ਾਲਿਦ ਅਲਵੀ, ਜਿਸਨੂੰ ਖ਼ਾਲਿਦ ਮੁਸਤਫਾ ਅਲਵੀ ਵੀ ਕਿਹਾ ਜਾਂਦਾ ਹੈ ਦਿੱਲੀ ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ, ਆਲੋਚਕ ਅਤੇ ਉਰਦੂ ਕਵੀ ਹੈ। ਉਸਨੇ ਬਾਰਾਂ ਕਿਤਾਬਾਂ ਲਿਖੀਆਂ ਹਨ ਅਤੇ ਅੰਗਰੇਜ਼ੀ ਰਸਾਲੇ ਫਰਦਰੈਂਸ ਅਤੇ ਉਰਦੂ ਮਾਸਿਕ ਸ਼ਾਹਕਾਰ ਦਾ ਸੰਪਾਦਨ ਕੀਤਾ ਹੈ।ਉਸਦੀਆਂ ਕੁਝ ਰਚਨਾਵਾਂ ਦਾ ਜਰਮਨ, ਫ਼ਾਰਸੀ ਅਤੇ ਉਜ਼ਬੇਕ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ।
ਖ਼ਾਲਿਦ ਅਲਵੀ | |
---|---|
ਜਨਮ | ਚਾਂਦਪੁਰ, ਬਿਜਨੌਰ, ਉੱਤਰ ਪ੍ਰਦੇਸ਼ | 20 ਜੂਨ 1962
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਪੀਐਚਡੀ (ਦਿੱਲੀ ਯੂਨੀਵਰਸਿਟੀ) |
ਮਾਤਾ-ਪਿਤਾ | ਮਰਹੂਮ ਮਲਿਕ ਇਰਫਾਨ ਅਹਿਮਦ, ਮਰਹੂਮ ਇਸਲਾਮਾ ਖਾਤੂਨ |
ਖ਼ਾਲਿਦ ਅਲਵੀ ਨੇ ਆਪਣੀ ਮੁਢਲੀ ਸਿੱਖਿਆ ਆਪਣੇ ਗ੍ਰਹਿ ਸ਼ਹਿਰ ਚਾਂਦਪੁਰ, ਬਿਜਨੌਰ, ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਕੀਤੀ ਅਤੇ ਫਿਰ ਉਹ ਦਿੱਲੀ ਯੂਨੀਵਰਸਿਟੀ ਵਿੱਚ ਰਿਸਰਚ ਸਕਾਲਰ ਲੱਗ ਗਿਆ। ਦਿੱਲੀ ਯੂਨੀਵਰਸਿਟੀ ਵਿਚ ਰਿਸਰਚ ਸਕਾਲਰ ਦੇ ਤੌਰ 'ਤੇ ਰਹਿਣ ਦੌਰਾਨ ਉਸ ਨੂੰ ਪੇਸ਼ਾਵਰ ਯੂਨੀਵਰਸਿਟੀ, ਓਰੀਐਂਟਲ ਇੰਸਟੀਚਿਊਟ ਤਾਸ਼ਕੰਦ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਕੁਝ ਹੋਰ ਸੰਸਥਾਵਾਂ ਦੁਆਰਾ ਭਾਰਤੀ ਸਾਹਿਤ 'ਤੇ ਲੈਕਚਰ ਦੇਣ ਲਈ ਸੱਦਾ ਦਿੱਤਾ ਗਿਆ ਸੀ।
ਆਪਣੀ ਐਮਫਿਲ ਪੂਰੀ ਕਰਨ ਤੋਂ ਬਾਅਦ, ਅਲਵੀ ਨੂੰ ਦਿੱਲੀ ਯੂਨੀਵਰਸਿਟੀ ਦੇ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਦੀ ਪੇਸ਼ਕਸ਼ ਕੀਤੀ ਗਈ।
ਅਲਵੀ ਦੀ ਇੱਕ ਕਿਤਾਬ, ਅੰਗਾਰੇ, ਵਿਵਾਦਾਂ ਦਾ ਵਿਸ਼ਾ ਰਹੀ ਹੈ। ਇਹ ਕਿਤਾਬ ਉਰਦੂ ਦੀਆਂ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ਹੈ, ਜੋ ਪਹਿਲਾਂ 1930 ਵਿੱਚ ਪ੍ਰਕਾਸ਼ਿਤ ਹੋਈ ਸੀ, ਅਤੇ ਫਿਰ 1933 ਵਿੱਚ ਪਾਬੰਦੀ ਲਾ ਦਿੱਤੀ ਗਈ ਸੀ । ਇਹ ਸੱਜਾਦ ਜ਼ਹੀਰ, ਰਸ਼ੀਦ ਜਹਾਂ, ਮਹਿਮੂਦ-ਉਜ਼-ਜ਼ਫ਼ਰ ਅਤੇ ਅਹਿਮਦ ਅਲੀ ਦੀਆਂ ਲਿਖੀਆਂ ਕਹਾਣੀਆਂ ਦਾ ਸੰਗ੍ਰਹਿ ਸੀ। ਅਲਵੀ ਨੇ 1993 ਵਿੱਚ ਕਿਤਾਬ ਛਪਵਾਈ, ਪਰ, ਅਜਿਹਾ ਕਰਦੇ ਸਮੇਂ, ਇਸ ਦੇ ਵੱਡੇ ਹਿੱਸੇ ਨੂੰ ਛੱਡਣਾ ਪਿਆ। 2014 ਵਿੱਚ ਉਸਨੇ ਵਿਭਾ ਐਸ. ਚੌਹਾਨ ਨਾਲ ਮਿਲ ਕੇ ਇਸ ਕਿਤਾਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ।
This article uses material from the Wikipedia ਪੰਜਾਬੀ article ਖ਼ਾਲਿਦ ਅਲਵੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.