ਕੰਧਾਰ

ਕੰਧਾਰ ਅਫਗਾਨਿਸਤਾਨ ਦਾ ਤੀਜਾ ਮੁੱਖ ਸ਼ਹਿਰ ਅਤੇ ਇਸੇ ਨਾਮ ਦੇ ਸੂਬੇ ਦੀ ਰਾਜਧਾਨੀ ਹੈ। ਇਹ 31 ਡਿਗਰੀ 27 ਮਿੰਟ ਉੱਤਰੀ ਅਕਸਾਂਸ਼ ਤੋਂ 64 ਡਿਗਰੀ 43ਮਿੰਟ ਪੂਰਬੀ ਦੇਸ਼ਾਂਤਰ ਉੱਤੇ ਕਾਬਲ ਤੋਂ 280 ਮੀਲ ਦੱਖਣ-ਪੱਛਮ ਵਿੱਚ ਸਮੁੰਦਰੀ ਸਤਹ ਤੋਂ 3,462 ਫੁੱਟ ਦੀ ਉੱਚਾਈ ਉੱਤੇ ਵਸਿਆ ਹੋਇਆ ਹੈ। ਇਹ ਸ਼ਹਿਰ ਟਰਨਾਕ ਅਤੇ ਅਰਗੰਦਾਬ ਨਦੀਆਂ ਦੇ ਉਪਜਾਊ ਮੈਦਾਨ ਦੇ ਵਿਚਾਲੇ ਸਥਿਤ ਹੈ ਜਿੱਥੇ ਨਹਿਰਾਂ ਦੁਆਰਾ ਸਿੰਚਾਈ ਹੁੰਦੀ ਹੈ ਪਰ ਇਸ ਦਾ ਉੱਤਰੀ ਹਿੱਸਾ ਉਜਾੜ ਹੈ। ਨੇੜੇ ਦੇ ਨਵੇਂ ਢੰਗ ਨਾਲ ਸੇਂਜੂ ਮੈਦਾਨਾਂ ਵਿੱਚ ਫਲ, ਕਣਕ, ਜੌਂ, ਦਾਲਾਂ, ਮਜੀਠ, ਹਿੰਗ, ਤੰਮਾਕੂ ਆਦਿ ਫਸਲਾਂ ਉਗਾਈਆਂ ਜਾਂਦੀਆਂ ਹਨ। ਕੰਧਾਰ ਤੋਂ ਨਵੇਂ ਚਮਨ ਤੱਕ ਰੇਲਮਾਰਗ ਹੈ ਅਤੇ ਉੱਥੇ ਤੱਕ ਪਾਕਿਸਤਾਨ ਦੀ ਰੇਲ ਜਾਂਦੀ ਹੈ। ਪ੍ਰਾਚੀਨ ਕੰਧਾਰ ਤਿੰਨ ਮੀਲ ਵਿੱਚ ਵਸਿਆ ਹੈ ਜਿਸਦੇ ਚਾਰੇ ਪਾਸੇ 24 ਫੁੱਟ ਚੌੜੀ ਅਤੇ 10 ਫੁੱਟ ਡੂੰਘੀ ਖਾਈ ਅਤੇ 27 ਫੁੱਟ ਉੱਚੀ ਕੰਧ ਹੈ। ਇਸ ਸ਼ਹਿਰ ਦੇ ਛੇ ਦਰਵਾਜ਼ੇ ਹਨ ਜਿਹਨਾਂ ਵਿਚੋਂ ਦੋ ਪੂਰਬ, ਦੋ ਪੱਛਮ, ਇੱਕ ਉੱਤਰ ਅਤੇ ਇੱਕ ਦੱਖਣ ਵਿੱਚ ਹੈ। ਮੁੱਖ ਸੜਕਾਂ 40 ਫੁੱਟ ਤੋਂ ਵੱਧ ਚੌੜੀਆਂ ਹਨ। ਕੰਧਾਰ ਚਾਰ ਸਪਸ਼ਟ ਭਾਗਾਂ ਵਿੱਚ ਵੰਡਿਆ ਹੋਇਆ ਹੈ ਜਿਹਨਾਂ ਵਿੱਚ ਵੱਖ-ਵੱਖ ਜਾਤੀਆਂ (ਕਬੀਲਿਆਂ) ਦੇ ਲੋਕ ਰਹਿੰਦੇ ਹਨ। ਇਹਨਾਂ ਵਿੱਚ ਚਾਰ - ਦੁਰਾਨੀ, ਘਿਲਜਾਈ, ਪਾਰਸਿਵਨ ਅਤੇ ਕਾਕਾਰ - ਪ੍ਰਸਿੱਧ ਹਨ।

ਕੰਧਾਰ
کندهار
Candahar
ਸ਼ਹਿਰ
Countryਕੰਧਾਰ Afghanistan
ProvinceKandahar
Districtਕੰਧਾਰ
ਸਰਕਾਰ
 • MayorVacant
ਉੱਚਾਈ
1,010 m (3,310 ft)
ਆਬਾਦੀ
 (2012)
 • ਸ਼ਹਿਰ4,91,500
 • ਸ਼ਹਿਰੀ
5,57,118
 
ਸਮਾਂ ਖੇਤਰਯੂਟੀਸੀ+4:30 (Afghanistan Standard Time)

ਇੱਥੇ ਵਰਖਾ ਕੇਵਲ ਠੰਡ ਵਿੱਚ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਹੈ। ਗਰਮੀ ਜ਼ਿਆਦਾ ਪੈਂਦੀ ਹੈ। ਇਹ ਸਥਾਨ ਫਲਾਂ ਲਈ ਪ੍ਰਸਿੱਧ ਹੈ। ਇਹ ਅਫਗਾਨਿਸਤਾਨ ਦਾ ਇੱਕ ਪ੍ਰਧਾਨ ਵਪਾਰਕ ਕੇਂਦਰ ਹੈ। ਇੱਥੋਂ ਭਾਰਤ ਨੂੰ ਸੁੱਕੇ ਮੇਵੇ ਨਿਰਿਆਤ ਹੁੰਦੇ ਹਨ। ਇੱਥੇ ਦੇ ਧਨੀ ਵਪਾਰੀ ਹਿੰਦੂ ਹਨ। ਨਗਰ ਵਿੱਚ ਲਗਭਗ 200 ਮਸਜਿਦਾਂ ਹਨ। ਦਰਸ਼ਨੀ ਥਾਂ ਹਨ: ਅਹਿਮਦਸ਼ਾਹ ਦਾ ਮਕਬਰਾ ਅਤੇ ਇੱਕ ਮਸਜਦ ਜਿਸ ਵਿੱਚ ਮੁਹੰਮਦ ਸਾਹਿਬ ਦਾ ਕੁੜਤਾ ਰੱਖਿਆ ਹੈ। 1649 ਈ: ਵਿੱਚ ਕੰਧਾਰ ਮੁਗਲਾਂ ਤੋਂ ਹਮੇਸ਼ਾ ਲਈ ਖੁੱਸ ਗਿਆ ਸੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਦੁਰਗਾ ਪੂਜਾਪੂਰਨ ਭਗਤਸ੍ਰੀ ਚੰਦਬਲਾਗਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਨਿੱਜਵਾਚਕ ਪੜਨਾਂਵਵਕ੍ਰੋਕਤੀ ਸੰਪਰਦਾਇਮੋਟਾਪਾਬਚਪਨਹਵਾਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਆਲਮੀ ਤਪਸ਼ਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀ2022 ਪੰਜਾਬ ਵਿਧਾਨ ਸਭਾ ਚੋਣਾਂਭੂਗੋਲਗ਼ਦਰ ਲਹਿਰਗੁਰਦੁਆਰਾਅਕਾਲੀ ਫੂਲਾ ਸਿੰਘਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਪੰਜਾਬੀਡਾ. ਦੀਵਾਨ ਸਿੰਘਵਿਸ਼ਵ ਸਿਹਤ ਦਿਵਸਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਆਰੀਆ ਸਮਾਜਨਾਈ ਵਾਲਾਨਿਕੋਟੀਨਧਨੀ ਰਾਮ ਚਾਤ੍ਰਿਕਸੰਗਰੂਰ ਜ਼ਿਲ੍ਹਾਧਰਤੀਦਿਨੇਸ਼ ਸ਼ਰਮਾਸੰਖਿਆਤਮਕ ਨਿਯੰਤਰਣਸਾਹਿਬਜ਼ਾਦਾ ਅਜੀਤ ਸਿੰਘਮਨੁੱਖੀ ਸਰੀਰਊਠਹਲਫੀਆ ਬਿਆਨਖੋ-ਖੋਬਲੇਅਰ ਪੀਚ ਦੀ ਮੌਤਫ਼ਿਰੋਜ਼ਪੁਰਮਹਾਰਾਜਾ ਭੁਪਿੰਦਰ ਸਿੰਘ2020ਸਿੱਧੂ ਮੂਸੇ ਵਾਲਾਕਿਰਿਆ-ਵਿਸ਼ੇਸ਼ਣਵਰਿਆਮ ਸਿੰਘ ਸੰਧੂਕੈਨੇਡਾ ਦਿਵਸਸੁਖਬੀਰ ਸਿੰਘ ਬਾਦਲਭਾਰਤ ਦੀ ਸੁਪਰੀਮ ਕੋਰਟਆਧੁਨਿਕਤਾਵਾਕਚਲੂਣੇਚਿਕਨ (ਕਢਾਈ)ਸਿੱਖ ਧਰਮਨਵਤੇਜ ਭਾਰਤੀਜਿੰਦ ਕੌਰਗੁਰੂ ਨਾਨਕਪੰਜਾਬੀ ਖੋਜ ਦਾ ਇਤਿਹਾਸਹੁਮਾਯੂੰਇੰਸਟਾਗਰਾਮਵਿਅੰਜਨਕਾਰੋਬਾਰਮਨੀਕਰਣ ਸਾਹਿਬਕੋਟਲਾ ਛਪਾਕੀਵਿਆਕਰਨਅਕਬਰਰਾਮਪੁਰਾ ਫੂਲਪੰਜਾਬਭਾਰਤ ਦਾ ਪ੍ਰਧਾਨ ਮੰਤਰੀਗੂਗਲਸਿੱਖ ਧਰਮ ਵਿੱਚ ਔਰਤਾਂਹੀਰ ਰਾਂਝਾਚੰਡੀਗੜ੍ਹਸਦਾਮ ਹੁਸੈਨਬੇਰੁਜ਼ਗਾਰੀਬਾਬਾ ਜੈ ਸਿੰਘ ਖਲਕੱਟਅਨੰਦ ਕਾਰਜ🡆 More