ਉਚਾਰਨ ਸਥਾਨ

ਉੱਚਾਰਨ ਸਥਾਨ ਧੁਨੀ ਵਿਗਿਆਨ ਦੇ ਅੰਤਰਗਤ ਧੁਨੀਆਂ ਦੀ ਵੰਡ ਕੀਤੀ ਜਾਂਦੀ ਹੈ। ਧੁਨੀਆਂ ਦੀ ਵੰਡ ਦੇ ਦੋ ਆਧਾਰ ਹਨ: (i) ਉੱਚਾਰਨ ਸਥਾਨ ਅਤੇ (ii) ਉੱਚਾਰਨ ਵਿਧੀ। ਧੁਨੀਆਂ ਦੀ ਇਹ ਵੰਡ ਪਰੰਪਰਕ ਹੈ। ਉੱਚਾਰਨੀ ਧੁਨੀ ਵਿਗਿਆਨ ਵਿੱਚ ਉੱਚਾਰਨ ਅੰਗਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ: (i) ਉੱਚਾਰਨ ਅਤੇ (ii) ਉੱਚਾਰਨ ਸਥਾਨ। ਉਹਨਾਂ ਉੱਚਾਰਨ ਅੰਗਾਂ ਨੂੰ ਉੱਚਾਰਕ ਕਿਹਾ ਜਾਂਦਾ ਹੈ ਜੋ ਆਪਣੇ ਸਥਾਨ ਤੋਂ ਹੱਟ ਕੇ ਦੂਜੇ ਅੰਗ ਨਾਲ ਲਗਦੇ ਜਾਂ ਖਹਿੰਦੇ ਹਨ। ਉੱਚਾਰਕਾਂ ਦੇ ਘੇਰੇ ਵਿੱਚ ਹੇਠਲੇ ਬੁੱਲ੍ਹ ਅਤੇ ਜੀਭ ਨੂੰ ਰੱਖਿਆ ਜਾਂਦਾ ਹੈ। ਹੇਠਲਾ ਬੁੱਲ੍ਹ ਦੋ ਹੋਂਠੀ ਧੁਨੀਆਂ ਨੂੰ ਉੱਚਾਰਨ ਵੇਲੇ ਉੱਪਰਲੇ ਬੁੱਲ੍ਹ ਨਾਲ ਜਾ ਮਿਲਦਾ ਹੈ ਜਾਂ ਦੰਤ-ਹੋਂਠੀ ਉੱਚਾਰਨ ਵੇਲੇ ਹੇਠਲਾ ਬੁੱਲ੍ਹ ਉੱਪਰਲੇ ਦੰਦਾਂ ਨੂੰ ਮਿਲਦਾ ਹੈ। ਇਸੇ ਤਰ੍ਹਾਂ ਜੀਭ ਦਾ ਸਿੱਧਾ ਪਾਸਾ,ਪੁੱਠਾ ਪਾਸਾ ਅਤੇ ਪਾਸੇ ਵੰਨੇ ਦੋਵੇਂ ਭਾਗ ਤਾਲੂ ਦੇ ਵੱਖਰੇ ਥਾਵਾਂ ਤੇ ਟਕਰਾਉਂਦੇ,ਖਹਿਦੇ ਜਾਂ ਮਿਲਦੇ ਹਨ। ਇਸ ਪ੍ਰਕਿਰਿਆ ਰਾਹੀਂ ਧੁਨੀਆਂ ਪੈਦਾ ਹੁੰਦੀਆਂ ਹਨ। ਦੂਜੇ ਪਾਸੇ ਮੂੰਹ ਵਿਚਲੇ ਉਹਨਾਂ ਸਥਾਨਾਂ ਨੂੰ ਉੱਚਾਰਨ ਸਥਾਨ ਕਿਹਾ ਜਾਂਦਾ ਹੈ ਜਿਥੇ ਉੱਚਾਰਕ ਜਾ ਕੇ ਮਿਲਦੇ ਹਨ। ਉੱਚਾਰਕਾਂ ਅਤੇ ਉੱਚਾਰਨ ਸਥਾਨਾਂ ਦੇ ਆਧਾਰ ਤੇ ਧੁਨੀਆਂ ਨੂੰ ਸੀਮਤ ਵਰਗਾਂ ਵਿੱਚ ਵੰਡਿਆ ਜਾਂਦਾ ਹੈ,ਜਿਵੇਂ: ਹੋਠੀ,ਦੰਤ-ਹੋਂਠੀ,ਦੰਤੀ,ਤਾਲਵੀ,ਕੰਠੀ,ਉਲਟ-ਜੀਭੀ,ਸੁਰ-ਯੰਤਰੀ। ਉੱਪਰਲੇ ਬੁੱਲ੍ਹ ਅਤੇ ਦੰਦਾਂ ਤੋਂ ਕੇ ਕੋਮਲ ਤਾਲੂ ਤੱਕ ਮੂੰਹ ਦੇ ਉੱਪਰਲੇ ਹਿੱਸਾ ਅਤੇ ਵੱਖਰੇ-ਵੱਖਰੇ ਸਥਾਨਾਂ ਤੇ ਉੱਚਾਰਕ ਜਾ ਲਗਦੇ ਹਨ ਜਿਸ ਨਾਲ ਉੱਪਰੋਕਤ ਵਰਗ ਦੀਆਂ ਧੁਨੀਆਂ ਪੈਦਾ ਹੁੰਦੀਆਂ ਹਨ। ਜੇ ਉੱਚਾਰਨ ਸਥਾਨ ਉੱਪਰਲੇ ਦੰਦਾਂ ਦਾ ਪਿਛਲਾ ਹਿੱਸਾ ਹੈ ਤਾਂ ਜੀਭ ਦੀ ਨੋਕ ਪਿਛਲੇ ਪਾਸੇ ਨਾਲ ਲੱਗ ਕੇ ਦੰਤੀ ਵਰਗ ਦੀਆਂ ਧੁਨੀਆਂ ਪੈਦਾ ਕਰਦੀ ਹੈ। ਪੰਜਾਬੀ ਵਿੱਚ ਇਸ ਪ੍ਰਕਿਰਿਆ ਰਾਹੀਂ(ਤ,ਥ,ਦ,ਨ,ਲ,ਰ,ਸ) ਧੁਨੀਆਂ ਪੈਦਾ ਹੁੰਦੀਆਂ ਹਨ। ਦੋ ਹੋਂਠੀ ਧੁਨੀਆਂ ਦੇ ਉੱਚਾਰਨ ਵੇਲੇ ਹੇਠਲੇ ਬੁੱਲ੍ਹ ਉੱਚਾਰਕ ਹੈ ਅਤੇ ਉੱਪਰਲੇ ਬੁੱਲ੍ਹ ਉੱਚਾਰਨ ਸਥਾਨ। ਦੰਤ-ਹੋਂਠੀ ਧੁਨੀਆਂ ਦੇ ਉੱਚਾਰਨ ਵੇਲੇ ਹੇਠਲਾ ਬੁੱਲ੍ਹ ਉੱਚਾਰਕ ਹੈ ਅਤੇ ਉੱਪਰਲੇ ਦੰਦ ਉੱਚਾਰਨ ਸਥਾਨ ਵਜੋਂ ਕਾਰਜ ਕਰਦੇ ਹਨ। ਇਸੇ ਪ੍ਰਕਾਰ ਸਖ਼ਤ ਤਾਲੀ,ਕੋਮਲ ਤਾਲੂ ਅਤੇ ਸੁਰ-ਯੰਤਰ ਉੱਚਾਰਨ ਸਥਾਨ ਹਨ। ਇਹ ਉੱਚਾਰਨ ਸਥਾਨ ਜਦੋਂ ਉੱਚਾਰਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਤੇ ਕੇਵਲ ਵਿਅੰਜਨ ਧੁਨੀਆਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਜਦੋਂ ਕਿ ਸਵਰਾਂ ਦੇ ਉੱਚਾਰਨ ਵੇਲੇ ਉੱਚਾਰਨ ਸਥਾਨ ਦੀ ਥਾਂ ਉੱਚਾਰਨ ਵਿਧੀ ਨੂੰ ਆਧਾਰ ਬਣਾਇਆ ਜਾਂਦਾ ਹੈ ਕਿਉਂਕਿ ਸਵਰਾਂ ਦੇ ਉੱਚਾਰਨ ਵਿੱਚ ਉੱਚਾਰਕ ਅਤੇ ਉੱਚਾਰਨ ਸਥਾਨ ਆਪਸ ਵਿੱਚ ਮਿਲਦੇ ਜਾਂ ਖਹਿੰਦੇ ਨਹੀਂ।

ਹਵਾਲੇ

Tags:

ਬੁੱਲ੍ਹਮੂੰਹਵਿਅੰਜਨਵਿਗਿਆਨਵੰਡ

🔥 Trending searches on Wiki ਪੰਜਾਬੀ:

ਸੂਰਸਮਾਰਟਫ਼ੋਨਸੂਰਜਰਾਧਾ ਸੁਆਮੀ ਸਤਿਸੰਗ ਬਿਆਸਗੁਰੂ ਗਰੰਥ ਸਾਹਿਬ ਦੇ ਲੇਖਕਸਰੀਰਕ ਕਸਰਤਦੁਰਗਾ ਪੂਜਾਦਲੀਪ ਕੌਰ ਟਿਵਾਣਾਹੰਸ ਰਾਜ ਹੰਸਦਿੱਲੀਲੱਖਾ ਸਿਧਾਣਾਮੱਧਕਾਲੀਨ ਪੰਜਾਬੀ ਸਾਹਿਤਇਕਾਂਗੀਪੋਲੀਓਇੰਟਰਸਟੈਲਰ (ਫ਼ਿਲਮ)ਜਾਵਾ (ਪ੍ਰੋਗਰਾਮਿੰਗ ਭਾਸ਼ਾ)ਬਾਬਰਦੂਜੀ ਐਂਗਲੋ-ਸਿੱਖ ਜੰਗਆਦਿ ਗ੍ਰੰਥਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਮਹਾਤਮਾ ਗਾਂਧੀਮੰਜੀ ਪ੍ਰਥਾਯੋਗਾਸਣਬੇਰੁਜ਼ਗਾਰੀਲੋਕਰਾਜਕਾਲੀਦਾਸਪੰਜਾਬ ਖੇਤੀਬਾੜੀ ਯੂਨੀਵਰਸਿਟੀਬਾਬਾ ਦੀਪ ਸਿੰਘਸੰਗਰੂਰਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਸਰੀਰ ਦੀਆਂ ਇੰਦਰੀਆਂਜੀਵਨੀਪਦਮਾਸਨਸਿੱਖ ਧਰਮਗ੍ਰੰਥਸਾਮਾਜਕ ਮੀਡੀਆਤੀਆਂਚੰਦਰਮਾਸ੍ਰੀ ਚੰਦਹਿੰਦੂ ਧਰਮਨਿਰਮਲ ਰਿਸ਼ੀ (ਅਭਿਨੇਤਰੀ)ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਭੂਮੀਨਿਕੋਟੀਨਕਣਕ ਦੀ ਬੱਲੀਮੇਰਾ ਦਾਗ਼ਿਸਤਾਨਧਾਤਇਜ਼ਰਾਇਲ–ਹਮਾਸ ਯੁੱਧਮਜ਼੍ਹਬੀ ਸਿੱਖਪੰਜਾਬੀ ਆਲੋਚਨਾਭਾਰਤ ਦੀ ਵੰਡਸੰਸਮਰਣਜਰਨੈਲ ਸਿੰਘ ਭਿੰਡਰਾਂਵਾਲੇਹੋਲੀਭਾਰਤ ਦਾ ਪ੍ਰਧਾਨ ਮੰਤਰੀਮਾਸਕੋਪੌਦਾਪੰਜਾਬਪਦਮ ਸ਼੍ਰੀਭਾਸ਼ਾਪਪੀਹਾਲੋਕ ਕਾਵਿਗ਼ਦਰ ਲਹਿਰਭੱਟਾਂ ਦੇ ਸਵੱਈਏਪੋਹਾਨਿਰਮਲਾ ਸੰਪਰਦਾਇਪਾਉਂਟਾ ਸਾਹਿਬਨਾਥ ਜੋਗੀਆਂ ਦਾ ਸਾਹਿਤਪਵਨ ਕੁਮਾਰ ਟੀਨੂੰਦਰਿਆਆਧੁਨਿਕ ਪੰਜਾਬੀ ਕਵਿਤਾਗੁਰੂ ਤੇਗ ਬਹਾਦਰਨਿਓਲਾਪੰਜਾਬੀ ਖੋਜ ਦਾ ਇਤਿਹਾਸਸਿਹਤ🡆 More