ਅਧਿਆਤਮਕ ਵਾਰਾਂ

ਅਧਿਆਤਮਕ ਵਾਰਾਂ ਭੂਮਿਕਾ: ਵਾਰ ਸ਼ਬਦ ਬਾਰੇ ਵੱਖ-ਵੱਖ ਕਵੀਆਂ ਨੇ ਵੱਖ-ਵੱਖ ਅਨੁਮਾਨ ਲਗਾਏ ਹਨ। ਪਰ ਪੰਜਾਬੀ ਸਾਹਿਤ ਵਿੱਚ ਵਾਰ ਦਾ ਜਨਮ ਕਿਵੇਂ ਹੋਇਆ ਇਸ ਬਾਰੇ ਨਿਸ਼ਚਿਤ ਨਹੀਂ ਕਿਹਾ ਜਾ ਸਕਦਾ। “ਹੋਰ ਅਨੇਕਾਂ ਪੰਜਾਬੀ ਸ਼ਬਦਾਂ ਵਾਂਗ ਲਫ਼ਜ਼ ‘ਵਾਰ` ਵੀ ਸੰਸਕ੍ਰਿਤ ਬੋਲੀ ਵਿੱਚੋਂ ਆਪਣੇ ਅਸਲੀ ਰੂਪ ਵਿੱਚ ਹੀ ਪੰਜਾਬੀ ਬੋਲੀ ਵਿੱਚ ਟਿਕਿਆ ਆ ਰਿਹਾ ਹੈ।”1 ਵਾਰ: ਪੰਜਾਬੀ ਵਿੱਚ ਵਾਰ ਉਸ ਕਵਿਤਾ ਨੂੰ ਅਖੀਦਾ ਜਿਸ ਵਿੱਚ ਕਿਸੇ ਸੂਰਮੇ ਦਾ ਰਣ-ਭੂਮੀ ਆਦਿਕ ਵਿੱਚ ਦਿਖਾਏ ਸੂਰਮਤਾ ਦੇ ਕਿਸੇ ਕਰਤੱਬ ਦਾ ਜ਼ਿਕਰ ਹੁੰਦਾ ਹੈ। ਅਸਲ ਵਿੱਚ “ਵਾਰ ਪਾਉੜੀ ਛੰਦ ਵਿੱਚ ਲਿਖੀ ਗਈ ਵਾਰਤਾ ਹੁੰਦੀ ਹੈ। ਜਿਸ ਵਿੱਚ ਯੁੱਧ ਦੇ ਵਰਣਨ ਤੋਂ ਇਲਾਵਾ ਨਾਇਕ ਦਾ ਜਸ ਤੇ ਵਡਿਆਈ ਦੱਸ ਕੇ ਲੋਕਾਂ ਨੂੰ ਉਤਸਾਹਿਤ ਕੀਤਾ ਗਿਆ ਹੈ। ਰਚਨਾ ਬੀਰ-ਰਸੀ ਹੋਣ ਦੇ ਨਾਲ-ਨਾਲ ਲੈ ਆਤਮਕ/ਗੀਤਆਤਮਕ ਢੰਗ ਨਾਲ ਗਾਈ ਜਾਣ ਵਾਲੀ ਹੁੰਦੀ ਹੈ।”2 ਇਤਿਹਾਸਕ ਪਿਛੋਕੜ: ਪੰਜਾਬ ਦੇਸ਼ ਜਿੰਨਾ ਹੀ ਪੁਰਾਣਾ ਪੰਜਾਬੀ ਵਾਰ ਦਾ ਇਤਿਹਾਸ ਹੈ। ਪੰਜਾਬ ਸਰਹੱਦੀ ਸੂਬਾ ਰਿਹਾ। ਹਮਲਾਵਾਰਾਂ ਨੂੰ ਮੂੰਹ ਤੋੜ ਜਵਾਬ ਦੇਣ ਤੇ ਦੇਸ ਖਾਤਰ ਮਰਨ ਵਾਲਿਆਂ ਦੀ ਮਹਿਮਾ ਸਮੇਂ ਵਾਰਾਂ ਗਾਈਆਂ। ਯਕੀਨਨ “ਪੂਰਬ ਕਾਲ ਵਿੱਚ ਵਾਰਾਂ ਲਿਖੀਆਂ ਗਈਆਂ ਹੋਣਗੀਆ ਪਰ ਇਸ ਕਾਲ ਦੇ ਕਿੱਸਿਆ ਵਾਂਗ ਵਾਰਾਂ ਵੀ ਸਮੇਂ ਦੀ ਬੁੱਕਲ ਵਿੱਚ ਗੁਆਚ ਗਈਆ।”3 ਪਰ ਉਸ ਸਮੇਂ ਦੇ ਅਸ਼ਾਂਤ ਮਾਹੌਲ ਕਾਰਨ ਸਾਡੇ ਤੱਕ ਨਾ ਪੁੱਜੀਆਂ। ਵਾਰਾਂ ਦੋ ਪ੍ਰਕਾਰ ਦੀ ਮਿਲਦੀਆਂ ਹਨ (1) ਲੋਕ ਵਾਰਾਂ ਤੇ ਅਧਿਆਤਮਕ ਵਾਰਾਂ। ਲੋਕ ਵਾਰਾਂ ਵਿੱਚ ਕੁੱਲ 9 ਵਾਰਾਂ ਹਨ ਜਿੰਨ੍ਹਾਂ ਵਿੱਚੋਂ 3 ਨਾਨਕ ਕਾਲ ਦੇ ਸਮੇਂ ਵਿੱਚ ਆਉਂਦੀਆਂ ਹਨ। ਅਧਿਆਤਮਕ ਵਾਰਾਂ: ਅਧਿਆਤਮਕ ਵਾਰਾਂ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੀ ਵਾਰ ‘ਆਸਾ ਦੀ ਵਾਰ` ਤੋਂ ਹੋਇਆ। ਇੰਨਾ ਦਾ ਸਮਾਂ 15 ਵੀਂ ਸਦੀ ਦਾ ਅੰਤ 16 ਵੀ ਸਦੀ ਦਾ ਆਰੰਭ ਕਿਹਾ ਜਾ ਸਕਦਾ ਹੈ। ਗੁਰਮੁਖ ਤੇ ਮਨਮੁਖ ਦੇ ਸਮਾਜਿਕ ਅਤੇ ਨੈਤਿਕ ਉਸਾਰ ਵਿੱਚਲਾ ਪਰਸਪਰ ਸੰਬੰਧ ਇੰਨ੍ਹਾਂ ਵਾਰਾਂ ਦੇ ਕੇਂਦਰ ਬਿੰਦੂ ਹੈ। ਮਨੁੱਖ ਜਦੋਂ ਵਿਨਾਸ ਵੱਲ ਜਾਣ ਦਾ ਕੁਰਾਹਾ ਅਖਤਿਆਰ ਕਰਦਾ ਹੈ ਤਾਂ ਇਸ ਰੁਝਾਨ ਦੇ ਖੰਡਨ ਲਈ ਮਹਾਂ ਪੁਰਸ਼ਾਂ ਵੱਲੋਂ ਅਧਿਆਤਮਕ ਵਾਰਾਂ ਦੀ ਰਚਨਾ ਕੀਤੀ ਗਈ। “ਪੰਜਾਬੀ ਵਿੱਚ ਵਾਰ ਕਾਵਿ-ਵਿਧਾ ਗੁਰੂ ਸਾਹਿਬਾਨਾਂ ਨੇ ਹੋਂਦ ਵਿੱਚ ਲਿਆਂਦੀ। ਉਹਨਾਂ ਦੁਆਰਾ ਰਚਿਤ 22 ਅਧਿਆਤਮਕ ਵਾਰਾਂ ਗੁਰੂ ਗ੍ਰੰਥ ਵਿੱਚ ਸੰਕਲਿਤ ਹਨ।”4 ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵਾਰਾਂ ਨੂੰ ਹੇਠ ਲਿਖੀ ਸ਼ਾਰਣੀ ਅਨੁਸਾਰ ਸਮਝਿਆ ਜਾ ਸਕਦਾ ਹੈ। ਜਿਵੇਂ:- “ਕਰਤਾਵਾਰ ਦਾ ਨਾਮਰਾਗਪਾਉੜੀਆਂਸ਼ਲੋਕਧੁਨੀਆਂ ਸ੍ਰੀ ਗੁਰੂ ਨਾਨਕ ਦੇਵ ਜੀਮਲਾਰ ਦੀ ਵਾਰਮਲਾਰ ਰਾਗ2858ਰਾਣੈ ਕੈਲਾਸ ਤਥਾ ਮਾਲਦੇ ਕੀ ਧੁਨੀ ਮਾਝ ਦੀ ਵਾਰਮਾਝ ਰਾਗ2763ਮੁਲਕ ਮਰੀਦ ਤਥਾ ਚੰਦ੍ਰਹੜਾ ਸੋਹੀਆ ਆਸਾ ਦੀ ਵਾਰਆਸਾ ਰਾਗ2464ਟੁੰਡੇ ਅਸਰਜੇ ਕੀ ਧੁਨੀ ਗਾਵਣੀ। ਸ੍ਰੀ ਗੁਰੂ ਅਮਰਦਾਸ ਜੀਗੂਜਰੀ ਕੀ ਵਾਰਗੂਜਰੀ ਰਾਗ2244ਸਿਕੰਦਰ ਇਬਰਾਹਿਮ ਦੀ ਵਾਰ ਧੁਨੀ ਗਾਵਣੀ ਸੂਹੀ ਕੀ ਵਾਰਸੂਹੀ ਰਾਗ2047× ਰਾਮਕਲੀ ਕੀ ਵਾਰਰਾਮਕਲੀ ਰਾਗ2152ਜੋਧੇ ਪੂਰਬਈ ਕੀ ਧੁਨੀ ਗਾਵਣੀ ਮਾਰੂ ਕੀ ਵਾਰਮਾਰੂ ਰਾਗ2247¿ ਸ੍ਰੀ ਗੁਰੂ ਰਾਮਦਾਸ ਜੀਸ੍ਰੀ ਰਾਗ ਕੀ ਵਾਰਸ੍ਰੀ ਰਾਗ2142¿ ਗਾਉੜੀ ਕੀ ਵਾਰਗਾਉੜੀ ਰਾਗ3368¿ ਬਿਹਾ ਗੜੇ ਕੀ ਵਾਰਬਿਹਾਗੜੇ ਰਾਗ2143¿ ਵਹਡੰਸ ਕੀ ਵਾਰਵਹਡੰਸ ਰਾਗ2143ਲਾਲਾ ਬਹਿਲੀਮਾਂ ਕੀ ਧੁਨੀ ਗਾਵਣੀ ਸੋਰਠ ਕੀ ਵਾਰਸੋਰਠ ਰਾਗ2958¿ ਬਿਲਾਵਲ ਕੀ ਵਾਰਬਿਲਾਵਲ ਰਾਗ1327¿ ਸਾਰੰਗ ਕੀ ਵਾਰਸਾਰੰਗ ਰਾਗ3674ਰਾਇ ਮਹਮੇ ਹਸਨੇ ਕੀ ਧੁਨੀ ਗਾਵਣੀ ਕਾਨੜੇ ਕੀ ਵਾਰਕਾਨੜੇ ਰਾਗ1530ਮੂਸੇ ਕੀ ਵਾਰ ਧੁਨੀ ਗਾਵਣੀ ਸ੍ਰੀ ਗੁਰੂ ਅਰਜਨ ਦੇਵ ਜੀਗਾਉੜੀ ਕੀ ਵਾਰਗਾਉੜੀ ਰਾਗ2142ਰਾਇ ਕਮਾਲ ਮੌਜ ਦੀ ਕੀ ਵਾਰ ਦੀ ਧੁਨੀ ਗੂਜਰੀ ਕੀ ਵਾਰਗੂਜਰੀ ਰਾਗ2142¿ ਜੈਤਸਰੀ ਕੀ ਵਾਰਜੈਤਸਰੀ ਰਾਗ2040¿ ਰਾਮਕਲੀ ਕੀ ਵਾਰਰਾਮਕਲੀ ਰਾਗ2244¿ ਮਾਰੂ ਕੀ ਵਾਰਮਾਰੂ ਰਾਗ2369¿ ਬਸੰਤ ਕੀ ਵਾਰਬਸੰਤ ਰਾਗ03¿¿ ਸੱਤੇ ਬਲਵੰਡ ਕੀ ਵਾਰਰਾਮਕਲੀ ਦੀ ਵਾਰ ਰਾਮਕਲੀ ਰਾਗ08¿¿ ਰਾਇ ਬਲਵੰਡਿ ਤਥਾ ਸੱਤਾ ”5 ਅਧਿਆਤਮਕ ਵਾਰਾਂ ਵਿੱਚ ਵਿਸ਼ਾ ਕੇਂਦਰ ਵਿੱਚ ਪ੍ਰਮਾਤਮਾ ਨੂੰ ਲੈਂਦਾ ਹੈ। ਗੁਰੂ ਨਾਨਕ ਕਾਲ ਵਿੱਚ ਵਾਰ ਅਤਿਅੰਤ ਲੋਕ ਪ੍ਰਿਅ ਕਾਵਿ ਪ੍ਰੰਪਰਾ ਸੀ। ਅਧਿਆਤਮਕ ਵਾਰਾਂ ਵਿੱਚਲਾ ਮਹਾਂ ਨਾਇਕ ਪ੍ਰਮਾਤਮਾ ਹੈ। ਵਾਰਾਂ ਵਿੱਚ ਉਸ ਦੀ ਉਸਤਿਤ ਅਨੇਕਾਂ ਢੰਗਾਂ ਨਾਲ ਕੀਤੀ ਗਈ ਹੈ। ਉਸ ਸਮੇਂ ਵਾਰਾਂ ਨੂੰ ਢਾਡੀਆ/ਮਰਾਸੀਆਂ ਦੁਆਰਾ ਗਾਇਆ ਜਾਂਦਾ ਸੀ। ਇਨ੍ਹਾਂ ਵਿੱਚ ਟੱਕਰ ਨੇਕੀ ਤੇ ਵਦੀ ਦੀ ਹੁੰਦੀ ਹੈ। ਮਨੁੱਖੀ ਆਤਮਾ ਨੂੰ ਪਰਮ ਆਤਮਾ ਨਾਲ ਮੇਲਣ ਲਈ ਆਪਣੇ ਅੰਦਰਲੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਰੁਚੀਆਂ ਨਾਲ ਯੁੱਧ ਕਰਨਾ ਪੈਂਦਾ ਹੈ। ਅੰਤ ਜਿੱਤ ਨੇਕੀ ਦੀ ਹੁੰਦੀ ਹੈ। ਇਨ੍ਹਾਂ ਵਾਰਾਂ ਵਿੱਚ ਜੀਵਨ ਸੰਬੰਧੀ ਅਨੇਕਾਂ ਸਿੱਖਿਆਵਾਂ ਪੇਸ਼ ਹੁੰਦੀਆਂ ਹਨ। ਅਧਿਆਤਮਕ ਵਾਰਾਂ ਨੂੰ ਪੂਰਬ ਨਾਨਕ ਕਾਲ ਵਿੱਚ ਪ੍ਰਚਲਿਤ ਲੋਕ ਵਾਰਾਂ ਦੀਆਂ ਧੁਨਾਂ `ਤੇ ਗਾਇਆ ਜਾਂਦਾ ਹੈ। ਪਹਿਲਾ ਪਹਿਲ ਅਧਿਆਤਮਕ ਵਾਰਾਂ ਸਲੋਕਾ ਦੇ ਆਧਾਰਿਤ ਨਹੀਂ ਸਨ ਜਿਵੇਂ ‘ਆਸਾ ਦੀ ਵਾਰ` ਤੋਂ ਸੁਭਾਵਿਕ ਪਤਾ ਲੱਗ ਜਾਂਦਾ ਸੀ। “ਆਦਿ ਗ੍ਰੰਥ ਦੀ ਬੀੜ ਬੰਨਣ ਸਮੇਂ ਗੁਰੂ ਅਰਜਨ ਦੇਵ ਜੀ ਨੇ ਇਸ ਦੇ ਪੁਰਾਤਨ ਰੂਪ ਨੂੰ ਬਦਲ ਕੇ ਇਸ ਵਿੱਚ ਸ਼ਲੋਕ ਸ਼ਾਮਿਲ ਕੀਤੇ।”6 ਉੱਪਰੋਕਤ ਦੱਸੇ ਅਨੁਸਾਰ ਕਿ ਅਧਿਆਤਮਕ ਵਾਰਾਂ ਵਿੱਚ ਅਨੇਕਾਂ ਸਿੱਖਿਆਵਾਂ ਜੀਵਨ ਸੰਬੰਧੀ ਹਨ, ਦੀ ਉਦਾਹਰਨ ‘ਆਸਾ ਦੀ ਵਾਰ` ਵਿੱਚੋਂ ਦੇਖ ਸਕਦੇ ਹਾਂ। “ੳਥੈ ਸਚੋ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜ ਮਾਲਿਆ॥ ਖਾਓ ਨਾ ਪਾਇ ਅਨਿ ਕੂੜਿਆਰ ਮੁਹ ਕਾਲੈ ਦੋਜ਼ਿਕ ਚਾਲਿਆ॥”7 ਗੁਰੂ ਸਾਹਿਬਾਨਾਂ ਦੀਆਂ ਵਾਰਾਂ ਤੋਂ ਇਲਾਵਾ ਭਾਈ ਗੁਰਦਾਸ ਦੀਆਂ ਵਾਰਾਾਂ ਵੀ ਅਧਿਆਤਮਕ ਵਾਰਾਂ ਹਨ। ਪਰ ਇਨ੍ਹਾਂ ਦੀਆਂ ਵਾਰਾਂ ਗੁਰੂ ਗ੍ਰੰਥ ਵਿੱਚ ਦਰਜ ਨਹੀਂ ਹਨ। ਪਰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਅਧਿਆਤਮਕ ਵਾਰਾਂ ਦੀ ਕੂੰਜੀ ਕਿਹਾ ਜਾਂਦਾ ਹੈ। “ਭਾਈ ਗੁਰਦਾਸ ਦੁਆਰਾ ਰਚੀਆ ਗਈਆਂ 39 ਵਾਰਾਂ ਦੀ ਬੋਲੀ ਸ਼ੁੱਧ ਪੰਜਾਬੀ ਹੈ, ਜਿਹੜੀ ਸਾਡੀ ਅੱਜ ਦੀ ਭਾਸ਼ਾ ਦੇ ਬਹੁਤ ਨੇੜੇ ਹੈ।”8 ਗੁਰੂ ਸਾਹਿਬਾਨਾਂ ਦੀਆਂ ਵਾਰਾਂ ਪੜ੍ਹਨ ਤੋਂ ਪਹਿਲਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹਨਾ ਜ਼ਰੂਰੀ ਹੈ। ਕਿਉਂਕਿ ਇਨ੍ਹਾਂ ਦੀਆਂ ਵਾਰਾਂ ਦਾ ਵਿਸ਼ਾ ਗੁਰਬਾਣੀ ਨਾਲ ਸੰਬੰਧਿਤ ਹੈ। ਤੇ ਭਾਈ ਗੁਰਦਾਸ ਦੀਆਂ ਵਾਰਾਂ ਵਧੇਰੇ ਸੌਖੀਆਂ ਸਮਝ ਵਿੱਚ ਆ ਜਾਂਦੀਆਂ ਹਨ। ਕਈ ਵਿਦਵਾਨਾਂ ਨੇ ਇਨ੍ਹਾਂ ਦੀਆਂ ਵਾਰਾਂ 40 ਮੰਨੀਆਂ ਹਨ। ਕਿਹਾ ਜਾਂਦਾ 40 ਵੀ ਵਾਰ ਇਨ੍ਹਾਂ ਦੀ ਪ੍ਰਮਾਣਿਤ ਵਾਰ ਹੈ। ਭਾਈ ਗੁਰਦਾਸ ਤੋਂ ਬਾਅਦ ਅਧਿਆਤਮਕ ਵਾਰਾਂ ਘੱਟ ਪ੍ਰਾਪਤ ਹੁੰਦੀਆਂ ਹਨ ਤੇ ਫਿਰ ਹੌਲੀ-ਹੌਲੀ ਸਮਾਂ ਬੀਤਣ ਨਾਲ ਬੀਰ ਰਸ ਤੇ ਯੁੱਧ ਦੇ ਬਿਰਤਾਂਤ ਵਾਰ ਰਚਨਾ ਦਾ ਵਸਤੂ ਬਣਨੇ ਸ਼ੁਰੂ ਹੋ ਗਏ ਸਨ। ਵਧੇਰੇ ਜਾਣਕਾਰੀ ਲਈ:- ਸਿੰਘ ਪ੍ਰੀਤ ਇੰਦਰ, ਵਾਰਾਂ ਗੁਰੂ ਰਾਮਦਾਸ: ਪੁਨਰ ਮੁਲਾਂਕਣ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ। ਸਿੰਗਲ ਧਰਮਪਾਲ (ਡਾ.), ਪੰਜਾਬੀ ਸਾਹਿਤ ਦਾ ਇਤਿਹਾਸ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ਕੌਰ ਰਾਜਬੀਰ (ਪ੍ਰੋ:), ਬਾਬਰਬਾਣੀ ਤੇ ਆਲਹੁਣੀਆ: ਪਾਠ ਮੂਲਕ ਵਿਸ਼ਲੇਸ਼ਣ, ਰੂਹੀ ਪ੍ਰਕਾਸ਼ਨ। ਘੁੰਮਣ ਬਿਕਰਮ ਸਿੰਘ, ਮਾਨਵਵਾਦ ਤੇ ਪੰਜਾਬੀ ਸਾਹਿਤ ਚਿੰਤਨ, ਰੂਹੀ ਪ੍ਰਕਾਸ਼ਨ।

ਹਵਾਲੇ

2.ਡਾ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੌਥੀ ਸੱਤਵੀਂ, ਰਾਜ ਪਬਲਿਸਰਜ ਰਜਿ. ਪੰਨਾ-184. 3.ਪ੍ਰੀਤ ਇੰਦਰ ਸਿੰਘ, ਵਾਰਾਂ ਗੁਰੂ ਰਾਮਦਾਸ: ਪੁਨਰ ਮੁਲਾਂਕਣ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2011, ਪੰਨਾ-14. 4.ਪ੍ਰੋ. ਪਿਆਰਾ ਸਿੰਘ ਭੋਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਹਿਰਦੇਜੀਤ ਪ੍ਰਕਾਸ਼ਨ, 1975, ਪੰਨਾ-290. 5.ਡਾ. ਧਰਮਪਾਲ ਸਿੰਗਲਾ, ਪੰਜਾਬੀ ਸਾਹਿਤ ਦਾ ਇਤਿਹਾਸ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2006, ਪੰਨਾ-371. 6.ਡਾ. ਰਮਿੰਦਰ ਕੌਰ, ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਦਾ ਰੂਪ ਵਿਧਾਨ, ਲਿਟਰੇਚਰ ਹਾਊਸ ਅੰਮ੍ਰਿਤਸਰ, 207, ਪੰਨਾ-31. 7.ਬਿਕਰਮਣ ਸਿੰਘ ਘੁੰਮਣ, ਮਾਨਵਵਾਦ ਤੇ ਪੰਜਾਬੀ ਸਾਹਿਤ ਚਿੰਤਨ, ਰੂਹੀ ਪ੍ਰਕਾਸ਼ਨ, 1995, ਪੰਨਾ-1471. 8.ਪ੍ਰੋ. ਰਾਜਬੀਰ ਕੌਰ, ਬਾਬਰਵਾਣੀ ਅਤੇ ਅਲਾ ਹਣੀਆਂ ਪਾਠ ਮੂਲਕ ਵਿਸ਼ਲੇਸ਼ਣ, ਰੂਹੀ ਪ੍ਰਕਾਸ਼ਨ, 206, ਪੰਨਾ-19. ਡਾ. ਪ੍ਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ-56.

Tags:

ਕਵੀਪੰਜਾਬੀ ਸਾਹਿਤ

🔥 Trending searches on Wiki ਪੰਜਾਬੀ:

2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਜਗਦੀਸ਼ ਚੰਦਰ ਬੋਸਤਜੱਮੁਲ ਕਲੀਮਪਾਕਿਸਤਾਨਕੋਕੀਨਊਠਚੰਡੀਗੜ੍ਹਬਾਜ਼ਪ੍ਰਦੂਸ਼ਣਦੁੱਧਰਾਵਣਪਟਿਆਲਾਗੌਤਮ ਬੁੱਧਸ੍ਰੀ ਚੰਦਸਦਾਮ ਹੁਸੈਨਤੂੰ ਮੱਘਦਾ ਰਹੀਂ ਵੇ ਸੂਰਜਾਨਿਹੰਗ ਸਿੰਘਬਿੱਲੀਮਿਸਲਸ਼ਾਹ ਹੁਸੈਨਸੀ++ਗੱਤਕਾਹਾਸ਼ਮ ਸ਼ਾਹਸੰਤ ਅਤਰ ਸਿੰਘਮਾਲਤੀ ਬੇਦੇਕਰਅਜਮੇਰ ਜ਼ਿਲ੍ਹਾਕਵਿਤਾਸੂਬਾ ਸਿੰਘਪੰਜਾਬਰਹੂੜਾਲੈਸਬੀਅਨਝੋਨਾਗੁਰਬਚਨ ਸਿੰਘਗੁਲਾਬ ਜਾਮਨਬਚਿੱਤਰ ਨਾਟਕਸ਼ਬਦ-ਜੋੜਨਾਸਾਅੰਮ੍ਰਿਤਾ ਪ੍ਰੀਤਮਯਥਾਰਥਵਾਦ (ਸਾਹਿਤ)ਪੰਜਾਬੀ ਮੁਹਾਵਰੇ ਅਤੇ ਅਖਾਣ25 ਅਪ੍ਰੈਲਜਮਰੌਦ ਦੀ ਲੜਾਈਤੰਤੂ ਪ੍ਰਬੰਧਨਿਬੰਧਸਾਲ(ਦਰੱਖਤ)ਅਰਬੀ ਲਿਪੀਗੁਰੂ ਹਰਿਗੋਬਿੰਦਤੁਲਸੀ ਦਾਸਉਰਦੂਰਤਨ ਟਾਟਾਰਸ (ਕਾਵਿ ਸ਼ਾਸਤਰ)ਗੁਰਸ਼ਰਨ ਸਿੰਘਊਧਮ ਸਿੰਘਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਵਰ ਅਤੇ ਲਗਾਂ ਮਾਤਰਾਵਾਂਅਫ਼ੀਮਭਾਰਤੀ ਰੁਪਈਆਵਿਆਕਰਨਲੱਸੀਟਾਹਲੀਪੰਜਾਬ ਖੇਤੀਬਾੜੀ ਯੂਨੀਵਰਸਿਟੀਮੋਹਨ ਸਿੰਘ ਦੀਵਾਨਾਪੂਛਲ ਤਾਰਾਨਾਨਕਸ਼ਾਹੀ ਕੈਲੰਡਰਸਿਧ ਗੋਸਟਿਚਮਕੌਰ ਸਾਹਿਬਮੱਧਕਾਲੀਨ ਪੰਜਾਬੀ ਸਾਹਿਤਭਗਤ ਸਿੰਘਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਤਿਓਹਾਰਸੁਧਾਰ ਘਰ (ਨਾਵਲ)🡆 More