ਰੈੱਡ ਕਰਾਸ

ਰੈੱਡ ਕਰਾਸ ਸੰਸਥਾ ਸੰਸਾਰ ਭਰ ਵਿੱਚ 8 ਮਈ ਦਾ ਦਿਹਾੜਾ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡੁਨਾਂਟ ਦੇ ਜਨਮ ਦਿਨ ਦੀ ਯਾਦ ਵਿੱਚ 'ਰੈੱਡ ਕਰਾਸ ਦਿਵਸ' ਵਜੋਂ ਮਨਾਉਂਦੀ ਹੈ। ਸੰਸਥਾ ਨੂੰ ਤਿੰਨ ਵਾਰੀ ਸਾਲ 1917, 1944, ਅਤੇ 1963 ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਰੈੱਡ ਕਰਾਸ ਸੰਸਥਾ
ਰੈੱਡ ਕਰਾਸ
ਕਿਸਮ ਕਲਿਆਣਕਾਰੀ ਸੰਸਥਾ
ਆਰੰਭ 1863
ਸਥਾਨ ਜਨੇਵਾ, ਸਵਿਟਜਰਲੈਂਡ
ਲੀਡਰ ਪੀਟਰ ਮੌਰਰ, ਪ੍ਰਧਾਨ
ਯਵਸ ਡਕੋਰਡ, ਭਾਇਰੈਕਟਰ ਜਰਨਲ
ਖੇਤਰ ਮਨੁੱਖੀ ਸੇਵਾ
ਉਦੇਸ਼ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ-ਸੰਭਾਲ ਕਰਨਾ ਹੈ, ਉਥੇ ਆਫਤਾਂ, ਹੜ੍ਹਾਂ, ਸੋਕੇ, ਭੁਚਾਲ ਅਤੇ ਬੀਮਾਰੀਆਂ ਆਦਿ ਤੋਂ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ
ਬਜ਼ਟ 1110.2 ਮਿਲੀਅਨ
180.7 m for headquarters
929.4 m for field operations
ਕਰਮਚਾਰੀ 12,500 (2011)
ਵੈੱਵਸਾਈਟ www.icrc.org

ਰੈੱਡ ਕਰਾਸ ਅਤੇ ਨੌਜਵਾਨ

ਸਾਲ 1922 ਤੋਂ ਹੀ ਰੈੱਡ ਕਰਾਸ ਅਤੇ ਰੈੱਡ ਕਰੀਸੈਂਟ ਸੁਸਾਇਟੀਜ਼ ਨੇ ਸੰਸਾਰ ਭਰ ਦੇ ਨੌਜਵਾਨਾਂ ਨੂੰ ਰੈੱਡ ਕਰਾਸ ਮੁਹਿੰਮ ਦਾ ਅਨਿੱਖੜਵਾਂ ਹਿੱਸਾ ਸਮਝਿਆ ਹੈ ਅਤੇ ਇਸ ਮੁਹਿੰਮ ਦੇ ਮਾਨਵਤਾਵਾਦੀ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਦੇ ਆਗੂ ਮੰਨਿਆ ਹੈ। ਰੈੱਡ ਕਰਾਸ ਦੇ ਕੁੱਲ ਸਵੈ-ਸੇਵਕਾਂ ਵਿਚੋਂ ਅੱਧੇ ਤੋਂ ਜ਼ਿਆਦਾ ਨੌਜਵਾਨ ਹਨ। ਭਾਰਤੀ ਰੈੱਡ ਕਰਾਸ ਸੁਸਾਇਟੀ ਨਾਲ ਜੁੜੇ 1.2 ਕਰੋੜ ਦੇ ਕਰੀਬ ਸਵੈ-ਸੇਵਕਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਦਿਨ-ਰਾਤ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਸੰਸਥਾ ਸਲਾਮ ਕਰਦੀ ਹੈ।

ਸਰ ਜਾਨ ਹੈਨਰੀ ਡਿਊਨਾ

ਰੈਡ ਕਰਾਸ ਸੰਸਥਾ ਦੇ ਬਾਨੀ ਜੀਨ ਹੈਨਰੀ ਡੁਨਾਂਟ ਸਨ ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਹੈਨਰੀ ਡਿਊਨਾ ਦੇ ਯਤਨਾਂ ਸਦਕਾ ਹੀ ਬੱਝਿਆ। ਇਸ ਇਨਸਾਨ ਨੇ ਭਾਵੇਂ ਜੀਵਨ ਭਰ ਹਾਲਾਤ ਨਾਲ ਜੱਦੋ-ਜਹਿਦ ਕੀਤੀ ਪਰ ਮਨੁੱਖਤਾ ਦੀ ਸੇਵਾ ਦਾ ਟੀਚਾ ਹਰ ਪਲ ਉਸ ਦੇ ਸਾਹਮਣੇ ਰਿਹਾ। ਹੈਨਰੀ ਡਿਊਨਾ ਦਾ ਜਨਮ 8 ਮਈ ਸੰਨ 1828 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਦੇ ਇੱਕ ਸਮਾਜ ਸੇਵੀ ਪਰਿਵਾਰ ਵਿੱਚ ਪਿਤਾ ਜੀਨ ਜੈਕ ਡਿਊਨਾ ਦੇ ਘਰ ਮਾਤਾ ੲੈਨ ਐਨਟੋਇਨੀ ਦੀ ਕੁੱਖੋਂ ਹੋਇਆ। ਦੁਨੀਆਂ ਦੀ ਇਸ ਮਹਾਨ ਪਰਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ਵਿੱਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਦੇ ਇਸ ਕੋਮਲ ਚਿੱਤ ਇਨਸਾਨ ਹੈਨਰੀ ਡਿਊਨਾ ਵੱਲੋਂ ਕੀਤੇ ਯਤਨਾਂ ਸਦਕਾ ਹੀ ਹੋਇਆ ਸੀ। 24 ਜੂਨ, 1859 ਨੂੰ ਇਟਲੀ ਦੇ ਉਤਰੀ ਹਿੱਸੇ ਦੇ ਇੱਕ ਕਸਬੇ ਸਾਲਫਰੀਨੋ ਵਿੱਚ ਯੂਰਪ ਦੀ ਇੱਕ ਭਿਆਨਕ ਲੜਾਈ ਲੜੀ ਗਈ। ਦਇਆਵਾਨ ਇਨਸਾਨ ਹੈਨਰੀ ਡਿਊਨਾ ਜੋ ਆਪਣੇ ਨਿੱਜੀ ਮਨੋਰਥ ਲਈ ਨੈਪੋਲੀਅਨ ਨੂੰ ਮਿਲਣ ਦੀ ਇੱਛਾ ਨਾਲ ਸਾਲਫਰੀਨੋ ਪੁੱਜਾ ਸੀ, ਨੇ ਇਹ ਭਿਆਨਕ ਲੜਾਈ ਦੇ ਦ੍ਰਿਸ਼ ਤੱਕੇ। ਜੰਗ ਦੇ ਮੈਦਾਨ ਵਿੱਚ ਇੱਕ ਦਰਦਨਾਕ ਨਜ਼ਾਰਾ ਸੀ। ਹਰ ਪਾਸੇ ਫੱਟੜ ਸੈਨਿਕ ਤੜਪ ਰਹੇ ਸਨ। ਲਾਸ਼ਾਂ ਦੇ ਢੇਰ ਲੱਗ ਗਏ। ਚਾਰੇ ਪਾਸੇ ਖੂਨ ਨਾਲ ਲੱਥਪੱਥ ਮੈਦਾਨ ਦਿਖ ਰਿਹਾ ਸੀ। 40000 ਸੈਨਿਕ ਯੁੱਧ ਖੇਤਰ ਵਿੱਚ ਮੋਏ ਜਾਂ ਅਧਮੋਏ ਪਏ ਸਨ। ਪਾਣੀ ਦੀ ਇਕ-ਇਕ ਬੂੰਦ ਲਈ ਜ਼ਖਮੀਂ ਸੈਨਿਕ ਕਰਾਹ ਰਹੇ ਸਨ। ਸੈਨਿਕਾਂ ਦੀ ਮਲ੍ਹਮ ਪੱਟੀ ਕਰਨ ਵਾਲਾ ਜਾਂ ਉਨ੍ਹਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਸਵੈ-ਸੇਵਕ ਨਹੀਂ ਸੀ।

ਰੈੱਡ ਕਰਾਸ 
ਹੈਨਰੀ ਡਿਊਨਾ

ਹੈਨਰੀ ਦਾ ਯੂ ਟਰਨ

ਹੈਨਰੀ ਡਿਊਨਾ ਨੇ ਆਪਣੇ ਜੀਵਨ ਵਿੱਚ ਕਦੇ ਲੜਾਈ ਨਹੀਂ ਸੀ ਵੇਖੀ। ਉਹ ਭਾਵੇਂ ਇਕੱਲਾ ਸੀ ਪਰੰਤੂ ਇਨ੍ਹਾਂ ਤੜਪ ਰਹੇ ਸੈਨਿਕਾਂ ਦੀ ਜਾਨ ਬਚਾਉਣ ਹਿੱਤ ਸਹਾਇਤਾ ਲਈ ਮੈਦਾਨ ਵਿੱਚ ਨਿੱਤਰ ਪਿਆ। ਉਸ ਨੇ ਇਟਲੀ ਵਿਚਲੇ ਕਸਬੇ ਕਾਸਟੀਲੀਅਨ ਦੇ ਪੁਰਸ਼, ਇਸਤਰੀਆਂ ਅਤੇ ਜਵਾਨ ਲੜਕੇ ਲੜਕੀਆਂ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜ਼ਖਮੀਆਂ ਦੀ ਸੇਵਾ ਲਈ ਪ੍ਰੇਰਿਤ ਕੀਤਾ। ਹੈਨਰੀ ਡਿਊਨਾ ਨੇ ਲੜਾਈ ਦੀਆਂ ਤਰਸਮਈ ਅਤੇ ਦਰਦਨਾਕ ਹਾਲਤਾਂ ਉੱਤੇ ਇੱਕ ਕਿਤਾਬ 'ਸਾਲਫਰੀਨੋ ਦੀ ਯਾਦ' ਲਿਖੀ। ਇਸ ਪੁਸਤਕ ਰਾਹੀਂ ਹੈਨਰੀ ਨੇ ਹਰ ਦੇਸ਼ ਵਿੱਚ ਇੱਕ ਅਜਿਹੀ ਸੰਸਥਾ ਬਨਾਉਣ ਦਾ ਵਿਚਾਰ ਰੱਖਿਆ ਜੋ ਯੁੱਧ-ਖੇਤਰ ਵਿੱਚ ਜ਼ਖਮੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਸੰਭਾਲ ਕਰ ਸਕੇ। ਇਸ ਵਿਚਾਰ ਦੇ ਹੱਕ ਵਿੱਚ ਹਰ ਪਾਸਿਓਂ ਹੁੰਗਾਰਾ ਮਿਲਿਆ। ਉਸ ਸਮੇਂ ਦੇ ਹੁਕਮਰਾਨਾਂ ਨੇ ਵੀ ਸਹਿਮਤੀ ਪ੍ਰਗਟਾਈ। ਆਖਿਰ ਹੈਨਰੀ ਡਿਊਨਾ ਦੀ ਘਾਲਣਾ ਰੰਗ ਲਿਆਈ।

ਰੈੱਡ ਕਰਾਸ ਸੰਸਥਾ

26 ਅਕਤੂਬਰ, 1863 ਨੂੰ ਇੱਕ ਕਾਨਫ਼ਰੰਸ ਦੇ ਤਹਿਤ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂਅ ਦੀ ਇੱਕ ਸੰਸਥਾ ਸਥਾਪਿਤ ਕੀਤੀ ਗਈ। ਬਾਅਦ ਵਿੱਚ ਇਸ ਕਮੇਟੀ ਨੂੰ ਰੈੱਡ ਕਰਾਸ ਦਾ ਨਾਂਅ ਮਿਲਿਆ। ਭਾਰਤ ਵਿੱਚ ਰੈੱਡ ਕਰਾਸ ਸੰਸਥਾ ਭਾਰਤ ਸਰਕਾਰ ਦੇ ਐਕਟ 15 ਅਧੀਨ 1920 ਵਿੱਚ ਬਣੀ। ਅੱਜ ਸੰਸਾਰ ਦੇ ਲਗਭਗ ਹਰ ਮੁਲਕ ਵਿੱਚ ਰੈੱਡ ਕਰਾਸ-ਰੈੱਡ ਕਰੀਸੈਂਟ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਹਨ।

ਰੈੱਡ ਕਰਾਸ ਦੇ ਪ੍ਰਧਾਨ

  • 1863–1864: ਹੈਨਰੀ ਡੁਫੋਰ
  • 1864–1910: ਗੁਸਟਾਵੇ ਮੋਨੀਅਰ
  • 1910–1928: ਗੁਰਟਾਵੇ ਅਡੋਰ
  • 1928–1944: ਮੈਕਸ ਹੁਬਰ
  • 1944–1948: ਕਾਰਲ ਜੈਕਬ ਬੁਰਕਖਰਡਟ
  • 1948–1955: ਪੌਲ ਰੁਏਗਰ
  • 1955–1964: ਲਿਉਪੋਲਡ ਬੋਆਏਸੀਅਰ
  • 1964–1969: ਸੈਮੁਇਲ ਗੋਨਾਰਡ
  • 1969–1973: ਮਰਸੇਲ ਨਵੇਲੇ
  • 1973–1976: ਇਰਿਕ ਮਰਟਿਨ
  • 1976–1987: ਅਲੈਗਜੈਂਡਰ ਹੇ
  • 1987–1999: ਕੋਰਨੇਲੀਉ ਸੋਮਰੁਗਾ
  • 2000–2012: ਜਕੋਬ ਕੇਲਨਬਰਗਰ
  • 2012 ਤੋਂ: ਪੀਟਰ ਮੌਰਰ

ਮੁੱਖ ਉਦੇਸ਼

ਰੈੱਡ ਕਰਾਸ ਸੰਸਥਾਵਾਂ ਦਾ ਮੁੱਖ ਉਦੇਸ਼ ਜਿਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ-ਸੰਭਾਲ ਕਰਨਾ ਹੈ, ਉਥੇ ਆਫਤਾਂ, ਹੜ੍ਹਾਂ, ਸੋਕੇ, ਭੁਚਾਲ ਅਤੇ ਬੀਮਾਰੀਆਂ ਆਦਿ ਤੋਂ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ ਵੀ ਇਸ ਸੰਸਥਾ ਦਾ ਮੁੱਖ ਮੰਤਵ ਹੈ।

ਰੈੱਡ ਕਰਾਸ ਅਤੇ ਭਾਈ ਘਨ੍ਹਈਆ ਜੀ

ਭਾਈ ਘਨ੍ਹਈਆ ਜੀ ਨੇ ਵੀ ਪੰਜਾਬ ਦੀ ਪਵਿੱਤਰ ਨਗਰੀ- ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਜ਼ਖਮੀਆਂ ਨੂੰ ਪਾਣੀ ਪਿਲਾ ਅਤੇ ਮਰਹਮ ਪੱਟੀਆਂ ਕਰ ਕੇ ਅਜਿਹੀ ਸੋਚ ਅਤੇ ਭਾਵਨਾ ਦੀ ਜੋਤ ਨੂੰ ਰੌਸ਼ਨ ਕੀਤਾ ਸੀ। ਇਸ ਤਰ੍ਹਾਂ ਪੰਜਾਬ ਵਿੱਚ ਭਾਈ ਘੱਨ੍ਹਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਢੇਰ ਚਿਰ ਪਹਿਲਾਂ ਹੀ ਜਨਮ ਦੇ ਦਿੱਤਾ ਸੀ ਅਤੇ ਮਨੁੱਖਤਾ ਦੀ ਪੁੱਜ ਕੇ ਸੇਵਾ ਕੀਤੀ। ਇਸ ਲਈ ਪੰਜਾਬ ਵਿੱਚ ਭਾਈ ਘਨ੍ਹਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਪਰਿਵਰਤਕ ਦੇ ਤੌਰ ਉੱਤੇ ਯਾਦ ਕੀਤਾ ਜਾਂਦਾ ਹੈ। ਅੱਜ ਹੈਨਰੀ ਡਿਊਨਾ ਅਤੇ ਭਾਈ ਘੱਨ੍ਹਈਆ ਜੀ ਦੇ ਆਦਰਸ਼ਾਂ ਨੇ ਦੁਨੀਆ ਭਰ ਦੇ ਕਰੋੜਾਂ ਸਵੈ-ਸੇਵਕਾਂ ਨੂੰ ਰੈੱਡ ਕਰਾਸ ਸੰਸਥਾਵਾਂ ਜ਼ਰੀਏ ਏਕਤਾ ਅਤੇ ਸੇਵਾ ਦੇ ਧਾਗੇ ਵਿੱਚ ਬੰਨ੍ਹ ਰੱਖਿਆ ਹੈ। ਪੀੜਤ ਮਾਨਵਤਾ ਦੀ ਭਲਾਈ ਲਈ ਆਪਣੇ ਅੰਦਰ ਦੇ ਸਵੈ-ਸੇਵਕ ਨੂੰ ਪਛਾਣ ਕੇ ਸੰਸਥਾ ਦੁਖੀ ਮਾਨਵਤਾ ਦੀ ਸੇਵਾ ਦਾ ਸੰਦੇਸ਼ ਘਰ-ਘਰ ਪਹੁੰਚਾ ਹਰੀ ਹੈ।

ਰੈੱਡ ਕਰਾਸ ਅਤੇ ਵਿਸ਼ੇ

ਹਰ ਵਰ੍ਹੇ ਰੈਡ ਕਰਾਸ ਸੰਸਥਾਵਾਂ ਵੱਲੋਂ ਕਿਸੇ ਇੱਕ ਵਿਸ਼ੇ ਨੂੰ ਚੁਣ ਕੇ ਸਾਰਾ ਸਾਲ ਉਸ ਉੱਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਇਸ ਸਾਲ ਇਸ ਦਿਵਸ ਨੂੰ ਮਨਾਉਣ ਲਈ ਰੈੱਡ ਕਰਾਸ ਵੱਲੋਂ ਥੀਮ ਗਤੀਸ਼ੀਲ ਨੌਜਵਾਨ ਚੁਣਿਆ ਗਿਆ ਹੈ।

ਹਵਾਲੇ

Tags:

ਰੈੱਡ ਕਰਾਸ ਅਤੇ ਨੌਜਵਾਨਰੈੱਡ ਕਰਾਸ ਸਰ ਜਾਨ ਹੈਨਰੀ ਡਿਊਨਾਰੈੱਡ ਕਰਾਸ ਹੈਨਰੀ ਦਾ ਯੂ ਟਰਨਰੈੱਡ ਕਰਾਸ ਸੰਸਥਾਰੈੱਡ ਕਰਾਸ ਦੇ ਪ੍ਰਧਾਨਰੈੱਡ ਕਰਾਸ ਮੁੱਖ ਉਦੇਸ਼ਰੈੱਡ ਕਰਾਸ ਅਤੇ ਭਾਈ ਘਨ੍ਹਈਆ ਜੀਰੈੱਡ ਕਰਾਸ ਅਤੇ ਵਿਸ਼ੇਰੈੱਡ ਕਰਾਸ ਹਵਾਲੇਰੈੱਡ ਕਰਾਸ8 ਮਈਜੀਨ ਹੈਨਰੀ ਡੁਨਾਂਟਨੋਬਲ ਪੁਰਸਕਾਰ

🔥 Trending searches on Wiki ਪੰਜਾਬੀ:

ਗੁਰਦੁਆਰਾ ਅੜੀਸਰ ਸਾਹਿਬਪੰਛੀਸੂਫ਼ੀ ਕਾਵਿ ਦਾ ਇਤਿਹਾਸਨਿਊਜ਼ੀਲੈਂਡਪੰਜਾਬੀ ਲੋਕ ਸਾਹਿਤਮਾਸਕੋਪੰਜਾਬ ਦੀ ਕਬੱਡੀਡਾ. ਹਰਚਰਨ ਸਿੰਘਕਾਗ਼ਜ਼ਵਿਕਸ਼ਨਰੀਪ੍ਰਿੰਸੀਪਲ ਤੇਜਾ ਸਿੰਘਨਾਰੀਵਾਦਰਾਜ ਸਭਾਸੰਯੁਕਤ ਰਾਜਭੂਮੀਹੀਰ ਰਾਂਝਾਵੈਦਿਕ ਕਾਲਵੋਟ ਦਾ ਹੱਕਅਜੀਤ ਕੌਰਲੋਕ-ਨਾਚ ਅਤੇ ਬੋਲੀਆਂਮੌਲਿਕ ਅਧਿਕਾਰਦਲੀਪ ਕੌਰ ਟਿਵਾਣਾਕੈਥੋਲਿਕ ਗਿਰਜਾਘਰਭਾਰਤ ਦੀ ਰਾਜਨੀਤੀਧਨੀ ਰਾਮ ਚਾਤ੍ਰਿਕਗੁਰਦੁਆਰਾਭਾਰਤ ਦਾ ਪ੍ਰਧਾਨ ਮੰਤਰੀਮਿਸਲਕਿਸ਼ਨ ਸਿੰਘਨਾਈ ਵਾਲਾਚਰਖ਼ਾਅਫ਼ੀਮਤਖ਼ਤ ਸ੍ਰੀ ਦਮਦਮਾ ਸਾਹਿਬਔਰੰਗਜ਼ੇਬਰਾਮਪੁਰਾ ਫੂਲਉਪਭਾਸ਼ਾਸਤਿ ਸ੍ਰੀ ਅਕਾਲਸਵੈ-ਜੀਵਨੀਧੁਨੀ ਵਿਉਂਤਮਹਿਸਮਪੁਰ2022 ਪੰਜਾਬ ਵਿਧਾਨ ਸਭਾ ਚੋਣਾਂਵਿਆਹ ਦੀਆਂ ਰਸਮਾਂਵੱਡਾ ਘੱਲੂਘਾਰਾਹਿਮਾਲਿਆਨਾਮਉੱਚਾਰ-ਖੰਡਪੰਜਾਬੀ ਭੋਜਨ ਸੱਭਿਆਚਾਰਮੋਬਾਈਲ ਫ਼ੋਨਭਾਰਤ ਦੀ ਸੰਸਦਪ੍ਰੋਫ਼ੈਸਰ ਮੋਹਨ ਸਿੰਘਸਾਰਾਗੜ੍ਹੀ ਦੀ ਲੜਾਈਜਸਵੰਤ ਸਿੰਘ ਕੰਵਲਦਿਵਾਲੀਭਾਸ਼ਾ ਵਿਗਿਆਨਮਹਾਨ ਕੋਸ਼ਪੰਜਾਬੀ ਜੀਵਨੀਵੈਲਡਿੰਗਸ਼ਿਵ ਕੁਮਾਰ ਬਟਾਲਵੀਜ਼ਪੰਜ ਪਿਆਰੇਦਿਨੇਸ਼ ਸ਼ਰਮਾਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਮੁੱਖ ਸਫ਼ਾ23 ਅਪ੍ਰੈਲਸੁਰਿੰਦਰ ਛਿੰਦਾਆਰੀਆ ਸਮਾਜਪਾਣੀ ਦੀ ਸੰਭਾਲਡਾ. ਹਰਸ਼ਿੰਦਰ ਕੌਰਸੀ++ਪਿੱਪਲਨਾਂਵਵਿਰਾਟ ਕੋਹਲੀਸੁਖਜੀਤ (ਕਹਾਣੀਕਾਰ)ਮਨੋਵਿਗਿਆਨਸਰਪੰਚਅਤਰ ਸਿੰਘ🡆 More