ਬਟਾਲਾ: ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ

ਬਟਾਲਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਇੱਕ ਨਗਰ ਨਿਗਮ ਹੈ। ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਇੱਕ ਤਹਿਸੀਲ ਹੈ। ਇਹ ਇੱਕ ਡਿਵੈਲਪਮੈਂਟ ਬਲਾਕ, ਨਗਰ ਕੌਂਸਲ (ਕਲਾਸ-1) ਅਤੇ ਵਿਧਾਨ ਸਭਾ ਹਲਕਾ ਵੀ ਹੈ। ਇਸ ਸ਼ਹਿਰ ਦੀ ਆਬਾਦੀ ਸਵਾ ਲੱਖ ਤੋਂ ਵੱਧ ਹੈ। ਬਟਾਲਾ ਨੂੰ ਲੋਹਾ ਨਗਰੀ (ਸਨਅਤੀ ਸ਼ਹਿਰ) ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸ਼ਹਿਰ ਪਠਾਨਕੋਟ-ਅੰਮ੍ਰਿਤਸਰ ਰੇਲਵੇ ਲਾਈਨ ਅਤੇ ਕੌਮੀ ਹਾਈਵੇਅ ਨੰਬਰ 15 ਉਪਰ ਪਠਾਨਕੋਟ ਤੋਂ 69 ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 38 ਕਿਲੋਮੀਟਰ ਦੀ ਦੂਰੀ ਉਪਰ ਪੈਂਦਾ ਹੈ। ਇਹ ਜਲੰਧਰ ਤੋਂ 80 ਕਿਲੋਮੀਟਰ ਅਤੇ ਗੁਰਦਾਸਪੁਰ ਤੋਂ 33 ਕਿਲੋਮੀਟਰ ਦੂਰ ਹੈ। ਬਟਾਲਾ ਨਗਰ 1472 ਦੇ ਆਸ-ਪਾਸ ਵਸਾਇਆ ਗਿਆ ਸੀ। ਇਹ ਨਗਰ ਬਹਿਲੋਲ ਖਾਨ ਲੋਧੀ ਦੇ ਸਮੇਂ ਕਪੂਰਥਲਾ ਦੇ ਇੱਕ ਰਾਜਪੂਤ ਰਾਏ ਰਾਮ ਦਿਓ ਨੇ ਵਸਾਇਆ ਦੱਸਿਆ ਜਾਂਦਾ ਹੈ। ਬਿਆਸ ਦਰਿਆ ਅਤੇ ਰਾਵੀ ਦਰਿਆ ਵਿਚਕਾਰ ਵਸਦੇ ਇਸ ਨਗਰ ਨੂੰ ਪਹਿਲਾਂ ਬਟਾਲਾ ਸ਼ਰੀਫ ਆਖਦੇ ਸਨ।

ਬਟਾਲਾ
ਸ਼ਹਿਰ
Batala Map
ਬਟਾਲਾ
ਦੇਸ਼ਬਟਾਲਾ: ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ India
StatePunjab
DistrictGurdaspur
ਖੇਤਰ
 • ਕੁੱਲ29 km2 (11 sq mi)
ਉੱਚਾਈ
249 m (817 ft)
ਆਬਾਦੀ
 (2010)
 • ਕੁੱਲ1,47,872
 • ਘਣਤਾ5,100/km2 (13,000/sq mi)
ਭਾਸ਼ਾਵਾਂ
 • ਦਫ਼ਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
143505
ਟੈਲੀਫ਼ੋਨ ਕੋਡ01871
ਵਾਹਨ ਰਜਿਸਟ੍ਰੇਸ਼ਨPB 18
Distance from Amritsar38 kilometres (24 mi) NE (land)
Distance from Jalandhar75 kilometres (47 mi) NE (land)
Distance from Chandigarh213 kilometres (132 mi) NE (land)
Distance from Delhi470 kilometres (290 mi) NE (land)

ਸਥਾਨ

  • ਸਿੱਖਾਂ ਵਾਸਤੇ ਇਹ ਇੱਕ ਅਹਿਮ ਸਥਾਨ ਹੈ ਕਿਉਂਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਨਾਲ਼ ਇਸੇ ਸਥਾਨ ਤੇ ਹੋਇਆ ਸੀ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ।
  • ਮੁਗਲ ਬਾਦਸ਼ਾਹ ਅਕਬਰ ਦੇ ਸਮੇਂ (1556-1605) ਸਮਸ਼ੇਰ ਖਾਨ ਜੋ ਮਾਣਕਪੁਰ ਦਾ ਫੌਜਦਾਰ ਸੀ, ਉਸ ਨੂੰ ਇਹ ਇਲਾਕਾ ਜਗੀਰ ਦੇ ਰੂਪ ਵਿੱਚ ਮਿਲਿਆ ਸੀ। ਉਸ ਨੇ ਸ਼ਹਿਰ ਦੇ ਪੂਰਬੀ ਹਿੱਸੇ ਵੱਲ ਇੱਕ ਤਲਾਬ ਬਣਾਇਆ। ਰੰਗ ਬਰੰਗੇ ਬਾਗ਼-ਬਗੀਚੇ ਲਾ ਕੇ ਇਸ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ। ਇਥੋਂ ਨੇੜੇ ਲੰਘਦੀ ਸੜਕ ਦਾ ਨਾਂ ‘ਅਨਾਰਕਲੀ’ ਰੱਖਿਆ ਗਿਆ। ਔਰੰਗਜ਼ੇਬ ਦੇ ਜ਼ਮਾਨੇ ਵਿੱਚ ਮਿਰਜ਼ਾ ਮੁਹੰਮਦ ਨੇ ਜਿੱਥੇ ਹੋਰ ਬਾਗ਼ ਲਗਾਏ ਉੱਥੇ ਬਾਜ਼ਾਰ ਤੇ ਦੁਕਾਨਾਂ ਬਣਾ ਕੇ ਨਗਰ ਨੂੰ ਨਵਾਂ ਰੂਪ ਦਿੱਤਾ।
  • ਮਹਾਰਾਜ ਰਣਜੀਤ ਸਿੰਘ ਦੇ ਫਰਜ਼ੰਦ ਮਹਾਰਾਜਾ ਸ਼ੇਰ ਸਿੰਘ ਦਾ ਮਹੱਲ ਹੈ। ਉਨ੍ਹਾਂ ਨੇ ਮਹੱਲ ਨੂੰ ਸੁੰਦਰ ਤੇ ਦਿਲਕਸ਼ ਬਣਾਇਆ ਜੋ ਅੱਜ ਵੀ ਪੁਰਾਤਨ ਇਮਾਰਤਾਂ ‘ਚ ਗਿਣਿਆ ਜਾਂਦਾ ਹੈ।
  • ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਹੈ। ਦੱਸਿਆ ਜਾਂਦਾ ਹੈ ਕਿ ਇਸ ਇਮਾਰਤ ਹੇਠਾਂ ਸੁਰੰਗ ਹੈ, ਜੋ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਨਾਲ ਜਾ ਜੁੜਦੀ ਹੈ। ਮਹਾਰਾਜਾ ਆਪਣੇ ਕਰੀਬੀਆਂ ਤੇ ਅਹਿਲਕਾਰਾਂ ਨਾਲ ਸੁਰੰਗਨੁਮਾ ਸਥਾਨ ‘ਤੇ ਬੈਠਕਾਂ ਕਰਦੇ ਸਨ।
  • ਸਮਸ਼ੇਰ ਖਾਨ ਨੇ ਜਲ ਮਹਿਲ ਬਣਾਇਆ। ਉਸ ਦੀ ਯਾਦ ‘ਚ ਇੱਕ ਮਕਬਰਾ ਬਣਿਆ ਹੈ ਜਿਸ ਨੂੰ ‘ਜ਼ਹੀਰਾ’ ਆਖਦੇ ਹਨ। ਪੁਰਾਤਨ ਕਲਾ ਕ੍ਰਿਤਾਂ ਦਾ ਨਮੂਨਾ ‘ਜ਼ਹੀਰਾ’ ਸਥਾਨ ‘ਤੇ ਮਿਲਦਾ ਹੈ। ਇਸ ਦੀ ਸਾਂਭ ਸੰਭਾਲ ਪੁਰਾਤਵ ਵਿਭਾਗ ਦੇਖ ਰਿਹਾ ਹੈ।
  • ਵੀਰ ਹਕੀਕਤ ਰਾਏ ਦੀ ਮੰਗੇਤਰ ਸਤੀ ਲਕਛਮੀ ਦੀ ਸਮਾਧੀ ਬਣੀ ਹੈ। ਇਹ ਸਥਾਨ ਸ਼ਹੀਦ ਵੀਰ ਹਕੀਕਤ ਰਾਏ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ।
  • ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਸਤਿਕਰਤਾਰੀਆ, ਕਾਲੀ ਮਾਤਾ ਮੰਦਰ, ਮਸਜਿਦ, ਚਰਚ ਵਰਗੇ ਧਾਰਮਿਕ ਸਥਾਨ ਦੇਖਣਯੋਗ ਹਨ।

ਸਨਅਤੀ ਸ਼ਹਿਰ

ਬਟਾਲਾ ਸਨਅਤੀ ਸ਼ਹਿਰ ਕਰਕੇ ਜਾਣਿਆ ਜਾਂਦਾ ਹੈ। ਇਥੋਂ ਦੇ ਬਣੇ ਮਾਲ ਦੀ ਪੰਜਾਬ, ਦੇਸ਼ ਦੇ ਹੋਰ ਰਾਜਾਂ ਤੇ ਵਿਦੇਸ਼ਾਂ ਵਿੱਚ ਮੰਗ ਰਹੀ ਹੈ। ਕਿਸੇ ਸਮੇਂ ਬਟਾਲਾ ਲੋਹ ਨਗਰੀ ਨਾਲ ਮਸ਼ਹੂਰ ਸੀ, ਬਟਾਲਾ ਦੀ ‘ਬੀਕੋ’ ਦਾ ਨਾਮੋ-ਨਿਸ਼ਾਨ ਮਿਟ ਗਿਆ। ਬਟਾਲਾ ਵਿੱਚ 1000 ਦੇ ਕਰੀਬ ਫਾਊਂਡਰੀਆਂ ਅਤੇ 5500 ਦੇ ਲਗਪਗ ਹੋਰ ਛੋਟੇ ਯੂਨਿਟ ਸਨ। ਬਟਾਲਾ ਦੀਆਂ ਫਾਊਂਡਰੀਆਂ/ਕਾਰਖਾਨਿਆਂ ਵਿੱਚ ਵੇਲਣੇ ਦੀਆਂ ਕੋਲਾੜੀਆਂ, ਥਰੈਸ਼ਰ ਮਸ਼ੀਨਾਂ, ਸ਼ੈਪਰ, ਲੈਸ, ਪ੍ਰੈਸ ਪੱਖਿਆਂ ਦੇ ਪਰ ਸਮੇਤ ਹੋਰ ਸਾਜ਼ੋ-ਸਾਮਾਨ ਬਣਾਇਆ ਜਾਂਦਾ ਰਿਹਾ ਹੈ।

ਹਵਾਲੇ

Tags:

ਅੰਮ੍ਰਿਤਸਰਕਪੂਰਥਲਾਗੁਰਦਾਸਪੁਰਗੁਰਦਾਸਪੁਰ ਜ਼ਿਲ੍ਹਾਜਲੰਧਰਪਠਾਨਕੋਟਪੰਜਾਬ, ਭਾਰਤਬਿਆਸ ਦਰਿਆਰਾਵੀ ਦਰਿਆ

🔥 Trending searches on Wiki ਪੰਜਾਬੀ:

ਭਾਈ ਨੰਦ ਲਾਲਸਾਗਰਛਾਇਆ ਦਾਤਾਰਵਿਆਹ ਦੀਆਂ ਰਸਮਾਂਪਹਾੜਐਚ.ਟੀ.ਐਮ.ਐਲਘੋੜਾਲੱਖਾ ਸਿਧਾਣਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਸਮਕਾਲੀ ਪੰਜਾਬੀ ਸਾਹਿਤ ਸਿਧਾਂਤਮੱਧ-ਕਾਲੀਨ ਪੰਜਾਬੀ ਵਾਰਤਕਨਾਨਕ ਸਿੰਘਆਲਮੀ ਤਪਸ਼ਜਵਾਹਰ ਲਾਲ ਨਹਿਰੂਚਰਨਜੀਤ ਸਿੰਘ ਚੰਨੀਗਿਆਨ ਮੀਮਾਂਸਾਤ੍ਰਿਜਨ2020-2021 ਭਾਰਤੀ ਕਿਸਾਨ ਅੰਦੋਲਨਮਾਝਾਯੋਨੀਪੰਜਾਬੀ ਵਿਕੀਪੀਡੀਆ1951–52 ਭਾਰਤ ਦੀਆਂ ਆਮ ਚੋਣਾਂਵਾਕਸੁਭਾਸ਼ ਚੰਦਰ ਬੋਸਅੰਮ੍ਰਿਤ ਵੇਲਾਕਿਰਨ ਬੇਦੀਅੱਲ੍ਹਾ ਦੇ ਨਾਮਗੁਰੂਦੁਆਰਾ ਸ਼ੀਸ਼ ਗੰਜ ਸਾਹਿਬਗ਼ਜ਼ਲਸਆਦਤ ਹਸਨ ਮੰਟੋਪੀਲੂਆਨ-ਲਾਈਨ ਖ਼ਰੀਦਦਾਰੀਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਧਾਰਾ 370ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਜਨਮਸਾਖੀ ਅਤੇ ਸਾਖੀ ਪ੍ਰੰਪਰਾਸਵਾਮੀ ਵਿਵੇਕਾਨੰਦਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਭੀਮਰਾਓ ਅੰਬੇਡਕਰਸਮਾਰਟਫ਼ੋਨਵਾਲੀਬਾਲਐਲ (ਅੰਗਰੇਜ਼ੀ ਅੱਖਰ)ਟਰਾਂਸਫ਼ਾਰਮਰਸ (ਫ਼ਿਲਮ)ਦਲੀਪ ਕੌਰ ਟਿਵਾਣਾਅਕਸ਼ਾਂਸ਼ ਰੇਖਾਅਜ਼ਾਦਮਾਝੀਕੱਪੜੇ ਧੋਣ ਵਾਲੀ ਮਸ਼ੀਨਪ੍ਰਗਤੀਵਾਦਅੰਬਾਲਾਸਾਹਿਤ ਅਤੇ ਮਨੋਵਿਗਿਆਨਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਧਾਲੀਵਾਲਸਵਿਤਾ ਭਾਬੀਸੰਸਦ ਮੈਂਬਰ, ਲੋਕ ਸਭਾਰਵਿਦਾਸੀਆਤੂੰਬੀਚਰਨ ਸਿੰਘ ਸ਼ਹੀਦਏ. ਪੀ. ਜੇ. ਅਬਦੁਲ ਕਲਾਮਮਿਆ ਖ਼ਲੀਫ਼ਾਸਾਕਾ ਨੀਲਾ ਤਾਰਾਅਨੁਪ੍ਰਾਸ ਅਲੰਕਾਰਵਿਸਾਖੀਗੁਰਦੁਆਰਾ ਅੜੀਸਰ ਸਾਹਿਬਵਚਨ (ਵਿਆਕਰਨ)ਸਾਰਾਗੜ੍ਹੀ ਦੀ ਲੜਾਈਹਰਿਮੰਦਰ ਸਾਹਿਬਮੁਹਾਰਨੀਗੁਰਮੁਖੀ ਲਿਪੀਸ਼੍ਰੋਮਣੀ ਅਕਾਲੀ ਦਲਗੁਰਮੀਤ ਬਾਵਾਭਾਰਤੀ ਰਾਸ਼ਟਰੀ ਕਾਂਗਰਸਦਿਵਾਲੀਬਿਰਤਾਂਤ-ਸ਼ਾਸਤਰਅੰਗਰੇਜ਼ੀ ਬੋਲੀ🡆 More