ਪੋਠੋਹਾਰੀ: ਪੋਠੋਹਾਰ ਦਾ ਲਹਿਜਾ

ਪੋਠੋਹਾਰੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ। ਇਹ ਜਿਹਲਮ ਤੋਂ ਪਾਰ ਦੇ ਇਲਾਕੇ (ਪੋਠੋਹਾਰ) ਵਿੱਚ ਬੋਲੀ ਜਾਂਦੀ ਹੈ।

ਪੋਠੋਹਾਰੀ
Potwari, Potowari
پوٹھوهاری
ਜੱਦੀ ਬੁਲਾਰੇਮੁੱਖ ਤੌਰ 'ਤੇ ਪਾਕਿਸਤਾਨ
ਇਲਾਕਾਪੋਠੋਹਾਰ ਖੇਤਰ ਅਤੇ ਪਾਕਿਸਤਾਨ ਵਾਲਾ ਕਸ਼ਮੀਰ
Native speakers

2.5 ਮਿਲੀਅਨ (2007) including Dhundi-Kairali, Chibhali, & Punchhi
ਹਿੰਦ-ਯੂਰਪੀ
  • ਹਿੰਦ-ਇਰਾਨੀ
    • ਹਿੰਦ-ਆਰੀਆਈ
      • ਉੱਤਰ-ਪੱਛਮੀ ਖਿੱਤਾ
        • ਪੱਛਮੀ ਪੰਜਾਬੀ (ਲਹਿੰਦੀ)
          • ਪੋਠੋਹਾਰੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3phr (ਹੋਰ ਉਪਭਾਸ਼ਾਵਾਂ ਸ਼ਾਮਲ ਹਨ)
ਪੋਠੋਹਾਰੀ: ਟਕਸਾਲੀ ਨਾਲ ਤੁਲਨਾ, ਪੋਠੋਹਾਰੀ ਦੇ ਲੇਖਕ
ਪੰਜਾਬੀ-ਲਹਿੰਦੀ ਉਪਭਾਸ਼ਾਵਾਂ, ਪੋਠੋਹਾਰੀ ਕੇਂਦਰ-ਉੱਤਰ ਹੈ।

ਟਕਸਾਲੀ ਨਾਲ ਤੁਲਨਾ

ਮਿੱਘੀ (ਮੈਨੂੰ),ਤੁੱਘੀ(ਤੈਨੂੰ),ਮਾਰਾ(ਮੇਰਾ),ਸਾੜਾ(ਸਾਡਾ)। ਪੋਠੋਹਾਰੀ ਵਿੱਚ ਅੱਧਕ ਦੀ ਬਹੁਤ ਕੀਤੀ ਜਾਂਦੀ ਹੈ। ਰਤਾ ਨੂੰ ਰੱਤਾ, ਪਤਾ ਨੂੰ ਪੱਤਾ ਕਿਹਾ ਜਾਂਦਾ ਹੈ। ਇਸ ਵਿੱਚ ਸ਼ਬਦਾਂ ਦੇ ਸ਼ੁਰੂ ਵਿੱਚ "ਹ" ਜੋੜਨ ਦੀ ਰੁੱਚੀ ਹੈ। ਜਿਵੇਂ ਹਿਕ(ਇਕ),ਹਿੱਥੇ(ਇੱਥੇ),ਹਿੰਝ(ਇੰਝ),ਹੁਸ(ਉਸ),ਹਿੱਸ(ਇਸ)। ਪੋਠੋਹਾਰੀ ਵਿੱਚ ਕਨੌੜਾ ਨਹੀਂ ਵਰਤਿਆ ਜਾਂਦਾ। ਇਸ ਵਿੱਚ ਕੌਲੀ ਨੂੰ ਕੋਲੀ, ਚੌਲ ਨੂੰ ਚੋਲ, ਪੌੜੀ ਨੂੰ ਪੋੜੀ ਅਤੇ ਤੌੜੀ ਨੂੰ ਤੋੜੀ ਕਹਿੰਦੇ ਹਨ।

ਪੋਠੋਹਾਰੀ ਦੇ ਲੇਖਕ

ਬਾਕੀ ਸਦੀਕੀ

ਬਾਕੀ (1909 - 1972), ਅਸਲ ਨਾਂ ਕਾਜ਼ੀ ਮੁਹੰਮਦ ਅਫ਼ਜ਼ਲ, ਸਹਾਮ, ਤਹਸੀਲ ਟੈਕਸਲਾ, ਜ਼ਿਲ੍ਹਾ ਰਾਵਲਪਿੰਡੀ ਦਾ ਸੀ। ਬਾਕੀ ਸਦੀਕੀ ਨੂੰ ਪੋਠੋਹਾਰੀ ਦੇ ਪਹਿਲੇ ਦੀਵਾਨ ਵਾਲਾ ਸ਼ਾਇਰ ਮੰਨਿਆ ਜਾਂਦਾ ਹੈ। ਉਹਨਾਂ ਦੀ ਪੋਥੀ 'ਕਖ਼ੇ ਕਾੜੇ' 1967 ਵਿੱਚ ਛਪੀ ਸੀ। ਉਹਨਾਂ ਦਾ ਇੱਕ ਸ਼ਿਅਰ:

ਬੱਚੇ ਜਿਆ ਫਲ ਨਾਂ ਡਿੱਠਾ - ਜਿੰਨਾਂ ਕੱਚਾ ਓਨਾ ਮਿੱਠਾ

ਅਫ਼ਜ਼ਲ ਪਰਵੇਜ਼

ਅਫ਼ਜ਼ਲ ਪਰਵੇਜ਼ (2000 - 1917) ਪੋਠੋਹਾਰੀ ਦੇ ਸ਼ਾਇਰ, ਪੱਤਰਕਾਰ, ਸੰਗੀਤਕਾਰ ਅਤੇ ਖੋਜੀ ਸਨ। ਪੋਠੋਹਾਰੀ ਲੋਕ ਗੀਤਾਂ ਤੇ ਲੋਕ ਨਾਚ ਤੇ ਉਹਨਾਂ ਦੀ ਕਿਤਾਬ 'ਬਣ ਫਲਵਾੜੀ' 1973 ਚ ਛਪੀ ਸੀ। ਉਹਨਾਂ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ 'ਕਿੱਕਰਾਂ ਦੀ ਛਾਂ' 1971 ਵਿੱਚ ਛਪੀ।

ਹੋਰ

  • ਅਖ਼ਤਰ ਇਮਾਮ ਰਿਜ਼ਵੀ
  • ਸੁਲਤਾਨ ਜ਼ਹੂਰ ਅਖ਼ਤਰ
  • ਦਿਲਪਜ਼ੀਰ ਸ਼ਾਦ
  • ਅਬਦੁੱਲ ਕਾਦਿਰ ਕਾਦਰੀ
  • ਕੌਲ ਮਾਂਗਟ

ਕੌਲ ਮਾਂਗਟ

ਕੌਲ ਮਾਂਗਟ ਅਜੋਕੇ ਪੰਜਾਬੀ ਕਵੀ ਹਨ, ਜਿਹਨਾਂ ਨੇ ਪੋਠੋਹਾਰੀ ਵਿੱਚ ਕੁਛ ਇਸ ਤਰ੍ਹਾਂ ਲਿਖਿਆ ਹੈ ।

ਧਾਰਾ ਇਸ਼ਕ

ਬੇਹਾਲ ਮਾਰ੍ਹੀ ਹਯਾਤੀ ਓਈ, ਮਿਕੀ ਧਾਰਾ ਇਸ਼ਕ਼ ਰੁਆ ਸੀ,
ਕਿੰਝ ਤੁਕੀ ਮੈਂ ਅਸਲਾਂ ਤੱਕਾਂ, ਮਰਿਯਮ ਹਾਬਾਂ ਸ਼ਕਲ ਤੁਸਾਂ ਨੀਂ ।

ਧਾਰੇ ਇਸ਼ਕ਼ ਨਾ ਕ਼ਬਜ਼ਾ ਵਾ, ਇਸ ਅਸਾਂ ਨੇਂ ਦਿਲ ਅੱਪਰ, 
ਪਾਗ਼ਲ ਝੱਲੇ ਤੈ ਜ਼ਖ਼ਮੀ ਓਏ, ਇਸਤਰਾਂ ਮਿਕੀ ਕੀਤਾ ਫ਼ੱਟੜ ।

ਮਰਿਯਮ ਤੁਕੀ ਤੱਕਨ ਵਾਸਤੇ, ਰਾਹ ਹਾਬਾਂ ਨਾ ਪਿਆ ਤਕਸਾਂ, 
ਮਾਂਗਟ ਨਾ ਏ ਇਸ਼ਕ਼ ਚੰਗਾ, ਚੱਲ ਈਆਂ ਤੋ ਤੌਬਾ ਕਰਸਾਂ ।

ਕੌਲ ਮਾਂਗਟ

Tags:

ਪੋਠੋਹਾਰੀ ਟਕਸਾਲੀ ਨਾਲ ਤੁਲਨਾਪੋਠੋਹਾਰੀ ਦੇ ਲੇਖਕਪੋਠੋਹਾਰੀਜਿਹਲਮਪੋਠੋਹਾਰਪੰਜਾਬੀ

🔥 Trending searches on Wiki ਪੰਜਾਬੀ:

ਝਾਂਡੇ (ਲੁਧਿਆਣਾ ਪੱਛਮੀ)ਧਰਮਬਾਲ ਸਾਹਿਤਮਾਤਾ ਗੁਜਰੀਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਨਾਵਲਾਂ ਦੀ ਸੂਚੀਭਾਰਤ ਦੀ ਵੰਡਸ਼ਾਹਮੁਖੀ ਲਿਪੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜਾਬੀ ਨਾਵਲਸਾਂਚੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਖੋਲ ਵਿੱਚ ਰਹਿੰਦਾ ਆਦਮੀਸੁਰਜੀਤ ਪਾਤਰਸਤਵਾਰਾਕਿੱਸਾ ਕਾਵਿਪ੍ਰਗਤੀਵਾਦਹਾਸ਼ਮ ਸ਼ਾਹਸਿੱਖਿਆਰੱਬ ਦੀ ਖੁੱਤੀਭਾਈ ਵੀਰ ਸਿੰਘਧਰਤੀਬੱਚੇਦਾਨੀ ਦਾ ਮੂੰਹਸਾਬਿਤ੍ਰੀ ਹੀਸਨਮਉ੍ਰਦੂਜਾਰਜ ਵਾਸ਼ਿੰਗਟਨਦਲੀਪ ਕੌਰ ਟਿਵਾਣਾਦੇਸ਼ਬ੍ਰਿਸ਼ ਭਾਨਨਾਨਕ ਕਾਲ ਦੀ ਵਾਰਤਕਛੰਦਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਮੱਧਕਾਲੀਨ ਪੰਜਾਬੀ ਸਾਹਿਤਨੇਪਾਲਪ੍ਰਿੰਸੀਪਲ ਤੇਜਾ ਸਿੰਘਨਾਂਵ1980ਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਵਹਿਮ ਭਰਮਉਰਦੂ-ਪੰਜਾਬੀ ਸ਼ਬਦਕੋਸ਼ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਊਸ਼ਾਦੇਵੀ ਭੌਂਸਲੇਭਾਰਤ ਦੀਆਂ ਭਾਸ਼ਾਵਾਂਭੀਮਰਾਓ ਅੰਬੇਡਕਰਪੰਜਾਬੀ ਵਾਰ ਕਾਵਿ ਦਾ ਇਤਿਹਾਸਸ਼ਾਹ ਮੁਹੰਮਦਪੰਜਾਬੀ ਬੁਝਾਰਤਾਂਸਿੰਘ ਸਭਾ ਲਹਿਰਵਿਆਹ ਦੀਆਂ ਰਸਮਾਂਲੋਕਧਾਰਾਅਨੁਪਮ ਗੁਪਤਾਪਾਕਿਸਤਾਨਨਰਿੰਦਰ ਸਿੰਘ ਕਪੂਰਨਾਥ ਜੋਗੀਆਂ ਦਾ ਸਾਹਿਤਮੀਰ ਮੰਨੂੰਗੁਰੂ ਅਮਰਦਾਸਸੰਯੁਕਤ ਕਿਸਾਨ ਮੋਰਚਾਰਬਿੰਦਰਨਾਥ ਟੈਗੋਰ7 ਸਤੰਬਰਪੰਜਾਬ ਵਿੱਚ ਕਬੱਡੀਪੂੰਜੀਵਾਦਤੀਆਂਕੱਛੂਕੁੰਮਾਆਰਆਰਆਰ (ਫਿਲਮ)ਅਨੰਦਪੁਰ ਸਾਹਿਬਅਰਸਤੂ ਦਾ ਤ੍ਰਾਸਦੀ ਸਿਧਾਂਤਦਲੀਪ ਸਿੰਘਜਵਾਹਰ ਲਾਲ ਨਹਿਰੂਸੰਰਚਨਾਵਾਦਪਰਿਵਾਰਮੌਤ ਦੀਆਂ ਰਸਮਾਂ🡆 More