ਪੰਛੀ ਨੌਰੰਗਾ

ਨੌਰੰਗਾ ਦਾ ਰੰਗਾਂ ਕਰਕੇ ਨਾਮ ਪਿਆ। ਇਸ ਪੰਛੀ ਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਪਿੱਟਾ‘ ਹੈ। ਮਾਦਾ ਦੇ ਸਿਰ ਉਪਰਲੀ ਕਾਲੀ ਪੱਟੀ ਘੱਟ ਚੌੜੀ ਹੁੰਦੀ ਹੈ। ਇਨ੍ਹਾਂ ਦੀਆਂ 32 ਜਾਤੀਆਂ ਦੇ ਪਰਿਵਾਰ ਨੂੰ ‘ਪਿੱਟੀਡੇਈ’ ਕਹਿੰਦੇ ਹਨ। ਇਹ ਪੰਛੀ ਦਾ ਸਥਾਨ ਹਿੰਦ ਮਹਾਂਦੀਪ, ਗਰਮੀਆਂ ਵਿੱਚ ਪਾਕਿਸਤਾਨ, [[ਨੇਪਾਲ ਤੱਕ ਅਤੇ ਮੱਧਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬੱਚੇ ਦੇਣ ਲਈ ਜਾਂਦਾ ਹੈ ਅਤੇ ਸਰਦੀਆਂ ਵਿੱਚ ਭਾਰਤ ਤੋਂ ਸ਼੍ਰੀ ਲੰਕਾ ਤੱਕ ਜਾਂਦਾ ਹੈ।ਨੌਰੰਗੇ ਗੂੜ੍ਹੇ, ਚਮਕੀਲੇ-ਬਹੁਰੰਗੇ ਅਤੇ ਸ਼ਰਮਾਕਲ ਪਰ ਚੇਤਨ ਪੰਛੀ ਹੁੰਦੇ ਹਨ। ਭਾਰਤ ਸਰਕਾਰ ਨੇ ਅਪਰੈਲ 1975 ਵਿੱਚ 25 ਪੈਸੇ ਦੀ ਟਿਕਟ ਇਸ ਪੰਛੀ ਦੀ ਜਾਰੀ ਕੀਤੀ।

ਨੌਰੰਗਾ (ਪੰਛੀ)
ਪੰਛੀ ਨੌਰੰਗਾ
ਭਾਰਤ ਦੇ ਪ੍ਰਾਂਤ ਮਹਾਰਾਸ਼ਟਰ 'ਚ ਪੰਛੀ
Conservation status
ਪੰਛੀ ਨੌਰੰਗਾ
Least Concern  (IUCN 3.1)
Scientific classification
Kingdom:
ਜਾਨਵਰ
Phylum:
ਕੋਰਡੇਟ
Class:
Order:
ਪਾਸਰੀਫੋਰਮਜ਼
Family:
ਪਿੱਤਾ
Genus:
ਪਿੱਤਾ
Species:
ਪੀ. ਬਰੈਕਿਉਰਾ
Binomial name
ਪਿੱਟਾ ਬਰੈਕਿਉਰਾ
ਕਾਰਲ ਲਿਨਾਓਸ, 1766)
Synonyms

ਕੋਰਵੁਸ ਬਰੈਕਿਉਰਾ

ਸਰੀਰਕ ਬਣਤਰ

ਇਸ ਪੰਛੀ ਦੀ ਲੰਬਾਈ 18 ਤੋਂ 20 ਸੈਂਟੀਮੀਟਰ ਹੁੰਦੀ ਹੈ। ਇਸ ਦੀ ਚੁੰਝ ਸੰਗਤਰੀ-ਭੂਰੇ ਰੰਗ ਜਿਸ ਦਾ ਅਖ਼ੀਰਲਾ ਸਿਰਾ ਕਾਲਾ ਹੁੰਦਾ ਹੈ। ਇਸ ਦੀਆਂ ਗੂੜ੍ਹੀਆਂ ਭੂਰੀਆਂ ਅੱਖਾਂ ਦੇ ਉਪਰੋਂ ਇੱਕ ਚੌੜੀ ਕਾਲੀ ਪੱਟੀ ਲੰਘਦੀ ਹੈ ਅਤੇ ਇੱਕ ਕਾਲੀ ਪੱਟੀ ਮੱਥੇ ਤੋਂ ਸਿਰ ਦੇ ਵਿਚਕਾਰ ਦੀ ਪਿੱਠ ਵੱਲ ਜਾਂਦੀ ਹੈ। ਪਿੱਠ ਵਾਲਾ ਪਾਸਾ ਹਰਾ ਅਤੇ ਪਰ ਨੀਲੀ ਭਾ ਵਾਲੇ ਹਰੇ ਹੁੰਦੇ ਹਨ, ਪਰਾਂ ਉੱਤੇ ਗੂੜੇ ਨੀਲੇ ਰੰਗ ਦੇ ਨਿਸ਼ਾਨ ਦੇ ਨਾਲ ਚਿੱਟੇ ਅਤੇ ਕਾਲੇ ਨਿਸ਼ਾਨ ਵੀ ਹੁੰਦੇ ਹਨ। ਗਰਦਨ ਅਤੇ ਠੋਡੀ ਚਿੱਟੀ, ਪਰ ਛਾਤੀ ਅਤੇ ਢਿੱਡ ਦਾ ਅਗਲਾ ਹਿੱਸਾ ਸੰਗਤਰੀ-ਪੀਲਾ ਹੁੰਦਾ ਹੈ, ਢਿੱਡ ਦਾ ਪਿਛਲਾ ਪਾਸਾ ਸੁਰਖ ਲਾਲ ਹੁੰਦਾ ਹੈ। ਇਸ ਦੀਆਂ ਲੱਤਾਂ ਲੰਬੀਆਂ ਅਤੇ ਪੰਜੇ ਗੁਲਾਬੀ ਹੁੰਦੇ ਹਨ।

ਖੁਰਾਕ

ਇਹ ਦੀ ਖੁਰਾਕ ਮਨੁੱਖ ਦੇ ਮਿੱਤਰ ਗੰਡੋਏ, ਸੁੰਡੀਆਂ ਅਤੇ ਹੋਰ ਕੀੜੇ-ਮਕੌੜੇ ਹੁੰਦੇ ਹਨ।

ਅਵਾਜ

ਇਹ ਆਪਣੀ ਧੌਣ ਅਕੜਾ ਕੇ ਚੁੰਝ ਅਸਮਾਨ ਵੱਲ ਚੁੱਕ ਕੇ ਉੱਚੀ-ਉੱਚੀ ਇਕੱਠੀਆਂ ਦੋ ਸੀਟੀਆਂ ਕਈ ਵਾਰ ਮਾਰਦੇ ਹਨ।

ਅਗਲੀ ਪੀੜ੍ਹੀ

ਗਰਮੀਆਂ ਸ਼ੁਰੂ ਹੋਣ ’ਤੇ ਨਵੇਂ ਖੰਭ ਉਗਾ ਕੇ ਇਹ ਇਕੱਠੇ ਹੋ ਕੇ 30-50 ਪੰਛੀਆਂ ਦੀਆਂ ਡਾਰਾਂ ਵਿੱਚ ਪਹਾੜਾਂ ’ਤੇ 1200 ਤੋਂ 2000 ਮੀਟਰ ਦੀ ਉੱਚਾਈ ’ਤੇ ਨਰ ਜ਼ਮੀਨ ’ਤੇ ਜਾਂ ਝਾੜੀਆਂ ਵਿੱਚ ਜ਼ਮੀਨ ਤੋਂ 1 ਮੀਟਰ ਦੀ ਉੱਚਾਈ ਘਾਹ-ਫੂਸ ਅਤੇ ਪੱਤਿਆਂ ਨਾਲ 4 ਤੋਂ 5 ਦਿਨਾਂ ਵਿੱਚ ਗੋਲ ਜਿਹਾ ਆਲ੍ਹਣਾ ਬਣਾਉਂਦੇ ਹਨ। ਮਾਦਾ 4 ਤੋਂ 5 ਅੰਡੇ ਜੋ ਅਕਾਰ 'ਚ ਚਮਕੀਲੇ ਚਿੱਟੇ ਹੁੰਦੇ ਹਨ ਦਿੰਦੀ ਹੈ। ਦੋਨੋਂ ਨਰ ਅਤੇ ਮਾਦਾ ਅੰਡੇ ਸੇਕਦੇ ਹਨ ਜਿਹਨਾਂ 'ਚ 14 ਤੋਂ 16 ਦਿਨਾਂ ਵਿੱਚ ਬੱਚੇ ਨਿਕਲਦੇ ਹਨ ਦੋਨੋਂ ਹੀ ਰਲ ਕੇ ਪਾਲਦੇ ਹਨ।

ਤਸਵੀਰਾਂ

ਹਵਾਲੇ

Tags:

ਪੰਛੀ ਨੌਰੰਗਾ ਸਰੀਰਕ ਬਣਤਰਪੰਛੀ ਨੌਰੰਗਾ ਖੁਰਾਕਪੰਛੀ ਨੌਰੰਗਾ ਅਵਾਜਪੰਛੀ ਨੌਰੰਗਾ ਅਗਲੀ ਪੀੜ੍ਹੀਪੰਛੀ ਨੌਰੰਗਾ ਤਸਵੀਰਾਂਪੰਛੀ ਨੌਰੰਗਾ ਹਵਾਲੇਪੰਛੀ ਨੌਰੰਗਾ

🔥 Trending searches on Wiki ਪੰਜਾਬੀ:

ਕੁਆਂਟਮ ਫੀਲਡ ਥਿਊਰੀਸਿੰਘ ਸਭਾ ਲਹਿਰਯੂਕਰੇਨਕਰਜ਼ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਇੰਡੀਅਨ ਪ੍ਰੀਮੀਅਰ ਲੀਗਢਾਡੀਤੱਤ-ਮੀਮਾਂਸਾਆਲਤਾਮੀਰਾ ਦੀ ਗੁਫ਼ਾਸਿੱਖ ਗੁਰੂਬਵਾਸੀਰਫਾਰਮੇਸੀਪੰਜਾਬ ਦੀ ਰਾਜਨੀਤੀ1905ਟਿਊਬਵੈੱਲਕਾਲੀ ਖਾਂਸੀਦੂਜੀ ਸੰਸਾਰ ਜੰਗ1911ਭਾਰਤ ਦੀ ਸੰਵਿਧਾਨ ਸਭਾ14 ਜੁਲਾਈਮਾਈਕਲ ਡੈੱਲਵੀਅਤਨਾਮਪੰਜਾਬੀ ਨਾਟਕਪੂਰਨ ਸਿੰਘਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਜੋੜ (ਸਰੀਰੀ ਬਣਤਰ)ਨਾਜ਼ਿਮ ਹਿਕਮਤਹੋਲਾ ਮਹੱਲਾ ਅਨੰਦਪੁਰ ਸਾਹਿਬਆੜਾ ਪਿਤਨਮਲੋਕ ਸਭਾਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਅੱਲ੍ਹਾ ਯਾਰ ਖ਼ਾਂ ਜੋਗੀਇਨਸਾਈਕਲੋਪੀਡੀਆ ਬ੍ਰਿਟੈਨਿਕਾਭੀਮਰਾਓ ਅੰਬੇਡਕਰਸਿੰਧੂ ਘਾਟੀ ਸੱਭਿਅਤਾਹਾਸ਼ਮ ਸ਼ਾਹ4 ਅਗਸਤਹਨੇਰ ਪਦਾਰਥਸ਼ਿਲਪਾ ਸ਼ਿੰਦੇਸਮਾਜ ਸ਼ਾਸਤਰਨਵੀਂ ਦਿੱਲੀਸੰਯੁਕਤ ਰਾਸ਼ਟਰਡੋਰਿਸ ਲੈਸਿੰਗਪੰਜਾਬ ਵਿਧਾਨ ਸਭਾ ਚੋਣਾਂ 1992ਜਸਵੰਤ ਸਿੰਘ ਖਾਲੜਾਪੰਜਾਬੀ ਲੋਕ ਗੀਤਹੋਲੀਕੋਸ਼ਕਾਰੀਸਿੱਖ ਸਾਮਰਾਜਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕੌਨਸਟੈਨਟੀਨੋਪਲ ਦੀ ਹਾਰਚੰਦਰਯਾਨ-3ਅੰਬੇਦਕਰ ਨਗਰ ਲੋਕ ਸਭਾ ਹਲਕਾਚਮਕੌਰ ਦੀ ਲੜਾਈਦੇਵਿੰਦਰ ਸਤਿਆਰਥੀਨੀਦਰਲੈਂਡਲੋਕ-ਸਿਆਣਪਾਂਜੰਗਰੂਆਤੰਗ ਰਾਜਵੰਸ਼ਈਸਟਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬੀ ਵਿਕੀਪੀਡੀਆਕਿਰਿਆਰਜ਼ੀਆ ਸੁਲਤਾਨਵਿਆਹ ਦੀਆਂ ਰਸਮਾਂਫੁੱਟਬਾਲਲਕਸ਼ਮੀ ਮੇਹਰਥਾਲੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਦਾਮ ਹੁਸੈਨਫੇਜ਼ (ਟੋਪੀ)🡆 More