ਖ਼ੱਯਾਮ ਉਡਾਰੀ

ਖ਼ੱਯਾਮ ਉਡਾਰੀ 11 ਵੀਂ ਸਦੀ ਦੇ ਇਰਾਨੀ ਕਵੀ ਉਮਰ ਖ਼ਯਾਮ (1048–1131) ਦੀਆਂ ਰੁਬਾਈਆਂ (ਫ਼ਾਰਸੀ: رباعیات عمر خیام) ਦਾ ਸ਼ ਸ਼ ਜੋਗੀ ਦੁਆਰਾ ਕੀਤਾ ਪੰਜਾਬੀ ਤਰਜਮਾ ਹੈ।

ਤਰਜਮੇ ਬਾਰੇ

ਇਸ ਤਰਜਮੇ ਬਾਰੇ ਸੁਰਜਨ ਜ਼ੀਰਵੀ ਹੁਰਾਂ ਨੇ ਇਸ ਕਿਤਾਬ ਦੀ ਪਰਵੇਸ਼ਕਾ ਵਿੱਚ ਲਿਖਿਆ ਹੈ: "ਸ਼ ਸ਼ ਜੋਗੀ ਦਾ ਤਰਜਮਾ ਆਪਣੀ ਥਾਂ ਖ਼ਯਾਮ ਨੂੰ ਪੰਜਾਬੀ ਕਵਿਤਾ ਦਾ ਹਮਸੁਖ਼ਨ ਤੇ ਪੰਜਾਬੀ ਮਨਾ ਦਾ ਮਹਿਰਮ ਬਣਾਉਣ ਦੀ ਸਮਰਥਾ ਰਖਦਾ ਹੈ। ਇਹ ਉਹਨਾਂ ਦੀ ਕਈ ਸਾਲਾਂ ਦੀ ਖ਼ਾਮੋਸ਼ ਘਾਲਣਾ ਦਾ ਸਿੱਟਾ ਹੈ। ਇਹ ਗਲ ਉਹੀ ਜਾਣਦੇ ਹਨ ਖ਼ਯਾਮ ਦੀ ਇੱਕ ਇੱਕ ਰੁਬਾਈ ਨੂੰ ਤਰਾਸ਼ਣ ਤੇ ਸਵਾਰਨ ਲਈ ਉਹਨਾਂ ਕਿੰਨੀਆਂ ਬੇਚੈਨ ਸ਼ਾਮਾਂ ਗੁਜ਼ਾਰੀਆਂ ਅਤੇ ਕਿਸੇ ਢੁਕਵੇਂ ਸ਼ਬਦ ਦੇ ਜੁਗਨੂੰ ਦਾ ਪਿਛਾ ਕਰਦਿਆਂ ਉਹਨਾਂ ਨੂੰ ਕਿੰਨੇ ਜਗਰਾਤੇ ਕਟਣੇ ਪਏ। ਬਹੁਤੀਆਂ ਰੁਬਾਈਆਂ ਦਾ ਤਰਜਮਾ ਉਹਨਾਂ ਸਿਧਾ ਫ਼ਾਰਸੀ ਤੋਂ ਕੀਤਾ ਤੇ ਕੁਝ ਹੋਰ ਰੁਬਾਈਆਂ ਦੇ ਤਰਜਮੇ ਲਈ ਉਹਨਾਂ ਫ਼ਿਟਜ਼ਜੈਰਾਲਡ ਦੇ ਅੰਗ੍ਰੇਜ਼ੀ ਤਰਜਮੇ ਨੂੰ ਸਾਹਮਣੇ ਰਖਿਆ ਹੈ। ਪਰ ਕਿਸੇ ਵੀ ਹਾਲਤ ਵਿੱਚ ਉਹਨਾਂ ਰੁਬਾਈਆਂ ਦੇ ਪੰਜਾਬੀ ਰੂਪਾਂਤਰਣ ਵਿਚਲੀ ਇਕਸਾਰਤਾ ਵਿੱਚ ਕੋਈ ਫ਼ਰਕ ਨਹੀਂ ਆਉਣ ਦਿੱਤਾ।"

ਤਰਜਮੇ ਦੀਆਂ ਕੁਝ ਵੰਨਗੀਆਂ

ਏਨੀਆਂ ਲੰਮੀਆਂ ਵਾਟਾਂ ਦੇ ਜੋ ਪਾਂਧੀ ਹੈਸਨ ਸਾਰੇ
ਪਰਤ ਕੇ ਕੋਈ ਨਾ ਆਇਆ ਜੋ ਭੇਦਾਂ ਦਾ ਹਾਲ ਗੁਜ਼ਾਰੇ
ਰਹਿਣ ਦੇਈਂ ਨਾ ਰੀਝ ਕੋਈ ਤੂੰ ਏਸ ਸਰਾਂ ਵਿੱਚ ਰਹਿਕੇ
ਏਥੋਂ ਜੋ ਵੀ ਕੂਚ ਕਰ ਗਿਆ, ਮੁੜ ਨਾ ਫੇਰਾ ਮਾਰੇ


ਰਾਹ ਵਿੱਚ ਏਦਾਂ ਤੁਰੀਂ ਕਿ ਤੈਨੂੰ ਕੋਈ ਨਾ ਕਰੇ ਸਲਾਮ
ਵਿਚਰੀਂ ਖ਼ਲਕ ‘ਚ ਏਦਾਂ ਤੈਨੂੰ ਕੋਈ ਨਾ ਮਿਲੇ ਇਨਾਮ
'ਉੱਤੇ ਜਦ ਤੂੰ ਜਾਏਂ ਮਸੀਤੇ, ਏਦਾਂ ਅੰਦਰ ਵੜੀਂ ਕਿ ਤੇਰਾ
ਕਰ ਕੇ ਸੁਆਗਤ ਤੈਨੂੰ ਕਿਧਰੇ ਥਾਪ ਨਾ ਦੇਣ ਇਮਾਮ


ਜਦੋਂ ਰਾਤ ਨੇ ਚਾਦਰ ਆਪਣੀ ਦੁਨੀਆ ਤੋਂ ਖਿਸਕਾਈ
ਸੁਣਿਆਂ ਮੈਂ ਕਿ ਮੈਖ਼ਾਨੇ ‘ਚੋਂ ਇੱਕ ਆਵਾਜ਼ ਇਹ ਆਈ
ਜਾਗੋ ਮੇਰੇ ਜੀਣ ਜੋਗਿਓ ਭਰ ਲਓ ਜਾਮ ਕਿ ਕਿਧਰੇ
ਜੀਵਨ ਮਧੂ ਪਿਆਲੀ ਸੁਕ ਕੇ ਪਾਟ ਨਾ ਜਾਏ ਤਿਹਾਈ

ਹਵਾਲੇ

Tags:

ਇਰਾਨਉਮਰ ਖ਼ਯਾਮਫ਼ਾਰਸੀ

🔥 Trending searches on Wiki ਪੰਜਾਬੀ:

ਅਨੰਦ ਕਾਰਜਲਾਲ ਚੰਦ ਯਮਲਾ ਜੱਟਪਿੱਪਲਕੈਨੇਡਾਊਧਮ ਸਿੰਘਪੇ (ਸਿਰਿਲਿਕ)ਵੋਟ ਦਾ ਹੱਕਰਾਜਹੀਣਤਾਜੋੜ (ਸਰੀਰੀ ਬਣਤਰ)ਆਸਟਰੇਲੀਆਅੰਤਰਰਾਸ਼ਟਰੀ ਇਕਾਈ ਪ੍ਰਣਾਲੀਕਰਨੈਲ ਸਿੰਘ ਈਸੜੂਜੌਰਜੈਟ ਹਾਇਅਰਗੁਰਦੁਆਰਾ ਬੰਗਲਾ ਸਾਹਿਬਲੋਕ ਸਭਾਪੂਰਬੀ ਤਿਮੋਰ ਵਿਚ ਧਰਮਮਾਈਕਲ ਜੌਰਡਨਜਰਮਨੀਸੁਰਜੀਤ ਪਾਤਰਸ਼ਿਵਾ ਜੀਦੁਨੀਆ ਮੀਖ਼ਾਈਲਗੁਰਬਖ਼ਸ਼ ਸਿੰਘ ਪ੍ਰੀਤਲੜੀਹੁਸ਼ਿਆਰਪੁਰਪੰਜਾਬੀ ਜੰਗਨਾਮੇਈਸਟਰਬੱਬੂ ਮਾਨ2006ਪਾਬਲੋ ਨੇਰੂਦਾਨਾਜ਼ਿਮ ਹਿਕਮਤਭਾਸ਼ਾਜਗਰਾਵਾਂ ਦਾ ਰੋਸ਼ਨੀ ਮੇਲਾਯੂਕਰੇਨੀ ਭਾਸ਼ਾਯੁੱਧ ਸਮੇਂ ਲਿੰਗਕ ਹਿੰਸਾਆਤਾਕਾਮਾ ਮਾਰੂਥਲਨਿਕੋਲਾਈ ਚੇਰਨੀਸ਼ੇਵਸਕੀਬੁੱਧ ਧਰਮਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਪੰਜਾਬੀ ਲੋਕ ਬੋਲੀਆਂਸਾਈਬਰ ਅਪਰਾਧਗੁਰੂ ਹਰਿਰਾਇਲੋਧੀ ਵੰਸ਼ਕੋਸਤਾ ਰੀਕਾਫੇਜ਼ (ਟੋਪੀ)ਅਲਾਉੱਦੀਨ ਖ਼ਿਲਜੀਅਜਮੇਰ ਸਿੰਘ ਔਲਖਕੁਆਂਟਮ ਫੀਲਡ ਥਿਊਰੀਕਾਵਿ ਸ਼ਾਸਤਰਜੈਤੋ ਦਾ ਮੋਰਚਾਕਹਾਵਤਾਂ18ਵੀਂ ਸਦੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੜ੍ਹਵਾਲ ਹਿਮਾਲਿਆ2015ਮੀਂਹਘੋੜਾਅਮੀਰਾਤ ਸਟੇਡੀਅਮਬੌਸਟਨਗੁਰਦਾਜਵਾਹਰ ਲਾਲ ਨਹਿਰੂਸਾਂਚੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਇੰਡੋਨੇਸ਼ੀਆਈ ਰੁਪੀਆ22 ਸਤੰਬਰਪੰਜਾਬੀ ਅਖਾਣਹਾਰਪਪਾਉਂਟਾ ਸਾਹਿਬਟੌਮ ਹੈਂਕਸਅਟਾਬਾਦ ਝੀਲਬਾਬਾ ਦੀਪ ਸਿੰਘਸਵਰਦਲੀਪ ਸਿੰਘ🡆 More