ਐਕਸਵੀਏਰਾ ਹਾਲੈਂਡਰ

ਐਕਸਵੀਏਰਾ ਹਾਲੈਂਡਰ (ਜਨਮ, 15 ਜੂਨ, 1943) ਇੱਕ ਕਾਲ ਗਰਲ, ਦਲਾਲ ਅਤੇ ਲੇਖਿਕਾ ਹੈ। ਹਾਲੈਂਡਰ ਦੀ ਵਧੇਰੇ ਪਛਾਣ ਇਸਦੇ ਸੰਸਮਰਣ ਦ ਹੈਪੀ ਹੂਕਰ: ਮਾਈ ਆਨ ਸਟੋਰੀ ਦੇ ਵੱਡੀ ਮਾਤਰਾ ਵਿੱਚ ਬਿਕਣ ਕਾਰਨ ਹੋਈ।

ਐਕਸਵੀਏਰਾ ਹਾਲੈਂਡਰ
ਐਕਸਵੀਏਰਾ ਹਾਲੈਂਡਰ ਦੀ ਤਸਵੀਰ
ਐਲਨ ਮੇਰਸਰ ਦੁਆਰਾ ਹਾਲੈਂਡਰ (2008)
ਜਨਮ
ਵੇਰਾ ਦੇ ਵਰੀਏਸ

(1943-06-15) 15 ਜੂਨ 1943 (ਉਮਰ 80)
ਸੁਰਾਬਾਇਆ
ਨਾਗਰਿਕਤਾਨੀਦਰਲੈਂਡ
ਲਈ ਪ੍ਰਸਿੱਧਦ ਹੈਪੀ ਹੂਕਰ: ਮਾਈ ਆਨ ਸਟੋਰੀ
ਵੈੱਬਸਾਈਟwww.xavierahollander.com

ਮੁੱਢਲਾ ਜੀਵਨ

ਹਾਲੈਂਡਰ ਦਾ ਜਨਮ ਸੁਰਾਬਾਇਆ ਵਿੱਚ ਹੋਇਆ, ਜੋ ਵਰਤਮਾਨ ਸਮੇਂ ਵਿੱਚ ਇੰਡੋਨੇਸ਼ੀਆ ਦਾ ਭਾਗ ਹੈ। ਇਸਦੇ ਪਿਤਾ ਇੱਕ "ਡੱਚ ਯਹੂਦੀ" ਹਕੀਮ ਅਤੇ ਮਾਤਾ ਫ੍ਰਾਂਸੀਸੀ ਤੇ ਜਰਮਨ ਵੰਸ਼ ਤੋਂ ਸੀ। ਇਸਨੇ ਆਪਣੇ ਸ਼ੁਰੂਆਤੀ ਤਿੰਨ ਸਾਲ ਜਪਾਨੀ ਨਜ਼ਰਬੰਦ ਕੈਂਪ ਵਿੱਚ ਬਿਤਾਏ ਸਨ।

ਆਪਣੇ 20ਵਿਆਂ ਦੇ ਪਹਿਲਾਂ, ਇਸਨੇ ਜੋਹਾਨਿਸਬਰਗ ਲਈ ਅਮਸਤੱਰਦਮ ਨੂੰ ਛੱਡ ਦਿੱਤਾ, ਜਿੱਥੇ ਇਸਦੀ ਸੌਤੇਲੀ ਭੈਣ ਰਹਿੰਦੀ ਸੀ। ਜੋਹਾਨਿਸਬਰਗ ਵਿੱਚ ਹਾਲੈਂਡਰ, ਜਾਨ ਵੈਬਰ, ਇੱਕ ਅਮਰੀਕੀ ਅਰਥ ਸ਼ਾਸਤਰੀ, ਨੂੰ ਮਿਲੀ ਅਤੇ ਉਸ ਨਾਲ ਮੰਗਣੀ ਕਰਵਾ ਲਈ ਸੀ। ਜਦੋਂ ਹਾਲੈਂਡਰ ਦੀ ਮੰਗਣੀ ਟੂਟੀ ਤਾਂ ਇਹ ਦੱਖਣੀ ਅਫ਼ਰੀਕਾ ਨੂੰ ਛੱਡ ਕੇ ਨਿਊਯਾਰਕ ਚਲੀ ਗਈ।

ਕੈਰੀਅਰ

1968 ਵਿੱਚ, ਇਸਨੇ ਬਤੌਰ ਸਕੱਤਰ ਆਪਣੇ ਦਫ਼ਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਮੈਨਹੈਟਨ ਵਿੱਖੇ ਕਾਲ ਗਰਲ ਬਣ ਗਈ ਜਿਸ ਲਈ ਇਸਨੂੰ ਇੱਕ ਰਾਤ ਦੇ 1,000 ਡਾਲਰ ਮਿਲਦੇ ਸਨ। ਇੱਕ ਸਾਲ ਬਾਅਦ ਇਸਨੇ ਆਪਣਾ ਇੱਕ ਕੋਠਾ ਖੋਲ ਲਿਆ ਜੋ ਸ਼ਹਿਰ ਦਾ ਇੱਕ ਸਿਖਰਲਾ ਵੇਸ਼ਵਾ-ਘਰ ਅਤੇ ਹਾਲੈਂਡਰ ਖ਼ੁਦ ਨਿਊਯਾਰਕ ਸ਼ਹਿਰ ਦੀ ਇੱਕ ਮੁੱਖ ਦਲਾਲ ਬਣ ਗਈ। 1971 ਵਿੱਚ, ਨਿਊਯਾਰਕ ਪੁਲਿਸ ਦੁਆਰਾ ਵੇਸਵਾਗਮਨੀ ਕਰਨ ਕਾਰਨ ਹਾਲੈਂਡਰ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਇਸਨੂੰ ਸੰਯੁਕਤ ਰਾਜ ਛੱਡਣ ਲਈ ਮਜਬੂਰ ਕੀਤਾ ਗਿਆ।.

ਲੇਖਕ

1971 ਵਿੱਚ, ਹਾਲੈਂਡਰ ਨੇ ਇੱਕ ਸੰਸਮਰਣ "ਦ ਹੈਪੀ ਹੂਕਰ: ਮਾਈ ਆਨ ਸਟੋਰੀ" ਪ੍ਰਕਾਸ਼ਿਤ ਕੀਤਾ। ਇਸ ਕਿਤਾਬ ਵਿੱਚ ਹਾਲੈਂਡਰ ਨੇ ਆਪਣੀ ਜ਼ਿੰਦਗੀ ਬਾਰੇ ਵਿਸਤਾਰਪੂਰਵਕ ਦੱਸਿਆ ਜਿਸ ਨਾਲ ਉਸ ਦੇ ਖੁੱਲ੍ਹੇ ਸੁਭਾਅ ਦਾ ਪਤਾ ਚੱਲਦਾ ਹੈ।

ਇਸ ਤੋਂ ਬਾਅਦ ਹਾਲੈਂਡਰ ਨੇ ਕਈ ਹੋਰ ਕਿਤਾਬਾਂ ਦੀ ਰਚਨਾ ਕੀਤੀ ਅਤੇ ਅਮਸਤੱਰਦਮ ਵਿੱਖੇ ਕਈ ਨਾਟਕਾਂ ਨੂੰ ਉਤਪਾਦਿਤ ਕੀਤਾ। ਇਸਦੀ ਅਜੋਕੀ ਕਿਤਾਬ "ਚਾਈਲਡ ਨੋ ਮੋਰ" ਇਸਦੀ ਮਾਂ ਨੂੰ ਖੋਣ ਬਾਰੇ ਇੱਕ ਹਾਰਦਿਕ ਕਹਾਣੀ ਹੈ। 35 ਸਾਲਾਂ ਤੋਂ, ਹਾਲੈਂਡਰ ਪੇਂਟਹਾਊਸ (Penthouse) ਮੈਗਜ਼ੀਨ ਵਿੱਚ "ਕਾਲ ਮੀ ਮੈਡਮ" ਸਿਰਲੇਖ ਹੇਠ ਇੱਕ ਉਪਦੇਸ਼ ਕਾਲਮ ਲਿਖਦੀ ਸੀ।

ਨਿੱਜੀ ਜੀਵਨ

1970ਵਿਆਂ ਦੇ ਕੁਝ ਸਾਲਾਂ ਦੌਰਾਨ, ਹਾਲੈਂਡਰ ਟੋਰਾਂਟੋ ਵਿੱਚ ਰਹੀ, ਜਿੱਥੇ ਇਸਨੇ ਫਰੈਂਕ ਐਪਲਬੂਮ, ਇੱਕ ਕਨੇਡੀਅਨ ਪੂਰਵਕਾਲੀਨ ਵਪਾਰੀ ਸੀ, ਨਾਲ ਵਿਆਹ ਕਰਵਾਇਆ। 1997 ਵਿੱਚ ਹਾਲੈਂਡਰ ਨੇ ਡੱਚ ਕਵੀ ਨਾਲ ਆਪਣਾ ਲੰਬਾ ਰਿਸ਼ਤਾ ਸਥਾਪਿਤ ਕੀਤਾ। ਇਸ ਤੋਂ ਬਾਅਦ ਜਨਵਰੀ 2007 ਵਿੱਚ, ਇਸਨੇ ਡੱਚ ਆਦਮੀ, ਫਲਿਪ ਦੇ ਹਾਨ, ਨਾਲ ਅਮਸਤੱਰਦਮ ਵਿੱਖੇ ਵਿਆਹ ਕਰਵਾਇਆ।

ਹਵਾਲੇ

Tags:

ਐਕਸਵੀਏਰਾ ਹਾਲੈਂਡਰ ਮੁੱਢਲਾ ਜੀਵਨਐਕਸਵੀਏਰਾ ਹਾਲੈਂਡਰ ਕੈਰੀਅਰਐਕਸਵੀਏਰਾ ਹਾਲੈਂਡਰ ਨਿੱਜੀ ਜੀਵਨਐਕਸਵੀਏਰਾ ਹਾਲੈਂਡਰ ਹਵਾਲੇਐਕਸਵੀਏਰਾ ਹਾਲੈਂਡਰ15 ਜੂਨ1943ਕਾਲ ਗਰਲਲੇਖਕ

🔥 Trending searches on Wiki ਪੰਜਾਬੀ:

ਮਨੁੱਖ ਦਾ ਵਿਕਾਸਵਿਸ਼ਵ ਵਾਤਾਵਰਣ ਦਿਵਸਪਾਠ ਪੁਸਤਕਪ੍ਰਿੰਸੀਪਲ ਤੇਜਾ ਸਿੰਘਕਾਮਾਗਾਟਾਮਾਰੂ ਬਿਰਤਾਂਤਪੰਜਾਬ ਲੋਕ ਸਭਾ ਚੋਣਾਂ 2024ਵਹਿਮ ਭਰਮਰਾਜਪਾਲ (ਭਾਰਤ)ਸ਼ਬਦ ਅਲੰਕਾਰਉਰਦੂ ਗ਼ਜ਼ਲਮੁਹਾਰਨੀਰਾਗ ਸਿਰੀਸ਼ਾਮ ਸਿੰਘ ਅਟਾਰੀਵਾਲਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸਤਿੰਦਰ ਸਰਤਾਜਗੌਤਮ ਬੁੱਧਕਾਫ਼ੀਕਰਮਜੀਤ ਅਨਮੋਲਝੋਨੇ ਦੀ ਸਿੱਧੀ ਬਿਜਾਈਕਾਰੋਬਾਰ27 ਅਪ੍ਰੈਲ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਪੰਜਾਬੀ ਪੀਡੀਆਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਅਕਾਲ ਤਖ਼ਤਭਾਈਚਾਰਾਪੰਜਾਬੀ ਲੋਰੀਆਂਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਲੱਖਾ ਸਿਧਾਣਾਨਿਹੰਗ ਸਿੰਘਸਦਾਚਾਰਪੰਜਾਬੀ ਕਹਾਣੀਕਬਾਇਲੀ ਸਭਿਆਚਾਰਵਿਆਕਰਨਗੁਰੂ ਰਾਮਦਾਸਪੰਜਾਬੀ ਵਿਆਹ ਦੇ ਰਸਮ-ਰਿਵਾਜ਼ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਜੈਸਮੀਨ ਬਾਜਵਾਇਸਲਾਮਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਮੀਂਹਪਾਲਦੀ, ਬ੍ਰਿਟਿਸ਼ ਕੋਲੰਬੀਆਸਮਾਂ ਖੇਤਰਦਲੀਪ ਕੁਮਾਰਕਰਨ ਔਜਲਾਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਮਹਾਨ ਕੋਸ਼ਭਾਈ ਗੁਰਦਾਸ ਦੀਆਂ ਵਾਰਾਂਅਰਸਤੂ ਦਾ ਅਨੁਕਰਨ ਸਿਧਾਂਤਪੰਜਾਬੀ ਕੱਪੜੇ2024 ਦੀਆਂ ਭਾਰਤੀ ਆਮ ਚੋਣਾਂਫ਼ਰੀਦਕੋਟ (ਲੋਕ ਸਭਾ ਹਲਕਾ)ਅਤਰ ਸਿੰਘਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਆਸਾ ਦੀ ਵਾਰਪੰਜਾਬੀ ਨਾਵਲ ਦਾ ਇਤਿਹਾਸਗੁਰੂ ਅੰਗਦਅਟਲ ਬਿਹਾਰੀ ਵਾਜਪਾਈਹੋਲਾ ਮਹੱਲਾਪੰਜਾਬੀ ਤਿਓਹਾਰਬਾਵਾ ਬੁੱਧ ਸਿੰਘਮਈ ਦਿਨਚੰਦੋਆ (ਕਹਾਣੀ)ਪੁਆਧੀ ਉਪਭਾਸ਼ਾਪੋਲਟਰੀਚਾਰ ਸਾਹਿਬਜ਼ਾਦੇ (ਫ਼ਿਲਮ)ਸਿੰਘ ਸਭਾ ਲਹਿਰਗੁਰਮੁਖੀ ਲਿਪੀ ਦੀ ਸੰਰਚਨਾਖ਼ਲੀਲ ਜਿਬਰਾਨਉਮਰਭਾਈ ਗੁਰਦਾਸਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਲਾਲ ਕਿਲ੍ਹਾਜੰਗਲੀ ਜੀਵ ਸੁਰੱਖਿਆਪਾਕਿਸਤਾਨੀ ਪੰਜਾਬ🡆 More