ਅੰਤੋਨੀਓ ਲੁਇਸ ਸਾਂਟੋਸ ਡਾ ਕੋਸਟਾ, GCIH (ਜਨਮ 17 ਜੁਲਾਈ 1961) ਇੱਕ Portuguese ਵਕੀਲ ਅਤੇ 26 ਨਵੰਬਰ 2015 ਤੋਂ ਪੁਰਤਗਾਲ ਦਾ ਪ੍ਰਧਾਨ ਮੰਤਰੀ ਹੈ। ਉਹ 2015 ਤੋਂ 2007 ਤੱਕ ਲਿਸਬਨ ਦਾ ਮੇਅਰ ਸੀ। ਪਹਿਲਾਂ ਉਹ 1997 ਤੋਂ 1999 ਤੱਕ ਸੰਸਦੀ ਮਾਮਲਿਆਂ ਦਾ ਮੰਤਰੀ, 1999 ਤੋਂ 2002 ਤਕ ਜਸਟਿਸ ਮੰਤਰੀ ਅਤੇ 2005 ਤੋਂ 2007 ਤੱਕ ਰਾਜ ਅਤੇ ਅੰਦਰੂਨੀ ਪ੍ਰਸ਼ਾਸਨ ਦਾ ਮੰਤਰੀ ਸੀ। ਉਹ ਸਤੰਬਰ 2014 ਵਿੱਚ ਸਮਾਜਵਾਦੀ ਪਾਰਟੀ ਦਾ ਸਕੱਤਰ-ਜਨਰਲ ਚੁਣਿਆ ਗਿਆ ਸੀ।
ਅੰਤੋਨੀਓ ਕੋਸਟਾ GCIH | |
---|---|
ਪੁਰਤਗਾਲ ਦਾ ਪ੍ਰਧਾਨ ਮੰਤਰੀ | |
ਦਫ਼ਤਰ ਸੰਭਾਲਿਆ 26 ਨਵੰਬਰ 2015 | |
ਰਾਸ਼ਟਰਪਤੀ | Aníbal Cavaco Silva |
ਤੋਂ ਪਹਿਲਾਂ | Pedro Passos Coelho |
ਸਕੱਤਰ ਜਨਰਲ ਸੋਸ਼ਲਿਸਟ ਪਾਰਟੀ | |
ਦਫ਼ਤਰ ਸੰਭਾਲਿਆ 22 ਨਵੰਬਰ 2014 | |
ਤੋਂ ਪਹਿਲਾਂ | Maria de Belém Roseira (Acting) |
ਲਿਸਬਨ ਦਾ ਮੇਅਰ | |
ਦਫ਼ਤਰ ਵਿੱਚ 1 ਅਗਸਤ 2007 – 6 ਅਪਰੈਲ 2015 | |
ਤੋਂ ਪਹਿਲਾਂ | Marina Ferreira (Acting) |
ਤੋਂ ਬਾਅਦ | Fernando Medina |
Minister of State | |
ਦਫ਼ਤਰ ਵਿੱਚ 12 ਮਾਰਚ 2005 – 17 ਮਈ 2007 | |
ਪ੍ਰਧਾਨ ਮੰਤਰੀ | José Sócrates |
Minister of the Internal Administration | |
ਦਫ਼ਤਰ ਵਿੱਚ 12 ਮਾਰਚ 2005 – 17 ਮਈ 2007 | |
ਪ੍ਰਧਾਨ ਮੰਤਰੀ | José Sócrates |
ਤੋਂ ਪਹਿਲਾਂ | Daniel Sanches |
ਤੋਂ ਬਾਅਦ | Rui Pereira |
Minister of Justice | |
ਦਫ਼ਤਰ ਵਿੱਚ 25 ਅਕਤੂਬਰ 1999 – 6 ਅਪਰੈਲ 2002 | |
ਪ੍ਰਧਾਨ ਮੰਤਰੀ | ਐਨਤੋਨੀਓ ਗੁਤੇਰਸ |
ਤੋਂ ਪਹਿਲਾਂ | José Vera Jardim |
ਤੋਂ ਬਾਅਦ | Celeste Cardona |
ਸੰਸਦੀ ਮਾਮਲੇ ਮੰਤਰੀ | |
ਦਫ਼ਤਰ ਵਿੱਚ 25 ਨਵੰਬਰ 1997 – 25 ਅਕਤੂਬਰ 1999 | |
ਪ੍ਰਧਾਨ ਮੰਤਰੀ | ਐਨਤੋਨੀਓ ਗੁਤੇਰਸ |
ਤੋਂ ਪਹਿਲਾਂ | Manuel Dias Loureiro |
ਤੋਂ ਬਾਅਦ | Luís Marques Mendes |
ਸੰਸਦੀ ਮਾਮਲਿਆਂ ਲਈ ਸਹਾਇਕ ਸਕੱਤਰ | |
ਦਫ਼ਤਰ ਵਿੱਚ 28 ਅਕਤੂਬਰ 1995 – 25 ਨਵੰਬਰ 1997 | |
ਪ੍ਰਧਾਨ ਮੰਤਰੀ | ਐਨਤੋਨੀਓ ਗੁਤੇਰਸ |
ਤੋਂ ਪਹਿਲਾਂ | Luís Filipe Menezes |
ਤੋਂ ਬਾਅਦ | José Magalhães |
ਨਿੱਜੀ ਜਾਣਕਾਰੀ | |
ਜਨਮ | ਅੰਤੋਨੀਓ ਲੁਇਸ ਸਾਂਟੋਸ ਡਾ ਕੋਸਟਾ 17 ਜੁਲਾਈ 1961 ਲਿਸਬਨ, Portugal |
ਸਿਆਸੀ ਪਾਰਟੀ | ਸੋਸ਼ਲਿਸਟ ਪਾਰਟੀ |
ਜੀਵਨ ਸਾਥੀ | Fernanda Tadeu (1987–present) |
ਬੱਚੇ | ਪੇਡਰੋ Catarina |
ਅਲਮਾ ਮਾਤਰ | ਲਿਸਬਨ ਯੂਨੀਵਰਸਿਟੀ |
ਕੌਸਟਾ ਲਿਸਬਨ ਵਿੱਚ 1961 ਵਿੱਚ ਪੈਦਾ ਹੋਇਆ, ਲੇਖਕ ਓਰਲੰਡੋ ਡਾ ਕੌਸਟਾ ਦਾ ਪੁੱਤਰ ਹੈ। ਉਸ ਦਾ ਪਿਤਾ ਗੋਆਵਾਸੀ, ਪੁਰਤਗਾਲੀ, ਅਤੇ ਫ਼ਰਾਂਸਿਸੀ ਮੂਲ ਦਾ ਸੀ।
ਕੌਸਟਾ ਨੇ ਲਿਸਬਨ ਵਿੱਚ 1980 ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ, ਜਦੋਂ ਉਹ ਪਹਿਲੀ ਵਾਰ ਰਾਜਨੀਤੀ ਵਿੱਚ ਦਾਖਲ ਹੋਇਆ ਅਤੇ ਨਗਰ ਸਭਾ ਦਾ ਇੱਕ ਸਮਾਜਵਾਦੀ ਡਿਪਟੀ ਚੁਣਿਆ ਗਿਆ ਸੀ। ਉਸ ਨੇ ਬਾਅਦ ਵਿੱਚ 1988 ਤੱਕ ਸੰਖੇਪ ਜਿਹੇ ਸਮੇਂ ਲਈ ਕਾਨੂੰਨ ਦੀ ਪ੍ਰੈਕਟਿਸ ਕੀਤੀ ਅਤੇ ਫਿਰ ਕੁੱਲਵਕੀ ਸਿਆਸਤ ਵਿੱਚ ਦਾਖ਼ਲ ਹੋ ਗਿਆ।
ਸਮਾਜਵਾਦੀ ਸਰਕਾਰ ਵਿੱਚ ਕੌਸਟਾ ਦੀ ਪਹਿਲੀ ਭੂਮਿਕਾ 1997 ਅਤੇ 1999 ਦੇ ਵਿਚਕਾਰ ਪ੍ਰਧਾਨ ਮੰਤਰੀ António Guterres ਹੇਠ ਸੰਸਦੀ ਕਾਰਜ ਮੰਤਰੀ ਦੇ ਤੌਰ 'ਤੇ ਸੀ। ਉਹ 1999 ਵਿੱਚ ਜਸਟਿਸ ਮੰਤਰੀ ਬਣ ਗਏ ਅਤੇ 2002 ਤੱਕ ਰਿਹਾ।
ਕੋਸਟਾ, ਸੋਸ਼ਲਿਸਟ ਪਾਰਟੀ ਦੇ ਲਈ ਯੂਰਪੀ ਸੰਸਦ (PES) ਦਾ ਇੱਕ ਮੈਂਬਰ ਸੀ, António de Sousa Franco ਦੀ ਨਾਟਕੀ ਮੌਤ ਦੇ ਬਾਅਦ 2004 ਯੂਰਪੀ ਚੋਣ ਦੇ ਲਈ ਸੂਚੀ ਵਿੱਚ ਮੋਹਰੀ ਉਮੀਦਵਾਰ ਸੀ। 20 ਜੁਲਾਈ 2004 ਨੂੰ ਉਹ ਯੂਰਪੀ ਸੰਸਦ ਦੇ 14 ਉਪ-ਪ੍ਰਧਾਨਾਂ ਵਿੱਚੋਂ ਇੱਕ ਚੁਣਿਆ ਗਿਆ ਸੀ। ਉਸ ਨੇ ਸਿਵਲ ਲਿਬਰਟੀਜ਼, ਜਸਟਿਸ ਅਤੇ ਘਰੇਲੂ ਮਾਮਲਿਆਂ ਬਾਰੇ ਕਮੇਟੀ ਵਿੱਚ ਵੀ ਸੇਵਾ ਕੀਤੀ।
ਕੋਸਟਾ ਨੇ 2005 ਕੌਮੀ ਚੋਣ ਤੋਂ ਬਾਅਦ ਹੋਸੇ ਸੁਕਰਾਤ ਦੀ ਸਰਕਾਰ ਵਿੱਚ ਰਾਜ ਅਤੇ ਅੰਦਰੂਨੀ ਪ੍ਰਸ਼ਾਸਨ ਦਾ ਮੰਤਰੀ ਬਣਨ ਲਈ 11 ਮਾਰਚ 2005 ਨੂੰ ਐਮ.ਈ.ਪੀ. ਤੋਂ ਅਸਤੀਫਾ ਦੇ ਦਿੱਤਾ।
ਲਿਸਬਨ, ਪੁਰਤਗਾਲ ਦੀ ਰਾਜਧਾਨੀ ਸ਼ਹਿਰ ਦੀ ਨਗਰਪਾਲਿਕਾ ਦੇ ਲਈ ਉਸ ਦੀ ਪਾਰਟੀ ਉਮੀਦਵਾਰ ਬਣਨ ਲਈ ਮਈ 2007 ਵਿੱਚ ਸਾਰੇ ਸਰਕਾਰੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਹ 15 ਜੁਲਾਈ 2007 ਨੂੰ ਲਿਸਬਨ ਦੇ ਮੇਅਰ ਦੇ ਤੌਰ 'ਤੇ ਚੁਣਿਆ ਗਿਆ ਅਤੇ 2009 ਅਤੇ 2013 ਵਿੱਚ ਦੁਬਾਰਾ ਹੋਰ ਵੀ ਵੱਡੇ ਬਹੁਮਤ ਨਾਲ ਜਿੱਤਿਆ। ਅਪ੍ਰੈਲ 2015 ਵਿੱਚ ਉਸ ਨੇ ਅਕਤੂਬਰ 2015 ਨੂੰ ਜਨਰਲ ਚੋਣ ਲਈ ਮੁਹਿੰਮ ਨੂੰ ਤਿਆਰ ਕਰਨ ਲਈ, ਹੀ ਸੋਸ਼ਲਿਸਟ ਪਾਰਟੀ ਅਤੇ ਪ੍ਰਧਾਨ ਮੰਤਰੀ ਦੇ ਲਈ ਪਾਰਟੀ ਦੇ ਉਮੀਦਵਾਰ ਬਣਨ ਤੇ ਸਕੱਤਰ ਜਨਰਲ ਦੇ ਰੂਪ ਵਿੱਚ, ਅਸਤੀਫ਼ਾ ਦੇ ਦਿੱਤਾ।
This article uses material from the Wikipedia ਪੰਜਾਬੀ article ਅੰਤੋਨੀਓ ਕੋਸਟਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.