ਹੈਡ੍ਰੌਨ

ਭੌਤਿਕ ਵਿਗਿਆਨ ਵਿੱਚ, ਇੱਕ ਹੈਡ੍ਰੌਨ (ਗਰੀਕ ਸ਼ਬਦ: ἁδρός, hadrós, stout, thick) ਤਾਕਤਵਰ ਫੋਰਸ ਰਾਹੀਂ ਇਕੱਠੇ ਬੰਨੇ ਹੋਏ ਕੁਆਰਕਾਂ ਤੋਂ ਬਣਿਆ ਇੱਕ ਸੰਯੁਕਤ ਕਣ ਹੁੰਦਾ ਹੈ (ਜਿਵੇਂ ਇਲੈਕਟ੍ਰੋਮੈਗਨੈਟਿਕ ਫੋਰਸ ਰਾਹੀਂ ਮੌਲੀਕਿਊਲ/ਅਣੂ ਇਕੱਠੇ ਬੰਨੇ ਹੁੰਦੇ ਹਨ)

ਹੈਡ੍ਰੌਨ
ਸਾਰੀ ਕਿਸਮ ਦੇ ਹੈਡ੍ਰੌਨਾਂ ਦਾ ਕੁੱਲ ਜ਼ੀਰੋ ਕਲਰ ਚਾਰਜ ਹੁੰਦਾ ਹੈ

ਹੈਡ੍ਰੌਨਾਂ ਦੀਆਂ ਦੋ ਸ਼੍ਰੇਣੀਆਂ ਵਿੱਚ ਵੰਡ ਕੀਤੀ ਜਾਂਦੀ ਹੈ: ਬੇਰੌਨ, ਜੋ ਤਿੰਨ ਕੁਆਰਕਾਂ ਤੋਂ ਬਣੇ ਹੁੰਦੇ ਹਨ, ਅਤੇ ਮੀਜ਼ੌਨ, ਜੋ ਇੱਕ ਕੁਆਰਕ ਅਤੇ ਇੱਕ ਐਂਟੀਕੁਆਰਕ ਤੋਂ ਬਣੇ ਹੁੰਦੇ ਹਨ। ਪ੍ਰੋਟੌਨ ਅਤੇ ਨਿਊਟ੍ਰੌਨ ਬੇਰੌਨਾਂ ਦੀਆਂ ਉਦਾਹਰਨਾਂ ਹਨ; ਪਾਈਔਨ ਮੀਜ਼ੌਨਾਂ ਦੀ ਇੱਕ ਉਦਾਹਰਨ ਹੈ। ਤਿੰਨ ਤੋਂ ਜਿਆਦਾ ਵੇਲੈਂਸ ਕੁਆਰਕ (ਐਗਜ਼ੌਟਿਕ/ਅਨੋਖੇ ਹੈਡ੍ਰੌਨ) ਰੱਖਣ ਵਾਲੇ ਹੈਡ੍ਰੌਨਾਂ ਨੂੰ ਤਾਜ਼ਾ ਸਾਲਾਂ ਵਿੱਚ ਖੋਜਿਆ ਗਿਆ ਹੈ। ਇੱਕ ਟੈਟ੍ਰਾਕੁਆਰਕ ਅਵਸਥਾ (ਇੱਕ ਐਗਜ਼ੌਟਿਕ ਮੀਜ਼ੌਨ), ਜਿਸਦਾ ਨਾਮ Z(4430)− ਹੈ, ਬੈੱਲੇ ਕੌੱਲਾਬੋਰੇਸ਼ਨ ਦੁਆਰਾ 2007 ਵਿੱਚ ਖੋਜਿਆ ਗਿਆ ਹੈ ਅਤੇ LHCb ਕੌੱਲਾਬੋਰੇਸ਼ਨ ਦੁਆਰਾ 2014 ਵਿੱਚ ਇੱਕ ਰੈਜ਼ੌਨੈਂਸ ਦੇ ਤੌਰ ਤੇ ਪ੍ਰਮਾਣਿਕ ਕੀਤਾ ਗਿਆ। ਦੋ [ਪੈਂਟਾਕੁਆਰਕ] ਅਵਸਥਾਵਾਂ (ਐਗਜੌਟਿਕ ਬੇਰੌਨ), ਜਿਹਨਾਂ ਦਾ ਨਾਮ P+c(4380) ਅਤੇ P+c(4450) ਹੈ, 2015 ਵਿੱਚ LHCb ਕੌੱਲਾਬੋਰੇਸ਼ਨ ਦੁਆਰਾ ਖੋਜੀਆਂ ਗਈਆਂ ਸਨ। ਹੋਰ ਵੀ ਬਹੁਤ ਸਾਰੇ ਐਗਜ਼ੌਟਿਕ ਹੈਡ੍ਰੌਨ ਉਮੀਦਵਾਰ, ਅਤੇ ਕਲਰ-ਸਿੰਗਲੈੱਟ ਕੁਆਰਕ ਮੇਲ ਮੌਜੂਦ ਹੋ ਸਕਦੇ ਹਨ।

ਹੈਡ੍ਰੌਨਾਂ ਵਿੱਚੋਂ, ਪ੍ਰੋਟੌਨ ਸਥਿਰ ਹੁੰਦੇ ਹਨ, ਅਤੇ ਐਟੌਮਿਕ ਨਿਊਕਲੀਆਇ ਅੰਦਰ ਬੰਨੇ ਨਿਊਟ੍ਰੌਨ ਸਥਿਰ ਹੁੰਦੇ ਹਨ। ਹੋਰ ਹੈਡ੍ਰੌਨ ਸਧਾਰਨ ਹਾਲਤਾਂ ਵਿੱਚ ਸਥਿਰ ਨਹੀਂ ਹੁੰਦੇ; ਸੁਤੰਤਰ ਨਿਊਟ੍ਰੌਨ ਲਗਭਗ 611 ਸਕਿੰਟਾਂ ਦੀ ਅੱਧੀ-ਉਮਰ (ਹਾਫ-ਲਾਈਫ) ਨਾਲ ਵਿਕਰਿਤ (ਡਿਕੇਅ) ਹੋ ਜਾਂਦੇ ਹਨ। ਪ੍ਰਯੋਗਿਕ ਤੌਰ ਤੇ, ਹੈਡ੍ਰੌਨ ਭੌਤਿਕ ਵਿਗਿਆਨ ਦਾ, ਪੈਦਾ ਕੀਤੀ ਹੋਈ ਕਣਾਂ ਦੀ ਬੌਛਾੜ ਵਿੱਚ ਮਲ਼ਬੇ ਦੀ ਜਾਂਚ ਪੜਤਾਲ ਕਰਕੇ ਅਤੇ ਪ੍ਰੋਟੌਨਾਂ ਜਾਂ ਭਾਰੀ ਤੱਤਾਂ ਜਿਵੇਂ ਲੈੱਡ (ਸਿੱਕਾ) ਦੇ ਨਿਊਕਲੀਆਇ ਟਕਰਾ ਕੇ ਅਧਿਐਨ ਕੀਤਾ ਜਾਂਦਾ ਹੈ।

ਹਵਾਲੇ

Tags:

ਅਣੂਮੌਲੀਕਿਊਲ

🔥 Trending searches on Wiki ਪੰਜਾਬੀ:

4 ਅਗਸਤਲੋਹੜੀਔਕਾਮ ਦਾ ਉਸਤਰਾਰਣਜੀਤ ਸਿੰਘ ਕੁੱਕੀ ਗਿੱਲਟੂਰਨਾਮੈਂਟਖ਼ਾਲਿਸਤਾਨ ਲਹਿਰਸਨੂਪ ਡੌਗਜੰਗਨਾਮਾ ਸ਼ਾਹ ਮੁਹੰਮਦਸੰਚਾਰਚੇਤਬਿਜਨਸ ਰਿਕਾਰਡਰ (ਅਖ਼ਬਾਰ)ਝੰਡਾ ਅਮਲੀਸਵਿਤਰੀਬਾਈ ਫੂਲੇਪੰਜਾਬੀ ਨਾਵਲਸੰਰਚਨਾਵਾਦਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਚੜਿੱਕ ਦਾ ਮੇਲਾਓਸ਼ੋਨਿਬੰਧਸੋਮਨਾਥ ਦਾ ਮੰਦਰਗੁਰੂ ਅਰਜਨਜੀ ਆਇਆਂ ਨੂੰ (ਫ਼ਿਲਮ)ਪੰਜਾਬ ਦੇ ਮੇਲੇ ਅਤੇ ਤਿਓੁਹਾਰਜਿੰਦ ਕੌਰਮਹਾਨ ਕੋਸ਼ਸਵਰਾਜਬੀਰਐਨਾ ਮੱਲੇਉਪਵਾਕਚਰਨ ਦਾਸ ਸਿੱਧੂਭਗਤ ਰਵਿਦਾਸਬੁੱਧ ਧਰਮਭੀਮਰਾਓ ਅੰਬੇਡਕਰਅਕਾਲੀ ਕੌਰ ਸਿੰਘ ਨਿਹੰਗਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀ2014 ਆਈਸੀਸੀ ਵਿਸ਼ਵ ਟੀ20ਫੂਲਕੀਆਂ ਮਿਸਲਗੂਗਲਭਗਵੰਤ ਮਾਨਵਾਰਸਦਾਮ ਹੁਸੈਨਪੀਏਮੋਂਤੇਦਸਤਾਰਧਨੀ ਰਾਮ ਚਾਤ੍ਰਿਕਪੰਜਾਬੀ ਕਿੱਸਾ ਕਾਵਿ (1850-1950)ਪੂਰਨ ਸਿੰਘਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਗੁਰੂ ਹਰਿਗੋਬਿੰਦਲੋਧੀ ਵੰਸ਼ਪੰਜਾਬੀ ਪੀਡੀਆਰੇਖਾ ਚਿੱਤਰਪਟਿਆਲਾਗੁਰਦੁਆਰਾਮੋਬਾਈਲ ਫ਼ੋਨਬਾਲਟੀਮੌਰ ਰੇਵਨਜ਼ਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਅੰਕੀ ਵਿਸ਼ਲੇਸ਼ਣਪ੍ਰਿਅੰਕਾ ਚੋਪੜਾਗੁਰਮਤਿ ਕਾਵਿ ਦਾ ਇਤਿਹਾਸਪੁਰਖਵਾਚਕ ਪੜਨਾਂਵਨੌਰੋਜ਼ਕਰਤਾਰ ਸਿੰਘ ਸਰਾਭਾ੧੯੨੦ਹੋਲੀਮੋਰਚਾ ਜੈਤੋ ਗੁਰਦਵਾਰਾ ਗੰਗਸਰਸਵੀਡਿਸ਼ ਭਾਸ਼ਾਪੰਜਾਬੀ ਵਿਕੀਪੀਡੀਆਗੱਤਕਾਮੁੱਖ ਸਫ਼ਾ🡆 More