ਹਾਸ ਰਸ: ਰਸ ਦੀ ਕਿਸਮ

ਹਾਸ ਰਸ (ਸੰਸਕ੍ਰਿਤ: हास्य) 9 ਰਸਾਂ ਵਿੱਚੋਂ ਇੱਕ ਰਸ ਹੈ। ਸਿੰਗਾਰ ਰਸ ਤੋਂ ਇਸ ਰਸ ਦੀ ਉਤਪੱਤੀ ਮੰਨੀ ਜਾਂਦੀ ਹੈ। ਇਹ ਰਸ ਅਨੋਖੇ ਮਨੋਭਾਵ ਸਿਰਜਦਾ ਹੈ ਅਤੇ ਇੱਕ ਮਾਨਸਿਕ ਕਿਰਿਆ ਹੈ। ਇਹ ਰਸ ਹਾਸੇ ਨਾਲ ਸੰਬੰਧਿਤ ਹੈ। ਇਸ ਦਾ ਸਥਾਈ ਭਾਵ ਹਾਸਾ ਹੈ। ਆਮ ਹਾਸਾ ਮੋਟਾ-ਠੱਲਾ ਹੁੰਦਾ ਹੈ ਜਿਹੜਾ ਭੌੌਤਿਕ ਹਾਸਾ ਹੈ ਪਰ 'ਹਾਸਯ ਰਸ' ਦਾ ਹਾਸਾ ਮੰਜਿਆਂ- ਸੰਵਾਰਿਆ, ਸੁਹਿਰਦਤਾ ਵਾਲਾ ਹੁੁੰਦਾ ਹੈ।ਇਸ ਵਿੱਚ ਸਰੀਰਕ ਕਿਰਿਆ ਜ਼ਰੂਰੀ ਹੈ। ਆਮ ਹਾਸੇ ਤੋਂ ਸਾਹਿਤਿਕ ਹਾਸੇ ਦਾ ਬਹੁਤ ਮਹੱਤਵ ਹੈ।

ਹਾਸ ਰਸ ਦੀ ਉਤਪੱਤੀ ਲਈ ਬੇਮੇਲ ਘਟਨਾਵਾਂ, ਬਿਗੜਿਆ ਮੂੰਹ, ਅਟਪਟਾ ਪਹਿਰਾਵਾ, ਮਖੌਲਬਾਜੀ ਆਦਿ ਹਾਸ ਰਸ ਦੇ ਆਲੰਬਨ ਵਿਭਾਵ; ਸ਼ਰੀਰ ਦੇ ਅੰਗਾਂ ਦੀਆਂ ਊਟ-ਪਟਾਂਗ ਅਤੇ ਅਨੋਖੀਆਂ ਚੇਸ਼ਟਾਵਾਂ ਉੱਦੀਪਨ ਵਿਭਾਵ; ਅੱਖਾਂ ਨੂੰ ਬੰਦ ਕਰਨਾ, ਮੁਸਕਰਾਹਟ ਆਦਿ ਅਨੁਭਾਵ ਅਤੇ ਨੀਂਦ ਦਾ ਆਉਣਾ, ਆਲਸੀ ਹੋਣਾ, ਪਖੰਡ ਕਰਨਾ ਆਦਿ ਵਿਅਭਿਚਾਰਿਭਾਵ ਹਨ।

ਇਹ ਇੱਕ ਵਿਸ਼ੇਸ਼ ਮਾਨਸਿਕ ਕਿਰਿਆ ਅਤੇ ਅਨੌਖੇ ਮਨੋਭਾਵਾਂ ਦੀ ਸਿਰਜਣਾ ਨਾਲ ਜੁੜਿਆ ਹੋਣ ਕਰਕੇ ਲੌਕਿਕ ਹਾਸੇ ਤੋਂ ਬਿਲਕੁਲ ਵੱਖਰਾ ਹੈ ਜਿਹੜਾ ਕਿ ਆਪਣੇ ਸਜੇ-ਸੰਵਰੇ ਸਰੂਪ ਨਾਲ ਸਹ੍ਰਦਿਯਾਂ ਦੇ ਅੰਤਹਕਰਣ ਨੂੰ ਚਿਰ ਸਮੇਂ ਤੱਕ ਆਨੰਦਿਤ ਅਤੇ ਖੁਸ਼ ਕਰਨ ਦੀ ਸਮਰਥਾ ਰੱਖਦਾ ਹੈ।

ਉਦਾਹਰਣ ਵੇਖੋ:-

ਮੈਡਮ ਕੀ ਆਖਾਂ ਤੈਨੂੰ ਕਿਵੇਂ ਆਖਾਂ?

ਅੱਜ ਆਖਣੇ ਦੀ ਪੈ ਗਈ ਲੋੜ ਹੀਰੇ!

ਫ਼ਸਟ ਏਡ ਦੀ ਥਾਂ ਰੇਡ ਕੀਤਾ

ਸਾਡਾ ਹਿੱਲਿਆ ਏ ਜੋੜ ਜੋੜ ਹੀਰੇ!

ਜੇ ਤੂੰ ਖੇੜਿਆ ਬਾਝ ਨਹੀਂ ਰਹਿ ਸਕਦੀ

ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ!


ਕਵਿਤਾ ਵਿੱਚ ਅੰਗਰੇਜ਼ੀਕਰਣ ਆਲੰੰਬਨ ਵਿਭਾਵ ਹੈ। ਵੀਹਵੀਂ ਸਦੀ ਦੇ ਅਰਧ-ਸਿੱਖਿਅਤ ਵਿਅਕਤੀ ਵਾਂਂਗੂੰ ਖਿਚੜੀ ਬੋਲੀ ਦੀ ਬੋਲਚਾਲ ਉੱਦੀਪਨ ਵਿਭਾਵ ਹਨ।ਉਤਸਕਤਾ, ਤਰਲੇ, ਰੋਸ ਆਦਿ ਸੰਚਾਰੀ ਭਾਵ ਹਨ। 'ਹਾਸ' ਸਥਾਈ ਭਾਵ ਹੈ।

ਹਾਸਯ ਰਸ ਦੇ ਲੱਛਣ :-

ਹੁਣ ਹਾਸਯ ਰਸ ਦੇ ਲੱਛਣ ਬਾਰੇ ਵਿਚਾਰ ਕਰਦੇ ਹਾਂ। ਜਿੱਥੇ ਅਣਮੇਲ-ਬੇਢੰਗੇ ਪਹਿਰਾਵੇ, ਰੂਪ, ਬੋਲ-ਬਚਨ ਆਦਿਕ ਦੇ ਵੇਖਣ-ਸੁਣਨ ਤੋਂ ਹਾਸ ਸਥਾਈ ਭਾਵ ਪੁਸ਼ਟ ਹੁੰਦਾ ਹੈ, ਓਥੇ ਹਾਸਯਰਸ ਹੁੰਦਾ ਹੈ। ਵਿਸ਼ਵਨਾਥ ਨੇ ਲਿਖਿਆ ਹੈ ਕਿ ਆਕਾਰ, ਬਚਨ, ਵੇਸ਼, ਚੇਸ਼ਟਾ ਆਦਿਕ ਦੇ ਬੇਢੰਗੇਪਣ ਤੋ 'ਹਾਸ' ਸਥਾਈ ਭਾਵ ਪੁਸ਼ਟ ਹੋ ਕੇ 'ਹਾਸਯ ਰਸ' ਵਿਚ ਪ੍ਰਗਟ ਹੁੰਦਾ ਹੈ। 'ਹਾਸ' ਨਾਮਕ ਸਥਾਈ ਭਾਵ ਬਾਰੇ ਲਿਖਿਆ ਹੈ '' ਵਚਨ ਆਦਿਕ ਵਿਕ੍ਰਿਤੀ ਤੋਂ ਚਿੱਤ ਦਾ ਜਿਹੜਾ ਖੇੜਾ ਅਰਥਾਤ ਵਿਕਾਸ ਹੁੰਦਾ ਹੈ ਉਹ ਹਾਸ ਨਾਮਕ ਵਿਭਾਵ (ਚਿੱਤ ਵਿਰਤੀ) ਹੁੰਦਾ ਹੈ।

ਰਸ ਸਮੱਗਰੀ :-

ਵਿਚਿਤ੍ਰ ਪਹਿਰਾਵਾ, ਵਿਅੰਗ ਵਾਲੀ ਵਾਰਤਾਲਾਪ, ਮੂਰਖਤਾ ਵਾਲੀਆਂ  ਹਰਕਤਾਂ, ਉਲਟੀ ਨਕਲ, ਔਗੁਣਾ ਦੀ ਨਕਲ, ਨਿਰਲੱਜਤਾ, ਆਦਿਕ    ਅਲੰਬਨ ਵਿਭਾਵ ਹਨ।

ਹਾਸ ਨੂੰ ਉਪਜਾਉਣ ਵਾਲੀਆਂ  ਚੇਸ਼ਟਾਵਾਂ ਉੱਦੀਪਨ ਹਨ।

ਗੱਲ੍ਹਾਂ ਤੇ ਹੋਠਾਂ ਦਾ ਫੜਕਣਾ, ਅੱਖਾਂ ਦਾ   ਮੀਚਣਾ, ਮੁਖ ਦਾ ਖਿੜਨਾ, ਪੇਟ ਦਾ ਹਿਲਣਾ, ਦੰਦ ਕੱਢਣੇ ਆਦਿਕ 'ਅਨੁਭਵ' ਹਨ।

ਹੰਝੂ, ਕਾਬਾ, ਖੁਸ਼ੀ, ਚੰਚਲਤਾ, ਰੋਮਾਂਚ, ਮੁੜਕਾ, ਨਿਰਲੱਜਤਾ ਆਦਿ 'ਸੰਚਾਰੀ ਭਾਵ' ਹਨ।

'ਹਾਸ' ਸਥਾਈ ਭਾਵ ਹੈ।

ਉਦਾਹਰਣ ਵੇੇਖੋ:-

ਸਾਡੇ ਨਾਲ ਟਰੇਜਡੀ ਜੋ ਹੋਈ

ਬਾਰੇ ਉਸਦੇ ਆਖਾਂ ਤਾ ਕੀ ਆਖਾਂ?

ਮੈਸਿਜ ਤਖਤ ਹਜ਼ਾਰੇ ਮੈਂ ਕੀ ਭੇਜਾਂ

ਚੰਗੀ ਮਾਂ ਆਖਾਂ ਕਿ ਮੈ ਧੀ ਆਖਾਂ?

ਕੈਦੋ ਟੀਜ ਕਰਦਾ ਨਾਲੇ ਆਖਦਾ ਹੈ

ਹੀਰ 'ਹੀ' ਹੋਈ ਰਾਂਝਾ 'ਸ਼ੀ' ਆਖਾਂ?

.....…............

ਹਵਾਲੇ

ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ, ਭਾਰਤੀ ਕਾਵਿ-ਸ਼ਾਸਤਰ, ਮਦਾਨ ਪਬਲੀਕੇਸ਼ਨ, ਪਟਿਆਲਾ।

Tags:

ਰਸ (ਕਾਵਿ ਸ਼ਾਸਤਰ)ਸੰਸਕ੍ਰਿਤ

🔥 Trending searches on Wiki ਪੰਜਾਬੀ:

ਅਰਦਾਸਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਧਰਮਗੁਰੂ ਰਾਮਦਾਸਹਰਪਾਲ ਸਿੰਘ ਪੰਨੂਔਰੰਗਜ਼ੇਬਸੰਯੁਕਤ ਰਾਜਸੁਖਵੰਤ ਕੌਰ ਮਾਨਅਲ ਨੀਨੋਜਨੇਊ ਰੋਗਕਰਤਾਰ ਸਿੰਘ ਸਰਾਭਾਪੰਜਾਬਪੰਜਾਬੀ ਭਾਸ਼ਾਸਾਕਾ ਸਰਹਿੰਦਪੰਜਾਬੀ ਬੁਝਾਰਤਾਂਜੀਵਨੀਕਾਗ਼ਜ਼ਨਿਓਲਾਸਵਿੰਦਰ ਸਿੰਘ ਉੱਪਲਸ਼ਸ਼ਾਂਕ ਸਿੰਘi8yytਭਾਈ ਗੁਰਦਾਸ ਦੀਆਂ ਵਾਰਾਂਲੁਧਿਆਣਾਪੰਜਾਬੀ ਪੀਡੀਆਪਰੀ ਕਥਾਮਕਰਵਾਰਿਸ ਸ਼ਾਹਭਾਰਤ ਵਿੱਚ ਚੋਣਾਂਸ਼ਬਦਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਕਾਲ ਗਰਲਸ਼ਬਦ ਅਲੰਕਾਰਜੈਤੋ ਦਾ ਮੋਰਚਾਸੰਸਦ ਮੈਂਬਰ, ਲੋਕ ਸਭਾਪੰਜਾਬੀ ਸਾਹਿਤ ਦਾ ਇਤਿਹਾਸਲੋਕਾਟ(ਫਲ)ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਤਸਕਰੀਵਚਨ (ਵਿਆਕਰਨ)ਤਰਸੇਮ ਜੱਸੜਪੰਜਾਬੀ ਸੱਭਿਆਚਾਰਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਪੰਜਾਬ , ਪੰਜਾਬੀ ਅਤੇ ਪੰਜਾਬੀਅਤਕਿਤਾਬਨਿੱਕੀ ਕਹਾਣੀਪ੍ਰਹਿਲਾਦਵਿਕੀਸ਼ਾਹ ਜਹਾਨਰਿਸ਼ਤਾ-ਨਾਤਾ ਪ੍ਰਬੰਧਸੱਭਿਆਚਾਰਪੰਜਾਬ ਦੇ ਲੋਕ-ਨਾਚਜਲੰਧਰ (ਲੋਕ ਸਭਾ ਚੋਣ-ਹਲਕਾ)ਗੁਰੂਰਾਧਾ ਸੁਆਮੀਕਬੀਰਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਗੁਰਬਖ਼ਸ਼ ਸਿੰਘ ਪ੍ਰੀਤਲੜੀਰੂਪਵਾਦ (ਸਾਹਿਤ)ਸਮਾਜਨਾਂਵਗੁਰਮਤਿ ਕਾਵਿ ਦਾ ਇਤਿਹਾਸਦਿਲਸ਼ਾਦ ਅਖ਼ਤਰਭਾਈ ਵੀਰ ਸਿੰਘਵਿਆਕਰਨਿਕ ਸ਼੍ਰੇਣੀਅੰਬਾਲਾਚੋਣਗੁਰਦਾਸ ਮਾਨਡਾ. ਭੁਪਿੰਦਰ ਸਿੰਘ ਖਹਿਰਾਪੰਜਾਬੀ ਲੋਰੀਆਂਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਪਾਲਦੀ, ਬ੍ਰਿਟਿਸ਼ ਕੋਲੰਬੀਆਸਿੱਖੀਲੈਸਬੀਅਨਗੁਰੂ ਤੇਗ ਬਹਾਦਰ ਜੀਰੂਸੀ ਰੂਪਵਾਦ🡆 More