ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ

ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ, ਪੰਜਾਬੀ ਦੇ ਮਸ਼ਹੂਰ ਸ਼ਾਇਰ ਜਗਤਾਰ ਦੀ ਇੱਕ ਬਹੁਚਰਚਿਤ ਗ਼ਜ਼ਲ ਹੈ ਜੋ ਉਹਨਾ ਨੇ ਪੰਜਾਬ ਵਿੱਚ ਨਕਸਲਵਾਦੀ ਲਹਿਰ ਦੇ ਰੁਝਾਨ ਦੌਰਾਨ ਲਿਖੀ ਸੀ |

ਹਰ ਮੋੜ ਤੇ ਸਲੀਬਾ ਕੇਂਦਰੀ ਭਾਵ ਹੈ

ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ

ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਪੱਥਰ 'ਤੇ ਨਕਸ਼ ਹਾਂ ਮੈਂ, ਮਿੱਟੀ 'ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।

ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖ਼ੂਨ ਮੇਰਾ।

ਇਤਿਹਾਸ ਦੇ ਸਫ਼ੇ 'ਤੇ, ਤੇ ਵਕਤ ਦੇ ਪਰਾਂ 'ਤੇ,
ਉਂਗਲਾਂ ਡੁਬੋ ਲਹੂ ਵਿੱਚ, ਲਿਖਿਆ ਹੈ ਨਾਮ ਤੇਰਾ।

ਹਰ ਕਾਲ ਕੋਠੜੀ ਵਿੱਚ ਤੇਰਾ ਹੈ ਜ਼ਿਕਰ ਏਦਾਂ,
ਗਾਰਾਂ 'ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ।

ਆ ਆ ਕੇ ਯਾਦ ਤੇਰੀ, ਜੰਗਲ ਗ਼ਮਾਂ ਦਾ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ।

ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।

ਮੇਰੇ ਵੀ ਪੈਰ ਚੁੰਮ ਕੇ, ਇੱਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਐ, ਮਹਿਬੂਬ ਅੰਤ ਮੇਰਾ।

ਹਵਾਲੇ

Tags:

ਜਗਤਾਰ

🔥 Trending searches on Wiki ਪੰਜਾਬੀ:

ਹਨੇਰ ਪਦਾਰਥਆਰਟਿਕਬੌਸਟਨਗੁਰੂ ਗ੍ਰੰਥ ਸਾਹਿਬਸ਼ਬਦ-ਜੋੜਬੋਲੀ (ਗਿੱਧਾ)ਦਿਵਾਲੀਲੰਬੜਦਾਰਆਧੁਨਿਕ ਪੰਜਾਬੀ ਕਵਿਤਾਲਿਸੋਥੋਐੱਫ਼. ਸੀ. ਡੈਨਮੋ ਮਾਸਕੋਨਿਬੰਧਆਈਐੱਨਐੱਸ ਚਮਕ (ਕੇ95)ਚੈਕੋਸਲਵਾਕੀਆਵਿਰਾਟ ਕੋਹਲੀਵੱਡਾ ਘੱਲੂਘਾਰਾਮਾਈਕਲ ਜੈਕਸਨਫੁੱਲਦਾਰ ਬੂਟਾਭਾਈ ਵੀਰ ਸਿੰਘਸਵਾਹਿਲੀ ਭਾਸ਼ਾਹੁਸਤਿੰਦਰਸੰਯੁਕਤ ਰਾਜ ਦਾ ਰਾਸ਼ਟਰਪਤੀਪੰਜਾਬ ਵਿਧਾਨ ਸਭਾ ਚੋਣਾਂ 1992ਪੰਜਾਬੀ ਕੈਲੰਡਰਕਾਲੀ ਖਾਂਸੀਪੁਨਾਤਿਲ ਕੁੰਣਾਬਦੁੱਲਾਇਨਸਾਈਕਲੋਪੀਡੀਆ ਬ੍ਰਿਟੈਨਿਕਾਪਰਜੀਵੀਪੁਣਾਸਿਮਰਨਜੀਤ ਸਿੰਘ ਮਾਨਨਿਕੋਲਾਈ ਚੇਰਨੀਸ਼ੇਵਸਕੀਨਵਤੇਜ ਭਾਰਤੀਆਲੀਵਾਲਦਾਰਸ਼ਨਕ ਯਥਾਰਥਵਾਦਸ਼ਾਹਰੁਖ਼ ਖ਼ਾਨਬਰਮੀ ਭਾਸ਼ਾਪਟਨਾਬਿਆਸ ਦਰਿਆਪੁਆਧੀ ਉਪਭਾਸ਼ਾਹਿੰਦੂ ਧਰਮਜ਼ਿਮੀਦਾਰਝਾਰਖੰਡਏਸ਼ੀਆਕ੍ਰਿਸ ਈਵਾਂਸਨਿਬੰਧ ਦੇ ਤੱਤਮੇਡੋਨਾ (ਗਾਇਕਾ)ਕੁਲਵੰਤ ਸਿੰਘ ਵਿਰਕਆਗਰਾ ਫੋਰਟ ਰੇਲਵੇ ਸਟੇਸ਼ਨਸਾਕਾ ਗੁਰਦੁਆਰਾ ਪਾਉਂਟਾ ਸਾਹਿਬਰੋਮਸੁਰ (ਭਾਸ਼ਾ ਵਿਗਿਆਨ)ਕਿੱਸਾ ਕਾਵਿਬੋਲੇ ਸੋ ਨਿਹਾਲਅਨਮੋਲ ਬਲੋਚਅਜਨੋਹਾਸ੍ਰੀ ਚੰਦਦਿਲਪਾਸ਼ਸ਼ਿਵਦੁੱਲਾ ਭੱਟੀਧਨੀ ਰਾਮ ਚਾਤ੍ਰਿਕਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਸੋਮਨਾਥ ਲਾਹਿਰੀ੧੭ ਮਈਬਹੁਲੀਮੈਕ ਕਾਸਮੈਟਿਕਸਦੂਜੀ ਸੰਸਾਰ ਜੰਗਆਸਟਰੇਲੀਆਸੰਤ ਸਿੰਘ ਸੇਖੋਂਮਾਈ ਭਾਗੋਕਿਰਿਆਘੋੜਾਸ਼ਾਰਦਾ ਸ਼੍ਰੀਨਿਵਾਸਨਵਾਹਿਗੁਰੂਊਧਮ ਸਿੰਘਫ਼ਾਜ਼ਿਲਕਾ🡆 More