ਸ਼ਕਤੀ ਚਟੋਪਾਧਿਆਇ

ਸ਼ਕਤੀ ਚਟੋਪਾਧਿਆਇ (ਬੰਗਾਲੀ: শক্তি চট্টোপাধ্যায়) (25 ਨਵੰਬਰ 1933 - 23 ਮਾਰਚ 1995) ਇੱਕ ਬੰਗਾਲੀ ਕਵੀ ਅਤੇ ਲੇਖਕ ਸੀ।

ਸ਼ਕਤੀ ਚਟੋਪਾਧਿਆਇ
শক্তি চট্টোপাধ্যায়
ਸ਼ਕਤੀ ਚਟੋਪਾਧਿਆਇ
ਸ਼ਕਤੀ ਚਟੋਪਾਧਿਆਇ
ਜਨਮ(1933-11-25)25 ਨਵੰਬਰ 1933
ਜੈਨਗਰ, ਬੰਗਾਲ ਪ੍ਰੈਜੀਡੈਂਸੀ, ਬ੍ਰਿਟਿਸ਼ ਭਾਰਤ
ਮੌਤ23 ਮਾਰਚ 1995(1995-03-23) (ਉਮਰ 61)
ਕਲਕੱਤਾ, ਪੱਛਮੀ ਬੰਗਾਲ, ਭਾਰਤ
ਕਲਮ ਨਾਮਸਫੂਲਿੰਗ ਸਮਦਰ
ਕਿੱਤਾਕਵੀ
ਭਾਸ਼ਾਬੰਗਾਲੀ
ਰਾਸ਼ਟਰੀਅਤਾਭਾਰਤੀ
ਕਾਲ1961-1995
ਪ੍ਰਮੁੱਖ ਕੰਮJete Pari Kintu Keno Jabo
ਪ੍ਰਮੁੱਖ ਅਵਾਰਡਆਨੰਦ ਪੁਰਸਕਾਰ
ਸਾਹਿਤ ਅਕੈਡਮੀ ਅਵਾਰਡ

ਜੀਵਨ

ਅਰੰਭਕ ਜੀਵਨ

ਸ਼ਕਤੀ ਚਟੋਪਾਧਿਆਏ ਦਾ ਜਨਮ ਜੈਨਗਰ ਵਿਚ, ਬਾਮਨਾਥ ਚਟੋਪਾਧਿਆਏ ਅਤੇ ਕਮਲਾ ਦੇਵੀ ਦੇ ਘਰ ਹੋਇਆ ਸੀ। ਉਹ ਚਾਰ ਸਾਲ ਦੀ ਉਮਰ ਦਾ ਸੀ ਜਦੋਂ ਉਸਦਾ ਪਿਤਾ ਨਾ ਰਿਹਾ ਅਤੇ ਉਸਨੂੰ ਉਸਦੇ ਨਾਨਾ ਜੀ ਨੇ ਪਾਲਿਆ। ਉਹ 1948 ਵਿੱਚ ਕਲਕੱਤਾ ਦੇ ਬਾਗਬਾਜ਼ਾਰ ਆਇਆ ਅਤੇ ਅੱਠਵੀਂ ਜਮਾਤ ਵਿੱਚ ਮਹਾਰਾਜਾ ਕੋਸੀਮਬਾਜ਼ਾਰ ਪੋਲੀਟੈਕਨਿਕ ਸਕੂਲ ਵਿੱਚ ਦਾਖਲਾ ਲੈ ਲਿਆ। ਇਥੇ ਉਸ ਦੀ ਇੱਕ ਅਧਿਆਪਕਨੇ ਮਾਰਕਸਵਾਦ ਨਾਲ ਜਾਣ-ਪਛਾਣ ਕਰਵਾ ਦਿੱਤੀ। 1949 ਵਿੱਚ ਉਸਨੇ ਪ੍ਰਗਤੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਅਤੇ ਹੱਥ ਲਿਖਤ ਮੈਗਜ਼ੀਨ ਪ੍ਰਗਤੀ ਦੀ ਸ਼ੁਰੂਆਤ ਕੀਤੀ, ਜਿਸ ਨੂੰ ਜਲਦੀ ਹੀ ਛਾਪਿਆ ਜਾਣ ਲੱਗ ਪਿਆ ਅਤੇ ਨਾਮ ਬਦਲ ਕੇ ਬਹਨੀਸ਼ਿਖਾ ਰੱਖਿਆ ਗਿਆ। ਉਸਨੇ 1951 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਅਤੇ ਉਸ ਨੂੰ ਉਸਦੇ ਮਾਮੇ ਨੇ, ਜੋ ਇੱਕ ਵਪਾਰੀ ਸੀ ਅਤੇ ਉਸਦਾ ਸਰਪ੍ਰਸਤ ਸੀ, ਦੇ ਕਹਿਣ ਤੇ ਕਾਮਰਸ ਦੀ ਪੜ੍ਹਾਈ ਲਈ ਸਿਟੀ ਕਾਲਜ ਵਿੱਚ ਦਾਖਲਾ ਲੈ ਲਿਆ, ਕਿਉਂਕਿ ਉਸਨੇ ਉਸਨੂੰ ਲੇਖਾਕਾਰ ਦੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ।ਇਹ ਉਹੀ ਸਾਲ ਸੀ ਜਦੋਂ ਉਸਨੂੰ ਭਾਰਤੀ ਕਮਿ ਊਨਿਸਟ ਪਾਰਟੀ (ਸੀ ਪੀ ਆਈ) ਦੀ ਮੈਂਬਰਸ਼ਿਪ ਮਿਲੀ ਸੀ। 1953 ਵਿਚ, ਉਸਨੇ ਇੰਟਰਮੀਡੀਏਟ ਕਾਮਰਸ ਦੀ ਪ੍ਰੀਖਿਆ ਪਾਸ ਕੀਤੀ, ਪਰੰਤੂ ਉਸਨੇ ਕਾਮਰਸ ਦੀ ਪੜ੍ਹਾਈ ਛੱਡ ਦਿੱਤੀ ਅਤੇ ਬੰਗਾਲੀ ਸਾਹਿਤ ਵਿੱਚ ਆਨਰਜ਼ ਨਾਲ ਪ੍ਰੈਜ਼ੀਡੈਂਸੀ ਕਾਲਜ (ਹੁਣ ਦੀ ਪ੍ਰੈਜ਼ੀਡੈਂਸੀ ਯੂਨੀਵਰਸਿਟੀ, ਕੋਲਕਾਤਾ) ਵਿੱਚ ਦਾਖਲਾ ਲੈ ਲਿਆ ਪਰ ਉਹ ਇਮਤਿਹਾਨ ਵਿੱਚ ਨਹੀਂ ਬੈਠਿਆ।

ਮੁਢਲੀਆਂ ਲਿਖਤਾਂ

1956 ਵਿਚ, ਉਸਨੂੰ ਆਪਣੇ ਮਾਮੇ ਦਾ ਘਰ ਛੱਡਣਾ ਪਿਆ ਅਤੇ ਆਪਣੀ ਮਾਂ ਅਤੇ ਭਰਾ ਨਾਲ ਉਲਟਾਦੰਗਾ ਦੀ ਝੁੱਗੀ ਵਿੱਚ ਚਲੇ ਗਿਆ। ਇਸ ਸਮੇਂ ਉਹ ਪੂਰੀ ਤਰ੍ਹਾਂ ਆਪਣੇ ਭਰਾ ਦੀ ਤਨਖਾਹ 'ਤੇ ਨਿਰਭਰ ਸੀ। ਮਾਰਚ 1956 ਵਿਚ, ਉਸ ਦੀ ਕਵਿਤਾ "ਯਾਮਾ" ਬੁੱਧਦੇਵ ਬਸੂ ਦੁਆਰਾ ਪ੍ਰਕਾਸ਼ਤ ਇੱਕ ਸਾਹਿਤਕ ਰਸਾਲੇ ਕਬਿਤਾ ਵਿੱਚ ਪ੍ਰਕਾਸ਼ਤ ਹੋਈ। ਇਸ ਤੋਂ ਬਾਅਦ ਉਸਨੇ ਕ੍ਰਿਤੀਬਾਸ ਅਤੇ ਹੋਰ ਰਸਾਲਿਆਂ ਲਈ ਲਿਖਣਾ ਸ਼ੁਰੂ ਕੀਤਾ। ਬੁੱਧਦੇਬ ਬਸੂ ਨੇ ਉਸ ਨੂੰ ਨਵੀਂ ਖੁੱਲ੍ਹੀ ਜਾਧਵਪੁਰ ਯੂਨੀਵਰਸਿਟੀ ਵਿੱਚ ਤੁਲਨਾਤਮਕ ਸਾਹਿਤ ਦੇ ਕੋਰਸ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਉਹ ਕੋਰਸ ਵਿੱਚ ਦਾਖ਼ਲ ਹੋ ਗਿਆ, ਪਰ ਇਹ ਵੀ ਪੂਰਾ ਨਹੀਂ ਕਰ ਸਕਿਆ। 1958 ਵਿਚ, ਉਸਨੇ ਸੀ ਪੀ ਆਈ ਨਾਲ ਆਪਣਾ ਸੰਬੰਧ ਖਤਮ ਕਰ ਦਿੱਤਾ।

ਉਸਨੇ ਸੇਕਸਬੀ ਫਾਰਮਾ ਲਿਮਟਿਡ ਵਿੱਚ ਇੱਕ ਸਟੋਰ ਸਹਾਇਕ ਦੇ ਤੌਰ ਤੇ ਕੰਮ ਕੀਤਾ ਅਤੇ ਬਾਅਦ ਵਿੱਚ ਭਵਾਨੀਪੁਰ ਟਿਊਟੋਰਿਅਲ ਹੋਮ (ਹੈਰੀਸਨ ਰੋਡ ਬ੍ਰਾਂਚ) ਵਿੱਚ ਪੜ੍ਹਾਇਆ। ਉਸਨੇ ਆਪਣਾ ਕਾਰੋਬਾਰ ਵੀ ਸ਼ੁਰੂ ਕੀਤਾ ਅਤੇ ਕੁਝ ਸਮੇਂ ਲਈ ਚਲਾਇਆ ਅਤੇ ਫਿਰ ਇਸਨੂੰ ਛੱਡ ਕੇ ਹਿੰਦ ਮੋਟਰਜ਼ ਵਿੱਚ ਜੂਨੀਅਰ ਕਾਰਜਕਾਰੀ ਵਜੋਂ ਨੌਕਰੀ ਤੇ ਲੱਗ ਗਿਆ। ਪਰ ਉਹ ਕਿਤੇ ਵੀ ਜਾਰੀ ਨਹੀਂ ਰਹਿ ਸਕਿਆ। ਉਸ ਨੇ ਇੱਕ ਭਟਕੀ ਜੀਵਨ ਸ਼ੈਲੀ ਵਿੱਚ ਗੁਆਚ ਗਿਆ ਅਤੇ ਬਹੁਤ ਜ਼ਿਆਦਾ ਸ਼ਰਾਬ ਪੀਣਾ ਸ਼ੁਰੂ ਕਰ ਦਿੱਤਾ।

ਹਵਾਲੇ

Tags:

ਸ਼ਕਤੀ ਚਟੋਪਾਧਿਆਇ ਜੀਵਨਸ਼ਕਤੀ ਚਟੋਪਾਧਿਆਇ ਹਵਾਲੇਸ਼ਕਤੀ ਚਟੋਪਾਧਿਆਇਬੰਗਾਲੀ ਭਾਸ਼ਾਬੰਗਾਲੀ ਲੋਕ

🔥 Trending searches on Wiki ਪੰਜਾਬੀ:

ਲੇਖਕ ਦੀ ਮੌਤ1870ਭਾਰਤਟੱਪਾਪੰਜਾਬ ਦੇ ਮੇਲੇ ਅਤੇ ਤਿਓੁਹਾਰਵਾਰਿਸ ਸ਼ਾਹਏਸ਼ੀਆਮਹਾਨ ਕੋਸ਼ਪੰਜਾਬੀ ਨਾਟਕ ਦਾ ਦੂਜਾ ਦੌਰਹਵਾ ਪ੍ਰਦੂਸ਼ਣਗੁਰੂ ਗੋਬਿੰਦ ਸਿੰਘਜਿੰਦ ਕੌਰਪੰਜਾਬ, ਭਾਰਤ ਦੇ ਜ਼ਿਲ੍ਹੇਤਿੰਨ ਰਾਜਸ਼ਾਹੀਆਂਸਿੰਘਪੱਤਰਕਾਰੀਇਰਾਨ ਵਿਚ ਖੇਡਾਂਮੰਡੀ ਡੱਬਵਾਲੀਦੇਵਨਾਗਰੀ ਲਿਪੀਸ਼ਰੀਂਹਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਗੂਗਲਪਾਲੀ ਭੁਪਿੰਦਰ ਸਿੰਘਪੱਤਰੀ ਘਾੜਤਪਰਮਾਣੂ ਸ਼ਕਤੀਸ਼ਖ਼ਸੀਅਤਉਪਵਾਕਸਮਾਜ ਸ਼ਾਸਤਰਵਾਰਦਿਵਾਲੀ28 ਮਾਰਚਸੁਖਦੇਵ ਥਾਪਰਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਗੁਰੂ ਅੰਗਦਸਿੰਘ ਸਭਾ ਲਹਿਰਜਪਾਨੀ ਯੈੱਨਪੰਜਾਬ ਦੇ ਮੇੇਲੇਪਾਡਗੋਰਿਤਸਾਫ਼ਾਰਸੀ ਭਾਸ਼ਾਮਾਲੇਰਕੋਟਲਾਹਰਿਆਣਾਗੁਰਦੁਆਰਾ ਅੜੀਸਰ ਸਾਹਿਬਆਜ ਕੀ ਰਾਤ ਹੈ ਜ਼ਿੰਦਗੀਚੀਨਰਾਜ ਸਭਾਸੂਫ਼ੀ ਸਿਲਸਿਲੇਸਰਵਉੱਚ ਸੋਵੀਅਤਨਿਕੋਲੋ ਮੈਕਿਆਵੇਲੀਤ੍ਰਿਨਾ ਸਾਹਾਵਾਤਾਵਰਨ ਵਿਗਿਆਨਵਿਸ਼ਵਕੋਸ਼ਅੰਤਰਰਾਸ਼ਟਰੀ ਮਹਿਲਾ ਦਿਵਸ2014ਜਵਾਹਰ ਲਾਲ ਨਹਿਰੂਸਾਂਚੀਹੀਰ ਰਾਂਝਾਜੱਸਾ ਸਿੰਘ ਆਹਲੂਵਾਲੀਆਗੁਰੂ ਰਾਮਦਾਸਪ੍ਰੀਖਿਆ (ਮੁਲਾਂਕਣ)ਅਨੰਦਪੁਰ ਸਾਹਿਬਸਾਬਿਤ੍ਰੀ ਹੀਸਨਮਸ਼ੁੱਕਰਚੱਕੀਆ ਮਿਸਲਅੰਮ੍ਰਿਤਾ ਪ੍ਰੀਤਮਫੁੱਲਸ਼ਬਦਕੋਸ਼ਛੋਟਾ ਘੱਲੂਘਾਰਾ2008ਗੁਰਮੁਖੀ ਲਿਪੀ ਦੀ ਸੰਰਚਨਾਗੁਰਮਤਿ ਕਾਵਿ ਦਾ ਇਤਿਹਾਸਰਬਿੰਦਰਨਾਥ ਟੈਗੋਰਅਫ਼ਰੀਕਾਪੰਜਾਬ (ਭਾਰਤ) ਦੀ ਜਨਸੰਖਿਆ🡆 More