ਸਰਗੇ ਬ੍ਰਿਨ

ਸਰਗੇ ਮਿਖਾਇਲੋਵਿਚ ਬ੍ਰਿਨ ਇੱਕ ਰੂਸੀ-ਅਮਰੀਕੀ ਕੰਪਿਊਟਰ ਵਿਗਿਆਨਕ ਅਤੇ ਇੰਟਰਨੈਟ ਉਦਯੋਗਪਤੀ ਹੈ। ਉਸਨੇ ਲੈਰੀ ਪੇਜ ਨਾਲ ਮਿਲ ਕੇ ਗੂਗਲ ਦੀ ਸਥਾਪਨਾ ਕੀਤੀ। ਉਹ ਆਲਫਾਬੈੱਟ ਕੰਪਨੀ ਦਾ ਪ੍ਰਧਾਨ ਵੀ ਹੈ। 1 ਅਪ੍ਰੈਲ, 2018 ਤ੍ੱ, ਬ੍ਰਿਨ ਦੁਨੀਆ ਦਾ 13 ਵਾਂ ਸਭ ਤੋਂ ਅਮੀਰ ਵਿਅਕਤੀ ਹੈ, ਜਿਸਦੀ ਜਾਇਦਾਦ 47.2 ਅਰਬ ਅਮਰੀਕੀ ਡਾਲਰ ਹੈ।

ਸਰਗੇ ਬ੍ਰਿਨ
ਸਰਗੇ ਬ੍ਰਿਨ
2008 ਵਿੱਚ ਸਰਗੇ ਬ੍ਰਿਨ
ਜਨਮ
ਸਰਗੇ ਮਿਖਾਇਲੋਵਿਚ ਬ੍ਰਿਨ

(1973-08-21) ਅਗਸਤ 21, 1973 (ਉਮਰ 50)
ਨਾਗਰਿਕਤਾਅਮਰੀਕੀ
ਸੋਵੀਅਤ ਯੂਨੀਅਨ 1973–1979
ਅਲਮਾ ਮਾਤਰਯੂਨੀਵਰਸਿਟੀ ਆਫ ਮੈਰੀਲੈਂਡ (ਬੈਚੂਲਰ ਆਫ ਸਾਇੰਸ])
ਸਟੈਨਫੋਰਡ ਯੂਨੀਵਰਸਿਟੀ (ਮਾਸਟਰ ਆਫ ਸਾਇੰਸ)
ਪੇਸ਼ਾਕੰਪਿਊਟਰ ਵਿਗਿਆਨੀ, ਇੰਟਰਨੈਟ ਉਦਯੋਗਪਤੀ
ਲਈ ਪ੍ਰਸਿੱਧਗੂਗਲ ਦੇ ਸਹਿ-ਸੰਸਥਾਪਕ
ਗੂਗਲ X ਦੇ ਡਾਇਰੈਕਟਰ
ਜੀਵਨ ਸਾਥੀ
ਐਨੇ ਵੋਜਿਕੀ
(ਵਿ. 2007; ਤਲਾਕ 2015)
ਬੱਚੇ2
ਵੈੱਬਸਾਈਟplus.google.com/+SergeyBrin
ਦਸਤਖ਼ਤ
ਸਰਗੇ ਬ੍ਰਿਨ
ਸਰਗੇ ਬ੍ਰਿਨ ਦੇ ਦਸਤਖਤ

ਬ੍ਰਿਨ 6 ਸਾਲ ਦੀ ਉਮਰ ਵਿੱਚ ਸੋਵੀਅਤ ਯੂਨੀਅਨ ਤੋਂ ਆਪਣੇ ਪਰਿਵਾਰ ਦੇ ਨਾਲ ਸੰਯੁਕਤ ਰਾਜ ਅਮਰੀਕਾ ਚਲਾ ਗਿਆ। ਉਸਨੇ ਆਪਣੀ ਬੈਚੁਲਰ ਡਿਗਰੀ ਯੂਨੀਵਰਸਿਟੀ ਆਫ ਮੈਰੀਲੈਂਡ ਤੋਂ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ, ਉਸਨੇ ਕੰਪਿਊਟਰ ਵਿਗਿਆਨ ਵਿੱਚ ਪੀਐਚਡੀ ਹਾਸਲ ਕਰਨ ਲਈ ਸਟੈਨਫੋਰਡ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਜਿੱਥੇ ੳੇੁਹ ਪੇਜ ਨੂੰ ਮਿਲਿਆ ਅਤੇ ਉਹ ਚੰਗੇ ਮਿੱਤਰ ਬਣ ਗੲੇ। ਉਨ੍ਹਾਂ ਨੇ ਆਪਣੇ ਰੂਮ ਨੂੰ ਸਸਤੇ ਕੰਪਿਊਟਰਾਂ ਨਾਲ ਭਰ ਦਿੱਤਾ ਅਤੇ ਵਧੀਆ ਵੈਬ ਸਰਚ ਇੰਜਣ ਬਣਾਉਣ ਲਈ ਬ੍ਰਿਨ ਨੇ ਡਾਟਾ ਮਾਇਨਿੰਗ ਪ੍ਰਣਾਲੀ ਨੂੰ ਲਾਗੂ ਕੀਤਾ। ਉਨ੍ਹਾਂ ਦਾ ਪ੍ਰੋਗਰਾਮ ਸਟੈਨਫੋਰਡ ਵਿੱਚ ਪ੍ਰਸਿੱਧ ਹੋ ਗਿਆ ਸੀ, ਅਤੇ ਉਹਨਾਂ ਨੇ ਪੀਐਚਡੀ ਦੀ ਪੜ੍ਹਾਈ ਨੂੰ ਮੁਅੱਤਲ ਕਰਕੇ ਇੱਕ ਕਿਰਾਏ ਦੇ ਗਰਾਜ ਵਿੱਚ ਗੂਗਲ ਨੂੰ ਸ਼ੁਰੂ ਦਿੱਤਾ ਸੀ।

ਮੁੱਢਲਾ ਜੀਵਨ ਅਤੇ ਪੜ੍ਹਾਈ

ਬ੍ਰਿਨ ਦਾ ਜਨਮ ਸੋਵੀਅਤ ਯੂਨੀਅਨ ਵਿੱਚ ਮਾਸਕੋ ਵਿੱਚ ਰੂਸੀ ਯਹੂਦੀ ਮਾਪਿਆਂ, ਯਵੇਗਨੀਆ ਅਤੇ ਮਿਖਾਇਲ ਬ੍ਰਿਨ, ਦੇ ਘਰ ਹੋਇਆ। ਦੋਵੇਂ ਮਾਸਕੋ ਸਟੇਟ ਯੂਨੀਵਰਸਿਟੀ ਤੋਂ ਗ੍ਰੈਜੂਏਟ ਸਨ। ਉਸ ਦਾ ਪਿਤਾ ਮੈਰੀਲੈਂਡ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਸਨ ਅਤੇ ਉਸ ਦੀ ਮਾਂ ਨਾਸਾ ਦੇ ਗੋਡਾਰਡ ਸਪੇਸ ਫਲਾਈਟ ਸੈਂਟਰ ਦੀ ਇੱਕ ਖੋਜਕਾਰ ਸੀ। ਬ੍ਰਿਨ ਪਰਿਵਾਰ ਮੱਧ ਮਾਸਕੋ ਵਿੱਚ ਤਿੰਨ ਕਮਰੇ ਵਾਲੇ ਅਪਾਰਟਮੈਂਟ ਵਿੱਚ ਰਹਿੰਦਾ ਸੀ, ਬ੍ਰਿਨ ਦੀ ਦਾਦੀ ਵੀ ਨਾਲ ਹੀ ਰਹਿੰਦੀ ਸੀ। 1977 ਵਿੱਚ, ਜਦੋਂ ਉਸਦਾ ਪਿਤਾਇੱਕ ਗਣਿਤ ਕਾਨਫਰੰਸ ਤੋਂ ਵਾਪਸ ਆਇਆ ਤਾਂ ਉਸਨੇ ਇੱਥੋਂ ਜਾਣ ਦਾ ਫੈਸਲਾ ਕੀਤਾ ਪਰ ਬ੍ਰਿਨ ਦੀ ਮਾਂ ਮਾਸਕੋ ਵਿੱਚ ਆਪਣਾ ਘਰ ਛੱਡਣ ਲਈ ਤਿਆਰ ਨਹੀਂ ਸੀ। ਉਹ ਰਸਮੀ ਤੌਰ 'ਤੇ ਸਤੰਬਰ 1978 ਵਿੱਚ ਆਪਣੇ ਨਿਕਾਸ ਦੇ ਵੀਜ਼ਾ ਲਈ ਅਰਜ਼ੀ ਦਿੱਤੀ ਅਤੇ ਨਤੀਜੇ ਵਜੋਂ ਉਸ ਦੇ ਪਿਤਾ ਨੂੰ ਸਬੰਧਤ ਕਾਰਨਾਂ ਕਰਕੇ "ਤੁਰੰਤ ਬਰਖਾਸਤ" ਕਰ ਦਿੱਤਾ ਗਿਆ ਅਤੇ ਉਸ ਦੀ ਮਾਂ ਨੂੰ ਆਪਣੀ ਨੌਕਰੀ ਛੱਡਣੀ ਪਈ। ਇਸ ਸਮੇਂ ਦੌਰਾਨ ਉਸ ਦੇ ਮਾਤਾ ਪਿਤਾ ਨੇ ਉਸ ਦੀ ਦੇਖਭਾਲ ਲਈ ਜਿੰਮੇਵਾਰੀ ਜ਼ਾਹਰ ਕੀਤੀ ਅਤੇ ਉਸ ਦੇ ਪਿਤਾ ਨੇ ਉਸਨੂੰ ਕੰਪਿਊਟਰ ਪ੍ਰੋਗ੍ਰਾਮਿੰਗ ਸਿਖਾਈ। ਮਈ, 1979 ਵਿਚ, ਉਨ੍ਹਾਂ ਨੂੰ ਆਪਣੇ ਅਧਿਕਾਰਿਕ ਨਿਕਾਸ ਵੀਜ਼ੇ ਦਿੱਤੇ ਗਏ ਅਤੇ ਉਨ੍ਹਾਂ ਨੂੰ ਦੇਸ਼ ਛੱਡਣ ਦੀ ਆਗਿਆ ਦਿੱਤੀ ਗਈ ਸੀ।

ਬ੍ਰਿਨ ਨੇ ਐਡੈਲਫੀ, ਮੈਰੀਲੈਂਡ ਦੇ ਪੇਂਟ ਬ੍ਰਾਂਚ ਮੌਂਟਸਰੀ ਸਕੂਲ ਵਿੱਚ ਐਲੀਮੈਂਟਰੀ ਸਕੂਲ ਵਿੱਚ ਦਾਖਲਾ ਲਿਆ ਪਰ ਉਸ ਨੇ ਘਰ ਵਿੱਚ ਹੀ ਜ਼ਿਆਦਾ ਪੜ੍ਹਾਈ ਗ੍ਰਹਿਣ ਕੀਤੀ। ਉਸ ਦੇ ਪਿਤਾ, ਯੂਨੀਵਰਸਿਟੀ ਆਫ ਮੈਰੀਲੈਂਡ ਦੇ ਗਣਿਤ ਵਿਭਾਗ ਦੇ ਪ੍ਰੋਫੈਸਰ ਨੇ ਉਸਨੂੰ ਨੂੰ ਗਣਿਤ ਦੀ ਸਿੱਖਿਆ ਲਈ ਉਤਸ਼ਾਹਿਤ ਕੀਤਾ ਅਤੇ ਉਸ ਦੇ ਪਰਿਵਾਰ ਨੇ ਉਸ ਦੀ ਰੂਸੀ-ਭਾਸ਼ੀ ਹੁਨਰ ਨੂੰ ਬਰਕਰਾਰ ਰੱਖਣ ਵਿੱਚ ਸਹਾਇਤਾ ਕੀਤੀ। ਉਸ ਨੇ ਐਲੇਨੋਰ ਰੁਜ਼ਵੈਲਟ ਹਾਈ ਸਕੂਲ, ਗ੍ਰੀਨਬੈਲਟ, ਮੈਰੀਲੈਂਡ ਵਿੱਚ ਦਾਖਲਾ ਲਿਆ। ਸਤੰਬਰ 1990 ਵਿੱਚ, ਬ੍ਰਿਨ ਨੇ ਯੂਨੀਵਰਸਿਟੀ ਆਫ ਮੈਰੀਲੈਂਡ ਵਿੱਚ ਦਾਖ਼ਲਾ ਲਿਆ, ਜਿਥੇ ਉਸ ਨੇ 1993 ਵਿੱਚ ਕੰਪਿਊਟਰ ਵਿਗਿਆਨ ਅਤੇ ਗਣਿਤ ਵਿੱਚ ਸਨਮਾਨ ਨਾਲ ਕੰਪਿਊਟਰ ਵਿਗਿਆਨ ਵਿਭਾਗ ਤੋਂ ਬੈਚਲਰ ਆਫ ਸਾਇੰਸ ਡਿਗਰੀ ਪ੍ਰਾਪਤ ਕੀਤੀ। ਬ੍ਰਿਨ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਕੰਪਿਊਟਰ ਵਿਗਿਆਨ ਵਿੱਚ ਆਪਣੇ ਗ੍ਰੈਜੂਏਟ ਅਧਿਐਨ ਦੀ ਸ਼ੁਰੂਆਤ ਕੀਤੀ। 2008 ਵਿੱਚ ਉਸਨੇ ਸਟੈਨਫੋਰਡ ਵਿੱਚ ਆਪਣੀ ਪੀਐਚਡੀ ਸਟੱਡੀ ਛੱਡ ਦਿੱਤੀ ਸੀ।

ਨਿੱਜੀ ਜੀਵਨ

ਮਈ 2007 ਵਿੱਚ, ਬ੍ਰਿਨ ਦਾ ਵਿਆਹ ਬਹਾਮਾਸ ਵਿੱਚ ਇੱਕ ਬਾਇਓਟੈਕ ਵਿਸ਼ਲੇਸ਼ਕ ਅਤੇ ਉਦਯੋਗਪਤੀ ‘’’ਐਨੇ ਵੋਜਿਕੀ’’’ ਨਾਲ ਹੋਇਆ ਸੀ। 2008 ਦੇ ਅਖੀਰ ਵਿੱਚ ਉਨ੍ਹਾਂ ਦਾ ਇੱਕ ਪੁੱਤਰ ਸੀ ਅਤੇ 2011 ਦੇ ਅਖੀਰ ਵਿੱਚ ਇੱਕ ਪੁੱਤਰੀ ਸੀ। ਅਗਸਤ 2013 ਵਿੱਚ, ਖਬਰ ਆਈ ਸੀ ਕਿ ਬ੍ਰਿਨ ਅਤੇ ਉਸ ਦੀ ਪਤਨੀ ਵੱਖਰੇ ਰਹਿ ਰਹੇ ਹਨ ਕਿਉਂਕਿ ਬ੍ਰਿਨ ਗੁਗਲ ਗਲਾਸ ਦੀ ਮਾਰਕੀਟਿੰਗ ਨਿਰਦੇਸ਼ਕ ਨਾਲ ਸੰਬੰਧ ਵਿੱਚ ਸੀ। ਜੂਨ 2015 ਵਿੱਚ, ਬ੍ਰਿਨ ਅਤੇ ਵੋਜਿਕੀ ਨੇ ਤਲਾਕ ਲੈ ਲਿਆ।

ਹਵਾਲੇ

Tags:

ਗੂਗਲਲੈਰੀ ਪੇਜ

🔥 Trending searches on Wiki ਪੰਜਾਬੀ:

ਮਾਲਵਾ (ਪੰਜਾਬ)ਸਿੱਖਿਆਪਿੰਡਬ੍ਰਹਿਮੰਡਭਗਤ ਧੰਨਾ ਜੀਪੰਜਾਬੀ ਸੂਫ਼ੀ ਕਵੀਅਕਸ਼ਾਂਸ਼ ਰੇਖਾਜਪੁਜੀ ਸਾਹਿਬਨਾਵਲਜੈਤੋ ਦਾ ਮੋਰਚਾਪੰਜਾਬ ਵਿਧਾਨ ਸਭਾਮੂਲ ਮੰਤਰਅਮਰ ਸਿੰਘ ਚਮਕੀਲਾ (ਫ਼ਿਲਮ)ਆਸਾ ਦੀ ਵਾਰਹਸਪਤਾਲਲੂਣਾ (ਕਾਵਿ-ਨਾਟਕ)ਭਾਰਤ ਦਾ ਰਾਸ਼ਟਰਪਤੀਯੂਨੀਕੋਡਜਰਗ ਦਾ ਮੇਲਾਗੁਰਦਿਆਲ ਸਿੰਘਪਾਸ਼ਕੁੱਕੜਮੰਜੀ (ਸਿੱਖ ਧਰਮ)ਅੰਮ੍ਰਿਤਸਰ ਜ਼ਿਲ੍ਹਾਮਹੀਨਾਜਨਮਸਾਖੀ ਪਰੰਪਰਾਅੰਮ੍ਰਿਤਾ ਪ੍ਰੀਤਮਅੰਮ੍ਰਿਤ ਵੇਲਾਵਾਲੀਬਾਲਚੋਣਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਮਨੋਵਿਸ਼ਲੇਸ਼ਣਵਾਦਲੋਕ-ਕਹਾਣੀਰਾਧਾ ਸੁਆਮੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪਰਕਾਸ਼ ਸਿੰਘ ਬਾਦਲਇੰਡੋਨੇਸ਼ੀਆਗਣਿਤਲੋਕਗੀਤਰਾਗ ਸਿਰੀਆਨੰਦਪੁਰ ਸਾਹਿਬਗੁਰਬਾਣੀ ਦਾ ਰਾਗ ਪ੍ਰਬੰਧਆਧੁਨਿਕ ਪੰਜਾਬੀ ਵਾਰਤਕਨਿਹੰਗ ਸਿੰਘਪੰਜਾਬੀਅਤਕ੍ਰਿਸ਼ਨਪੂਰਨਮਾਸ਼ੀਪੰਜਾਬ, ਭਾਰਤਧਾਰਾ 370ਭਾਰਤੀ ਜਨਤਾ ਪਾਰਟੀਵਿਰਾਟ ਕੋਹਲੀਵਿਆਕਰਨਿਕ ਸ਼੍ਰੇਣੀਬਿਰਤਾਂਤ-ਸ਼ਾਸਤਰਪੰਛੀਨਾਟਕ (ਥੀਏਟਰ)ਹਲਫੀਆ ਬਿਆਨਚੱਪੜ ਚਿੜੀ ਖੁਰਦਵੈਨਸ ਡਰੱਮੰਡਦਸਵੰਧਮਕਰਜੰਗਲੀ ਜੀਵ ਸੁਰੱਖਿਆਡਰੱਗਸਮਕਾਲੀ ਪੰਜਾਬੀ ਸਾਹਿਤ ਸਿਧਾਂਤਰੂਪਵਾਦ (ਸਾਹਿਤ)ਪਥਰਾਟੀ ਬਾਲਣਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਰਿਹਾਨਾਸਕੂਲਸਦਾਚਾਰਗੁਰਨਾਮ ਭੁੱਲਰਪੰਜਾਬ ਦੀਆਂ ਵਿਰਾਸਤੀ ਖੇਡਾਂਸੰਯੁਕਤ ਪ੍ਰਗਤੀਸ਼ੀਲ ਗਠਜੋੜਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਭਾਰਤ ਵਿੱਚ ਪੰਚਾਇਤੀ ਰਾਜਖ਼ਾਲਸਾ🡆 More