ਲਾਹਿਰੂ ਥਿਰੀਮਾਨੇ

ਹੇਤਿਜ ਡਾਨ ਰੁਮੇਸ਼ ਲਹਿਰੂ ਥਿਰਿਮੰਨੇ, ਜਿਸਨੂੰ ਕਿ ਲਹਿਰੂ ਥਿਰਿਮੰਨੇ (ਸਿੰਹਾਲਾ: ළහිරු තිරිමාන්න; ਜਨਮ 9 ਅਗਸਤ 1989) ਦੇ ਨਾਂਮ ਨਾਲ ਜਾਣਿਆ ਜਾਂਦਾ ਹੈ, ਇੱਕ ਕ੍ਰਿਕਟ ਖਿਡਾਰੀ ਹੈ, ਜੋ ਕਿ ਸ੍ਰੀ ਲੰਕਾ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ। ਉਹ ਸ੍ਰੀ ਲੰਕਾ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਵੀ ਹੈ। ਲਹਿਰੂ ਖੱਬੂ ਹੱਥ ਦਾ ਬੱਲੇਬਾਜ ਹੈ ਅਤੇ ਉਹ ਸੱਜੇ ਹੱਥ ਨਾਲ ਮੱਧਮ-ਤੇਜ ਗਤੀ ਨਾਲ ਗੇਂਦਬਾਜੀ ਕਰਦਾ ਹੈ। ਇਸ ਤੋਂ ਇਲਾਵਾ ਲਹਿਰੂ ਥਿਰਿਮੰਨੇ ਸ੍ਰੀ ਲੰਕਾ ਟੀਮ ਦਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਪਤਾਨ ਵੀ ਰਹਿ ਚੁੱਕਾ ਹੈ, ਉਸਦੀ ਕਪਤਾਨੀ ਹੇਠ ਸ੍ਰੀ ਲੰਕਾ ਕ੍ਰਿਕਟ ਟੀਮ ਕੁਝ ਜਿਆਦਾ ਨਾਂ ਕਰ ਸਕੀ ਅਤੇ ਉਸਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ।

ਅੰਤਰਰਾਸ਼ਟਰੀ ਖੇਡ-ਜੀਵਨ

2010 ਦੇ ਸ਼ੁਰੂ ਵਿੱਚ ਲਹਿਰੂ ਥਿਰਿਮੰਨੇ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ।ਉਸਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਇੰਗਲੈਂਡ ਕ੍ਰਿਕਟ ਟੀਮ ਖਿਲਾਫ਼ ਜੂਨ 2011 ਵਿੱਚ ਰੋਜ਼ ਬਾਲ ਵਿਖੇ ਖੇਡਿਆ ਸੀ।ਤਿਲਕਰਾਤਨੇ ਦਿਲਸ਼ਾਨ ਨੂੰ ਸੱਟ ਲੱਗਣ ਕਾਰਨ ਲਹਿਰੂ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।ਆਪਣੇ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਉਹ ਜਿਮੀ ਐਂਡਰਸਨ ਦੀ ਗੇਂਦ ਤੇ 10 ਦੌੜਾਂ ਬਣਾ ਕੇ ਕੈਚ ਆਊਟ ਹੋ ਗਿਆ ਸੀ।

ਥਿਰਿਮੰਨੇ ਨੇ ਆਪਣਾ ਪਹਿਲਾ ਓ.ਡੀ.ਆਈ. ਸੈਂਕੜਾ 2012-13 ਕਾਮਲਵੈਲਥ ਬੈਂਕ ਸੀਰੀਜ਼ ਦੌਰਾਨ ਦੂਸਰੇ ਮੈਚ ਵਿੱਚ ਐਡੇਲੇਡ ਓਵਲ ਦੇ ਮੈਦਾਨ ਵਿਖੇ ਬਣਾਇਆ ਸੀ। ਇਹ ਮੁਕਾਬਲਾ ਆਸਟਰੇਲੀਆਈ ਕ੍ਰਿਕਟ ਟੀਮ ਖਿਲਾਫ਼ ਹੋ ਰਿਹਾ ਸੀ।

2014 ਏਸ਼ੀਆ ਕੱਪ ਜੋ ਕਿ ਬੰਗਲਾਦੇਸ਼ ਵਿੱਚ ਹੋ ਰਿਹਾ ਸੀ, ਦੌਰਾਨ ਲਹਿਰੂ ਥਿਰਿਮੰਨੇ ਨੇ ਕੁਸਲ ਪਰੇਰਾ ਨਾਲ ਮਿਲਕੇ ਬੱਲੇਬਾਜੀ ਦੀ ਸ਼ੁਰੂਆਤ ਕੀਤੀ, ਕਿਉਂਕਿ ਤਿਲਕਰਾਤਨੇ ਦਿਲਸ਼ਾਨ ਦੇ ਸੱਟ ਲੱਗੀ ਹੋਈ ਸੀ। ਉਸਨੇ ਪਾਕਿਸਤਾਨ ਖਿਲਾਫ਼ ਦੋ ਸੈਂਕੜੇ ਬਣਾਏ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ ਬਣਿਆ। ਉਸਦੀ ਬੱਲੇਬਾਜੀ ਔਸਤ 55.80 ਸੀ। ਸੋ ਇਸ ਸ਼ਾਨਦਾਰ ਪ੍ਰਦਰਸ਼ਨ ਬਦਲੇ ਸ੍ਰੀ ਲੰਕਾ ਨੇ ਪੰਜਵੀਂ ਵਾਰ ਏਸ਼ੀਆ ਕੱਪ ਜਿੱਤ ਲਿਆ ਸੀ।

ਫਿਰ 2014 ਏਸ਼ੀਆਈ ਖੇਡਾਂ ਜੋ ਕਿ ਇੰਚਿਆਨ ਵਿਖੇ ਹੋਈਆਂ ਸਨ, ਦੌਰਾਨ ਥਿਰਿਮੰਨੇ ਨੇ ਸ੍ਰੀ ਲੰਕਾ ਦੀ ਟੀਮ ਦੀ ਕਪਤਾਨੀ ਕੀਤੀ ਅਤੇ ਫ਼ਾਈਨਲ ਮੁਕਾਬਲੇ ਵਿੱਚ ਇਸ ਟੀਮ ਨੇ ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ।

ਹਵਾਲੇ

ਬਾਹਰੀ ਕੜੀਆਂ

Tags:

ਕ੍ਰਿਕਟਸਿੰਹਾਲਾ ਭਾਸ਼ਾਸ੍ਰੀ ਲੰਕਾਸ੍ਰੀ ਲੰਕਾ ਕ੍ਰਿਕਟ ਟੀਮ

🔥 Trending searches on Wiki ਪੰਜਾਬੀ:

ਕੁਲਵੰਤ ਸਿੰਘ ਵਿਰਕਚੰਡੀ ਦੀ ਵਾਰਵੇਦਸਰਪੰਚਸੰਖਿਆਤਮਕ ਨਿਯੰਤਰਣਮੇਰਾ ਦਾਗ਼ਿਸਤਾਨਰਸਾਇਣਕ ਤੱਤਾਂ ਦੀ ਸੂਚੀਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਅੰਤਰਰਾਸ਼ਟਰੀ ਮਜ਼ਦੂਰ ਦਿਵਸ2020-2021 ਭਾਰਤੀ ਕਿਸਾਨ ਅੰਦੋਲਨਸ਼ਬਦ-ਜੋੜਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਭਾਸ਼ਾਨਿਰਮਲ ਰਿਸ਼ੀ (ਅਭਿਨੇਤਰੀ)ਰਾਧਾ ਸੁਆਮੀ ਸਤਿਸੰਗ ਬਿਆਸਲੋਕ ਸਾਹਿਤਅਜਮੇਰ ਸਿੰਘ ਔਲਖਪੰਜਾਬੀ ਧੁਨੀਵਿਉਂਤਚਰਨ ਦਾਸ ਸਿੱਧੂਨਾਂਵ ਵਾਕੰਸ਼ਅੰਤਰਰਾਸ਼ਟਰੀਸਿਮਰਨਜੀਤ ਸਿੰਘ ਮਾਨਲੰਮੀ ਛਾਲਦਿਵਾਲੀਅਕਾਲੀ ਫੂਲਾ ਸਿੰਘਗੁਰਦਾਸ ਮਾਨਪਦਮਾਸਨਗੁਰੂ ਅਮਰਦਾਸਤਖ਼ਤ ਸ੍ਰੀ ਪਟਨਾ ਸਾਹਿਬਸਵੈ-ਜੀਵਨੀਬਲੇਅਰ ਪੀਚ ਦੀ ਮੌਤਕਾਰਲ ਮਾਰਕਸਪ੍ਰੇਮ ਪ੍ਰਕਾਸ਼ਪੰਜਾਬੀ ਵਿਆਕਰਨਅਡੋਲਫ ਹਿਟਲਰਛਪਾਰ ਦਾ ਮੇਲਾਕਿਰਿਆਲਾਲਾ ਲਾਜਪਤ ਰਾਏਨਿਰਮਲ ਰਿਸ਼ੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਪਰੇਟਿੰਗ ਸਿਸਟਮਸਵਰ ਅਤੇ ਲਗਾਂ ਮਾਤਰਾਵਾਂਮੱਸਾ ਰੰਘੜਸੁਸ਼ਮਿਤਾ ਸੇਨਬੰਗਲਾਦੇਸ਼ਪੰਜਾਬੀ ਟ੍ਰਿਬਿਊਨਗਿਆਨੀ ਦਿੱਤ ਸਿੰਘਫਿਲੀਪੀਨਜ਼ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਅੱਕਆਰੀਆ ਸਮਾਜਨੇਕ ਚੰਦ ਸੈਣੀਮੰਡਵੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਸਿੱਖੀਕਰਮਜੀਤ ਅਨਮੋਲਚੇਤਮਹਾਤਮਗੁਰੂ ਨਾਨਕਭੰਗਾਣੀ ਦੀ ਜੰਗਪੰਜਾਬੀ ਸਾਹਿਤਵੈਲਡਿੰਗਦੇਸ਼ਨਾਂਵਪ੍ਰਯੋਗਵਾਦੀ ਪ੍ਰਵਿਰਤੀਸੁਭਾਸ਼ ਚੰਦਰ ਬੋਸਸ੍ਰੀ ਚੰਦਗੂਰੂ ਨਾਨਕ ਦੀ ਪਹਿਲੀ ਉਦਾਸੀਸ਼ੇਰਦਿੱਲੀਸ਼ਬਦਕੋਸ਼ਪੋਪਮਾਤਾ ਜੀਤੋ🡆 More