ਲਾਸ ਮੇਨੀਨਸ

ਲਾਸ ਮੇਨੀਨਸ (ਉਚਾਰਨ: ; ਸਪੇਨੀ ਔਰਤਾਂ ਦਾ ਇੰਤਜ਼ਾਰ  ਮੈਡਰਿਡ ਵਿਚ ਮਿਊਜ਼ੀਓ ਡੈਲ ਪਰਡੋ ਵਿਚ ਸਪੇਨ ਦੀ ਗੋਲਡਨ ਏਜ ਦੇ ਮੋਹਰੀ ਕਲਾਕਾਰ ਡਾਈਗੋ ਵੇਲਾਸਕਸ ਦੀ 1656 ਦੀ ਪੇਂਟਿੰਗ ਹੈ, ਇਸਦੀ ਗੁੰਝਲਦਾਰ ਅਤੇ ਬੁਝਾਰਤੀ ਰਚਨਾ ਨੇ ਅਸਲੀਅਤ ਅਤੇ ਭਰਮ ਬਾਰੇ ਪ੍ਰਸ਼ਨ ਉਠਾਏ ਹਨ, ਅਤੇ ਦਰਸ਼ਕਾਂ ਅਤੇ ਤਸਵੀਰਾਂ ਦੇ ਵਿਚਕਾਰ ਇੱਕ ਅਨਿਸ਼ਚਿਤ ਰਿਸ਼ਤਾ ਪੈਦਾ ਕਰਦੀ ਹੈ। ਇਹਨਾਂ ਜਟਿਲਤਾਵਾਂ ਦੇ ਕਾਰਨ, ਲਾਸ ਮੇਨੀਨਸ ਪੱਛਮੀ ਚਿੱਤਰਕਾਰੀ ਦੇ ਉਨ੍ਹਾਂ ਕੰਮਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਵਿਆਪਕ ਵਿਸ਼ਲੇਸ਼ਣ ਕੀਤਾ ਗਿਆ ਹੈ। 

ਲਾਸ ਮੇਨੀਨਸ
ਲਾਸ ਮੇਨੀਨਸ
ਕਲਾਕਾਰਡਾਈਗੋ ਵੇਲਾਸਕਸ
ਸਾਲ1656
ਪਸਾਰ318 cm × 276 cm (125.2 in × 108.7 in)
ਜਗ੍ਹਾਮਿਊਜ਼ੀਓ ਡੈਲ ਪਰਡੋ, ਮੈਡਰਿਡ

ਇਹ ਚਿੱਤਰ ਸਪੇਨ ਦੇ ਰਾਜਾ ਫਿਲਿਪ IV ਦੇ ਸ਼ਾਸਨਕਾਲ ਦੇ ਦੌਰਾਨ ਮੈਡ੍ਰਿਡ ਦੇ ਸ਼ਾਹੀ ਮਹਲ ਵਿੱਚ ਇੱਕ ਵਿਸ਼ਾਲ ਕਮਰਾ ਦਿਖਾਉਂਦਾ ਹੈ, ਅਤੇ ਕੁਝ ਚਿਹਰੇ ਪੇਸ਼ ਕਰਦਾ ਹੈ, ਜੋ ਸਪੈਨਿਸ਼ ਅਦਾਲਤ ਵਿੱਚੋਂ ਸਭ ਤੋਂ ਵੱਧ ਪਛਾਣਨਯੋਗ ਹਨ, ਕੁਝ ਟਿੱਪਣੀਕਾਰਾਂ ਦੇ ਅਨੁਸਾਰ, ਜਿਨ੍ਹਾਂ ਨੂੰ ਇੱਕ ਵਿਸ਼ੇਸ਼ ਪਲ ਵਿੱਚ ਚਿਤਰਿਆ ਗਿਆ ਹੈ, ਜਿਵੇਂ ਇੱਕ ਸਨੈਪਸ਼ਾਟ ਵਿੱਚ ਕੈਦ ਕੀਤੇ ਹੋਣ।  ਕੁਝ ਕੈਨਵਸ ਤੋਂ ਦਰਸ਼ਕ ਵੱਲ ਦੇਖਦੇ ਹਨ, ਜਦੋਂ ਕਿ ਦੂਸਰੇ ਆਪਸ ਵਿੱਚ ਗੱਲਬਾਤ ਕਰਦੇ ਹਨ। ਨੌਜਵਾਨ ਇਨਫੰਟਾ ਮਾਰਗਰੇਟ ਥੇਰੇਸਾ ਆਪਣੀਆਂ ਬਾਂਦੀਆਂ, ਨਿਗਰਾਨੀ ਕਰਨ ਵਾਲੇ, ਬਾਡੀਗਾਰਡ, ਦੋ ਬੌਣਿਆਂ ਅਤੇ ਇਕ ਕੁੱਤੇ ਦੇ ਨਾਲ ਘਿਰੀ ਹੋਈ ਹੈ।ਉਹਨਾਂ ਦੇ ਪਿੱਛੇ, ਵੇਲਾਸਕਸ ਨੇ ਆਪਣੇ ਆਪ ਨੂੰ ਇਕ ਵੱਡੇ ਕੈਨਵਸ ਤੇ ਕੰਮ ਕਰਦੇ ਦਿਖਾਇਆ ਹੈ। ਵੇਲਾਸਕਸ ਤਸਵੀਰ ਦੇ ਸਥਾਨ ਤੋਂ ਬਾਹਰ ਵੱਲ ਦੇਖਦਾ ਹੈ, ਜਿੱਥੇ ਚਿੱਤਰ ਦਾ ਦਰਸ਼ਕ ਖੜਾ ਹੋਵੇਗਾ।  ਪਿਛੋਕੜ ਵਿੱਚ ਇੱਕ ਸ਼ੀਸ਼ੇ ਹੁੰਦਾ ਹੈ ਜੋ ਰਾਜੇ ਅਤੇ ਰਾਣੀ ਦੇ ਉਪਰਲੇ ਭਾਗਾਂ ਨੂੰ ਦਰਸਾਉਂਦਾ ਹੈ। ਉਹ ਤਸਵੀਰ ਵਾਲੇ ਸਥਾਨ ਦੇ ਬਾਹਰ ਦਰਸ਼ਕਾਂ ਦੇ ਨਾਲ ਮਿਲਦੀ ਸਥਿਤੀ ਵਿਚ ਜਾਪਦੇ ਹਨ, ਹਾਲਾਂਕਿ ਕੁਝ ਵਿਦਵਾਨਾਂ ਨੇ ਇਹ ਅੰਦਾਜ਼ਾ ਲਗਾਇਆ ਹੈ ਕਿ ਚਿੱਤਰ ਵਿੱਚ ਉਨ੍ਹਾਂ ਦੀ ਤਸਵੀਰ ਇੱਕ ਹੋਰ ਚਿੱਤਰ ਦਾ ਅਕਸ ਹੈ ਜਿਸ ਤੇ ਵੇਲਾਸਕਸ ਨੂੰ ਕੰਮ ਕਰ ਰਿਹਾ ਦਿਖਾਇਆ ਗਿਆ ਹੈ। 

ਲਾਸ ਮੇਨੀਨਸ ਨੂੰ ਬੜੀ ਦੇਰ ਤੋਂ ਪੱਛਮੀ ਕਲਾ ਦੇ ਇਤਿਹਾਸ ਵਿੱਚ ਸਭ ਮਹੱਤਵਪੂਰਨ ਚਿੱਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਰਿਹਾ ਹੈ। ਬਰੋਕ ਪੇਂਟਰ ਲੂਕਾ ਗਿਓਰਡਾਨੋ ਨੇ ਕਿਹਾ ਕਿ ਇਹ "ਚਿੱਤਰਕਾਰੀ ਦਾ ਸ਼ਾਸਤਰ" ਹੈ ਅਤੇ 1827 ਵਿਚ ਰਾਇਲ ਅਕੈਡਮੀ ਆਫ ਆਰਟ ਸਰ ਦੇ ਸਰ ਥਾਮਸ ਲਾਰੈਂਸ ਨੇ ਆਪਣੇ ਉੱਤਰਾਧਿਕਾਰੀ ਡੇਵਿਡ ਵਿਲਕ ਨੂੰ ਇਕ ਪੱਤਰ ਵਿਚ ਇਸ ਨੂੰ "ਕਲਾ ਦਾ ਸੱਚਾ ਫ਼ਲਸਫ਼ਾ" ਕਿਹਾ। ਹਾਲ ਹੀ ਵਿਚ, ਇਸ ਨੂੰ "ਵੈਲੈਜ਼ਿਜ਼ ਦੀ ਸਭ ਤੋਂ ਵੱਡੀ ਉਪਲਬਧੀ, ਇਸ ਗੱਲ ਦਾ ਬਹੁਤ ਹੀ ਸਵੈ-ਚੇਤੰਨ, ਗਿਣਿਆ ਮਿਥਿਆ ਪ੍ਰਦਰਸ਼ਨ," ਦੱਸਿਆ ਗਿਆ ਹੈ, "ਕਿ ਕੋਈ ਪੇਂਟਿੰਗ ਕੀ  ਪ੍ਰਾਪਤ ਕਰ ਸਕਦੀ ਹੈ, ਅਤੇ ਸ਼ਾਇਦ ਸਭ ਤੋਂ ਵੱਧ ਖੋਜੀ ਟਿੱਪਣੀ ਜੋ ਈਜ਼ਲ ਪੇਂਟਿੰਗ ਦੀਆਂ ਸੰਭਾਵਨਾਵਾਂ ਬਾਰੇ ਕਦੇ ਕੀਤੀ ਗਈ ਹੋਵੇ।"

ਪਿਛੋਕੜ

ਫ਼ਿਲਿਪ ਚੌਥੇ ਦਾ ਦਰਬਾਰ 

ਲਾਸ ਮੇਨੀਨਸ 
ਇਨਫੈਂਟਾ ਮਾਰਗਰੇਟ ਥੇਰੇਸਾ (1651-73),1666 ਵਿਚ ਆਪਣੇ ਪਿਤਾ ਲਈ ਸੋਗੀ ਲਿਬਾਸ ਵਿਚ, ਕ੍ਰਿਤੀ: ਜੁਆਨ ਡੈਲ ਮੇਜ਼ੋ। ਪਿਛੋਕੜ ਵਿੱਚਲੇ ਚਿਹਰਿਆਂ ਵਿੱਚ ਉਸ ਦਾ ਜਵਾਨ ਭਰਾ ਚਾਰਲਸ ਦੂਜਾ ਅਤੇ ਡਾਰਫ ਮੈਰਬਰਬੋਲਾ, ਜੋ ਲਾਸ ਮੇਨੀਨਸ ਵਿੱਚ ਵੀ ਹੈ, ਸ਼ਾਮਲ ਹਨ। ਉਹ ਉਸੇ ਸਾਲ ਆਪਣੇ ਵਿਆਹ ਲਈ ਸਪੇਨ ਤੋਂ ਵਿਆਨਾ ਨੂੰ ਰਵਾਨਾ ਹੋ ਗਈ ਸੀ। 

17 ਵੀਂ ਸਦੀ ਦੇ ਸਪੇਨ ਵਿੱਚ ਚਿੱਤਰਕਾਰਾਂ ਨੂੰ ਬਹੁਤ ਘੱਟ ਸਮਾਜਿਕ ਰੁਤਬਾ ਮਿਲਦਾ ਸੀ। ਚਿੱਤਰਕਾਰੀ ਨੂੰ ਮਹਿਜ਼ ਇੱਕ ਸ਼ਿਲਪ ਦੇ ਰੂਪ ਵਿੱਚ ਮੰਨਿਆ ਜਾਂਦਾ ਸੀ, ਨਾ ਕਿ ਕਵਿਤਾ ਜਾਂ ਸੰਗੀਤ ਵਰਗੀ ਕਲਾ।  ਫਿਰ ਵੀ, ਵੈਲੈਜ਼ਜ਼ ਨੇ ਫਿਲਿਪ ਚੌਥੇ ਦੇ ਦਰਬਾਰ ਦੀਆਂ ਰੈਂਕਾਂ ਵਿੱਚ ਆਪਣਾ ਰੁਤਬਾ ਉੱਚਾ ਕੀਤਾ ਅਤੇ ਫਰਵਰੀ 1651 ਵਿਚ ਇਸ ਨੂੰ ਪੈਲੇਸ ਚੈਂਬਰਲੈਨ (aposentador mayor del palacio) ਨਿਯੁਕਤ ਕੀਤਾ ਗਿਆ। ਇਸ ਅਹੁਦੇ ਕਾਰਨ ਉਸ ਨੂੰ ਰੁਤਬਾ ਅਤੇ ਪਦਾਰਥਕ ਇਨਾਮ ਤਾਂ ਮਿਲੇ ਪਰੰਤੂ ਇਸ ਦੇ ਫਰਜ਼ਾਂ ਨੇ ਉਸ ਕੋਲੋਂ ਸਮੇਂ ਦੀ ਭਾਰੀ ਮੰਗ ਕੀਤੀ। ਆਪਣੇ ਜੀਵਨ ਦੇ ਰਹਿੰਦੇ ਅੱਠ ਸਾਲਾਂ ਦੇ ਦੌਰਾਨ, ਉਸਨੇ ਬਹੁਤ ਘੱਟ ਚਿੱਤਰਕਾਰੀ ਕੀਤੀ, ਉਹ ਵੀ ਜ਼ਿਆਦਾਤਰ ਸ਼ਾਹੀ ਪਰਿਵਾਰ ਦੇ ਚਿੱਤਰ ਹੀ ਬਣਾਏ।  ਜਦੋਂ ਉਸਨੇ ਲਾਸ ਮੈਨਿਨਸ ਨੂੰ ਪੇਂਟ ਕੀਤਾ ਸੀ, ਉਹ 33 ਸਾਲਾਂ ਤੋਂ ਸ਼ਾਹੀ ਪਰਿਵਾਰ ਨਾਲ ਰਹਿ ਰਿਹਾ ਸੀ। 

Notes

Tags:

ਮਦਦ:ਸਪੇਨੀ ਲਈ IPAਸਪੇਨੀ ਭਾਸ਼ਾ

🔥 Trending searches on Wiki ਪੰਜਾਬੀ:

ਨਾਰੀਵਾਦਭੀਮਰਾਓ ਅੰਬੇਡਕਰਛੋਲੇਪੰਜਾਬੀ ਸਵੈ ਜੀਵਨੀਕਮੰਡਲਜਿਹਾਦਪੰਜਾਬੀ ਵਿਆਕਰਨਕੇਂਦਰੀ ਸੈਕੰਡਰੀ ਸਿੱਖਿਆ ਬੋਰਡਸੁਖਵੰਤ ਕੌਰ ਮਾਨਦਿਨੇਸ਼ ਸ਼ਰਮਾਰਾਜਨੀਤੀ ਵਿਗਿਆਨਅੰਤਰਰਾਸ਼ਟਰੀਸ਼ਿਵ ਕੁਮਾਰ ਬਟਾਲਵੀਹਵਾ ਪ੍ਰਦੂਸ਼ਣਰਸਾਇਣਕ ਤੱਤਾਂ ਦੀ ਸੂਚੀਸਰੀਰਕ ਕਸਰਤਕੁਦਰਤਲੋਕ ਸਭਾ ਦਾ ਸਪੀਕਰਪੋਸਤਸ਼ਰੀਂਹਗੁਰਦਾਸ ਮਾਨਕੰਪਿਊਟਰਪਾਣੀ ਦੀ ਸੰਭਾਲਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਇਕਾਂਗੀ2020-2021 ਭਾਰਤੀ ਕਿਸਾਨ ਅੰਦੋਲਨਜਾਮਣਸਫ਼ਰਨਾਮਾਭਾਰਤ ਦਾ ਇਤਿਹਾਸਵੈਦਿਕ ਕਾਲਸੰਪੂਰਨ ਸੰਖਿਆਅਕਬਰਕਾਨ੍ਹ ਸਿੰਘ ਨਾਭਾਸੁਰਿੰਦਰ ਕੌਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸਵਰਨਜੀਤ ਸਵੀਹੀਰ ਰਾਂਝਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਮਾਸਕੋਸੁਸ਼ਮਿਤਾ ਸੇਨਨਿਕੋਟੀਨਸਾਹਿਤ ਅਤੇ ਮਨੋਵਿਗਿਆਨਸਾਹਿਤ ਅਤੇ ਇਤਿਹਾਸ2022 ਪੰਜਾਬ ਵਿਧਾਨ ਸਭਾ ਚੋਣਾਂਜ਼ੋਮਾਟੋਪੰਜਾਬੀ ਮੁਹਾਵਰੇ ਅਤੇ ਅਖਾਣਗੁਰਮਤਿ ਕਾਵਿ ਧਾਰਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਇੰਟਰਨੈੱਟਬਾਸਕਟਬਾਲਜਸਬੀਰ ਸਿੰਘ ਆਹਲੂਵਾਲੀਆਲੋਕ ਕਾਵਿਭਗਤ ਸਿੰਘਘੋੜਾਸੁਰਿੰਦਰ ਛਿੰਦਾਮੀਂਹਮਦਰੱਸਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਡਰੱਗਦੰਦਨਿਰਮਲਾ ਸੰਪਰਦਾਇਅਨੰਦ ਸਾਹਿਬਨਾਟੋਬਾਜਰਾਊਧਮ ਸਿੰਘਫਗਵਾੜਾਆਸਾ ਦੀ ਵਾਰਵਰ ਘਰਜੱਟਮੌਰੀਆ ਸਾਮਰਾਜਵਰਨਮਾਲਾਆਦਿ ਗ੍ਰੰਥਕੁਲਵੰਤ ਸਿੰਘ ਵਿਰਕ🡆 More