ਲਾਵਾਂ ਲੈਣਾ

ਵਿਆਹ ਸਮੇਂ ਲਾੜਾ ਲਾੜੀ ਜੋ ਚਾਰ ਫੇਰੇ ਗੁਰੂ ਗ੍ਰੰਥ ਸਾਹਿਬ ਦੁਆਲੇ ਲੈਂਦੇ ਹਨ, ਉਨ੍ਹਾਂ ਨੂੰ ਲਾਵਾਂ ਕਹਿੰਦੇ ਹਨ। ਲਾਵਾਂ ਲੈਣਾ ਕਹਿੰਦੇ ਹਨ। ਲਾਵਾਂ ਲੈਣ ਸਮੇਂ ਲਾੜੇ ਦੇ ਪੱਲੂ ਨੂੰ ਲਾੜੀ ਨੇ ਫੜਿਆ ਹੁੰਦਾ ਹੈ। ਪਹਿਲਾਂ ਛੋਟੀ ਉਮਰ ਵਿਚ ਵਿਆਹ ਕਰਨ ਦਾ ਰਿਵਾਜ ਸੀ। ਘੁੰਡ ਕੱਢਣ ਦਾ ਰਿਵਾਜ ਸੀ। ਲਾਵਾਂ ਲੈਣ ਸਮੇਂ ਵੀ ਲੜਕੀ (ਲਾੜੀ) ਨੇ ਘੁੰਡ ਕੱਢਿਆ ਹੁੰਦਾ ਸੀ। ਲੜਕੀ (ਲਾੜੀ) ਦੇ ਨਾਲ ਹੀ ਲੜਕੀ ਦੀ ਸੰਭਾਲ ਲਈ ਉਸ ਦੀ ਕੋਈ ਬੜੀ ਭੈਣ ਜਾਂ ਭਰਜਾਈ ਬੈਠੀ ਹੁੰਦੀ ਸੀ। ਲੜਕੀ ਨੂੰ ਘੁੰਡ ਵਿਚੋਂ ਦੀ ਬਹੁਤਾ ਵਿਖਾਈ ਨਹੀਂ ਦਿੰਦਾ ਹੁੰਦਾ ਸੀ। ਏਸੇ ਕਰਕੇ ਉਨ੍ਹਾਂ ਸਮਿਆਂ ਵਿਚ ਲੜਕੀ ਦੇ ਚਾਰ ਭਾਈ (ਚਾਹੇ ਉਹ ਸਕੇ ਹੁੰਦੇ ਸਨ ਜਾਂ ਰਿਸ਼ਤੇ ਵਿਚੋਂ ਹੁੰਦੇ ਸਨ) ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਚਾਰ ਕੋਨਿਆਂ ਤੇ ਖੜ੍ਹ ਜਾਂਦੇ ਸਨ। ਜਦ ਪਹਿਲੀ ਲਾਵ ਪੜ੍ਹੀ ਜਾਂਦੀ ਸੀ ਤਾਂ ਲੜਕੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਪਹਿਲਾ ਫੇਰਾ ਲਾੜੇ ਦੇ ਮਗਰ ਸ਼ੁਰੂ ਕਰਦੀ ਸੀ। ਪਹਿਲਾਂ ਭਾਈ ਜੋ ਲੜਕੀ ਦੇ ਕੋਲ ਖੜ੍ਹਾ ਹੁੰਦਾ ਸੀ, ਉਸ ਨੂੰ ਸਹਾਰਾ ਦੇ ਕੇ ਦੂਜੇ ਕੋਨੇ ਤੇ ਖੜ੍ਹੇ ਭਾਈ ਤੱਕ ਲੈ ਕੇ ਜਾਂਦਾ ਸੀ। ਦੂਜਾ ਭਾਈ ਫੇਰ ਸਹਾਰਾ ਦੇ ਕੇ ਲੜਕੀ ਨੂੰ ਤੀਜੇ ਕੋਨੇ ਤੇ ਖੜੇ ਭਾਈ ਤੱਕ ਲੈ ਕੇ ਜਾਂਦਾ ਸੀ। ਤੀਜਾ ਭਾਈ ਫੇਰ ਲੜਕੀ ਨੂੰ ਚੌਥੇ ਕੋਨੇ ਤੇ ਖੜ੍ਹੇ ਭਾਈ ਤੱਕ ਲੈ ਕੇ ਜਾਂਦਾ ਸੀ। ਚੌਥਾ ਭਾਈ ਲੜਕੀ ਨੂੰ ਫੇਰ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬੈਠਣ ਵਾਲੀ ਥਾਂ ਤੱਕ ਲੈ ਕੇ ਜਾਂਦਾ ਸੀ। ਏਸੇ ਤਰ੍ਹਾਂ ਚਾਰੇ ਫੇਰੇ ਲਏ ਜਾਂਦੇ ਸਨ। ਇਸ ਤਰ੍ਹਾਂ ਪਹਿਲੇ ਸਮਿਆਂ ਦੇ ਵਿਆਹਾਂ ਵਿਚ ਲੜਕੀ ਦੇ ਭਾਈ ਲਾਵਾਂ ਸਮੇਂ ਆਪਣੀ ਭੈਣ ਨੂੰ ਸਹਾਰਾ ਦਿੰਦੇ ਸਨ।ਹੁਣ ਜੁਆਨ ਲੜਕੀਆਂ ਦਾ ਵਿਆਹ ਕੀਤਾ ਜਾਂਦਾ ਹੈ। ਘੁੰਡ ਕੱਢਣ ਦਾ ਰਿਵਾਜ ਹੀ ਹੱਟ ਗਿਆ ਹੈ। ਇਸ ਲਈ ਵਿਆਹੁਲੀ ਲੜਕੀ ਹੁਣ ਆਪ ਹੀ ਭਰਾਵਾਂ ਦੇ ਸਹਾਰੇ ਤੋਂ ਬਿਨਾਂ ਲਾੜੇ ਦੇ ਨਾਲ ਚਾਰੇ ਫੇਰੇ ਲੈਂਦੀ ਹੈ। ਹੁਣ ਲਾਵਾਂ ਸਮੇਂ ਭਰਾਵਾਂ ਦੇ ਸਹਾਰਾ ਲੈਣ ਦੀ ਰਸਮ ਖ਼ਤਮ ਹੋ ਗਈ ਹੈ।

ਹਵਾਲੇ

Tags:

ਗੁਰੂ ਗ੍ਰੰਥ ਸਾਹਿਬ

🔥 Trending searches on Wiki ਪੰਜਾਬੀ:

ਲਾਲ ਕਿਲ੍ਹਾਪ੍ਰੇਮ ਪ੍ਰਕਾਸ਼ਛਾਛੀਅਫ਼ੀਮਪ੍ਰਯੋਗਵਾਦੀ ਪ੍ਰਵਿਰਤੀਰਸਾਇਣਕ ਤੱਤਾਂ ਦੀ ਸੂਚੀਰਾਧਾ ਸੁਆਮੀ ਸਤਿਸੰਗ ਬਿਆਸਰੋਮਾਂਸਵਾਦੀ ਪੰਜਾਬੀ ਕਵਿਤਾਇੰਟਰਨੈੱਟਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬੀ ਬੁਝਾਰਤਾਂਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਕੁਲਵੰਤ ਸਿੰਘ ਵਿਰਕਭਾਈ ਤਾਰੂ ਸਿੰਘਡਾ. ਹਰਸ਼ਿੰਦਰ ਕੌਰਧਾਤਡਾ. ਹਰਚਰਨ ਸਿੰਘਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਵੈਲਡਿੰਗਹਿਮਾਚਲ ਪ੍ਰਦੇਸ਼ਰਾਜਾ ਸਾਹਿਬ ਸਿੰਘਕਿਰਿਆਪੰਚਾਇਤੀ ਰਾਜਪੰਜਾਬੀ ਸਵੈ ਜੀਵਨੀਪਰਕਾਸ਼ ਸਿੰਘ ਬਾਦਲਸੁਰਿੰਦਰ ਕੌਰਗ਼ਜ਼ਲਦ ਟਾਈਮਜ਼ ਆਫ਼ ਇੰਡੀਆਗੁਰਬਚਨ ਸਿੰਘਪੰਜ ਬਾਣੀਆਂਪੰਜਾਬੀ ਤਿਓਹਾਰਨਿਮਰਤ ਖਹਿਰਾਦਰਿਆਸੂਬਾ ਸਿੰਘਘੋੜਾਭਾਰਤਤਕਸ਼ਿਲਾਪੰਜਾਬੀ ਅਖ਼ਬਾਰਨਾਮਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਸਚਿਨ ਤੇਂਦੁਲਕਰਮੀਂਹਗੁਰਦੁਆਰਾਵਿਗਿਆਨ ਦਾ ਇਤਿਹਾਸਪੰਜਾਬ ਵਿਧਾਨ ਸਭਾਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬੀ ਲੋਕ ਕਲਾਵਾਂਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਸ਼ੁਭਮਨ ਗਿੱਲਪ੍ਰੋਗਰਾਮਿੰਗ ਭਾਸ਼ਾਸਿੱਖ ਧਰਮਗ੍ਰੰਥਸਰਬੱਤ ਦਾ ਭਲਾਧਾਰਾ 370ਖ਼ਾਲਸਾ ਮਹਿਮਾਪ੍ਰਗਤੀਵਾਦਛਪਾਰ ਦਾ ਮੇਲਾਕਾਂਗੜਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗਿਆਨੀ ਦਿੱਤ ਸਿੰਘਗੁਰਮਤਿ ਕਾਵਿ ਦਾ ਇਤਿਹਾਸਪਿਆਜ਼ਮਨੁੱਖਛੱਲਾਸੋਹਿੰਦਰ ਸਿੰਘ ਵਣਜਾਰਾ ਬੇਦੀਮਾਈ ਭਾਗੋਰਸ (ਕਾਵਿ ਸ਼ਾਸਤਰ)ਮੁਹੰਮਦ ਗ਼ੌਰੀਆਸਾ ਦੀ ਵਾਰਪੰਜਾਬੀ ਲੋਕ ਗੀਤਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਫਿਲੀਪੀਨਜ਼ਸਾਮਾਜਕ ਮੀਡੀਆਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਸਤਲੁਜ ਦਰਿਆਕਵਿਤਾਪੁਆਧੀ ਉਪਭਾਸ਼ਾ🡆 More