ਰਸੂਲ ਹਮਜ਼ਾਤੋਵ

ਰਸੂਲ ਹਮਜ਼ਾਤੋਵ (ਅਵਾਰ: ХӀамзатил Расул, ਆਈ ਪੀ ਏ: 8 ਸਤੰਬਰ 1923–3 ਨਵੰਬਰ 2003) ਅਵਾਰ ਭਾਸ਼ਾ ਵਿੱਚ ਲਿਖਣ ਵਾਲੇ ਸਾਰੇ ਕਵੀਆਂ ਵਿੱਚੋਂ ਸਭ ਤੋਂ ਸਿਰਕੱਢ ਗਿਣੇ ਜਾਂਦੇ ਹਨ। ਉਨ੍ਹਾਂ ਦੀ ਕਵਿਤਾ 'ਜ਼ੁਰਾਵਲੀ' ਸਾਰੇ ਰੂਸ ਵਿੱਚ ਗਾਈ ਜਾਂਦੀ ਹੈ। ਉਨ੍ਹਾਂ ਦੀ ਪੁਸਤਕ (ਰੂਸੀ:Мой Дагестан) ਰੂਸੀ ਦੀ ਉਪਭਾਸ਼ਾ ਅਵਾਰ ਵਿੱਚ ਲਿਖੀ ਹੋਈ ਸੀ। ਡਾ.

ਗੁਰਬਖਸ਼ ਸਿੰਘ ਫਰੈਂਕ ਦੁਆਰਾ ਇਸ ਪੁਸਤਕ ਦੇ ਪੰਜਾਬੀ ਅਨੁਵਾਦ ਨੇ ਲੇਖਕ ਰਸੂਲ ਹਮਜ਼ਾਤੋਵ ਨੂੰ ਪੰਜਾਬੀ ਭਾਸ਼ਾ ਵਿੱਚ ਮਹਾਨ ਲੇਖਕ ਵਜੋਂ ਸਥਾਪਤ ਕਰ ਦਿੱਤਾ।

ਰਸੂਲ ਹਮਜ਼ਾਤੋਵ

ਜੀਵਨ

ਰਸੂਲ ਹਮਜ਼ਾਤੋਵ ਦਾ ਜਨਮ ਸੋਵੀਅਤ ਯੂਨੀਅਨ ਦੇ ਦਾਗਿਸਤਾਨ (ਉੱਤਰ-ਪੂਰਬੀ ਕਾਕੇਸਸ) ਦੇ ਇੱਕ ਅਵਾਰ ਪਿੰਡ ਤਸਾਦਾ ਵਿੱਚ 1923 ਵਿੱਚ ਹੋਇਆ। 11 ਸਾਲਾਂ ਦੀ ਉਮਰ ’ਚ ਉਸਨੇ ਆਪਣੀ ਪਹਿਲੀ ਕਵਿਤਾ ਲਿਖੀ। ਇਹ ਉਨ੍ਹਾਂ ਸਥਾਨਕ ਮੁੰਡਿਆਂ ਬਾਰੇ ਸੀ ਜਿਹੜੇ ਹੇਠਾਂ ਸਾਫ਼ ਕੀਤੇ ਜੰਗਲ ਵਾਲੀ ਥਾਂ ਉੱਤੇ ਪਹਿਲੀ ਵਾਰ ਉੱਤਰੇ ਹਵਾਈ ਜਹਾਜ਼ ਨੂੰ ਦੇਖਣ ਲਈ ਦੌੜੇ ਗਏ ਸਨ। ਉਨ੍ਹਾਂ ਦੇ ਪਿਤਾ ਹਮਜ਼ਾਤ ਤਸਾਦਾਸਾ ਇੱਕ ਅਵਾਰ ਲੋਕ ਕਵੀ ਸਨ। ਉਹੀ ਰਸੂਲ ਦੇ ਪਹਿਲੇ ਉਸਤਾਦ ਸਨ ਜਿਨ੍ਹਾਂ ਨੇ ਉਸਨੂੰ ਆਪਣੇ ਸਭਿਆਚਾਰ ਦੇ ਅਮੀਰ ਸੋਮੇ ਵਿੱਚੋਂ ਮਿੱਠੀ ਕਵਿਤਾ ਲਿਖਣੀ ਸਿਖਾਈ। ਅਰਾਨਿਨ ਦੇ ਮਿਡਲ ਸਕੂਲ ਵਿੱਚ ਮੁਢਲੀ ਪੜ੍ਹਾਈ ਖ਼ਤਮ ਕਰਕੇ ਉਹ ਬੂਈਨਾਕਸਕ ਦੇ ਅਧਿਆਪਕ ਸਿਖਲਾਈ ਇੰਸਟੀਚਿਊਟ ਵਿੱਚ ਦਾਖਲ ਹੋ ਗਏ। ਕੁਝ ਦੇਰ ਪੜ੍ਹਾਉਣ ਦਾ ਕਿੱਤਾ ਵੀ ਕੀਤਾ। ਫਿਰ ਅਵਾਰ ਥੀਏਟਰ ਵਿੱਚ ਕੰਮ ਕਰਦੇ ਰਹੇ। ਕੁਝ ਦੇਰ ਗਣਰਾਜ ਦੇ ਅਖ਼ਬਾਰ ਵਿੱਚ ਵੀ ਕੰਮ ਕੀਤਾ। ਉਸਦਾ ਪਹਿਲਾ ਕਾਵਿ-ਸੰਗ੍ਰਹਿ 1937 ਵਿੱਚ ਪ੍ਰਕਾਸ਼ਤ ਹੋਇਆ ਸੀ।

ਵੱਡਾ ਮੋੜ

"ਕਵੀ ਪਰਵਾਸੀ ਪੰਛੀ ਨਹੀਂ ਹੁੰਦੇ। ਆਪਣੇ ਵਤਨ ਅਤੇ ਆਪਣੀ ਮਿੱਟੀ ਤੋਂ ਬਿਨਾਂ, ਆਪਣੇ ਘਰ ਅਤੇ ਚੁੱਲ੍ਹੇ ਤੋਂ ਬਿਨਾਂ ਕਵਿਤਾ ਇਵੇਂ ਹੁੰਦੀ ਹੈ ਜਿਵੇਂ ਜੜ੍ਹਾਂ ਤੋਂ ਬਿਨਾਂ ਰੁੱਖ, ਆਲ੍ਹਣੇ ਤੋਂ ਬਿਨਾਂ ਪਰਿੰਦਾ।"

- ਰਸੂਲ ਹਮਜ਼ਾਤੋਵ

ਅਵਾਰ ਵਿੱਚ ਆਪਣੀਆਂ ਕੁੱਝ ਕਿਤਾਬਾਂ ਕੱਛੇ ਮਾਰਕੇ ਉਹ ਸਾਹਿਤ ਦੇ ਗੋਰਕੀ ਸੰਸਥਾਨ ਵਿੱਚ ਪਰਵੇਸ਼ ਲਈ 1945 ਵਿੱਚ ਮਾਸਕੋ ਵਿੱਚ ਪੁੱਜ ਗਿਆ। ਸੰਸਥਾਨ ਵਿੱਚ ਪੁੱਜਣਾ ਉਹਨਾਂ ਦੇ ਕੈਰੀਅਰ ਦਾ ਮਹੱਤਵਪੂਰਣ ਮੋੜ ਸੀ। ਉੱਥੇ ਉਨ੍ਹਾਂ ਨੇ ਦੇਸ਼ ਦੇ ਪ੍ਰਮੁੱਖ ਕਵੀਆਂ ਦੇ ਅਧੀਨ ਸਾਹਿਤ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਦਾ ਰੂਸੀ ਵਿੱਚ ਪਹਿਲੀ ਵਾਰ ਅਨੁਵਾਦ ਕੀਤਾ ਗਿਆ। ਉਨ੍ਹਾਂ ਵਿੱਚ ਵਰਤਮਾਨ ਰੂਸੀ ਕਵਿਤਾ ਦਾ ਹਿੱਸਾ ਬਣਨ ਵਾਲ਼ੇ ਚੋਟੀ ਦੇ ਗੁਣ ਸਾਹਮਣੇ ਆਏ। ਰਸੂਲ ਹਮਜ਼ਾਤੋਵ ਦੀਆਂ ਕਵਿਤਾਵਾਂ ਦੇ ਚਾਲੀ ਦੇ ਕਰੀਬ ਸੰਗ੍ਰਿਹ ਮਖਾਚਕਲਾ (ਦਾਗਿਸਤਾਨ ਦੀ ਰਾਜਧਾਨੀ) ਅਤੇ ਮਾਸਕੋ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ।

ਸਨਮਾਨ ਅਤੇ ਇਨਾਮ

ਰਸੂਲ ਹਮਜ਼ਾਤੋਵ 
ਰਸੂਲ ਹਮਜ਼ਾਤੋਵ ਦੇ ਸਨਮਾਨ ਵਿੱਚ ਜਾਰੀ ਕੀਤੀ ਡਾਕ ਟਿਕਟ
  • ਸੇਂਟ ਐਂਡਰਿਊ ਇਨਾਮ (8 ਸਿਤੰਬਰ 2003) - ਰਾਸ਼ਟਰੀ ਸਾਹਿਤ ਦੇ ਵਿਕਾਸ ਵਿੱਚ ਉੱਤਮ ਯੋਗਦਾਨ ਲਈ ਅਤੇ ਸਾਰਵਜਨਿਕ ਗਤੀਵਿਧੀਆਂ
  • ਸੋਸ਼ਲਿਸਟ ਲੇਬਰ ਦ ਹੀਰੋ (27 ਸਤੰਬਰ 1974)
  • ਸੇਂਟ ਐਂਡਰਿਊ ਦਾ ਇਨਾਮ (8 ਸਤੰਬਰ 2003) -
  • ਪਿਤਾ ਭੂਮੀ ਲਈ ਮੈਰਿਟ ਇਨਾਮ, ਤੀਜੀ ਸ਼੍ਰੇਣੀ (18 ਅਪਰੈਲ 1999) - ਰੂਸ ਦੇ ਬਹੁ-ਕੌਮੀ ਸਭਿਆਚਾਰ ਲਈ ਸਿਰਕਢ ਯੋਗਦਾਨ ਵਾਸਤੇ
  • ਕੌਮਾਂ ਦੀ ਦੋਸਤੀ ਦਾ ਇਨਾਮ (6 ਸਤੰਬਰ 1993) - ਬਹੁਕੌਮੀ ਸੋਵੀਅਤ ਸਾਹਿਤ ਦੇ ਵਿਕਾਸ ਅਤੇ ਰਚਨਾਤਮਿਕ ਸਮਾਜਕ ਸਰਗਰਮੀਆਂ ਲਈ ਸਿਰਕਢ ਯੋਗਦਾਨ ਵਾਸਤੇ
  • ਲੈਨਿਨ ਇਨਾਮ, ਚਾਰ ਵਾਰ
  • ਅਕਤੂਬਰ ਕ੍ਰਾਂਤੀ ਦਾ ਇਨਾਮ
  • ਕਿਰਤ ਦੇ ਲਾਲ ਬੈਨਰ ਦਾ ਇਨਾਮ, ਚਾਰ ਵਾਰ
  • ਪੀਟਰ ਮਹਾਨ ਦਾ ਇਨਾਮ
  • ਸਿਰਿਲ ਅਤੇ ਮੈਥੋਡੀਅਸ ਸੰਤਾਂ ਦਾ ਇਨਾਮ (ਬਲਗਾਰੀਆ)
  • ਲੈਨਿਨ ਪੁਰਸਕਾਰ (1963) - "ਬੁਲੰਦ ਤਾਰਾ" ਕਿਤਾਬ ਲਈ
  • ਸਟਾਲਿਨ ਪੁਰਸਕਾਰ, ਤੀਜੀ ਸ਼੍ਰੇਣੀ (1952) - ਕਾਵਿ-ਸੰਗ੍ਰਹਿ ਲਈ ਅਤੇ ਮੇਰੇ ਜਨਮ ਦਾ ਸਾਲ ਕਵਿਤਾਵਾਂ ਲਈ
  • ਆਰ ਐੱਸ ਐਫ ਐੱਸ ਆਰ ਦਾ ਰਾਜਕੀ ਇਨਾਮ, ਗੋਰਕੀ (1980) - ਮਾਵਾਂ ਦਾ ਖਿਆਲ ਰੱਖਣਾ ਕਵਿਤਾ ਲਈ
  • ਦਾਗਿਸਤਾਨ ਦਾ ਲੋਕ ਕਵੀ
  • 20ਵੀਂ ਸਦੀ ਦੇ ਸੱਭ ਤੋਂ ਉੱਤਮ ਕਵੀ ਦੇ ਲਈ * ਅੰਤਰਰਾਸ਼ਟਰੀ ਇਨਾਮ
  • ਏਸ਼ੀਆ ਅਤੇ ਅਫਰੀਕਾ ਵਿੱਚ ਰਾਇਟਰਸ ਇਨਾਮ "ਲੋਟਸ"
  • ਜਵਾਹਿਰਲਾਲ ਨਹਿਰੂ ਇਨਾਮ
  • ਫਿਰਦੌਸੀ ਇਨਾਮ
  • ਹਰਿਸਤੋ ਬੋਤੇਵ ਇਨਾਮ
  • ਕਲਾ ਅਤੇ ਸਾਹਿਤ ਵਿੱਚ ਸੋਲੋਖੋਵ ਅੰਤਰਰਾਸ਼ਟਰੀ ਇਨਾਮ
  • ਲਰਮਨਤੋਵ ਇਨਾਮ
  • ਇਨਾਮ ਫਦੀਵਾ
  • ਬੇਤਿਰ ਇਨਾਮ
  • ਮਹਿਮੂਦ ਇਨਾਮ
  • ਸੀ ਸਤਾਲਿਸਕੀ ਇਨਾਮ
  • ਜੀ ਤਸਾਦਸੀ ਇਨਾਮ
  • ਗੋਲਡਨ ਫਲੀਸ ਇਨਾਮ (ਜਾਰਜੀਆ)

ਕੁਝ ਕਥਨ

"ਸਿਓਂਕ ਸੋਚਦੀ ਤਾਂ ਹੋਵੇਗੀ ਕਿ ਆਦਮੀ ਕਿੰਨਾ ਮੂਰਖ ਹੈ, ਜੋ ਕਿਤਾਬਾਂ ਖਾਂਦਾ ਹੀ ਨਹੀਂ।"

- ਰਸੂਲ ਹਮਜ਼ਾਤੋਵ

ਹੋਰ ਵੇਖੋ

ਹਵਾਲੇ

Tags:

ਰਸੂਲ ਹਮਜ਼ਾਤੋਵ ਜੀਵਨਰਸੂਲ ਹਮਜ਼ਾਤੋਵ ਸਨਮਾਨ ਅਤੇ ਇਨਾਮਰਸੂਲ ਹਮਜ਼ਾਤੋਵ ਕੁਝ ਕਥਨਰਸੂਲ ਹਮਜ਼ਾਤੋਵ ਹੋਰ ਵੇਖੋਰਸੂਲ ਹਮਜ਼ਾਤੋਵ ਹਵਾਲੇਰਸੂਲ ਹਮਜ਼ਾਤੋਵਅਵਾਰ ਭਾਸ਼ਾਗੁਰਬਖਸ਼ ਸਿੰਘ ਫਰੈਂਕਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਊਧਮ ਸਿੰਘਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਅਜ਼ਾਦਪਰਕਾਸ਼ ਸਿੰਘ ਬਾਦਲਭਾਰਤ ਦੀ ਰਾਜਨੀਤੀਖੀਰਾਗੁਰੂ ਗੋਬਿੰਦ ਸਿੰਘਸਦਾਮ ਹੁਸੈਨਜਾਤਕਲੀ (ਛੰਦ)ਇਕਾਂਗੀਗੁਰੂ ਨਾਨਕਲੈਸਬੀਅਨਏਸ਼ੀਆਪੰਜਾਬੀ ਸੂਫ਼ੀ ਕਵੀਬੁਗਚੂਅਜੀਤ ਕੌਰਭਾਈ ਤਾਰੂ ਸਿੰਘਸ਼ਿਵਾ ਜੀਹਰਪਾਲ ਸਿੰਘ ਪੰਨੂਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਦਵਾਈਗੋਆ ਵਿਧਾਨ ਸਭਾ ਚੌਣਾਂ 2022ਚਾਰ ਸਾਹਿਬਜ਼ਾਦੇ (ਫ਼ਿਲਮ)ਵਿਦਿਆਰਥੀਨਾਵਲਨਰਿੰਦਰ ਬੀਬਾਐਸ਼ਲੇ ਬਲੂਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬ ਪੁਲਿਸ (ਭਾਰਤ)ਸਿੱਖਿਆਸਵਾਮੀ ਵਿਵੇਕਾਨੰਦਹਾਥੀਮਨੋਵਿਗਿਆਨਭਾਸ਼ਾਬੁਝਾਰਤਾਂਚਰਖ਼ਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਜਵਾਹਰ ਲਾਲ ਨਹਿਰੂਲੋਕ ਸਾਹਿਤਜਪੁਜੀ ਸਾਹਿਬਗਿਆਨਦਾਨੰਦਿਨੀ ਦੇਵੀਪੰਜਾਬੀ ਕੱਪੜੇਮਾਲਵਾ (ਪੰਜਾਬ)ਅਡਵੈਂਚਰ ਟਾਈਮਮੱਧਕਾਲੀਨ ਪੰਜਾਬੀ ਵਾਰਤਕਭਾਰਤ ਵਿੱਚ ਪੰਚਾਇਤੀ ਰਾਜਹਰਜੀਤ ਬਰਾੜ ਬਾਜਾਖਾਨਾh1694ਪਟਿਆਲਾਕੰਪਨੀਹਲਫੀਆ ਬਿਆਨਕਾਫ਼ੀਸਿੱਖੀਇਸ਼ਤਿਹਾਰਬਾਜ਼ੀਗੁਰਮੀਤ ਬਾਵਾਬੋਲੇ ਸੋ ਨਿਹਾਲਤਾਰਾਸੋਨਾਗ਼ਜ਼ਲਵਿਰਾਸਤਅਕਬਰਚੰਦ ਕੌਰਸਦੀਪੰਜਾਬੀਅਤਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਖ਼ਾਲਸਾਕਣਕਰਾਗਮਾਲਾਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਰਹਿਰਾਸਉੱਤਰਆਧੁਨਿਕਤਾਵਾਦਬਲਵੰਤ ਗਾਰਗੀਭਾਰਤੀ ਰਾਸ਼ਟਰੀ ਕਾਂਗਰਸਟੀਕਾ ਸਾਹਿਤਭਾਈ ਰੂਪਾ🡆 More