ਮੈਂ ਅਯਨਘੋਸ਼ ਨਹੀਂ

ਮੈਂ ਅਯਨਘੋਸ਼ ਨਹੀਂ ਪੰਜਾਬੀ ਕਹਾਣੀਕਾਰ ਸੁਖਜੀਤ ਦੁਆਰਾ ਲਿਖਿਆ ਇੱਕ ਕਹਾਣੀ ਸੰਗ੍ਰਹਿ ਹੈ ਜੋ 2019 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਇਸ ਵਿੱਚ 6 ਕਹਾਣੀਆਂ ਸ਼ਾਮਲ ਹਨ। 2022 ਵਿੱਚ ਇਸ ਕਹਾਣੀ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਹੈ। 2019 ਤੋਂ 2022 ਤੱਕ ਲਗਾਤਾਰ 4 ਸਾਲ ਪੰਜਾਬੀ ਕਹਾਣੀ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ।

ਸ਼ਾਮਲ ਕਹਾਣੀਆਂ

  1. ਸਿੰਗਲ ਮਾਲਟ ਸੁਰਖ਼ ਨਹੀਂ ਹੁੰਦੀ
  2. ਖਜੂਰਾਂ
  3. ਮੈਂ ਅਯਨਘੋਸ਼ ਨਹੀਂ
  4. ਆਟੋ ਨੰਬਰ 420
  5. ਮੋਨ ਦੀ ਬਾਬਾ ਦਾਰਾ
  6. ਮੱਥੇ ਦੇ ਵਲ਼

ਮੈਂ ਅਯਨਘੋਸ਼ ਨਹੀਂ (ਕਹਾਣੀ)

ਇਹ ਕਹਾਣੀ ਪਿੰਡ ਅਤੇ ਸ਼ਹਿਰੀ ਜੀਵਨ ਜਾਚ ਦੇ ਆਪਸੀ ਟਕਰਾਅ ਦੇ ਪ੍ਰਸੰਗ ਵਿਚ ਔਰਤ-ਮਰਦ ਸੰਬੰਧਾਂ ਦੇ ਤਕਰਾਰ ਨੂੰ ਬਿਆਨ ਕਰਦੀ ਹੈ। ਕਹਾਣੀ ਵਿੱਚ ਮੁੱਖ ਪਾਤਰ ਹਰਿੰਦਰ ਸਿੰਘ ਰਾਏ ਹੈ, ਜੋ ਹੈਡਮਾਸਟਰ ਦਾ ਪੁੱਤਰ ਹੈ। ਦੂਜੇ ਪਾਸੇ ਇੱਕ ਸੀਰਤ ਗਰੇਵਾਲ ਨਾਂ ਦੀ ਪਾਤਰ ਹੈ ਜੋ ਡਾਕਟਰ ਗਰੇਵਾਲ ਦੀ ਪੁੱਤਰੀ ਹੈ। ਡਾਕਟਰ ਗਰੇਵਾਲ ਅਤੇ ਹੈਡਮਾਸਟਰ ਆਪਸ ਵਿੱਚ ਦੋਸਤ ਹਨ। ਹੈਡਮਾਸਟਰ ਪਿੰਡ ਵਿਚ ਰਹਿੰਦੇ ਹਨ ਅਤੇ ਡਾਕਟਰ ਗਰੇਵਾਲ ਸ਼ਹਿਰ ਵਿੱਚ ਜੋ 'ਸੀਰਤ ਗਰੇਵਾਲ' ਨਾਮ ਦਾ ਇੱਕ ਹਸਤਪਤਾਲ ਚਲਾਉਂਦੇ ਹਨ। ਹਰਿੰਦਰ ਸਿੰਘ ਰਾਏ ਪਿੰਡ ਦਾ ਜੰਮਪਲ ਹੈ ਅਤੇ ਕੁਦਰਤ ਪ੍ਰੇਮੀ ਹੈ। ਉਸਦਾ ਪਿਤਾ ਹੈਡਮਾਸਟਰ ਪੁੱਤਰ ਦੀ ਇੱਛਾ ਤੋਂ ਉਲਟ ਉਸਨੂੰ ਡਾਕਟਰ ਬਣਾਉਣਾ ਚਾਹੁੰਦਾ ਹੈ ਤੇ ਅਖ਼ੀਰ ਹਰਿੰਦਰ ਆਪਣੇ ਪਿਤਾ ਅਤੇ ਡਾਕਟਰ ਗਰੇਵਾਲ ਦੇ ਦਬਾਅ ਹੇਠ ਐਮ. ਡੀ ਕਰਕੇ ਡਾਕਟਰ ਬਣ ਜਾਂਦਾ ਹੈ। ਉਧਰ ਡਾਕਟਰ ਗਰੇਵਾਲ ਦੀ ਬੇਟੀ ਸੀਰਤ ਗਰੇਵਾਲ ਡਾਕਟਰ ਬਣਨ ਤੋਂ ਇਨਕਾਰੀ ਹੋ ਕੇ ਪੀਐਚ. ਡੀ ਕਰਨ ਲਗਦੀ ਹੈ। ਹੈਡਮਾਸਟਰ ਹਸਪਤਾਲ ਅਤੇ ਪ੍ਰਾਪਰਟੀ ਦੇ ਲਾਲਚ ਕਾਰਨ ਆਪਣੇ ਡਾਕਟਰ ਪੁੱਤਰ ਦਾ ਵਿਆਹ ਸੀਰਤ ਨਾਲ ਕਰਨਾ ਚਾਹੁੰਦਾ ਹੈ। ਡਾਕਟਰ ਗਰੇਵਾਲ ਅਤੇ ਹੈਡਮਾਸਟਰ ਦੀ ਸਹਿਮਤੀ ਨਾਲ ਦੋਵਾਂ ਦਾ ਵਿਆਹ ਹੋ ਜਾਂਦਾ ਹੈ। ਹਰਿੰਦਰ ਨੂੰ ਵੀ ਸੀਰਤ ਪਸੰਦ ਹੁੰਦੀ ਹੈ। ਹਰਿੰਦਰ ਸ਼ਹਿਰ ਆ ਕੇ ਸੀਰਤ ਹਸਪਤਾਲ ਵਿੱਚ ਡਾਕਟਰੀ ਕਰਨ ਲੱਗ ਜਾਂਦਾ ਹੈ। ਉਹ ਸੀਰਤ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਪਰ ਸੀਰਤ ਦਾ ਝੁਕਾਅ ਯੂਨੀਵਰਸਿਟੀ ਦੇ ਆਪਣੇ ਇੱਕ ਅਧਿਆਪਕ ਵੱਲ ਜ਼ਿਆਦਾ ਹੁੰਦਾ ਹੈ। ਦੋ ਸਾਲ ਲੰਘ ਜਾਂਦੇ ਹਨ, ਹਰਿੰਦਰ ਉਸਦਾ ਹਰ ਗੱਲੋਂ ਖ਼ਿਆਲ ਰੱਖਦਾ ਹੈ ਪਰ ਅਜੇ ਤੱਕ ਸੀਰਤ ਬੱਚਾ ਪੈਦਾ ਕਰਨ ਲਈ ਰਾਜ਼ੀ ਨਹੀਂ ਹੋਈ ਹੁੰਦੀ। ਸੀਰਤ ਦਾ ਜ਼ਿਆਦਾ ਧਿਆਨ ਆਪਣੇ ਸਰ ਵੱਲ ਰਹਿੰਦਾ ਹੈ। ਹਰਿੰਦਰ ਖ਼ੁਦ ਸੀਰਤ ਦੇ ਕੰਮ ਲਈ ਉਸਨੂੰ ਯੂਨੀਵਰਸਿਟੀ ਲੈ ਕੇ ਜਾਂਦਾ ਹੈ। ਹੌਲ਼ੀ ਹੌਲ਼ੀ ਉਸਨੂੰ ਸੀਰਤ ਅਤੇ ਅਧਿਆਪਕ ਦੇ ਆਪਸੀ ਸੰਬੰਧਾਂ 'ਤੇ ਸ਼ੱਕ ਹੋਣ ਲਗਦਾ ਹੈ। ਮਨੋਵਿਗਿਆਨ ਦਾ ਡਾਕਟਰ ਹੋਣ ਕਰਕੇ ਉਹ ਕੁਝ ਸਮੇਂ ਬਾਅਦ ਆਪਣੇ ਸ਼ੱਕ ਨੂੰ ਯਕੀਨ ਵਿੱਚ ਬਦਲ ਲੈਂਦਾ ਹੈ, ਜਿਸ ਨਾਲ ਉਸਦਾ ਮਨ ਉਚਾਟ ਹੋ ਜਾਂਦਾ ਹੈ। ਇੱਕ ਦਿਨ ਜਦ ਉਹ ਸੀਰਤ ਨਾਲ ਬੱਚੇ ਬਾਰੇ ਗੱਲ ਕਰਦਾ ਹੈ ਤਾਂ ਸੀਰਤ ਆਖਦੀ ਹੈ ਕਿ ਬੱਚਾ 'ਸਰ ਵਰਗਾ ਹੋਣਾ ਚਾਹੀਦਾ ਹੈ'। ਇਸ ਗੱਲ ਤੋਂ ਉਹ ਕਾਫ਼ੀ ਗੁੱਸੇ ਵਿੱਚ ਆ ਜਾਂਦਾ ਹੈ. ਗੁੱਸੇ ਵਿਚ ਆ ਕੇ ਸ਼ਰਾਬ ਪੀਂਦਾ ਹੈ। ਸੀਰਤ ਨੂੰ ਕੁਰਸੀ ਨਾਲ ਬੰਨ ਕੇ ਉਹ ਸਾਰੀਆਂ ਘਟਨਾਵਾਂ ਸੁਣਾਉਂਦਾ ਹੈ ਜਿੰਨਾ ਵਿੱਚ ਸੀਰਤ ਹਰਿੰਦਰ ਨੂੰ ਪੇਂਡੂ, ਝੁੱਡੂ, ਨੀਵਾਂ ਅਤੇ ਨੌਕਰ ਸਮਝਦੀ ਹੈ। ਉਹ ਚਾਕੂ ਨਾਲ ਆਪਣੀ ਛਾਤੀ, ਬਾਹਾਂ, ਹੱਥਾਂ 'ਤੇ ਕਟ ਲਗਾਉਂਦਾ ਹੈ। ਖੂਨ ਸੀਰਤ ਦੇ ਮੂੰਹ ਨੂੰ ਲਗਾਉਂਦਾ ਹੋਇਆ ਕਹਿੰਦਾ ਹੈ ਕਿ ਉਹ ਡਾਇਣ ਹੈ, ਜਿਸਨੇ ਉਸਦੇ ਪਿਆਰ ਦੀ ਕਦਰ ਨਹੀਂ ਕੀਤੀ ਸਗੋਂ ਉਸਦਾ ਖੂਨ ਸਾੜਿਆ ਅਤੇ ਪੀਤਾ ਹੈ। ਸੀਰਤ ਡਰ ਜਾਂਦੀ ਹੈ ਅਤੇ ਉਸਨੂੰ ਅਜਿਹਾ ਕਰਨ ਤੋਂ ਰੋਕਦੀ ਹੈ। ਅਖ਼ੀਰ ਹਰਿੰਦਰ ਕਮਰੇ ਚੋਂ ਨਿਕਲ ਕੇ ਲਾਅਨ ਵਿੱਚ ਜਾ ਕੇ ਆਪਣੇ ਹੱਥੀਂ ਲਾਇਆ ਦੇਵਦਾਰ ਦਾ ਬੂਟਾ ਪੁੱਟਦਾ ਹੈ ਅਤੇ ਉਸਨੂੰ ਬੋਰੀ ਵਿੱਚ ਪਾ ਕੇ ਉਸ ਘਰ ਨੂੰ ਅਲਵਿਦਾ ਕਹਿੰਦਾ ਹੋਇਆ ਪਿੰਡ ਨੂੰ ਤੁਰ ਪੈਂਦਾ ਹੈ।

ਪ੍ਰਕਾਸ਼ਕ

  • ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ

ਹਵਾਲੇ

Tags:

ਮੈਂ ਅਯਨਘੋਸ਼ ਨਹੀਂ ਸ਼ਾਮਲ ਕਹਾਣੀਆਂਮੈਂ ਅਯਨਘੋਸ਼ ਨਹੀਂ (ਕਹਾਣੀ)ਮੈਂ ਅਯਨਘੋਸ਼ ਨਹੀਂ ਪ੍ਰਕਾਸ਼ਕਮੈਂ ਅਯਨਘੋਸ਼ ਨਹੀਂ ਹਵਾਲੇਮੈਂ ਅਯਨਘੋਸ਼ ਨਹੀਂਸੁਖਜੀਤ (ਕਹਾਣੀਕਾਰ)

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਖੇਡਾਂਵਿਧਾਤਾ ਸਿੰਘ ਤੀਰਵੋਟ ਦਾ ਹੱਕਗੂਗਲਅਨੁਪ੍ਰਾਸ ਅਲੰਕਾਰਕਬੀਰਰਾਧਾ ਸੁਆਮੀਮੀਡੀਆਵਿਕੀਵਰਿਆਮ ਸਿੰਘ ਸੰਧੂਮੌਤ ਦੀਆਂ ਰਸਮਾਂ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਰਣਜੀਤ ਸਿੰਘਹਿੰਦੀ ਭਾਸ਼ਾਬਰਨਾਲਾ ਜ਼ਿਲ੍ਹਾਮਾਂਪੰਜਾਬੀ ਨਾਵਲਏਸ਼ੀਆਸਮਾਂ ਖੇਤਰਚਾਰ ਸਾਹਿਬਜ਼ਾਦੇਅੰਗਰੇਜ਼ੀ ਬੋਲੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵncrbdਸੰਯੁਕਤ ਰਾਸ਼ਟਰਪੰਜਾਬੀਪੰਜਾਬੀ ਲੋਕ ਬੋਲੀਆਂਅੰਮ੍ਰਿਤਪਾਲ ਸਿੰਘ ਖ਼ਾਲਸਾਬਾਬਾ ਵਜੀਦਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਕੰਪਨੀਦੂਜੀ ਸੰਸਾਰ ਜੰਗ26 ਅਪ੍ਰੈਲਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਮਜ਼੍ਹਬੀ ਸਿੱਖਮਿਲਖਾ ਸਿੰਘਪੰਜਾਬੀ ਸਾਹਿਤ ਦਾ ਇਤਿਹਾਸਆਸਾ ਦੀ ਵਾਰਜੈਤੋ ਦਾ ਮੋਰਚਾਸਿੱਖ ਗੁਰੂਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਭਗਤ ਪੂਰਨ ਸਿੰਘਦਿਵਾਲੀਪੰਜਾਬੀ ਲੋਕ ਕਲਾਵਾਂਕਿਸਮਤਸਿੰਧੂ ਘਾਟੀ ਸੱਭਿਅਤਾਛਾਇਆ ਦਾਤਾਰਗੁਰਦਿਆਲ ਸਿੰਘਕ੍ਰਿਸ਼ਨਖੋਜਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਸਰਬਲੋਹ ਦੀ ਵਹੁਟੀਧਾਰਾ 370ਪੰਜਾਬੀ ਸੱਭਿਆਚਾਰਮੋਬਾਈਲ ਫ਼ੋਨਖ਼ਲੀਲ ਜਿਬਰਾਨਸਤਿ ਸ੍ਰੀ ਅਕਾਲਤਜੱਮੁਲ ਕਲੀਮਦਸਵੰਧਬੁਰਜ ਖ਼ਲੀਫ਼ਾਪੰਜਾਬ ਵਿਧਾਨ ਸਭਾਵਿਆਹ ਦੀਆਂ ਰਸਮਾਂਪੰਜਾਬੀ ਅਖਾਣਪੰਜਾਬੀ ਭਾਸ਼ਾਸੰਤ ਸਿੰਘ ਸੇਖੋਂਫ਼ਰੀਦਕੋਟ (ਲੋਕ ਸਭਾ ਹਲਕਾ)ਸਮਾਜ ਸ਼ਾਸਤਰਜਰਗ ਦਾ ਮੇਲਾਪੰਜਾਬੀ ਬੁਝਾਰਤਾਂਚੜ੍ਹਦੀ ਕਲਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਕਾਲ ਗਰਲਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਬੋਲੇ ਸੋ ਨਿਹਾਲਅਜ਼ਾਦਪੰਜਾਬ, ਭਾਰਤਪ੍ਰਹਿਲਾਦਜੂਰਾ ਪਹਾੜਭਾਈ ਵੀਰ ਸਿੰਘ🡆 More