ਮਿਸ਼ਰਤ ਅਰਥ ਵਿਵਸਥਾ

ਮਿਸ਼ਰਤ ਅਰਥ ਵਿਵਸਥਾ ਨੂੰ ਯੋਜਨਾਬੱਧ ਅਰਥਚਾਰਿਆਂ ਨੂੰ ਰਾਜ ਦੀ ਦਖਲਅੰਦਾਜ਼ੀ ਦੇ ਨਾਲ ਮੁਕਤ ਬਾਜ਼ਾਰਾਂ, ਜਾਂ ਜਨਤਕ ਉੱਦਮ ਨਾਲ ਪ੍ਰਾਈਵੇਟ ਉਦਯੋਗਾਂ ਵਾਲੇ ਮਾਰਕੀਟ ਆਰਥਿਕਤਾਵਾਂ ਦੇ ਤੱਤਾਂ ਨੂੰ ਮਿਲਾਉਣ ਵਾਲੀ ਇੱਕ ਆਰਥਿਕ ਪ੍ਰਣਾਲੀ ਦੇ ਰੂਪ ਵਿੱਚ ਵੱਖ ਵੱਖ ਤਰ੍ਹਾਂ ਨਾਲ ਪਰਿਭਾਸ਼ਤ ਕੀਤਾ ਜਾਂਦਾ ਹੈ। ਮਿਸ਼ਰਤ ਅਰਥਚਾਰੇ ਦੀ ਕੋਈ ਇੱਕ ਪਰਿਭਾਸ਼ਾ ਨਹੀਂ ਹੈ, ਬਲਕਿ ਦੋ ਵੱਡੀਆਂ ਪਰਿਭਾਸ਼ਾਵਾਂ ਹਨ। ਇਨ੍ਹਾਂ ਪਰਿਭਾਸ਼ਾਵਾਂ ਵਿਚੋਂ ਪਹਿਲੀ ਰਾਜ ਦੇ ਦਖਲਅੰਦਾਜ਼ੀ ਵਾਲੇ ਬਾਜ਼ਾਰਾਂ ਦੇ ਮਿਸ਼ਰਣ ਦਾ ਹਵਾਲਾ ਦਿੰਦੀ ਹੈ, ਪੂੰਜੀਵਾਦੀ ਮੰਡੀ ਦੀ ਆਰਥਿਕਤਾ ਨੂੰ ਮਜ਼ਬੂਤ ਰੈਗੂਲੇਟਰੀ ਨਿਗਰਾਨੀ, ਦਖਲਅੰਦਾਜ਼ੀ ਨੀਤੀਆਂ ਅਤੇ ਜਨਤਕ ਸੇਵਾਵਾਂ ਦੇ ਸਰਕਾਰੀ ਪ੍ਰਬੰਧਾਂ ਦਾ ਹਵਾਲਾ ਦਿੰਦੀ ਹੈ। ਦੂਜੀ ਪਰਿਭਾਸ਼ਾ ਰਾਜਨੀਤਿਕ ਸੁਭਾਅ ਵਾਲੀ ਹੈ ਅਤੇ ਸਖਤੀ ਨਾਲ ਅਜਿਹੀਂ ਅਰਥ ਵਿਵਸਥਾ ਦੀ ਲਖਾਇਕ ਹੈ ਜਿਸ ਵਿੱਚ ਜਨਤਕ ਉੱਦਮ ਦੇ ਨਾਲ ਨਿੱਜੀ ਉੱਦਮ ਦਾ ਮਿਸ਼ਰਣ ਹੁੰਦਾ ਹੈ।

ਜ਼ਿਆਦਾਤਰ ਮਾਮਲਿਆਂ ਵਿੱਚ, ਅਤੇ ਖਾਸ ਕਰਕੇ ਪੱਛਮੀ ਅਰਥਚਾਰਿਆਂ ਦੇ ਸੰਦਰਭ ਵਿੱਚ, "ਮਿਸ਼ਰਤ ਆਰਥਿਕਤਾ" ਸ਼ਬਦ ਪੂੰਜੀਵਾਦੀ ਆਰਥਿਕਤਾ ਦਾ ਲਖਾਇਕ ਹੈ ਜਿਸਦਾ ਚਰਿਤਰ ਮੁਨਾਫਾ ਲੈਣ ਵਾਲੇ ਉੱਦਮਾਂ ਦੇ ਨਾਲ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਲਕੀਅਤ ਦੀ ਪ੍ਰਮੁੱਖਤਾ ਹੋਣਾ ਅਤੇ ਪੂੰਜੀ ਇਕੱਤਰੀਕਰਨ ਇਸ ਦੇ ਬੁਨਿਆਦੀ ਚਾਲਕ ਸ਼ਕਤੀ ਹੋਣਾ ਹੈ। ਅਜਿਹੀ ਪ੍ਰਣਾਲੀ ਵਿੱਚ, ਮੰਡੀਆਂ ਵੱਖ-ਵੱਖ ਨਿਯਮਾਂ ਦੇ ਨਿਯੰਤਰਣ ਦੇ ਅਧੀਨ ਹਨ ਅਤੇ ਸਰਕਾਰਾਂ ਵਿੱਤੀ ਅਤੇ ਮੁਦਰਾ ਨੀਤੀਆਂ ਰਾਹੀਂ ਅਸਿੱਧੇ ਮੈਕਰੋ-ਆਰਥਿਕ ਪ੍ਰਭਾਵ ਪਾਉਂਦੀਆਂ ਹਨ, ਤਾਂ ਜੋ ਪੂੰਜੀਵਾਦ ਦੇ ਬੂਮ/ਬਸਟ ਚੱਕਰਾਂ, ਬੇਰੁਜ਼ਗਾਰੀ ਅਤੇ ਆਮਦਨੀ ਦੀਆਂ ਅਸਮਾਨਤਾਵਾਂ ਦੇ ਇਤਿਹਾਸ ਦੇ ਵਿਰੁੱਧ ਰੋਕਥਾਮ ਕੀਤੀ ਜਾ ਸਕੇ। ਇਸ ਚੌਖਟੇ ਵਿੱਚ, ਸਰਕਾਰ ਦੁਆਰਾ ਵੱਖ-ਵੱਖ ਪੈਮਾਨੇ ਤੇ ਜਨਤਕ ਸਹੂਲਤਾਂ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਰਾਜ ਦੀ ਗਤੀਵਿਧੀ ਅਕਸਰ ਜਨਤਕ ਚੀਜ਼ਾਂ ਅਤੇ ਸਰਬਵਿਆਪੀ ਨਾਗਰਿਕ ਜ਼ਰੂਰਤਾਂ ਪ੍ਰਦਾਨ ਕਰਨ ਤੱਕ ਸੀਮਤ ਹੁੰਦੀ ਹੈ। ਇਸ ਵਿੱਚ ਸਿਹਤ ਸੰਭਾਲ, ਭੌਤਿਕ ਬੁਨਿਆਦੀ ਢਾਂਚਾ ਅਤੇ ਜਨਤਕ ਜ਼ਮੀਨਾਂ ਦਾ ਪ੍ਰਬੰਧਨ ਸ਼ਾਮਲ ਹੈ। ਇਹ ਲਿਸੇਜ਼-ਫਾਈਅਰ ਪੂੰਜੀਵਾਦ ਦੇ ਵਿਪਰੀਤ ਹੈ, ਜਿੱਥੇ ਰਾਜ ਦੀ ਗਤੀਵਿਧੀ ਸੰਪਤੀ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਇਕਰਾਰ ਲਾਗੂ ਕਰਨ ਲਈ ਜਨਤਕ ਵਸਤਾਂ ਅਤੇ ਸੇਵਾਵਾਂ ਦੇ ਨਾਲ ਨਾਲ ਬੁਨਿਆਦੀ ਢਾਂਚੇ ਅਤੇ ਕਾਨੂੰਨੀ ਚੌਖਟੇ ਤੱਕ ਸੀਮਿਤ ਹੁੰਦੀ ਹੈ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਕ੍ਰਿਸ਼ਚੀਅਨ ਡੈਮੋਕਰੈਟਾਂ ਅਤੇ ਸੋਸ਼ਲ ਡੈਮੋਕਰੈਟਾਂ ਦੇ ਆਪਣਾਏ ਪੱਛਮੀ ਯੂਰਪੀਅਨ ਆਰਥਿਕ ਮਾਡਲਾਂ ਦੇ ਸੰਦਰਭ ਵਿੱਚ ਮਿਸ਼ਰਤ ਅਰਥਚਾਰਾ ਪੂੰਜੀਵਾਦ ਦਾ ਇੱਕ ਰੂਪ ਹੈ ਜਿੱਥੇ ਬਹੁਤੇ ਉਦਯੋਗਾਂ ਦੀ ਨਿੱਜੀ ਮਾਲਕੀ ਹੁੰਦੀ ਹੈ ਸਿਰਫ ਕੁਝ ਕੁ ਜਨਤਕ ਸਹੂਲਤਾਂ ਅਤੇ ਜ਼ਰੂਰੀ ਸੇਵਾਵਾਂ ਜਨਤਕ ਮਾਲਕੀਅਤ ਦੇ ਅਧੀਨ ਹੁੰਦੀਆਂ ਹਨ। ਯੁੱਧ ਤੋਂ ਬਾਅਦ ਦੇ ਯੁੱਗ ਵਿਚ, ਯੂਰਪੀਅਨ ਸਮਾਜਿਕ ਲੋਕਤੰਤਰ ਇਸ ਆਰਥਿਕ ਮਾਡਲ ਨਾਲ ਜੁੜ ਗਿਆ, ਜਿਵੇਂ ਕਿ ਭਲਾਈ ਰਾਜ ਦੇ ਲਾਗੂ ਕੀਤੇ ਜਾਣ ਤੋਂ ਪ੍ਰਮਾਣਿਤ ਹੁੰਦਾ ਹੈ।

ਇੱਕ ਆਰਥਿਕ ਆਦਰਸ਼ ਦੇ ਤੌਰ ਤੇ, ਮਿਸ਼ਰਤ ਆਰਥਿਕਤਾ ਦਾ ਸਮਰਥਨ ਵੱਖ-ਵੱਖ ਰਾਜਸੀ ਵਿਚਾਰਾਂ ਦੇ ਲੋਕਾਂ ਦੁਆਰਾ ਕੀਤਾ ਜਾਂਦਾ ਹੈ, ਖਾਸ ਤੌਰ ਤੇ ਕੇਂਦਰ-ਖੱਬੇ ਅਤੇ ਕੇਂਦਰ-ਸੱਜੇ, ਜਿਵੇਂ ਕਿ ਸੋਸ਼ਲ ਡੈਮੋਕਰੈਟ ਜਾਂ ਕ੍ਰਿਸ਼ਚੀਅਨ ਡੈਮੋਕਰੈਟ।

ਹਵਾਲੇ

Tags:

ਪੂੰਜੀਵਾਦ

🔥 Trending searches on Wiki ਪੰਜਾਬੀ:

ਮੁਆਇਨਾਸੁਰਿੰਦਰ ਕੌਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਾਤਾ ਜੀਤੋਤਖ਼ਤ ਸ੍ਰੀ ਪਟਨਾ ਸਾਹਿਬਬਾਬਾ ਦੀਪ ਸਿੰਘਬੰਦਰਗਾਹਲੋਕ ਸਾਹਿਤਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਅਜੀਤ (ਅਖ਼ਬਾਰ)ਸਿੱਖ ਸਾਮਰਾਜਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਮਹਾਂਭਾਰਤਆਰੀਆ ਸਮਾਜਕਾਨ੍ਹ ਸਿੰਘ ਨਾਭਾਅਕਾਲੀ ਫੂਲਾ ਸਿੰਘਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਜਸਵੰਤ ਸਿੰਘ ਕੰਵਲਖੇਤੀ ਦੇ ਸੰਦਰਿਸ਼ਭ ਪੰਤਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਅਨੰਦ ਸਾਹਿਬਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਘੜਾਨਾਰੀਅਲਸ਼ੁਰੂਆਤੀ ਮੁਗ਼ਲ-ਸਿੱਖ ਯੁੱਧਲੂਣਾ (ਕਾਵਿ-ਨਾਟਕ)ਧਨੀ ਰਾਮ ਚਾਤ੍ਰਿਕਤੂੰਬੀਸਿਹਤਜ਼ਫ਼ਰਨਾਮਾ (ਪੱਤਰ)ਆਸਟਰੀਆਅੰਗਰੇਜ਼ੀ ਬੋਲੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਲੋਕ ਸਭਾਪੰਜਾਬ ਲੋਕ ਸਭਾ ਚੋਣਾਂ 2024ਕਾਰਕਭੱਟਾਂ ਦੇ ਸਵੱਈਏਆਸਟਰੇਲੀਆਖ਼ਲੀਲ ਜਿਬਰਾਨਭਾਰਤ ਦੀ ਸੰਸਦਅਰਸਤੂ ਦਾ ਅਨੁਕਰਨ ਸਿਧਾਂਤਮਨੁੱਖੀ ਸਰੀਰਅਲੰਕਾਰ (ਸਾਹਿਤ)ਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਆਧੁਨਿਕ ਪੰਜਾਬੀ ਕਵਿਤਾਵਿਸ਼ਵਕੋਸ਼ਕਿਰਿਆ-ਵਿਸ਼ੇਸ਼ਣਅਰਥ ਅਲੰਕਾਰਭਾਰਤੀ ਪੁਲਿਸ ਸੇਵਾਵਾਂਗੁਰੂ ਨਾਨਕ ਜੀ ਗੁਰਪੁਰਬਧਰਮ ਸਿੰਘ ਨਿਹੰਗ ਸਿੰਘਲਿਵਰ ਸਿਰੋਸਿਸਕਾਮਾਗਾਟਾਮਾਰੂ ਬਿਰਤਾਂਤਅੱਜ ਆਖਾਂ ਵਾਰਿਸ ਸ਼ਾਹ ਨੂੰਕਲਪਨਾ ਚਾਵਲਾਦੁਆਬੀਮਿਰਜ਼ਾ ਸਾਹਿਬਾਂਨਾਟਕ (ਥੀਏਟਰ)ਪਾਕਿਸਤਾਨਹੇਮਕੁੰਟ ਸਾਹਿਬਦੂਜੀ ਸੰਸਾਰ ਜੰਗਸੂਫ਼ੀ ਕਾਵਿ ਦਾ ਇਤਿਹਾਸਰਾਜਾ ਸਲਵਾਨਬੇਰੁਜ਼ਗਾਰੀਭਾਰਤ ਦੀ ਸੰਵਿਧਾਨ ਸਭਾਵਾਰਤਕ ਦੇ ਤੱਤਮਦਰ ਟਰੇਸਾਵਹਿਮ ਭਰਮ.acਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਝੋਨਾਜੋਹਾਨਸ ਵਰਮੀਅਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਾਬੀ ਨਾਵਲ ਦਾ ਇਤਿਹਾਸਸ੍ਰੀ ਮੁਕਤਸਰ ਸਾਹਿਬਵਾਕ🡆 More