ਫਤਿਹ ਸਿੰਘ (ਅੰਗ੍ਰੇਜ਼ੀ ਵਿੱਚ: Fateh Singh), ਆਪਣੇ ਸਟੇਜ ਨਾਮ ਫਤਿਹ ਡੋਏ ਜਾਂ ਫਤਹਿ ਵਜੋਂ ਜਾਣਿਆ ਜਾਂਦਾ ਟੋਰੰਟੋ-ਸਥਾਪਿਤ ਕੈਨੇਡੀਅਨ, ਭਾਰਤੀ ਮੂਲ ਦਾ ਰੈਪਰ ਅਤੇ ਗੀਤਕਾਰ ਹੈ। ਉਸਦਾ ਸੰਗੀਤ ਕਰੀਅਰ 2012 ਵਿੱਚ ਸ਼ੁਰੂ ਹੋਇਆ ਸੀ ਜਦੋਂ ਉਸਨੂੰ ਡਾ.
ਜ਼ਿਊਸ ਦੁਆਰਾ ਲੱਭਿਆ ਗਿਆ ਸੀ।
ਫ਼ਤਿਹ | |
---|---|
ਜਾਣਕਾਰੀ | |
ਜਨਮ | ਬੈਂਕਾਕ, ਥਾਈਲੈਂਡ |
ਵੈਂਬਸਾਈਟ | www |
ਫਤਿਹ ਸਿੰਘ ਦਾ ਜਨਮ ਥਾਈਲੈਂਡ ਦੇ ਬੈਂਕਾਕ ਵਿੱਚ ਜਲੰਧਰ ਤੋਂ ਗਏ ਸਿੱਖ ਮਾਪਿਆਂ ਦੇ ਘਰ ਹੋਇਆ ਸੀ। ਛੇ ਸਾਲ ਦੀ ਉਮਰ ਵਿਚ ਉਸ ਦਾ ਪਰਿਵਾਰ ਹੇਵਰਡ, ਕੈਲੀਫੋਰਨੀਆ, ਅਮਰੀਕਾ ਚਲਾ ਗਿਆ, ਜਿੱਥੇ ਉਸਨੇ ਹਿੱਪ ਹੌਪ ਸੰਗੀਤ ਸੁਣਨਾ ਸ਼ੁਰੂ ਕੀਤਾ . ਉਸਨੇ ਜੌਨ ਮਾਇਰ ਐਲੀਮੈਂਟਰੀ ਸਕੂਲ ਇੱਕ ਬੱਚੇ ਵਜੋਂ ਅਤੇ ਬਾਅਦ ਵਿੱਚ ਹੇਵਰਡ ਹਾਈ ਸਕੂਲ ਵਿੱਚ ਪੜਾਈ ਕੀਤੀ। ਬਾਅਦ ਵਿਚ ਉਸ ਦਾ ਪਰਿਵਾਰ ਟੋਰਾਂਟੋ, ਓਨਟਾਰੀਓ, ਕਨੇਡਾ ਵਿਚ ਰਹਿਣ ਲੱਗ ਪਿਆ। ਫਤਿਹ ਨੇ ਕਨੇਡਾ ਵਿੱਚ ਰੈਪਿੰਗ ਸ਼ੁਰੂ ਕੀਤੀ ਅਤੇ ਆਪਣਾ ਨਾਮ ਬਦਲ ਕੇ ਯੰਗ ਫਤਹਿ ਅਤੇ ਫਿਰ ਫਤਿਹ ਰੱਖ ਲਿਆ। ਇਸਦੇ ਬਾਅਦ, ਉਸਨੇ ਫਿਰ ਆਪਣਾ ਨਾਮ ਬਦਲ ਕੇ ਫਤਿਹ ਡੋ ਕਰ ਦਿੱਤਾ। ਉਸ ਨੇ ਕੈਲੀਫੋਰਨੀਆ ਸਟੇਟ ਆਫ ਮਾਈਂਡ (2009), ਵਨ ਵਰਸ ਕਰਸ (2010) ਅਤੇ ਮਿਸਟਰ ਵਾਲ ਸਟ੍ਰੀਟ (2011) ਨੂੰ ਤਿੰਨ ਮਿਕਸਟੇਪ ਜਾਰੀ ਕੀਤੇ। ਉਸਨੇ ਇੱਕ ਵਾਰ ਕੈਲੀਫੋਰਨੀਆ ਵਿੱਚ ਇੱਕ ਨਾਈਟ ਕਲੱਬ ਵਿੱਚ ਆਪਣੇ ਸਮਾਰੋਹ ਵਿੱਚ ਡਾ, ਜ਼ਿਊਸ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਜੋ ਉਹ ਉਸਨੂੰ ਆਪਣੀਆਂ ਮਿਕਸਟੇਪ ਸੀਡੀਆਂ ਦੇ ਸਕੇ। ਫਤਿਹ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਜਦੋਂ ਉਸਨੂੰ ਡਾ. ਜ਼ਿਊਸ ਨੇ ਜੈੱਫਿਨ ਵਰਗੀਜ਼ ਦੁਆਰਾ 2012 ਵਿੱਚ ਲੱਭਿਆ ਸੀ। ਉਹ ਡਾ ਜ਼ੀਊਸ ਦੇ ਨਾਲ ਬਹੁਤ ਸਾਰੇ ਟਰੈਕਾਂ ਵਿੱਚ ਨਜ਼ਰ ਆਇਆ ਸੀ। ਉਹ ਬੈਂਡ "ਜ਼ੂ ਬੇਬੀਸ" ਵਿੱਚ ਵੀ ਸ਼ਾਮਲ ਹੋਇਆ ਅਤੇ ਬੈਂਡ ਦੀ ਪਹਿਲੀ ਐਲਬਮ ਵਿੱਚ ਪ੍ਰਦਰਸ਼ਿਤ ਹੋਇਆ। ਫਤਿਹ ਨੂੰ ਅਮ੍ਰਿਤ ਗਿੱਲ, ਜਾਜ਼ ਧਾਮੀ, ਦਿ ਪ੍ਰੋਪੇਸੀ ਅਤੇ ਗਿੱਪੀ ਗਰੇਵਾਲ ਸਮੇਤ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਅਪਰੋਚ ਕੀਤਾ। ਉਸਨੇ ਸਾਲ 2014 ਦੀ ਬਾਲੀਵੁੱਡ ਫਿਲਮ ਹੈਪੀ ਨਿਊ ਯੀਅਰ ਦਾ ਗੀਤ “ਲਵਲੀ” ਵੀ ਗਾਇਆ। ਅਗਸਤ 2015 ਵਿੱਚ, ਉਸਨੇ ਆਪਣੀ ਪਹਿਲੀ ਇੱਕਲੇ ਸਿੰਗਲ ‘ਨਈਓ ਜਾਣ ਦੇ’ ਰਿਲੀਜ਼ ਕੀਤੀ। ਉਸਨੇ ਬ੍ਰਿਟ ਏਸ਼ੀਆ ਮਿਊਜ਼ਿਕ ਅਵਾਰਡਜ਼ ਵਿੱਚ ਚਾਰ ਨਾਮਜ਼ਦਗੀਆਂ ‘ਬਰੇਕਥ੍ਰੂ ਐਕਟ’, ‘ਬੈਸਟ ਨਾਰਥ ਅਮੈਰੀਕਨ ਐਕਟ’, ਅਤੇ ‘ਬੈਸਟ ਅਰਬਨ ਏਸ਼ੀਅਨ ਐਕਟ’ ਵੀ ਪ੍ਰਾਪਤ ਕੀਤੀਆਂ ਸਨ। ਸਾਲ 2016 ਵਿੱਚ ਉਸਨੇ ਆਪਣੀ ਪਹਿਲੀ ਐਲਬਮ "ਬਰਿੰਗ ਇਟ ਹੋਮ" ਵੀ ਜਾਰੀ ਕੀਤੀ।
This article uses material from the Wikipedia ਪੰਜਾਬੀ article ਫ਼ਤਿਹ (ਰੈਪਰ), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.