ਪਯਾਮ ਫੇਇਲੀ

ਪਯਾਮ ਫੇਇਲੀ (پیام فیلی,, ਜਨਮ 1985) ਇੱਕ ਈਰਾਨੀ ਕਵੀ, ਕਾਰਕੁੰਨ ਅਤੇ ਲੇਖਕ ਹੈ।

ਪਯਾਮ ਫੇਇਲੀ
ਜਨਮ1985
ਕੇਰਮਨਸ਼ਾਹ, ਇਰਾਨ
ਕਿੱਤਾਕਵੀ, ਲੇਖਕ
ਰਾਸ਼ਟਰੀਅਤਾਇਰਾਨੀ

ਜੀਵਨੀ

ਪਯਾਮ ਫੇਇਲੀ ਦਾ ਜਨਮ 1985 ਵਿੱਚ ਇਰਾਨ ਦੇ ਕੇਰਮਨਸ਼ਾਹ ਵਿਖੇ ਹੋਇਆ ਸੀ। ਉਸਨੇ ਆਪਣੇ ਜਵਾਨੀ ਦੇ ਮੁੱਢਲੇ ਸਾਲਾਂ ਵਿੱਚ ਲਿਖਣਾ ਸ਼ੁਰੂ ਕੀਤਾ। ਫੇਇਲੀ ਨੇ ਆਪਣੀ ਪਹਿਲੀ ਕਿਤਾਬ - ਦ ਸਨ'ਜ ਪਲੇਟਫਾਰਮ 2005 ਵਿੱਚ 19 ਸਾਲਾਂ ਦੀ ਉਮਰ ਵਿੱਚ ਪ੍ਰਕਾਸ਼ਤ ਕੀਤੀ ਸੀ। ਕਿਤਾਬ ਨੂੰ ਸੰਸਕ੍ਰਿਤੀ ਅਤੇ ਇਸਲਾਮਿਕ ਗਾਈਡੈਂਸ ਮੰਤਰਾਲੇ ਦੁਆਰਾ ਸੈਂਸਰ ਕੀਤਾ ਗਿਆ ਸੀ। ਉਸ ਤੋਂ ਬਾਅਦ ਪਯਾਮ ਫੇਇਲੀ ਦੇ ਕੰਮਾਂ ਨੂੰ ਈਰਾਨ ਵਿੱਚ ਪ੍ਰਕਾਸ਼ਤ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ। ਉਸਦਾ ਪਹਿਲਾ ਨਾਵਲ - ਟਾਵਰ ਐਂਡ ਪੋਂਡ ਦੇ ਨਾਲ ਨਾਲ ਛੋਟੇ ਲੇਖਾਂ ਦਾ ਸੰਗ੍ਰਿਹ ਕਰਾਈਮਸਨ ਐਮਪਟੀਨੇਸ ਅਤੇ ਟਾਕਿੰਗ ਵਾਟਰਜ਼ ਸੰਯੁਕਤ ਰਾਜ ਵਿੱਚ ਲੂਲੂ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ। ਕਿਤਾਬ ਫ਼ਾਰਸੀ ਵਿੱਚ ਪ੍ਰਕਾਸ਼ਤ ਹੋਈ ਸੀ। ਉਸ ਦੀ ਦੂਜੀ ਕਿਤਾਬ - ਆਈ ਵਿਲ ਗ੍ਰੋ, ਆਈ ਵਿਲ ਫਰੂਟ. . . ਫਿਗਜ ਗਾਰਡਨ ਪਬਲਿਸ਼ਰਜ਼ ਦੁਆਰਾ ਜਰਮਨੀ ਵਿੱਚ ਪ੍ਰਕਾਸ਼ਤ ਕੀਤੀ ਗਈ ਸੀ। ਈਰਾਨ ਦੇ ਬਾਹਰ ਨਾਵਲ ਸੋਨ ਆਫ ਦ ਕਲਾਉਡੀ ਈਅਰਜ਼ ਅਤੇ ਕਵਿਤਾਵਾਂ ਦਾ ਸੰਗ੍ਰਹਿ ਸਮੇਤ ਹੋਰ ਰਚਨਾਵਾਂ ਪ੍ਰਕਾਸ਼ਤ ਹੋਈਆਂ। ਉਸਨੂੰ ਈਰਾਨ ਵਿੱਚ ਨਾ ਸਿਰਫ ਉਸਦੇ ਕੰਮ ਕਰਕੇ ਬਲੈਕਲਿਸਟ ਕੀਤਾ ਗਿਆ ਹੈ, ਬਲਕਿ ਇਸ ਲਈ ਵੀ ਕਿ ਉਹ ਖੁੱਲ੍ਹੇਆਮ ਗੇਅ ਹੈ। ਉਹ ਤੁਰਕੀ ਵਿੱਚ ਦੇਸ ਨਿਕਾਲੇ ਵਿੱਚ ਰਹਿੰਦਾ ਹੈ।

2015 ਦੇ ਅੰਤ ਵਿੱਚ ਫੇਇਲੀ ਨੇ ਇਜ਼ਰਾਈਲ ਦੇ ਸਭਿਆਚਾਰਕ ਮੰਤਰਾਲੇ ਦੇ ਮਹਿਮਾਨ ਵਜੋਂ ਇਜ਼ਰਾਈਲ ਦਾ ਦੌਰਾ ਕੀਤਾ। ਇਹ ਦੌਰਾ ਸਭਿਆਚਾਰ ਅਤੇ ਖੇਡ ਮੰਤਰੀ ਮੀਰੀ ਰੇਗੇਵ ਅਤੇ ਗ੍ਰਹਿ ਮੰਤਰੀ ਸਿਲਵਾਨ ਸ਼ਾਲੋਮ ਦੀ ਮਦਦ ਨਾਲ ਆਯੋਜਿਤ ਕੀਤਾ ਗਿਆ ਸੀ, ਜਿਨ੍ਹਾਂ ਨੇ ਈਰਾਨ ਦੇ ਨਾਗਰਿਕਾਂ ਦੇ ਦਾਖਲੇ 'ਤੇ ਯਾਤਰਾ ਦੀਆਂ ਪਾਬੰਦੀਆਂ ਕਾਰਨ ਇੱਕ ਵਿਸ਼ੇਸ਼ ਪਰਮਿਟ ਜਾਰੀ ਕੀਤਾ ਸੀ।

2016 ਵਿੱਚ ਫੇਇਲੀ ਨੇ ਇਜ਼ਰਾਈਲ ਵਿੱਚ ਪਨਾਹ ਲਈ ਅਰਜ਼ੀ ਦਿੱਤੀ, ਜਿਸ ਨੂੰ ਉਸਨੇ ਇੱਕ "ਦਿਲਚਸਪ, ਸੁੰਦਰ ਅਤੇ ਹੈਰਾਨੀਜਨਕ" ਜਗ੍ਹਾ ਦੱਸਿਆ। ਉਹ ਕਹਿੰਦਾ ਹੈ ਕਿ ਇਜ਼ਰਾਈਲ '' ਸਿਰਫ ਇੱਕ ਹੋਰ ਦੇਸ਼ ਨਹੀਂ ਹੈ। ਮੇਰੇ ਲਈ ਇਹ ਇੱਕ ਪੁਰਾਣੀ ਜਗ੍ਹਾ ਵਰਗਾ ਹੈ।” ਮਾਰਚ 2016 ਵਿੱਚ ਫ਼ੇਇਲੀ ਦੇ ਵੀਜ਼ਾ ਵਿੱਚ ਵਾਧਾ ਕੀਤਾ ਗਿਆ ਸੀ ਤਾਂ ਜੋ ਉਸ ਨੂੰ ਰਹਿਣ ਦਿੱਤਾ ਜਾ ਸਕੇ, ਜਦੋਂ ਕਿ ਪਨਾਹ ਲਈ ਬੇਨਤੀ ਕੀਤੀ ਜਾ ਰਹੀ ਸੀ।

ਅਵਾਰਡ ਅਤੇ ਮਾਨਤਾ

  • ਪੋਇਟ ਆਫ ਦ ਮੰਥ. ਦ ਮਿਸਿੰਗ ਸਲੇਟ ਮੈਗਜ਼ੀਨ।

ਹਵਾਲੇ

ਬਾਹਰੀ ਲਿੰਕ

Tags:

ਪਯਾਮ ਫੇਇਲੀ ਜੀਵਨੀਪਯਾਮ ਫੇਇਲੀ ਅਵਾਰਡ ਅਤੇ ਮਾਨਤਾਪਯਾਮ ਫੇਇਲੀ ਹਵਾਲੇਪਯਾਮ ਫੇਇਲੀ ਬਾਹਰੀ ਲਿੰਕਪਯਾਮ ਫੇਇਲੀ

🔥 Trending searches on Wiki ਪੰਜਾਬੀ:

ਚੀਨਗਿੱਧਾਭਾਈ ਅਮਰੀਕ ਸਿੰਘਦੇਸ਼ਹੀਰ ਰਾਂਝਾਭਾਰਤ ਵਿੱਚ ਬੁਨਿਆਦੀ ਅਧਿਕਾਰਮਧਾਣੀਐਨ (ਅੰਗਰੇਜ਼ੀ ਅੱਖਰ)ਬਾਵਾ ਬੁੱਧ ਸਿੰਘਮਾਲਵਾ (ਪੰਜਾਬ)ਕੁੱਕੜਕਾਜਲ ਅਗਰਵਾਲ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਦਮਦਮੀ ਟਕਸਾਲਪਰੀ ਕਥਾਬਲਰਾਜ ਸਾਹਨੀਉਪਭਾਸ਼ਾਲੋਕਧਾਰਾ ਪਰੰਪਰਾ ਤੇ ਆਧੁਨਿਕਤਾਸੁਖਵੰਤ ਕੌਰ ਮਾਨਐਕਸ (ਅੰਗਰੇਜ਼ੀ ਅੱਖਰ)ਐਸੋਸੀਏਸ਼ਨ ਫੁੱਟਬਾਲਜਨਤਕ ਛੁੱਟੀਮੌਲਿਕ ਅਧਿਕਾਰਮੈਰੀ ਕੋਮਸਕੂਲ ਲਾਇਬ੍ਰੇਰੀਹੋਲੀਵਿਕੀਖਿਦਰਾਣਾ ਦੀ ਲੜਾਈਕੋਹਿਨੂਰਸ਼ਬਦਰਾਗ ਸਿਰੀਧਾਰਾ 370ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਜਪਾਨਗੁਰਦੁਆਰਾ ਪੰਜਾ ਸਾਹਿਬਭਗਤੀ ਲਹਿਰਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਅੰਮ੍ਰਿਤਪਾਲ ਸਿੰਘ ਖ਼ਾਲਸਾਰੂਪਵਾਦ (ਸਾਹਿਤ)ਖੇਤੀਬਾੜੀਚੜ੍ਹਦੀ ਕਲਾਕਿਰਨ ਬੇਦੀਸੱਭਿਆਚਾਰਕਲੀ (ਛੰਦ)ਰਾਜ ਸਭਾਗਾਡੀਆ ਲੋਹਾਰਪੰਜਾਬੀ ਨਾਵਲਾਂ ਦੀ ਸੂਚੀਗੁਰੂਦੁਆਰਾ ਸ਼ੀਸ਼ ਗੰਜ ਸਾਹਿਬਰਣਧੀਰ ਸਿੰਘ ਨਾਰੰਗਵਾਲਹੁਸਤਿੰਦਰਅਲੰਕਾਰ (ਸਾਹਿਤ)ਵੈਨਸ ਡਰੱਮੰਡਗੁਰਦੁਆਰਾ ਬੰਗਲਾ ਸਾਹਿਬਬਾਬਾ ਫ਼ਰੀਦਪਾਕਿਸਤਾਨਲੋਕਾਟ(ਫਲ)ਘੋੜਾਸਦਾਮ ਹੁਸੈਨਦੂਜੀ ਸੰਸਾਰ ਜੰਗਵੈਂਕਈਆ ਨਾਇਡੂਸਿੰਘਗੁਰੂ ਅੰਗਦਦਲੀਪ ਕੁਮਾਰਪੰਜਾਬੀ ਵਿਆਕਰਨਪੰਜਾਬੀ ਇਕਾਂਗੀ ਦਾ ਇਤਿਹਾਸਗੁਰਬਾਣੀ ਦਾ ਰਾਗ ਪ੍ਰਬੰਧਮਿਰਜ਼ਾ ਸਾਹਿਬਾਂਮਸੰਦਚੋਣ ਜ਼ਾਬਤਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਆਂਧਰਾ ਪ੍ਰਦੇਸ਼ਮੱਧਕਾਲੀਨ ਪੰਜਾਬੀ ਸਾਹਿਤਡਰੱਗਲੂਣਾ (ਕਾਵਿ-ਨਾਟਕ)ਸਾਹਿਬਜ਼ਾਦਾ ਅਜੀਤ ਸਿੰਘਜਗਜੀਤ ਸਿੰਘਅਨੁਪ੍ਰਾਸ ਅਲੰਕਾਰ🡆 More