ਟਰਾਂਸਫਾਰਮਰ

ਟਰਾਂਸਫ਼ਾਰਮਰ ਇੱਕ ਬਿਜਲਈ ਮਸ਼ੀਨ ਹੈ ਜੋ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੀ ਵਿਧੀ ਨਾਲ ਦੋ ਜਾਂ ਦੋ ਤੋਂ ਵੱਧ ਸਰਕਟਾਂ ਵਿੱਚ ਊਰਜਾ ਦੀ ਤਬਦੀਲੀ ਕਰਦਾ ਹੈ। ਇਸਦੇ ਦੋ ਹਿੱਸੇ ਹੁੰਦੇ ਹਨ, ਜਿਹਨਾਂ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਪਾਸੇ ਕਹਿੰਦੇ ਹਨ ਅਤੇ ਇਹਨਾਂ ਉੱਪਰ ਕਿਸੇ ਵਧੀਆ ਚਾਲਕ ਦੀ ਤਾਰ (ਆਮ ਤੌਰ 'ਤੇ ਤਾਂਬਾ) ਦੁਆਰਾ ਵਾਇੰਡਿੰਗ ਕੀਤੀ ਹੁੰਦੀ ਹੈ ਜਿਹਨਾਂ ਨੂੰ ਕੁਆਇਲਾਂ ਕਿਹਾ ਜਾਂਦਾ ਹੈ। ਟਰਾਂਸਫ਼ਾਰਮਰ ਦੀ ਇੱਕ ਕੁਆਇਲ ਵਿੱਚ ਬਦਲਵਾਂ ਕਰੰਟ ਇੱਕ ਬਦਲਵੀਂ ਮੈਗਨੈਟਿਕ ਫ਼ੀਲਡ ਪੈਦਾ ਕਰ ਦਿੰਦਾ ਹੈ, ਜਿਸ ਤੋਂ ਦੂਜੀ ਕੁਆਇਲ ਵਿੱਚ ਇੱਕ ਬਦਲਵੀਂ ਈ.ਐਮ.ਐਫ.

ਜਾਂ ਵੋਲਟੇਜ ਪੈਦਾ ਹੋ ਜਾਂਦੀ ਹੈ। ਦੋ ਕੁਆਇਲਾਂ ਵਿਚਕਾਰ ਪਾਵਰ ਦੀ ਤਬਦੀਲੀ ਮੈਗਨੈਟਿਕ ਫ਼ੀਲਡ ਦੁਆਰਾ ਹੋ ਸਕਦੀ ਹੈ ਅਤੇ ਦੋਵਾਂ ਕੁਆਇਲਾਂ ਨੂੰ ਆਪਸ ਵਿੱਚ ਜੋੜਿਆ ਨਹੀਂ ਜਾਂਦਾ। 1831 ਵਿੱਚ ਖੋਜੇ ਗਏ ਫੈਰਾਡੇ ਦੇ ਇੰਡਕਸ਼ਨ ਦੇ ਨਿਯਮ ਨਾਲ ਇਸ ਪ੍ਰਭਾਵ ਦੀ ਵਿਆਖਿਆ ਕੀਤੀ ਜਾਂਦੀ ਹੈ। ਟਰਾਂਸਫ਼ਾਰਮਰਾਂ ਨੂੰ ਏ.ਸੀ. ਵੋਲਟੇਜਾਂ ਨੂੰ ਵਧਾਉਣ ਜਾਂ ਘਟਾਉਣ ਲਈ ਵਰਤਿਆ ਜਾਂਦਾ ਹੈ।

ਟਰਾਂਸਫਾਰਮਰ
ਖੰਬੇ ਉੱਪਰ ਲੱਗਣ ਵਾਲਾ ਡਿਸਟ੍ਰੀਬਿਊਸ਼ਨ ਟਰਾਂਸਫ਼ਾਰਮਰ ਜਿਸਦੀ ਸੈਕੰਡਰੀ ਵਾਇੰਡਿੰਗ ਤੇ ਵਿਚਾਲਿਓਂ ਟੈਪਿੰਗ ਕੀਤੀ ਗਈ ਹੈ ਜਿਸ ਨਾਲ ਤਿੰਨ ਫ਼ੇਜ਼ ਬਿਜਲੀ ਨੂੰ ਘਰੇਲੂ ਵਰਤੋਆਂ ਲਈ ਇੱਕ ਫ਼ੇਜ਼ ਵਿੱਚ ਬਦਲਿਆ ਜਾ ਸਕਦਾ ਹੈ।

ਕਿਸਮਾਂ

ਵੱਖ-ਵੱਖ ਤਰ੍ਹਾਂ ਦੇ ਬਿਜਲਈ ਪਰਕਾਰਜਾਂ ਲਈ ਅੱਡ ਅੱਡ ਕਿਸਮ ਦੇ ਟਰਾਂਸਫਾਰਮਰਾਂ ਦੀ ਲੋੜ ਪੈਂਦੀ ਹੈ:

  • ਆਟੋਟਰਾਂਸਫਾਰਮਰ: ਇਸ ਵਿੱਚ ਪ੍ਰਾਇਮਰੀ ਅਤੇ ਸਕੈਂਡਰੀ ਦੋਹਾਂ ਹਿੱਸਿਆਂ ਦੀ ਤਾਰ ਇੱਕ ਹੀ ਕਿਸਮ ਦੀ ਹੁੰਦੀ ਹੈ।
  • ਕਪੈਸਟਰ ਵੋਲਟੇਜ ਟਰਾਂਸਫਾਰਮਰ: ਪ੍ਰਾਇਮਰੀ ਹਿੱਸੇ ਵਿੱਚ ਵੋਲਟੇਜ ਦੀ ਮਾਤਰਾ ਨੂੰ ਘਟਾਉਣ ਲਈ।
  • ਡਿਸਟਰੀਬਿਊਸ਼ਨ ਟਰਾਂਸਫਾਰਮਰ, ਪਾਵਰ ਟਰਾਂਸਫਾਰਮਰ: ਇਹ ਜਰਨੇਟਰ ਤੋਂ ਬਿਜਲੀ ਨੂੰ ਲੋਕਲ ਪ੍ਰਾਇਮਰੀ ਟਰਾਂਸਫਾਰਮਰਾਂ ਤੱਕ ਪਹੁੰਚਾਉਂਦਾ ਹੈ।
  • ਫੇਸ ਐਂਗਲ ਰੈਗੂਲੇਟਿੰਗ ਟਰਾਂਸਫਾਰਮਰ: ਇਹ ਤਿੰਨ ਫੇਸ ਬਿਜਲੀ ਪ੍ਰਵਾਹ ਸਿਸਟਮਾਂ ਵਿੱਚ ਨਿਯੰਤਰਣ ਲਈ ਹੁੰਦਾ ਹੈ।
  • ਸਕਾਟ-ਟੀ ਟਰਾਂਸਫਾਰਮਰ: ਫੇਸ ਬਦਲਾਅ ਲਈ ਵਰਤਿਆ ਜਾਂਦਾ ਹੈ ਜਿਵੇਂ ਦੋ ਫੇਸ ਤੋਂ ਤਿੰਨ ਫੇਸ ਅਤੇ ਤਿੰਨ ਫੇਸ ਤੋਂ ਦੋ ਫੇਸ।
  • ਪੌਲੀਫੇਸ ਟਰਾਂਸਫਾਰਮਰ: ਜਿਸ ਟਰਾਂਸਫਾਰਮਰ ਕੋਲ ਇੱਕ ਤੋਂ ਵੱਧ ਫੇਸ ਹੋਣ.
  • ਗ੍ਰਾਉਂਡਿੰਗ ਟਰਾਂਸਫਾਰਮਰ:ਤਿੰਨ ਵਾਇਰ ਸਿਸਟਮ ਵਿੱਚ ਅਰਥ(earth) ਦੇਣ ਲਈ।
  • ਲੀਕੇਜ ਟਰਾਂਸਫਾਰਮਰ: ਟਰਾਂਸਫਾਰਮਰ ਦੀ ਵਾਈਂਡਿੰਗ ਢਿੱਲੀ ਛੱਡੀ ਜਾਂਦੀ ਹੈ ਤਾਂ ਜੋ ਵੱਧ ਵੋਲਟੇਜ ਦਾ ਨਿਕਾਸ ਹੋ ਸਕੇ।
  • ਰੈਸੋਨੈਂਟ ਟਰਾਂਸਫਾਰਮਰ: ਰੈਸੋਨੈਂਟ ਤੋਂ ਮਾਤਰਾ ਵਧਾਉਣ ਲਈ।
  • ਆਡੀਓ ਟਰਾਂਸਫਾਰਮਰ: ਆਡੀਓ ਯੰਤਰਾਂ ਲਈ।
  • ਆਉਟਪੁਟ ਟਰਾਂਸਫਾਰਮਰ: ਲੋਡ ਅਤੇ ਆਉਟਪੁਟ ਦੀ ਮਾਤਰਾ ਨੂੰ ਸੰਤੁਲਿਤ ਕਰਨ ਲਈ।
  • ਇਨਸਟਰੂਮੈਂਟ ਟਰਾਂਸਫਾਰਮਰ: ਵੋਲਟੇਜ, ਕਰੰਟ ਅਤੇ ਫੇਸ ਦੇ ਆਂਕੜਿਆਂ ਦੇ ਸਹੀ ਦਰਸ਼ਾਅ ਲਈ।

ਹਵਾਲੇ

Tags:

ਇਲੈਕਟ੍ਰੋਮੈਗਨੈਟਿਕ ਇੰਡਕਸ਼ਨਵੋਲਟੇਜ

🔥 Trending searches on Wiki ਪੰਜਾਬੀ:

ਸਫ਼ਰਨਾਮਾਭਾਰਤ ਦਾ ਪ੍ਰਧਾਨ ਮੰਤਰੀਹੋਲੀਮਹਿਮੂਦ ਗਜ਼ਨਵੀਕੱਪੜੇ ਧੋਣ ਵਾਲੀ ਮਸ਼ੀਨਅੰਗਰੇਜ਼ੀ ਬੋਲੀਜਹਾਂਗੀਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬੀ ਸੱਭਿਆਚਾਰਗੁਰਮੁਖੀ ਲਿਪੀ ਦੀ ਸੰਰਚਨਾਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਮਨੁੱਖਸੁਖਬੀਰ ਸਿੰਘ ਬਾਦਲਗੁਰਦੁਆਰਾ ਅੜੀਸਰ ਸਾਹਿਬ2024 ਭਾਰਤ ਦੀਆਂ ਆਮ ਚੋਣਾਂਹਲਫੀਆ ਬਿਆਨਤ੍ਵ ਪ੍ਰਸਾਦਿ ਸਵੱਯੇਭਾਰਤ ਦਾ ਰਾਸ਼ਟਰਪਤੀਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਖੋ-ਖੋਆਂਧਰਾ ਪ੍ਰਦੇਸ਼ਫ਼ਰੀਦਕੋਟ ਸ਼ਹਿਰਭਾਰਤ ਦੀ ਰਾਜਨੀਤੀਸਮਾਜਿਕ ਸੰਰਚਨਾਸਮਾਂ ਖੇਤਰਹੋਲਾ ਮਹੱਲਾਰੇਤੀਬੁੱਧ ਗ੍ਰਹਿਵਾਰਿਸ ਸ਼ਾਹਖੀਰਾਤਰਨ ਤਾਰਨ ਸਾਹਿਬਜੈਸਮੀਨ ਬਾਜਵਾਸੁਖਵਿੰਦਰ ਅੰਮ੍ਰਿਤ27 ਅਪ੍ਰੈਲਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਲੁਧਿਆਣਾਫੁਲਕਾਰੀਮਨੁੱਖ ਦਾ ਵਿਕਾਸਨਾਦਰ ਸ਼ਾਹਕਲਾਗੂਗਲਆਨ-ਲਾਈਨ ਖ਼ਰੀਦਦਾਰੀਕਬੀਰਕਿਰਨ ਬੇਦੀਭਾਖੜਾ ਡੈਮਸਵਾਮੀ ਵਿਵੇਕਾਨੰਦਜਨਮਸਾਖੀ ਪਰੰਪਰਾਵਿਆਹ ਦੀਆਂ ਰਸਮਾਂਹਿੰਦੁਸਤਾਨ ਟਾਈਮਸਕਿਸਮਤਸ਼ਸ਼ਾਂਕ ਸਿੰਘਮਿਆ ਖ਼ਲੀਫ਼ਾਰਣਜੀਤ ਸਿੰਘ ਕੁੱਕੀ ਗਿੱਲਖੋਜਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਐਨ (ਅੰਗਰੇਜ਼ੀ ਅੱਖਰ)ਪੰਜਾਬੀ ਵਾਰ ਕਾਵਿ ਦਾ ਇਤਿਹਾਸਪਾਣੀ ਦੀ ਸੰਭਾਲਕਬਾਇਲੀ ਸਭਿਆਚਾਰਨਿਰੰਜਣ ਤਸਨੀਮਗਾਡੀਆ ਲੋਹਾਰਦਿਵਾਲੀਝੋਨੇ ਦੀ ਸਿੱਧੀ ਬਿਜਾਈ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਗੁਰਦਾਸਪੁਰ ਜ਼ਿਲ੍ਹਾਲਾਲਾ ਲਾਜਪਤ ਰਾਏਅਨੰਦ ਕਾਰਜਲੰਮੀ ਛਾਲਸੇਵਾਬਰਨਾਲਾ ਜ਼ਿਲ੍ਹਾਗੁਰਦੁਆਰਾਵਾਰਤਕ ਦੇ ਤੱਤਬਿਰਤਾਂਤਕ ਕਵਿਤਾ20 ਜਨਵਰੀਗੁਰੂ ਅਰਜਨਵਰਿਆਮ ਸਿੰਘ ਸੰਧੂ🡆 More