ਫ਼ਿਲਮ ਟਰਾਂਸਫ਼ਾਰਮਰਸ

ਟਰਾਂਸਫ਼ਾਰਮਰਸ ( Error: }: text has italic markup (help)) 2007 ਵਿੱਚ ਰਿਲੀਜ਼ ਹੋਈ ਇੱਕ ਅਮਰੀਕੀ ਵਿਗਿਆਨਿਕ ਕਲਪਨਾ ਅਧਾਰਿਤ ਫ਼ਿਲਮ ਹੈ ਜਿਹੜੀ ਕਿ ਇੱਕ ਖਿਡੌਣਿਆਂ ਦੀ ਲੜੀ ਟਰਾਂਸਫ਼ਾਰਮਰਸ ਤੇ ਅਧਾਰਿਤ ਹੈ। ਇਹ ਟਰਾਂਸਫ਼ਾਰਮਰਸ ਫ਼ਿਲਮ ਲੜੀ ਦੀ ਪਹਿਲੀ ਫ਼ਿਲਮ ਹੈ ਅਤੇ ਇਸਦਾ ਨਿਰਦੇਸ਼ਨ ਮਾਈਕਲ ਬੇ ਦੁਆਰਾ ਕੀਤਾ ਗਿਆ ਹੈ ਅਤੇ ਸਟੀਵਨ ਸਪੀਲਬਰਗ ਨੇ ਐਕਜ਼ੈਕਟਿਵ ਨਿਰਮਾਤਾ ਦੀ ਭੂਮਿਕਾ ਸੰਭਾਲੀ ਹੈ। ਫ਼ਿਲਮ ਵਿੱਚ ਸ਼ੀਆ ਲਾ ਬੀਓਫ਼ ਸੈਮ ਵਿਟਵਿਕੀ ਦੀ ਭੂਮਿਕਾ ਵਿੱਚ ਹੈ, ਇੱਕ ਜਵਾਨ ਮੁੰਡਾ ਜਿਹੜਾ ਕਿ ਚੰਗੇ ਆਟੋਬੌਟਸ ਅਤੇ ਬੁਰੇ ਡਿਸੈਪਟੀਕੌਨਸ ਦੇ ਵਿੱਚ ਛਿੜੀ ਜੰਗ ਵਿੱਚ ਫਸ ਜਾਂਦਾ ਹੈ। ਇਹ ਦੋਵੇਂ ਪ੍ਰਜਾਤੀਆਂ ਉਹਨਾਂ ਪਰਾਗਹ੍ਰੀਆਂ ਦੀ ਹੈ ਜਿਹੜੇ ਭੇਸ ਬਦਲ ਕੇ ਰੋਜ਼ਮਰ੍ਹਾ ਦੀਆਂ ਮਸ਼ੀਨਾਂ ਵਿੱਚ ਬਦਲ ਸਕਦੇ ਹਨ। ਡਿਸੈਪਟੀਕੌਨਸ ਆਲਸਪਾਰਕ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਜੋ ਇੱਕ ਅਜਿਹੀ ਵਸਤੂ ਹੈ ਜਿਸਨੇ ਉਹਨਾਂ ਦੀ ਰੋੋਬੋਟ ਪ੍ਰਜਾਤੀ ਦੀ ਸ਼ੁਰੂਆਤ ਕੀਤੀ ਸੀ ਅਤੇ ਜਿਸਦੇ ਜ਼ਰੀਏ ਉਹ ਧਰਤੀ ਤੇ ਮੌਜੂਦ ਮਸ਼ੀਨਾਂ ਵਿੱਚ ਜਾਨ ਪਾ ਕੇ ਆਪਣੀ ਸੈਨਾ ਬਣਾਉਣਾ ਚਾਹੁੰਦੇ ਹਨ। ਮੇਗਨ ਫ਼ੌਕਸ, ਜੋਸ਼ ਡੁਹਾਮੇਲ, ਟਾਈਰਿਸ ਗਿਬਸਨ ਸਹਾਇਕ ਭੂਮਿਕਾਵਾਂ ਵਿੱਚ ਹਨ ਅਤੇ ਪੀਟਰ ਕੁਲਾਨ ਅਤੇ ਹਿਊਗੋ ਵੇਵਿੰਗਸ ਨੇ ਔਪਟੀਮਸ ਪ੍ਰਾਈਮ ਅਤੇ ਮੈਗਾਟ੍ਰੌਨ ਨੂੰ ਆਪਣੀ ਅਵਾਜ਼ ਦਿੱਤੀ ਹੈ।

ਟਰਾਂਸਫ਼ਾਰਮਰਸ
ਫ਼ਿਲਮ ਟਰਾਂਸਫ਼ਾਰਮਰਸ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਮਾਈਕਲ ਬੇ
ਸਕਰੀਨਪਲੇਅ
  • ਰੌਬਰਟੋ ਓਰਚੀ
  • ਐਲੇਕਸ ਕਰਟਜ਼ਮੈਨ
ਕਹਾਣੀਕਾਰ
  • ਜੌਨ ਰੌਜਰਸ
  • ਰੌਬਰਟੋ ਓਰਚੀ
  • ਐਲੇਕਸ ਕਰਟਜ਼ਮੈਨ
ਨਿਰਮਾਤਾ
  • ਡੌਨ ਮਰਫ਼ੀ
  • ਟੌਮ ਡੇਸੈਂਟੋ
  • ਲੌਰੈਂਜ਼ੋ ਡੀ ਬੋਨਾਵੈਂਚਿਊਰਾ
  • ਇਅਨ ਬ੍ਰਾਈਸ
ਸਿਤਾਰੇ
  • ਸ਼ੀਆ ਲਾ ਬੀਓਫ਼
  • ਟਾਈਰੀਸ ਗਿਬਸਨ
  • ਜੋਸ਼ ਡੁਹਾਮੇਲ
  • ਐਂਥਨੀ ਐਂਡਰਸਨ
  • ਮੇਗਨ ਫ਼ੌਕਸ
  • ਰਾਸ਼ੇਲ ਟੇਲਰ
  • ਜੌਨ ਟੁਰਟਿਊਰੋ
  • ਜੌਨ ਵੌਇਟ
ਸਿਨੇਮਾਕਾਰਮਿਚਲ ਐਮੰਡਸਨ
ਸੰਪਾਦਕ
  • ਟੌਮ ਮੁਲਡੂਨ
  • ਪੌਲ ਰੁਬੈਲ
  • ਗਲੈਨ ਸਕੈਂਟਲਬਰੀ
ਸੰਗੀਤਕਾਰਸਟੀਵ ਜਬਲੌਂਸਕੀ
ਪ੍ਰੋਡਕਸ਼ਨ
ਕੰਪਨੀਆਂ
  • ਡੀ ਬੋਨਾਵੈਂਚਿਊਰਾ ਪਿਕਚਰਜ਼
  • ਹਾਸਬ੍ਰੋ
ਡਿਸਟ੍ਰੀਬਿਊਟਰ
  • ਡਰੀਮਵਰਕਸ ਪਿਕਚਰਜ਼ (ਉੱਤਰੀ ਅਮਰੀਕਾ)
  • ਪੈਰਾਮਾਊਂਟ ਪਿਕਚਰਜ਼ (ਅੰਤਰਰਾਸ਼ਟਰੀ)
ਰਿਲੀਜ਼ ਮਿਤੀਆਂ
  • ਜੂਨ 12, 2007 (2007-06-12) (ਸਿਡਨੀ)
  • ਜੁਲਾਈ 3, 2007 (2007-07-03) (ਸੰਯੁਕਤ ਰਾਜ ਅਮਰੀਕਾ)
ਮਿਆਦ
143 ਮਿੰਟ
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$150 ਮਿਲੀਅਨ
ਬਾਕਸ ਆਫ਼ਿਸ$709.7 ਮਿਲੀਅਨ

ਫ਼ਿਲਮ ਦੇ ਨਿਰਮਾਤਾ ਡੌਨ ਮਰਫ਼ੀ ਅਤੇ ਟੌਮ ਡੀਸੈਂਟੋ ਦੇ ਫ਼ਿਲਮ ਉੱਪਰ ਕੰਮ ਕਰਨਾ ਸ਼ੁਰੂ ਕੀਤਾ ਅਤੇ ਡੀਸੈਂਟੋ ਨੇ 2003 ਵਿੱਚ ਫ਼ਿਲਮ ਦੀ ਕਹਾਣੀ ਤੇ ਕੰਮ ਕਰਨਾ ਸ਼ੁਰੂ ਕੀਤਾ। ਉਸੇ ਸਾਲ ਸਪੀਲਬਰਗ ਵੀ ਫ਼ਿਲਮ ਦਾ ਹਿੱਸਾ ਬਣ ਗਏ ਅਤੇ ਉਸਨੇ ਰੌਬਰਟੋ ਓਰਸੀ ਅਤੇ ਐਲੈਕਸ ਕਰਟਜ਼ਮੈਨ ਨੂੰ ਵੀ ਇਸ ਵਿੱਚ ਸ਼ਾਮਿਲ ਕਰ ਲਿਆ ਜਿਹੜੇ ਕਿ ਕਥਾਨਕ ਉੱਪਰ ਕੰਮ ਕਰਨ ਵਾਲੇ ਸਨ। ਅਮਰੀਕੀ ਸੈਨਾ ਅਤੇ ਜਨਰਲ ਮੋਟਰਜ਼ ਨੇ ਵਾਹਨ ਅਤੇ ਜਹਾਜ਼ ਕਿਰਾਏ ਉੱਪਰ ਦਿੱਤੇ ਜਿਸ ਨਾਲ ਨਿਰਮਾਣ ਦੇ ਵੇਲੇ ਪੈਸਿਆਂ ਦੀ ਬਹੁਤ ਬਚਤ ਹੋਈ ਅਤੇ ਇਸ ਨਾਲ ਫ਼ਿਲਮ ਵਾਸਤਵਿਕਤਾ ਦੇ ਕਰੀਬ ਹੋ ਗਈ। ਹਾਸਬ੍ਰੋ ਨੇ ਫ਼ਿਲਮ ਦੇ ਪ੍ਰੋਮੋਸ਼ਨ ਦੇ ਲਈ ਯੋਜਨਾਵਾਂ ਅਮਲ ਵਿੱਚ ਲਿਆਂਦੀਆਂ ਅਤੇ ਉਹਨਾਂ ਨੇ ਕਈ ਕੰਪਨੀਆਂ ਨਾਲ ਹੱਥ ਮਿਲਾਏ। ਇਸ ਵਿੱਚ ਕੌਮਿਕਸ, ਖਿਡੌਣੇ, ਬਰਗਰ ਕਿੰਗ ਦੇ ਨਾਲ ਖ਼ਾਦ ਪਦਾਰਥ ਅਤੇ ਈ-ਬੇ ਵੀ ਸ਼ਾਮਿਲ ਹਨ।

ਫ਼ਿਲਮ ਟਰਾਂਸਫਾਰਮਰਸ ਨੂੰ ਸਮੀਖਕਾਂ ਦੀ ਮਿਲੀ-ਜੁਲੀ ਪ੍ਰਤੀਕਿਰਆ ਦੇ ਬਾਵਜੂਦ ਰਵੱਈਆ ਸਕਾਰਾਤਮਕ ਰਿਹਾ ਅਤੇ ਆਰਥਿਕ ਪੱਖੋ ਇਹ ਫ਼ਿਲਮ ਬਹੁਤ ਜ਼ਬਰਦਸਤ ਹਿੱਟ ਸਾਬਿਤ ਹੋਈ। ਫ਼ਿਲਮ ਨੇ ਸ਼ਤਾਬਦੀ ਦੀਆਂ ਸਭ ਤੋਂ ਵਧੀਆ ਫ਼ਿਲਮਾਂ ਵਿੱਚ 45ਵਾਂ ਅਤੇ ਸਾਲ 2007 ਵਿੱਚ 5ਵਾਂ ਸਥਾਨ ਪਾਉਣ ਦਾ ਕੀਰਤੀਮਾਨ ਰਚਿਆ। ਇਸ ਫ਼ਿਲਮ ਨੇ ਵਿਸ਼ਵਭਰ ਵਿੱਚ 709 ਮਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦੀ ਕਮਾਈ ਕੀਤੀ। ਫ਼ਿਲਮ ਨੇ ਵਿਜ਼ੂਅਲ ਇਫ਼ੈਕਟਸ ਸੋਸਾਇਟੀ ਦੇ ਵਲੋਂ ਚਾਰ ਇਨਾਮ ਜਿੱਤੇ ਹਨ ਅਤੇ ਅਕਾਦਮੀ ਇਨਾਮਾਂ ਦੀ ਤਕਨੀਕੀ ਸ਼੍ਰੇਣੀ ਵਿੱਚ ਤਿੰਨ ਥਾਵਾਂ ਤੇ ਨਾਮਜ਼ਦ ਹੋਈ ਜਿਨ੍ਹਾਂ ਵਿੱਚ ਸਭ ਤੋਂ ਵਧੀਆ ਸਾਊਂਡ ਐਡੀਟਿੰਗ, ਸਭ ਤੋਂ ਵਧੀਆ ਸਾਉਂਡ ਮਿਕਸਿੰਗ ਅਤੇ ਸਭ ਤੋਂ ਵਧੀਆ ਵਿਜ਼ੂਅਲ ਇਫ਼ੈਕਟਸ ਸ਼ਾਮਿਲ ਹਨ। ਅਮਰੀਕੀ ਮੈਗਜ਼ੀਨ ਐਂਪਾਇਰ ਨੇ ਸ਼ੀਆ ਲਾ ਬੀਓਫ਼ ਦੇ ਅਦਾਕਾਰੀ ਦੀ ਤਾਰੀਫ ਕੀਤੀ, ਅਤੇ ਉਥੇ ਹੀ 1980 ਦੇ ਇਸ ਮੂਲ ਟੀਵੀ ਲੜੀਵਾਰ ਵਲੋਂ ਆਪਟਿਮਸ ਪ੍ਰਾਇਮ ਨੂੰ ਅਵਾਜ ਦਿੰਦੇ ਰਹੇ ਆਵਾਜ਼ ਕਲਾਕਾਰ ਪੀਟਰ ਕੁਲੈਨ ਦਾ ਦਰਸ਼ਕਾਂ ਨੇ ਗਰਮਜੋਸ਼ੀ ਵਲੋਂ ਸਵਾਗਤ ਕੀਤਾ। ਫ਼ਿਲਮ ਦੀ ਅਗਲੀ ਕਿਸ਼ਤ, ਟਰਾਂਸਫਾਰਮਰਸ: ਰਿਵੈਂਜ ਔਫ਼ ਦ ਫ਼ਾਲਨ, 24 ਜੂਨ, 2009 ਨੂੰ ਰਿਲੀਜ਼ ਕੀਤੀ ਗਈ। ਹਾਲਾਂਕਿ ਸਮੀਖਕਾਂ ਦੀ ਨਕਾਰਾਤਮਕ ਪ੍ਰਤੀਕਿਰਆ ਦੇ ਬਾਵਜੂਦ ਇਸਨੇ ਪਹਿਲੀ ਕਿਸ਼ਤ ਨਾਲੋਂ ਕਿਤੇ ਜ਼ਿਆਦਾ ਮੁਨਾਫਾ ਕਮਾਇਆ। ਫਿਰ ਇਸਦੀ ਤੀਜੀ ਕਿਸ਼ਤ, ਟਰਾਂਸਫਾਰਮਰਸ: ਡਾਰਕ ਔਫ਼ ਦ ਮੂਨ, ਨੂੰ 29 ਜੂਨ, 2011 ਨੂੰ, ਵਿੱਚ 3-D ਫ਼ਾਰਮੈਟ ਵਿੱਚ ਰਿਲੀਜ਼ ਕੀਤਾ ਗਿਆ। ਮਿਲੀ-ਜੁਲੀ ਪ੍ਰਤੀਕਿਰਆ ਦੇ ਬਾਵਜੂਦ ਫ਼ਿਲਮ ਨੇ $ 1 ਬਿਲੀਅਨ ਤੋਂ ਵਧੇਰੇ ਦੀ ਕਮਾਈ ਕੀਤੀ। ਉਥੇ ਹੀ ਇਸ ਲੜੀ ਚੌਥੀ ਫ਼ਿਲਮ, ਟਰਾਂਸਫਾਰਮਰਸ: ਏਜ ਔਫ਼ ਐਕਸਟਿੰਸ਼ਨ ਨੂੰ 27 ਜੂਨ, 2014 ਨੂੰ ਰਿਲੀਜ਼ ਕੀਤਾ ਗਿਆ, ਜਿਸਨੂੰ ਸਮੀਖਕਾਂ ਦੀ ਮਿਲੀ-ਜੁਲੀ ਪ੍ਰਤੀਕਿਰਆ ਦੇ ਬਾਅਦ ਇਸਦਾ ਪੱਖ ਨਕਾਰਾਤਮਕ ਰਿਹਾ ਪਰ ਇਸਦੇ ਬਾਵਜੂਦ ਵੀ ਫ਼ਿਲਮ ਨੇ $1 ਬਿਲੀਅਨ ਦੇ ਲਗਭਗ ਕਮਾਈ ਕੀਤੀ। ਇਸ ਲੜੀ ਦੀ ਪੰਜਵੀ ਫ਼ਿਲਮ ਟਰਾਂਸਫਾਰਮਰਸ: ਦ ਲਾਸਟ ਨ੍ਹਾਈਟ ਨੂੰ 21 ਜੂਨ, 2017 ਨੂੰ ਰਿਲੀਜ਼ ਕੀਤਾ ਗਿਆ ਸੀ।

ਹਵਾਲੇ

Tags:

ਰੋਬੋਟਸਟੀਵਨ ਸਪੀਲਬਰਗ

🔥 Trending searches on Wiki ਪੰਜਾਬੀ:

ਪਲਾਸੀ ਦੀ ਲੜਾਈਦੇਬੀ ਮਖਸੂਸਪੁਰੀਪ੍ਰੇਮ ਪ੍ਰਕਾਸ਼ਹਰਜੀਤ ਬਰਾੜ ਬਾਜਾਖਾਨਾਪੰਜਾਬੀ ਅਧਿਆਤਮਕ ਵਾਰਾਂਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਕੋਸ਼ਕਾਰੀਮਹਾਤਮਾ ਗਾਂਧੀਪੰਜਾਬ ਦੇ ਲੋਕ ਸਾਜ਼ਵਿਅੰਜਨਅਧਿਆਪਕਮਹਾਂਸਾਗਰਮਨੋਵਿਸ਼ਲੇਸ਼ਣਵਾਦਖਿਦਰਾਣਾ ਦੀ ਲੜਾਈਬਲਾਗਟੀਕਾ ਸਾਹਿਤਪੰਜਾਬੀ ਲੋਕ ਖੇਡਾਂਕਿਤਾਬਜਾਮਨੀਭਾਈ ਤਾਰੂ ਸਿੰਘਤਰਲੋਕ ਸਿੰਘ ਕੰਵਰਲੱਸੀਸਾਮਾਜਕ ਮੀਡੀਆਵੈਨਸ ਡਰੱਮੰਡਵਿਰਾਟ ਕੋਹਲੀਨਿਬੰਧਦਵਾਈਲੋਕਾਟ(ਫਲ)ਖੀਰਾਰਾਧਾ ਸੁਆਮੀਚੰਦੋਆ (ਕਹਾਣੀ)ਗੁਰਮਤਿ ਕਾਵਿ ਦਾ ਇਤਿਹਾਸਗੋਇੰਦਵਾਲ ਸਾਹਿਬਆਂਧਰਾ ਪ੍ਰਦੇਸ਼ਹਲਫੀਆ ਬਿਆਨਖ਼ਲੀਲ ਜਿਬਰਾਨਪੰਜਾਬੀ ਰੀਤੀ ਰਿਵਾਜਛਪਾਰ ਦਾ ਮੇਲਾਲਾਲ ਕਿਲ੍ਹਾਭਗਤੀ ਲਹਿਰਗੌਤਮ ਬੁੱਧਸਵੈ-ਜੀਵਨੀਲੋਕਗੀਤਪੰਜਾਬ ਵਿੱਚ ਕਬੱਡੀਸ਼ਿਵਾ ਜੀਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਮੌਲਿਕ ਅਧਿਕਾਰਕੁਦਰਤੀ ਤਬਾਹੀਵਰਿਆਮ ਸਿੰਘ ਸੰਧੂਭਾਰਤ ਵਿਚ ਸਿੰਚਾਈਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਹਸਪਤਾਲਲਿੰਗ ਸਮਾਨਤਾਸਮਾਜ ਸ਼ਾਸਤਰਵਾਰਿਸ ਸ਼ਾਹਵਹਿਮ ਭਰਮਰਾਤਵਾਲਮੀਕਸੁਹਾਗਸੱਪਪੰਜਾਬੀ ਕਿੱਸਾ ਕਾਵਿ (1850-1950)ਮੀਡੀਆਵਿਕੀਸੂਫ਼ੀ ਕਾਵਿ ਦਾ ਇਤਿਹਾਸਮੁੱਖ ਸਫ਼ਾਵਾਯੂਮੰਡਲਬੀਬੀ ਭਾਨੀਜਨਮਸਾਖੀ ਅਤੇ ਸਾਖੀ ਪ੍ਰੰਪਰਾਖਡੂਰ ਸਾਹਿਬਸੁਕਰਾਤਗੁਰਦੁਆਰਿਆਂ ਦੀ ਸੂਚੀਦਸਵੰਧਕੀਰਤਪੁਰ ਸਾਹਿਬ🡆 More