ਜਾਰਜ ਬਰਕਲੀ

ਜਾਰਜ ਬਰਕਲੀ (/ˈbɑːrkli/; 12 ਮਾਰਚ 1685  – 14 ਜਨਵਰੀ 1753) — ਬਿਸ਼ਪ ਬਰਕਲੀ (ਕਲੋਇਨ ਦਾ ਬਿਸ਼ਪ) ਦੇ ਨਾਂ ਨਾਲ ਜਾਣਿਆ ਜਾਂਦਾ - ਇੱਕ ਆਇਰਿਸ਼ ਫ਼ਿਲਾਸਫ਼ਰ ਸੀ ਜਿਸਦੀ ਮੁੱਖ ਪ੍ਰਾਪਤੀ ਇੱਕ ਥਿਊਰੀ ਵਿਕਸਿਤ ਕਰਨਾ ਸੀ ਜਿਸਨੂੰ ਉਸਨੇ ਇਮਮੈਟੀਰੀਅਲਿਜ਼ਮ (ਬਾਅਦ ਵਿੱਚ ਇਸਨੂੰ ਦੂਸਰਿਆਂ ਨੇ ਅੰਤਰਮੁਖੀ ਆਦਰਸ਼ਵਾਦ ਕਿਹਾ ਹੈ) ਕਿਹਾ ਸੀ। ਇਹ ਸਿਧਾਂਤ ਭੌਤਿਕ ਪਦਾਰਥਾਂ ਦੀ ਹੋਂਦ ਤੋਂ ਇਨਕਾਰ ਕਰਦਾ ਹੈ ਅਤੇ ਇਸ ਦੀ ਬਜਾਏ ਦਲੀਲ ਦਿੰਦਾ ਹੈ ਕਿ ਮੇਜ਼ ਅਤੇ ਕੁਰਸੀਆਂ ਵਰਗੀਆਂ ਜਾਣੀਆਂ ਪਛਾਣੀਆਂ ਵਸਤਾਂ ਵੀ ਦਰਸ਼ਕਾਂ ਦੇ ਮਨ ਵਿੱਚ ਕੇਵਲ ਵਿਚਾਰ ਹਨ ਅਤੇ ਨਤੀਜੇ ਵਜੋਂ, ਇਹ ਅਨੁਭਵ ਕੀਤੇ ਬਿਨਾਂ ਮੌਜੂਦ ਨਹੀਂ ਰਹਿ ਸਕਦੇ। ਬਰਕਲੀ ਨੂੰ ਐਬਸਟਰੈਕਸ਼ਨ ਦੀ ਉਸ ਦੀ ਆਲੋਚਨਾ ਲਈ ਵੀ ਜਾਣਿਆ ਜਾਂਦਾ ਹੈ, ਜੋ ਕਿ ਇਮਮੈਟੀਰੀਅਲਿਜ਼ਮ ਲਈ ਉਸ ਦੀ ਦਲੀਲਬਾਜ਼ੀ ਦਾ ਇੱਕ ਜ਼ਰੂਰੀ ਅਧਾਰ ਹੈ। 

ਜਾਰਜ ਬਰਕਲੀ
ਜਾਰਜ ਬਰਕਲੀ
ਜਾਰਜ ਬਰਕਲੀ ਦਾ ਪੋਰਟਰੇਟ, ਕ੍ਰਿਤ:John Smybert, 1727
ਜਨਮ(1685-03-12)12 ਮਾਰਚ 1685
County Kilkenny, Ireland
ਮੌਤ14 ਜਨਵਰੀ 1753(1753-01-14) (ਉਮਰ 67)
Oxford, England
ਰਾਸ਼ਟਰੀਅਤਾIrish
ਅਲਮਾ ਮਾਤਰTrinity College, Dublin (B.A., M.A.)
ਕਾਲ18ਵੀਂ ਸਦੀ ਦਾ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਆਦਰ੍ਸ਼ਵਾਦ
Empiricism
ਮੁੱਖ ਰੁਚੀਆਂ
ਈਸਾਈ ਧਰਮ, ਅਧਿਆਤਮਕਤਾ, ਐਪਿਸਟੋਮੌਲੋਜੀ, ਭਾਸ਼ਾ, ਗਣਿਤ, ਬੋਧ
ਮੁੱਖ ਵਿਚਾਰ
ਅੰਤਰਮੁਖੀ ਆਦਰਸ਼ਵਾਦ, ਮਾਸਟਰ ਆਰਗੂਮੈਂਟ
ਪ੍ਰਭਾਵਿਤ ਕਰਨ ਵਾਲੇ
  • ਜਾਨ ਲੌਕ, ਆਈਜ਼ਕ ਨਿਊਟਨ, ਨਿਕੋਲਸ ਮੇਲਬਰਾਂਨਜ਼
ਪ੍ਰਭਾਵਿਤ ਹੋਣ ਵਾਲੇ
ਦਸਤਖ਼ਤ
ਜਾਰਜ ਬਰਕਲੀ
ਜਾਰਜ ਬਰਕਲੀ
Berkeley College, one of Yale University's 14 residential colleges, is named after George Berkeley.

1709 ਵਿਚ, ਬਰਕਲੇ ਨੇ ਆਪਣੀ ਪਹਿਲੀ ਮੁੱਖ ਰਚਨਾ, "ਐਨ ਐਸੇ ਟੂਵਾਰਡਜ ਏ ਨਿਊ ਥਿਊਰੀ ਆਫ਼ ਵਿਜ਼ਨ" ਪ੍ਰਕਾਸ਼ਿਤ ਕੀਤੀ, ਜਿਸ ਵਿੱਚ ਉਸ ਨੇ ਮਨੁੱਖੀ ਦ੍ਰਿਸ਼ਟੀ ਦੀਆਂ ਹੱਦਾਂ ਬਾਰੇ ਚਰਚਾ ਕੀਤੀ ਅਤੇ ਥਿਊਰੀ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਦ੍ਰਿਸ਼ਟੀ ਦੀਆਂ ਸਹੀ ਵਸਤਾਂ ਭੌਤਿਕ ਵਸਤਾਂ ਨਹੀਂ, ਸਗੋਂ ਰੌਸ਼ਨੀ ਅਤੇ ਰੰਗ ਹਨ। ਇਸ ਨੇ 1710 ਵਿਚ  ਉਸਦੇ ਮੁੱਖ ਦਾਰਸ਼ਨਿਕ ਕੰਮ, 'ਏ ਟ੍ਰਿਟੀਜ ਕਨਸਰਨਿੰਗ ਦ ਪ੍ਰਿੰਸਿਪਲਜ਼ ਆਫ ਹਿਊਮਨ ਨਾਲੇਜ਼ ਦੀਆਂ ਕਨਸੋਆਂ ਦਿੱਤੀਆਂ, ਪਰ ਇਸ ਕਿਤਾਬ ਨੂੰ ਬਹੁਤ ਘੱਟ ਹੁੰਗਾਰਾ ਮਿਲਿਆ, ਉਹ ਸੰਵਾਦ ਰੂਪ ਵਿੱਚ ਦੁਬਾਰਾ ਲਿਖਿਆ ਅਤੇ Three Dialogues between Hylas and Philonous 1713 ਵਿੱਚ ਪ੍ਰਕਾਸ਼ਿਤ ਕੀਤਾ।

ਇਸ ਕਿਤਾਬ ਵਿੱਚ, ਬਰਕਲੀ ਦੇ ਵਿਚਾਰਾਂ ਦਾ ਪ੍ਰਤੀਨਿਧ ਫਿਲੋਨਸ (ਯੂਨਾਨੀ: "ਮਨ ਦਾ ਪ੍ਰੇਮੀ") ਸੀ, ਜਦੋਂ ਕਿ ਹੇਲਸ (ਯੂਨਾਨੀ: "ਪਦਾਰਥ") ਆਇਰਿਸ਼ ਚਿੰਤਕ ਦੇ ਵਿਰੋਧੀਆਂ, ਖਾਸ ਤੌਰ 'ਤੇ ਜੌਨ ਲੌਕ ਦੇ ਰੂਪ ਵਿੱਚ ਹੈ। ਬਰਕਲੀ ਨੇ ਆਈਜ਼ਕ ਨਿਊਟਨ ਦੀ  1721 ਦੀ ਪ੍ਰਕਾਸ਼ਿਤ ਆਨ ਮੋਸ਼ਨ ਵਿੱਚ ਨਿਰਪੇਖ ਸਪੇਸ, ਸਮੇਂ ਅਤੇ ਗਤੀ ਦੇ ਸਿਧਾਂਤ ਦੇ ਖਿਲਾਫ ਦਲੀਲਾਂ ਦਿੱਤੀਆਂ। ਉਸ ਦੀਆਂ ਦਲੀਲਾਂ, ਮੈਖ ਅਤੇ ਆਈਨਸਟਾਈਨ ਦੇ ਵਿਚਾਰਾਂ ਦੀ ਪੂਰਵਜ ਸਨ।  1732 ਵਿੱਚ, ਉਸਨੇ ਅਲਿਸਿਫਰੋਨ ਨੂੰ ਪ੍ਰਕਾਸ਼ਿਤ ਕੀਤਾ, ਇਹ ਆਜ਼ਾਦ-ਚਿੰਤਕਾਂ ਦੇ ਖਿਲਾਫ ਇੱਕ ਮਸੀਹੀ ਮੁਆਫ਼ੀ ਸੀ, ਅਤੇ 1734 ਵਿੱਚ, ਉਸਨੇ ਗਣਿਤ ਦੇ ਵਿਕਾਸ ਵਿੱਚ ਪ੍ਰਭਾਵਸ਼ਾਲੀ ਕੈਲਕੂਲਸ ਦੀਆਂ ਬੁਨਿਆਦਾਂ ਦੀ ਆਲੋਚਨਾ, ਦ ਐਨਾਲਿਸਟ ਪ੍ਰਕਾਸ਼ਿਤ ਕੀਤੀ। 

ਉਸਦੇ ਆਖਰੀ ਮੁੱਖ ਦਾਰਸ਼ਨਿਕ ਕੰਮ, Siris (1744), ਤਾਰ ਜਲ ਦੀ ਚਿਕਿਤਸਕ ਵਰਤੋਂ ਦੀ ਵਕਾਲਤ ਕਰਨ ਨਾਲ ਸ਼ੁਰੂ ਹੁੰਦਾ ਹੈ ਅਤੇ ਫਿਰ ਵਿਗਿਆਨ, ਦਰਸ਼ਨ ਅਤੇ ਧਰਮ ਸ਼ਾਸਤਰ ਸਮੇਤ ਵੱਖ-ਵੱਖ ਵਿਸ਼ਿਆਂ ਦੀ ਚਰਚਾ ਕਰਨਾ ਜਾਰੀ ਰੱਖਦਾ ਹੈ। ਦੂਜੇ ਵਿਸ਼ਵ ਯੁੱਧ ਦੇ ਬਾਅਦ ਬਰਕਲੀ ਦੇ ਕੰਮ ਵਿੱਚ ਦਿਲਚਸਪੀ ਬਹੁਤ ਵਧ ਗਈ ਕਿਉਂਕਿ ਉਸਨੇ 20ਵੀਂ ਸਦੀ ਵਿੱਚ ਦਰਸ਼ਨ ਦੇ ਬਹੁਮੁੱਲੀ ਦਿਲਚਸਪੀ ਦੇ ਕਈ ਮੁੱਦਿਆਂ ਜਿਵੇਂ ਕਿ ਬੋਧ ਦੀ ਸਮੱਸਿਆਵਾਂ, ਪ੍ਰਾਇਮਰੀ ਅਤੇ ਸੈਕੰਡਰੀ ਗੁਣਾਂ ਵਿੱਚ ਅੰਤਰ ਅਤੇ ਭਾਸ਼ਾ ਦੀ ਮਹੱਤਤਾ ਨੂੰ ਚਰਚਾ ਦਾ ਵਿਸ਼ਾ ਬਣਾਇਆ।

ਜੀਵਨੀ

ਆਇਰਲੈਂਡ

ਬਰਕਲੀ ਦਾ ਜਨਮ ਬਰਕਲੀ ਪਰਿਵਾਰ ਦੇ ਇੱਕ ਕੈਡਿਟ, ਵਿਲੀਅਮ ਬਰਕਲੇ ਦੇ ਸਭ ਤੋਂ ਵੱਡੇ ਪੁੱਤਰ ਆਇਰਲੈਂਡ ਦੀ ਕਾਉਂਟੀ ਕਿਲਕੇਨੀ ਦੇ ਨੇੜੇ, ਉਸਦੇ ਪਰਵਾਰ ਦੇ ਘਰ, ਡਾਇਸਰਟ ਕਾਸਲ ਵਿਖੇ ਹੋਇਆ ਸੀ। ਉਸ ਦੀ ਮਾਤਾ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਉਸ ਨੇ ਕਿਲਕੇਨੀ ਕਾਲਜ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਟਰਿਨਿਟੀ ਕਾਲਜ, ਡਬਲਿਨ ਵਿਚੋਂ 1704 ਵਿੱਚ ਇੱਕ ਬੈਚੂਲਰ ਦੀ ਡਿਗਰੀ ਅਤੇ 1707 ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਉਹ ਟਿ੍ਰਿਨਟੀ ਕਾਲਜ ਵਿੱਚ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਇੱਕ ਅਧਿਆਪਕ ਅਤੇ ਯੂਨਾਨੀ ਲੈਕਚਰਾਰ ਵਜੋਂ ਰਿਹਾ।

ਹਵਾਲੇ

Tags:

🔥 Trending searches on Wiki ਪੰਜਾਬੀ:

ਬੁੱਧ ਧਰਮਮੁਗ਼ਲਨਵਤੇਜ ਭਾਰਤੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਕਿਰਿਆ-ਵਿਸ਼ੇਸ਼ਣਅਜਮੇਰ ਸਿੰਘ ਔਲਖਏਡਜ਼ਵਿਆਹ ਦੀਆਂ ਰਸਮਾਂਯੂਕਰੇਨੀ ਭਾਸ਼ਾਗ੍ਰਹਿਓਕਲੈਂਡ, ਕੈਲੀਫੋਰਨੀਆਆਗਰਾ ਫੋਰਟ ਰੇਲਵੇ ਸਟੇਸ਼ਨਲਾਲਾ ਲਾਜਪਤ ਰਾਏਸੋਹਣ ਸਿੰਘ ਸੀਤਲਮੈਟ੍ਰਿਕਸ ਮਕੈਨਿਕਸਗਿੱਟਾਇੰਟਰਨੈੱਟਭੁਚਾਲਸੰਤੋਖ ਸਿੰਘ ਧੀਰਗੈਰੇਨਾ ਫ੍ਰੀ ਫਾਇਰਸਿੱਖ ਧਰਮਬਿੱਗ ਬੌਸ (ਸੀਜ਼ਨ 10)ਪੰਜਾਬੀ ਲੋਕ ਖੇਡਾਂਰਾਧਾ ਸੁਆਮੀਹੁਸਤਿੰਦਰਅਕਬਰਪੁਰ ਲੋਕ ਸਭਾ ਹਲਕਾਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਗੁਰੂ ਹਰਿਰਾਇਬਾਬਾ ਫ਼ਰੀਦ1911ਅਨੰਦ ਕਾਰਜਦਿਲਪਹਿਲੀ ਸੰਸਾਰ ਜੰਗਹਿੰਦੂ ਧਰਮ26 ਅਗਸਤਆਈਐੱਨਐੱਸ ਚਮਕ (ਕੇ95)ਹਰੀ ਸਿੰਘ ਨਲੂਆਸਿੱਖ ਧਰਮ ਦਾ ਇਤਿਹਾਸਹਾਂਸੀਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਕੋਲਕਾਤਾਕ੍ਰਿਸਟੋਫ਼ਰ ਕੋਲੰਬਸਬਲਵੰਤ ਗਾਰਗੀਲੁਧਿਆਣਾਗੂਗਲਭੰਗਾਣੀ ਦੀ ਜੰਗਛੋਟਾ ਘੱਲੂਘਾਰਾਕਰਾਚੀਵਿਅੰਜਨ20 ਜੁਲਾਈਲੋਕ-ਸਿਆਣਪਾਂਪੰਜਾਬ ਦੀਆਂ ਪੇਂਡੂ ਖੇਡਾਂਕੋਟਲਾ ਨਿਹੰਗ ਖਾਨਕਪਾਹਸਾਊਥਹੈਂਪਟਨ ਫੁੱਟਬਾਲ ਕਲੱਬਦਸਤਾਰਹੇਮਕੁੰਟ ਸਾਹਿਬਬਲਰਾਜ ਸਾਹਨੀਮਾਤਾ ਸਾਹਿਬ ਕੌਰਪੰਜਾਬੀ ਸਾਹਿਤਪੰਜਾਬੀ ਚਿੱਤਰਕਾਰੀਅੰਕਿਤਾ ਮਕਵਾਨਾਪਾਕਿਸਤਾਨਸਲੇਮਪੁਰ ਲੋਕ ਸਭਾ ਹਲਕਾਨਿਕੋਲਾਈ ਚੇਰਨੀਸ਼ੇਵਸਕੀਇੰਡੋਨੇਸ਼ੀਆਸ਼ਬਦਕੇ. ਕਵਿਤਾ18 ਸਤੰਬਰ1980 ਦਾ ਦਹਾਕਾਕਰਤਾਰ ਸਿੰਘ ਦੁੱਗਲਤਾਸ਼ਕੰਤਦਲੀਪ ਕੌਰ ਟਿਵਾਣਾਜਸਵੰਤ ਸਿੰਘ ਕੰਵਲਭਾਰਤਹਾੜੀ ਦੀ ਫ਼ਸਲ🡆 More