ਗੇਂਜੀ ਦੀ ਕਹਾਣੀ

ਗੇਂਜੀ ਦੀ ਕਹਾਣੀ (源氏物語, Genji monogatari?) ਨੂੰ ਸਾਹਿਤ ਦੇ ਵਿਦਵਾਨ ਵਿਸ਼ਵ ਸਾਹਿਤ ਦਾ ਪਹਿਲਾ ਨਾਵਲ, ਪਹਿਲਾ ਆਧੁਨਿਕ ਨਾਵਲ, ਪਹਿਲਾਂ ਮਨੋਵਿਗਿਆਨਕ ਨਾਵਲ ਮੰਨਦੇ ਹਨ। 11ਵੀਂ ਸਦੀ ਈਸਵੀ ਵਿੱਚ ਗੇਂਜੀ ਮੋਨੋਗਤਰੀ (ਜਾਪਾਨੀ: 源氏物語) ਦੇ ਨਾਮ ਨਾਲ ਜਾਪਾਨੀ ਭਾਸ਼ਾ ਵਿੱਚ ਮੂਰਾਸਾਕੀ ਸ਼ੀਕੀਬੂ ਨਾਮੀ ਸਹਿਜ਼ਾਦੀ ਨੇ ਇਸ ਦੀ ਰਚਨਾ ਕੀਤੀ ਸੀ। ਇਸ ਨਾਵਲ ਵਿੱਚ ਹੀਏਨ ਕਾਲ ਦੌਰਾਨ ਉੱਚੀਆਂ ਪਦਵੀਆਂ ਤੇ ਬੈਠੇ ਅਮੀਰਾਂ ਦੇ ਰੋਟੀ ਰੁਜਗਾਰ ਦਾ ਖਾਸ ਬਿਆਨ ਮਿਲਦਾ ਹੈ।

ਗੇਂਜੀ ਦੀ ਕਹਾਣੀ

ਗੇਂਜੀ ਦਾ ਕਥਾਨਕ

ਗੇਂਜੀ ਦੀ ਕਹਾਣੀ ਨੂੰ 54 ਕਾਂਡਾਂ ਵਿੱਚ ਲਿਖਿਆ ਗਿਆ ਹੈ। ਆਧੁਨਿਕ ਨਾਵਲ ਵਾਲੇ ਬਹੁਤ ਸਾਰੇ ਤੱਤ ਜਿਵੇਂ - ਇੱਕ ਮੁੱਖ ਪਾਤਰ ਅਤੇ ਉਸ ਦੇ ਆਸਪਾਸ ਬਹੁਤ ਸਾਰੇ ਮਹੱਤਵਪੂਰਨ ਅਤੇ ਘੱਟ ਮਹੱਤਵਪੂਰਨ ਪਾਤਰ, ਮੁੱਖ ਪਾਤਰਾਂ ਦਾ ਭਰਪੂਰ ਪਾਤਰ ਚਿਤਰਣ ਅਤੇ ਘੱਟ ਮਹੱਤਵਪੂਰਨ ਪਾਤਰਾਂ ਦਾ ਸੰਖੇਪ ਚਿਤਰਣ, ਸਮੇਂ ਅਤੇ ਸਥਾਨ ਵਿੱਚ ਵਾਪਰਦੀਆਂ ਘਟਨਾਵਾਂ ਅਤੇ ਗਤੀਸ਼ੀਲ ਪਾਤਰ ਆਦਿ ਸਭ ਇਸ ਵਿੱਚ ਮਿਲਦੇ ਹਨ। ਇਸ ਦੇ ਲਗਪਗ 400 ਪਾਤਰ ਹਨ।

ਗੇਂਜੀ ਦੀ ਕਹਾਣੀ ਦਾ ਨਾਇਕ ਗੇਂਜੀ ਸੁੰਦਰ, ਕਲਾਪ੍ਰੇਮੀ, ਸੂਝਵਾਨ ਅਤੇ ਲੋਕਪ੍ਰਿਅ ਨਾਇਕ ਹੈ ਜਿਸ ਨੂੰ ਪਿਤਾ ਦਾ ਬਹੁਤ ਪਿਆਰ ਮਿਲਦਾ ਹੈ, ਕਿੰਤੂ ਰਾਜਕੁਮਾਰ ਗੇਂਜੀ ਹਰਮ ਵਿੱਚ ਆਪਣੀ ਲੋਕਪ੍ਰਿਅਤਾ ਦੇ ਕਾਰਨ ਇੱਕ ਦਿਨ ਆਪਣੇ ਪਿਤਾ ਦੇ ਕ੍ਰੋਧ ਦਾ ਭਾਗੀ ਬਣਦਾ ਹੈ ਅਤੇ ਰਾਜਾ ਪਿਤਾ ਉਸ ਤੋਂ ਰਾਜਕੁਮਾਰ ਦਾ ਸਨਮਾਨ‍ ਖੋਹ ਲੈਂਦਾ ਹੈ। ਰਾਜਕੁਮਾਰ ਸਹਿਜਭਾਅ ਪਿਤਾ ਦਾ ਦੰਡ ਸ‍ਵੀਕਾਰ ਕਰ ਲੈਂਦਾ ਹੈ। ਆਪਣੀ ਉਮਰ ਦੇ 52ਵੇਂ ਸਾਲ ਵਿੱਚ ਜਦੋਂ ਉਹ ਪਹਾੜ ਦੀਆਂ ਕੁੰਦਰਾਂ ਵਿੱਚ ਜਾ ਕੇ ਆਪਣੇ ਜੀਵਨ ਦੇ ਬਾਕੀ ਸਮੇਂ ਨੂੰ ਜੀਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ, ਤਦ ਉਸਨੂੰ ਪਤਾ ਚੱਲਦਾ ਹੈ ਕਿ ਕਾਓਰੂ ਜਿਸ ਨੂੰ ਉਹ ਆਪਣਾ ਪੁੱਤਰ ਮੰਨਦਾ ਰਿਹਾ ਸੀ ਅਸਲ ਵਿੱਚ ਕਿਸੇ ਹੋਰ ਦਾ ਪੁੱਤਰ ਹੈ। ਇਹ ਨਾਵਲ ਜਾਪਾਨ ਦੇ ਹੀਏਨ ਕਾਲ (883 - 1185) ਦੀ ਪਿੱਠਭੂਮੀ ਵਿੱਚ ਲਿਖਿਆ ਗਿਆ ਹੈ, ਜਦੋਂ ਅਮੀਰ ਘਰਾਂ ਦੀਆਂ ਲੜਕੀਆਂ ਨੂੰ ਰਾਜਮਹਲਾਂ ਵਿੱਚ ਇਸ ਲਈ ਭੇਜਿਆ ਜਾਂਦਾ ਸੀ ਕਿ ਉਹ ਕਿਸੇ ਵੀ ਪ੍ਰਕਾਰ ਰਾਜਾ ਨੂੰ ਪ੍ਰਸੰਨ‍ ਕਰ ਕੇ ਇੱਕ ਵਾਰਸ ਪੈਦਾ ਕਰ ਸਕਣ, ਜਿਸਦੀ ਵਜ੍ਹਾ ਨਾਲ ਰਾਜ ਉਹਨਾਂ ਦੀ ਮੁੱਠੀ ਵਿੱਚ ਆ ਜਾਵੇ। ਇਸ ਨਾਵਲ ਵਿੱਚ ਦਰਜਨਾਂ ਅਜਿਹੇ ਚਰਿੱਤਰ ਹਨ ਜੋ ਅਮੀਰ ਘਰਾਂ ਦੇ ਹਨ ਅਤੇ ਬੇਹੱਦ ਹਿਰਸ ਦੇ ਮਾਰੇ ਹਨ। ਆਪਣੀਆਂ ਵੱਡੀਆਂ ਇੱਛਾਵਾਂ ਦੀ ਪੂਰਤੀ ਲਈ ਜਿਹਨਾਂ ਮੁੱਲਾਂ ਨੂੰ ਅਪਣਾਉਂਦੇ ਸਨ ਸੰਭਵ ਹੈ ਕਿ ਅੱਜ ਉਹ ਵਧੇਰੇ ਹੀ ਨੀਤੀ-ਵਿਰੁੱਧ ਪ੍ਰਤੀਤ ਹੋਣ।

ਹਵਾਲੇ

ਇਸ ਕਹਾਣੀ ਦਾ ਕੇਂਦਰੀ ਕਿਰਦਾਰ ਹਿਕਾਰੋ ਗੇਂਜੀ ਨਾਮੀ ਬਹਾਦੁਰ ਹੈ।

Tags:

ਜਾਪਾਨੀ ਭਾਸ਼ਾਮੂਰਾਸਾਕੀ ਸ਼ੀਕੀਬੂ

🔥 Trending searches on Wiki ਪੰਜਾਬੀ:

ਅਨੁਵਾਦਪੰਜਾਬੀ ਇਕਾਂਗੀ ਦਾ ਇਤਿਹਾਸਨਪੋਲੀਅਨਗੂਗਲ ਕ੍ਰੋਮਆਟਾਲਾਲ ਹਵੇਲੀਬਸੰਤਮਨੀਕਰਣ ਸਾਹਿਬਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਖ਼ਾਲਸਾਗੁਰਬਖ਼ਸ਼ ਸਿੰਘ ਪ੍ਰੀਤਲੜੀਪੁਆਧੀ ਉਪਭਾਸ਼ਾਦਿਨੇਸ਼ ਸ਼ਰਮਾਭਾਰਤ ਵਿਚ ਖੇਤੀਬਾੜੀਕਿਰਿਆਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਬੋਲੇ ਸੋ ਨਿਹਾਲਨਿਰਵੈਰ ਪੰਨੂਕਰਨ ਔਜਲਾਪਿਆਰਖੂਹ21 ਅਕਤੂਬਰਪੰਜਾਬ, ਭਾਰਤ ਦੇ ਜ਼ਿਲ੍ਹੇਉਦਾਰਵਾਦਕਨ੍ਹੱਈਆ ਮਿਸਲਸੁਸ਼ੀਲ ਕੁਮਾਰ ਰਿੰਕੂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਭੌਤਿਕ ਵਿਗਿਆਨਦਸਤਾਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂ ਹਰਿਕ੍ਰਿਸ਼ਨਪੰਜਾਬ ਦੇ ਲੋਕ-ਨਾਚਬਾਲ ਵਿਆਹ1905ਬਿੱਗ ਬੌਸ (ਸੀਜ਼ਨ 8)ਸ਼ਿਵਸੂਰਜੀ ਊਰਜਾਸਵਰਕੌਰਸੇਰਾਨਿੱਕੀ ਕਹਾਣੀਪ੍ਰਾਚੀਨ ਮਿਸਰਪੰਜਾਬ ਦਾ ਇਤਿਹਾਸਅਲਬਰਟ ਆਈਨਸਟਾਈਨਨਛੱਤਰ ਗਿੱਲਸਾਕਾ ਨਨਕਾਣਾ ਸਾਹਿਬਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਭੂਗੋਲ2024 ਵਿੱਚ ਮੌਤਾਂ383ਬਾਬਰਕਰਜ਼ਕਰਨੈਲ ਸਿੰਘ ਈਸੜੂਬਾਬਾ ਬੁੱਢਾ ਜੀਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਮਨੁੱਖੀ ਅੱਖਆਊਟਸਮਾਰਟਗੁਰਦੁਆਰਾ19 ਅਕਤੂਬਰਅਰਸਤੂਪੰਜ ਪਿਆਰੇਬੁੱਲ੍ਹੇ ਸ਼ਾਹ22 ਸਤੰਬਰਨਿਊਕਲੀਅਰ ਭੌਤਿਕ ਵਿਗਿਆਨਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਵਾਰਮਿੱਟੀਬੇਅੰਤ ਸਿੰਘ (ਮੁੱਖ ਮੰਤਰੀ)ਹੋਲੀਪੂਰਨ ਸਿੰਘਅਲੰਕਾਰ ਸੰਪਰਦਾਇਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਫ਼ਰਨਾਮਾ🡆 More