ਖ਼ੁਆਜਾ ਅਬਦੁੱਲਾ ਅਨਸਾਰੀ

ਪੀਰ ਹਰਾਤ ਹਜ਼ਰਤ ਸ਼ੇਖ਼ ਅਬੂ ਇਸਮਾਈਲ ਅਬਦੁੱਲਾ ਹੀਰਾਵੀ ਅਨਸਾਰੀ (1006-1088) 11ਵੀਂ ਸਦੀ ਵਿੱਚ ਹਰਾਤ (ਖ਼ੁਰਾਸਾਨ, ਮੌਜੂਦਾ ਸੂਬਾ ਹਰਾਤ ਅਫ਼ਗ਼ਾਨਿਸਤਾਨ) ਦਾ ਰਹਿਣ ਵਾਲਾ ਫ਼ਾਰਸੀ ਜ਼ਬਾਨ ਦਾ ਮਸ਼ਹੂਰ ਸੂਫ਼ੀ ਸ਼ਾਇਰ ਸੀ। ਆਪ ਪੰਜਵੀਂ ਸਦੀ ਹਿਜਰੀ/ ਗਿਆਰ੍ਹਵੀਂ ਸਦੀ ਈਸਵੀ ਵਿੱਚ ਹਰਾਤ ਦੀ ਇੱਕ ਨਾਦਰ ਸ਼ਖ਼ਸੀਅਤ, ਮੁਫ਼ਸਿੱਰ ਕੁਰਆਨ, ਰਾਵੀ, ਮਨਾਜ਼ਿਰ ਔਰ ਸ਼ੇਖ਼ ਤਰੀਕਤ ਸੀ ਜੋ ਅਰਬੀ ਅਤੇ ਫ਼ਾਰਸੀ ਜ਼ਬਾਨਾਂ ਵਿੱਚ ਆਪਣੀ ਤਕਰੀਰ ਦੀ ਕਲਾ ਅਤੇ ਸ਼ਾਇਰੀ ਦੇ ਸਦਕਾ ਜਾਣਿਆ ਜਾਂਦਾ ਸੀ।

ਖ਼ੁਆਜਾ ਅਬਦੁੱਲਾ ਅਨਸਾਰੀ
ਤਾਜਕਿਸਤਾਨ ਦੀਆਂ ਟਿਕਟਾਂ, 2010
ਫਿਰਕਾਸੁੰਨੀ
ਕਾਨੂੰਨ ਸ਼ਾਸਤਰHanbali
ਦੀਨAthari
ਅੰਦੋਲਨਸੂਫ਼ੀ
Influenced
  • Ibn Qayyim al-Jawziyya

ਜਿੰਦਗੀ

ਖ਼ੁਆਜਾ ਅਬਦੁੱਲਾ ਅਨਸਾਰੀ ਦਾ ਜਨਮ 4 ਮਈ 1006 ਨੂੰ ਹਿਰਾਤ ਦੇ ਕਦੀਮ ਕਿਲਾ ਖਨਦਝ ਵਿੱਚ ਹੋਇਆ। ਉਸ ਦਾ ਬਾਪ ਅੱਬੂ ਮੰਸੂਰ ਇੱਕ ਦੁਕਾਨਦਾਰ ਸੀ ਜੋ ਜਵਾਨੀ ਵਿੱਚ ਕਈ ਸਾਲ ਬਲਖ਼ ਵਿੱਚ ਗੁਜ਼ਾਰ ਚੁੱਕਿਆ ਸੀ। ਅਬਦੁੱਲਾਹ, ਸ਼ੇਖ ਅਬੁਲਹਸਨ ਖ਼ਰਕਾਨੀ ਦਾ ਮੁਰੀਦ ਸੀ ਅਤੇ ਆਪਣੇ ਸ਼ੇਖ ਤੇ ਵਿਸ਼ਵਾਸ ਅਤੇ ਉਸ ਦਾ ਬਹੁਤ ਸਤਿਕਾਰ ਕਰਦਾ ਸੀ ਜਿਵੇਂ ਕ‌ਿ ਉਸ ਨੇ ਬਿਆਨ ਕੀਤਾ ਅਬਦੁੱਲਾਹ ਇੱਕ ਲੁੱਕਿਆ ਹੋਇਆ ਖ਼ਜ਼ਾਨਾ ਸੀ, ਅਤੇ ਇਸ ਦੀ ਕੁੰਜੀ ਅਬੁਲਹਸਨ ਖ਼ਰਕਾਨੀ ਦੇ ਹੱਥਾਂ ਵਿੱਚ ਸੀ।

ਉਹ ਸੁੰਨੀ ਫ਼ਿਕਹ ਹੋਬਲੀ ਦਾ ਪੈਰੌ ਸੀ। ਉਸਦਾ ਤੈਮੂਰੀ ਜ਼ਮਾਨੇ ਵਿੱਚ ਤਾਮੀਰ ਹੋਣ ਵਾਲਾ ਮਜ਼ਾਰ ਮਸ਼ਹੂਰ ਜਿਆਰਤ ਗਾਹ ਹੈ।

ਉਸ ਨੇ ਇਸਲਾਮੀ ਤਸੱਵੁਫ਼ ਅਤੇ ਫ਼ਲਸਫ਼ਾ ਉੱਤੇ ਫਾਰਸੀ ਅਤੇ ਅਰਬੀ ਜ਼ਬਾਨ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਉਸ ਦੀ ਸਭ ਤੋਂ ਮਸ਼ਹੂਰ ਲਿਖਤ ਮੁਨਾਜਾਤ ਨਾਮਾ ਹੈ ਜੋ ਫਾਰਸੀ ਅਦਬ ਦਾ ਸ਼ਾਹਕਾਰ ਮੰਨੀ ਜਾਂਦੀ ਹੈ। ਉਸ ਦੀ ਮੌਤ ਦੇ ਬਾਅਦ ਉਸ ਦੀਆਂ ਲਿਖਤਾਂ ਦੇ ਇਲਾਵਾ ਉਸ ਦੇ ਸ਼ਗਿਰਦਾਂ ਅਤੇ ਦੂਜੇ ਲੋਕਾਂ ਵਲੋਂ ਉਸ ਦੇ ਬਹੁਤ ਸਾਰੇ ਅਕਵਾਲ ਰਿਵਾਇਤ ਹੋਏ ਜੋ ਤਫ਼ਸੀਰ ਮੇਬੋਦੀ, ਕਸ਼ਫ਼ ਅਲਾਸਰਾਰ ਵਿੱਚ ਸ਼ਾਮਿਲ ਕੀਤੇ ਗਏ। ਇਹ ਕੁਰਆਨ-ਏ-ਕਰੀਮ ਦੀ ਕਦੀਮ ਤਰੀਨ ਮੁਕੰਮਲ ਉਹਨਾਂ ਤਫ਼ਸੀਰਾਂ ਵਿੱਚੋਂ ਹੈ ਅਤੇ ਕਈ ਮਰਤਬਾ 10 ਜਿਲਦਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ।

ਉਸ ਨੇ ਇਲਮ ਹਦੀਸ, ਤਾਰੀਖ ਅਤੇ ਇਲਮ ਅਲਨਸਬ ਉੱਤੇ ਮੁਹਾਰਤ ਹਾਸਲ ਕੀਤੀ। ਉਹ ਅਮੀਰ, ਸ਼ਕਤੀਸ਼ਾਲੀ ਅਤੇ ਬਾ-ਅਸਰ ਲੋਕਾਂ ਦੀ ਸੁਹਬਤ ਤੋਂ ਦੂਰ ਰਿਹਾ ਕਰਦਾ ਸੀ। ਉਸ ਦੀ ਮਜਲਿਸ-ਏ-ਬਾਜ਼ ਵਿੱਚ ਸ਼ਮੂਲੀਅਤ ਲਈ ਲੋਕ ਦੂਰ ਦਰਾਜ਼ ਤੋਂ ਆਉਂਦੇ ਸਨ। ਜਦੋਂ ਵੀ ਉਸ ਦੇ ਪੈਰੋਕਾਰ ਉਸ ਨੂੰ ਕੋਈ ਤੋਹਫ਼ਾ ਪੇਸ਼ ਕਰਦੇ ਉਹ ਗਰੀਬਾਂ ਅਤੇ ਜ਼ਰੂਰਤਮੰਦਾਂ ਦੇ ਹਵਾਲੇ ਕਰ ਦਿੱਤਾ ਜਾਂਦਾ।

ਹਿਰਾਤ ਦੇ ਖਵਾਜਾ ਅਬਦੁੱਲਾਹ ਅੰਸਾਰੀ ਦਾ ਸਿਲਸਿਲਾ ਨਸਬ ਨੌਵੀਆਂ ਪੁਸ਼ਤ ਵਿੱਚ ਮਸ਼ਹੂਰ ਸਹਾਬੀ ਹਜ਼ਰਤ ਅੱਬੂ ਅਯੂਬ ਅੰਸਾਰੀ ਰਜ਼ੀ ਅੱਲ੍ਹਾ ਇੰਨਾ ਨਾਲ ਜਾ ਮਿਲਦਾ ਹੈ।

ਫ਼ਾਰਸੀ ਕਿਤਾਬਾਂ

  • ਕਸ਼ਫ਼ ਅਲਾਸਰਾਰ ਓ ਅਦ ਅਲਾਬਰਾਰ
  • ਮਨਾਜਾਤ ਨਾਮਾ
  • ਨਸਾਏਹ
  • ਜ਼ਾਦ ਉਲਾਰ ਫੈਨ
  • ਕਨਜ਼ ਅਲਸਾਲਕੀਨ
  • ਹਫ਼ਤ ਹਿਸਾਰ
  • ਆਲਾ ਨਾਮਾ
  • ਮੁਹੱਬਤ ਨਾਮਾ
  • ਕਲੰਦਰ ਨਾਮਾ
  • ਰਿਸਾਲਾ ਦਿਲ ਓ ਜਾਨ
  • ਰਿਸਾਲਾ ਵਾਰਦਾਤ
  • ਸਦ ਮੈਦਾਨ
  • ਰਿਸਾਲਾ ਮਨਾਕੁੱਬ ਇਮਾਮ ਅਹਿਮਦ ਬਿਨ ਹਨਬਲ

ਅਰਬੀ ਕਿਤਾਬਾਂ

  • ਅਨਵਾਰ ਅਲਤਹਕੀਕ
  • ਜ਼ੀਮ ਅਲਕਲਮ
  • ਮਨਾਜ਼ਿਲ ਅਲਸੀਰੀਨ
  • ਕਿਤਾਬ ਉਲ ਫ਼ਾਰੂਕ
  • ਕਿਤਾਬ ਅਲਾਰਬਈਨ

ਹਵਾਲੇ

Tags:

ਖ਼ੁਆਜਾ ਅਬਦੁੱਲਾ ਅਨਸਾਰੀ ਜਿੰਦਗੀਖ਼ੁਆਜਾ ਅਬਦੁੱਲਾ ਅਨਸਾਰੀ ਫ਼ਾਰਸੀ ਕਿਤਾਬਾਂਖ਼ੁਆਜਾ ਅਬਦੁੱਲਾ ਅਨਸਾਰੀ ਅਰਬੀ ਕਿਤਾਬਾਂਖ਼ੁਆਜਾ ਅਬਦੁੱਲਾ ਅਨਸਾਰੀ ਹਵਾਲੇਖ਼ੁਆਜਾ ਅਬਦੁੱਲਾ ਅਨਸਾਰੀਫ਼ਾਰਸੀ ਜ਼ਬਾਨ

🔥 Trending searches on Wiki ਪੰਜਾਬੀ:

ਸੂਰਜੀ ਊਰਜਾਆਟਾਬੇਬੇ ਨਾਨਕੀਪਰਮਾ ਫੁੱਟਬਾਲ ਕਲੱਬਗੁਰੂ ਨਾਨਕ ਜੀ ਗੁਰਪੁਰਬਕੌਮਪ੍ਰਸਤੀਬਾਬਾ ਗੁਰਦਿੱਤ ਸਿੰਘਪੰਜਾਬੀ ਟੋਟਮ ਪ੍ਰਬੰਧਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜਾਬੀ ਨਾਵਲਗੋਰਖਨਾਥਗੱਤਕਾਸਰਬੱਤ ਦਾ ਭਲਾਭਾਸ਼ਾ ਵਿਗਿਆਨ ਦਾ ਇਤਿਹਾਸਅਨੀਮੀਆਫ਼ੇਸਬੁੱਕਰਾਜਾ ਪੋਰਸਸਰਗੁਣ ਮਹਿਤਾਕਰਨਾਟਕ ਪ੍ਰੀਮੀਅਰ ਲੀਗਮੱਸਾ ਰੰਘੜਜਾਤਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪੰਜਾਬ ਦੇ ਮੇਲੇ ਅਤੇ ਤਿਓੁਹਾਰ1911ਸਵਰ ਅਤੇ ਲਗਾਂ ਮਾਤਰਾਵਾਂਮਨਬੜੂ ਸਾਹਿਬਪੁਰਾਣਾ ਹਵਾਨਾਵਿਸਾਖੀਰੂਪਵਾਦ (ਸਾਹਿਤ)ਨਾਟੋ ਦੇ ਮੈਂਬਰ ਦੇਸ਼ਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਅਜੀਤ ਕੌਰਬਾਸਕਟਬਾਲਰੇਖਾ ਚਿੱਤਰਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਹਾਰੂਕੀ ਮੁਰਾਕਾਮੀਰਣਜੀਤ ਸਿੰਘ19 ਅਕਤੂਬਰਪੰਜਾਬ ਦੀ ਕਬੱਡੀਰਾਜਨੀਤੀਵਾਨਮੀਂਹਰੋਮਨ ਗਣਤੰਤਰਮੁਨਾਜਾਤ-ਏ-ਬਾਮਦਾਦੀਜਿੰਦ ਕੌਰਮੇਰਾ ਦਾਗ਼ਿਸਤਾਨਪੰਜਾਬੀ ਵਿਆਕਰਨਜਾਮੀਆ ਮਿਲੀਆ ਇਸਲਾਮੀਆਗੁਰੂ ਗਰੰਥ ਸਾਹਿਬ ਦੇ ਲੇਖਕਕੁਲਵੰਤ ਸਿੰਘ ਵਿਰਕਅਧਿਆਪਕਭਾਈ ਬਚਿੱਤਰ ਸਿੰਘਯੂਰਪੀ ਸੰਘਸਟਾਕਹੋਮਸਦਾਮ ਹੁਸੈਨਪਦਮਾਸਨਨਿਊ ਮੂਨ (ਨਾਵਲ)26 ਅਪ੍ਰੈਲਸਾਨੀਆ ਮਲਹੋਤਰਾਮੌਤ ਦੀਆਂ ਰਸਮਾਂਰਾਜਨੀਤੀ ਵਿਗਿਆਨਗੁਰਦੁਆਰਾ ਡੇਹਰਾ ਸਾਹਿਬਸੰਵਿਧਾਨਕ ਸੋਧਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਭਗਤ ਧੰਨਾ ਜੀਪੰਜਾਬੀ ਭਾਸ਼ਾ ਅਤੇ ਪੰਜਾਬੀਅਤਮਲਵਈ10 ਦਸੰਬਰਦਲੀਪ ਕੌਰ ਟਿਵਾਣਾਅਮਰੀਕਾ🡆 More