ਸੰਗੀਤਕਾਰ ਜ਼ਾਕਿਰ ਹੁਸੈਨ

ਜ਼ਾਕਿਰ ਹੁਸੈਨ (ਹਿੰਦੀ: ज़ाकिर हुसैन, ਉਰਦੂ: ذاکِر حسین), (ਜਨਮ 9 ਮਾਰਚ 1951), ਭਾਰਤ ਦੇ ਸਭ ਤੋਂ ਪ੍ਰਸਿੱਧ ਤਬਲਾ ਵਾਦਕ ਹਨ। ਉਨ੍ਹਾਂ ਨੇ ਅਨੇਕਾਂ ਫਿਲਮਾਂ ਵਿੱਚ ਸੰਗੀਤ ਨਿਰਦੇਸ਼ਨ ਦੀ ਭੂਮਿਕਾ ਵੀ ਨਿਭਾਈ ਹੈ। ਉਹ ਤਬਲਾ ਵਾਦਕ ਅੱਲਾ ਰੱਖਾ ਦੇ ਬੇਟੇ ਹਨ। ਜਾਕਿਰ ਹੁਸੈਨ ਨੂੰ 2002 ਵਿੱਚ ਭਾਰਤ ਸਰਕਾਰ ਦੁਆਰਾ ਕਲਾ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਜ਼ਾਕਿਰ ਹੁਸੈਨ
ਜ਼ਾਕਿਰ ਹੁਸੈਨ ਕੋਣਾਰਕ ਨਾਟ ਮੰਡਪ, ਓਡੀਸ਼ਾ, ਭਾਰਤ 2012
ਜ਼ਾਕਿਰ ਹੁਸੈਨ ਕੋਣਾਰਕ ਨਾਟ ਮੰਡਪ, ਓਡੀਸ਼ਾ, ਭਾਰਤ 2012
ਜਾਣਕਾਰੀ
ਜਨਮ(1951-03-09)9 ਮਾਰਚ 1951
ਮੂਲਮੁੰਬਈ, ਮਹਾਰਾਸ਼ਟਰ, ਭਾਰਤ
ਵੰਨਗੀ(ਆਂ)ਹਿੰਦੁਸਤਾਨੀ ਕਲਾਸੀਕਲ ਸੰਗੀਤ, jazz fusion, world music
ਕਿੱਤਾਤਬਲਾ Maestro
ਸਾਜ਼ਤਬਲਾ
ਸਾਲ ਸਰਗਰਮ1963–ਹੁਣ ਤੱਕ
ਲੇਬਲHMV
ਵੈਂਬਸਾਈਟwww.zakirhussain.com

ਜੀਵਨ ਜਾਣ ਪਛਾਣ

ਜ਼ਾਕਿਰ ਹੁਸੈਨ ਦਾ ਬਚਪਨ ਮੁੰਬਈ ਵਿੱਚ ਹੀ ਗੁਜ਼ਰਿਆ। 12 ਸਾਲ ਦੀ ਉਮਰ ਤੋਂ ਹੀ ਜ਼ਾਕਿਰ ਹੁਸੈਨ ਨੇ ਸੰਗੀਤ ਦੀ ਦੁਨੀਆ ਵਿੱਚ ਆਪਣੇ ਤਬਲੇ ਦੀ ਆਵਾਜ਼ ਨੂੰ ਬਖੇਰਨਾ ਸ਼ੁਰੂ ਕਰ ਦਿੱਤਾ ਸੀ। ਸੇਂਟ ਮਾਈਕਲ ਸਕੂਲ ਮਹਿਮ ਤੋਂ ਪੜ੍ਹਾਈ ਪੂਰੀ ਕਰਨ ਉੱਪਰੰਤ ਜ਼ਾਕਿਰ ਹੁਸੈਨ ਨੇ ਸੇਂਟ ਜ਼ੇਵੀਅਰਜ਼ ਮੁੰਬਈ ਤੋਂ ਗ੍ਰੈਜੁਏਸ਼ਨ ਕੀਤੀ ਅਤੇ ਫਿਰ ਕਲਾ ਦੇ ਖੇਤਰ ਵਿੱਚ ਆਪਣੇ ਆਪ ਨੂੰ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ। 1973 ਵਿੱਚ ਉਨ੍ਹਾਂ ਦਾ ਪਹਿਲਾ ਐਲਬਮ ਲਿਵਿੰਗ ਇਨ ਦ ਮੈਟੀਰੀਅਲ ਵਰਲਡ ਆਇਆ ਸੀ। ਉਸ ਦੇ ਬਾਅਦ ਤਾਂ ਜਿਵੇਂ ਜ਼ਾਕਿਰ ਹੁਸੈਨ ਨੇ ਠਾਨ ਲਿਆ ਕਿ ਆਪਣੇ ਤਬਲੇ ਦੀ ਆਵਾਜ਼ ਨੂੰ ਦੁਨੀਆ ਭਰ ਵਿੱਚ ਬਿਖੇਰਨਾ ਹੈ। 1973 ਤੋਂ ਲੈ ਕੇ 2007 ਤੱਕ ਜਾਕਿਰ ਹੁਸੈਨ ਵੱਖ ਵੱਖ ਅੰਤਰਰਾਸ਼ਟਰੀ ਸਮਾਰੋਹਾਂ ਅਤੇ ਐਲਬਮਾਂ ਵਿੱਚ ਆਪਣੇ ਤਬਲੇ ਦਾ ਦਮ ਦਿਖਾਂਦੇ ਰਹੇ। ਜਾਕਿਰ ਹੁਸੈਨ ਭਾਰਤ ਵਿੱਚ ਤਾਂ ਬਹੁਤ ਹੀ ਪ੍ਰਸਿੱਧ ਹਨ ਹੀ ਨਾਲ ਹੀ ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਓਨੇ ਹੀ ਲੋਕਪਸੰਦ ਹਨ। ਜ਼ਾਕਿਰ ਹੁਸੈਨ ਨੇ ਭਾਰਤੀ ਸੰਗੀਤ ਨੂੰ ਸੋਲੋ ਤਬਲਾ ਵਾਦਨ, ਤਾਲ ਸੰਗਤ, ਸਹਿ ਵਾਦਨ, ਤਾਲ ਕਚਿਹਰੀ ਤੇ ਸੰਗੀਤ ਫਿਊਜ਼ਨ ਨੂੰ ਨਵੇਂ ਅਰਥ ਦਿੱਤੇ ਹਨ। ਤਬਲਾ ਵਾਦਨ ਨੂੰ ਕਿਸੇ ਇੱਕ ਘਰਾਣੇ ਦੀ ਹੱਦ ਵਿੱਚ ਬੰਨ੍ਹਣ ਦੀ ਥਾਂ ਉਸ ਨੇ ਹਰ ਘਰਾਣੇ ਦੇ ਚੰਗੇ ਗੁਣ ਗ੍ਰਹਿਣ ਕਰਦਿਆਂ ਤਬਲਾ ਵਾਦਨ ਦੀ ਭਾਰਤੀ ਰਵਾਇਤ ਨੂੰ ਅਮੀਰ ਬਣਾਉਣ ਵੱਲ ਵਧੇਰੇ ਧਿਆਨ ਦਿੱਤਾ ਹੈ।

ਸਨਮਾਨ ਅਤੇ ਇਨਾਮ

  • 1988 ਵਿੱਚ ਪਦਮ ਸ਼੍ਰੀ ਦਾ ਇਨਾਮ (ਉਦੋਂ ਉਹ ਸਿਰਫ਼ 37 ਸਾਲ ਦੇ ਸਨ ਅਤੇ ਇਸ ਉਮਰ ਵਿੱਚ ਇਹ ਇਨਾਮ ਪਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਵੀ ਸਨ।)
  • ਅਪਰੈਲ 1991 ਵਿੱਚ ਸੰਗੀਤ ਨਾਟਕ ਅਕੈਡਮੀ ਐਵਾਰਡ
  • 1999 ਵਿੱਚ ਯੁਨਾਈਟਿਡ ਸਟੇਟਸ ਦੇ ਵੱਡਾ ਸਨਮਾਨ `ਨੈਸ਼ਨਲ ਹੈਰੀਟੇਜ਼ ਫੈਲੋਸ਼ਿਪ`
  • 2002 ਵਿੱਚ ਸੰਗੀਤ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਪਦਮ ਭੂਸ਼ਣ
  • 1992 ਅਤੇ 2009 ਵਿੱਚ ਸੰਗੀਤ ਦਾ ਸਭ ਤੋਂ ਪ੍ਰਤਿਸ਼ਠਿਤ ਇਨਾਮ ਗਰੈਮੀ ਅਵਾਰਡ

Tags:

ਉਰਦੂਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਬਘੇਲ ਸਿੰਘਗੁਰੂ ਤੇਗ ਬਹਾਦਰਪੰਜਾਬੀ ਭਾਸ਼ਾਸ਼ਾਹ ਹੁਸੈਨਭਾਰਤ ਰਤਨਪੰਜਾਬੀ ਲੋਕ ਕਾਵਿਕੌਰ (ਨਾਮ)ਸਹਰ ਅੰਸਾਰੀਪੰਜਾਬੀ ਨਾਵਲਭਗਤ ਪੂਰਨ ਸਿੰਘਹਰੀ ਸਿੰਘ ਨਲੂਆਅਕਾਲੀ ਫੂਲਾ ਸਿੰਘਪੰਜਾਬੀ ਸਵੈ ਜੀਵਨੀ6 ਅਗਸਤਪਾਸ਼ਖੇਡ1844ਸਕੂਲ ਮੈਗਜ਼ੀਨਪੰਜਾਬ ਦੇ ਜ਼ਿਲ੍ਹੇਪੁਆਧੀ ਉਪਭਾਸ਼ਾਯੂਟਿਊਬ1945ਜ਼ੋਰਾਵਰ ਸਿੰਘ ਕਹਲੂਰੀਆ2008ਪ੍ਰਤਿਮਾ ਬੰਦੋਪਾਧਿਆਏਸੂਰਜੀ ਊਰਜਾਸਿੱਖ ਇਤਿਹਾਸਕੁਦਰਤੀ ਤਬਾਹੀਗੁਰਨਾਮ ਭੁੱਲਰਮਾਝੀ1992ਰਬਿੰਦਰਨਾਥ ਟੈਗੋਰਜਿਮਨਾਸਟਿਕਚੰਡੀ ਦੀ ਵਾਰਮਨਮੋਹਨ ਸਿੰਘਕੋਸ਼ਕਾਰੀਪ੍ਰੀਖਿਆ (ਮੁਲਾਂਕਣ)ਦਲੀਪ ਸਿੰਘਪੰਜਾਬੀ ਲੋਕ ਕਲਾਵਾਂਗੁਰੂ ਨਾਨਕਸੁਖਮਨੀ ਸਾਹਿਬਊਸ਼ਾ ਠਾਕੁਰਚੇਤਭਾਰਤੀ ਸੰਵਿਧਾਨਸ਼ਹਿਰੀਕਰਨਜੂਲੀਅਸ ਸੀਜ਼ਰਸਿੱਖਣਾਅਹਿਮਦ ਸ਼ਾਹ ਅਬਦਾਲੀਨਾਵਲਅਨੁਵਾਦਤ੍ਰਿਨਾ ਸਾਹਾਬਾਵਾ ਬਲਵੰਤਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਜਥੇਦਾਰ ਬਾਬਾ ਹਨੂਮਾਨ ਸਿੰਘਪ੍ਰਤੀ ਵਿਅਕਤੀ ਆਮਦਨਰਾਮਪਰਵਾਸੀ ਪੰਜਾਬੀ ਨਾਵਲਕੀਰਤਨ ਸੋਹਿਲਾਓਮ ਪ੍ਰਕਾਸ਼ ਗਾਸੋਗੁਰੂ ਗੋਬਿੰਦ ਸਿੰਘ ਮਾਰਗਪੂਰਨ ਸਿੰਘਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਰਾਜ ਸਭਾਈਸ਼ਵਰ ਚੰਦਰ ਨੰਦਾਧਰਤੀ ਦਾ ਵਾਯੂਮੰਡਲਸ਼ਿਵ ਕੁਮਾਰ ਬਟਾਲਵੀਫੁਲਵਾੜੀ (ਰਸਾਲਾ)ਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਹੋਲੀਭਾਰਤ ਦੀਆਂ ਭਾਸ਼ਾਵਾਂਬਿਲੀ ਆਇਲਿਸ਼ਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਪੰਜਾਬ ਦੀਆਂ ਵਿਰਾਸਤੀ ਖੇਡਾਂ🡆 More