ਇੰਦਰਬੀਰ ਸਿੰਘ ਨਿੱਜਰ: ਪੰਜਾਬ, ਭਾਰਤ ਦਾ ਸਿਆਸਤਦਾਨ

ਇੰਦਰਬੀਰ ਸਿੰਘ ਨਿੱਝਰ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹੈ। ਉਹ ਚੀਫ਼ ਖਾਲਸਾ ਦੀਵਾਨ ਦਾ ਮੌਜੂਦਾ ਪ੍ਰਧਾਨ ਵੀ ਹੈ। ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ।

ਇੰਦਰਬੀਰ ਸਿੰਘ ਨਿੱਜਰ
Inderbir Singh Nijjar.jpg
2022 ਵਿੱਚ ਇੰਦਰਬੀਰ ਸਿੰਘ ਨਿੱਜਰ
ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਵਜ਼ੀਰ
ਮੰਤਰੀ ਮੰਡਲਪੰਜਾਬ ਸਰਕਾਰ
ਮੁੱਖ ਮੰਤਰੀਭਗਵੰਤ ਮਾਨ
ਵਜ਼ਾਰਤ ਤੇ ਵਿਭਾਗ
  • ਸਥਾਨਕ ਸਰਕਾਰਾਂ
  • ਭੂਮੀ ਤੇ ਜਲ ਸੰਰਖਸ਼ਣ
  • ਪ੍ਰਸ਼ਾਸਨਕ ਸੁਧਾਰ
  • ਸੰਸਦੀ ਮਾਮਲੇ
ਐਮ ਐਲ ਏ, ਭਾਰਤੀ ਪੰਜਾਬ
ਦਫ਼ਤਰ ਸੰਭਾਲਿਆ
2022
ਤੋਂ ਪਹਿਲਾਂਇੰਦਰਬੀਰ ਸਿੰਘ ਬੁਲਾਰੀਆ
ਹਲਕਾਅੰਮ੍ਰਿਤਸਰ ਦੱਖਣੀ
ਬਹੁਮਤਆਮ ਆਦਮੀ ਪਾਰਟੀ
ਪ੍ਰਧਾਨ ਚੀਫ ਖਾਲਸਾ ਦੀਵਾਨ
ਦਫ਼ਤਰ ਸੰਭਾਲਿਆ
10 ਮਈ 2022
ਨਿੱਜੀ ਜਾਣਕਾਰੀ
ਸਿਆਸੀ ਪਾਰਟੀਆਮ ਆਦਮੀ ਪਾਰਟੀ
ਸਿੱਖਿਆਪੋਸਟ ਗ੍ਰੈਜੂਏਟ
ਕਿੱਤਾਸਿਆਸਤਦਾਨ
ਪੇਸ਼ਾਡਾਕਟਰ(MD)

ਮੁਢਲੀ ਜ਼ਿੰਦਗੀ

ਡਾ ਨਿੱਝਰ ਅਜਨਾਲੇ ਵਿਖੇ ਸੰਨ 1956 ਵਿੱਚ ਪੈਦਾ ਹੋਏ। ਉਸ ਨੇ ਆਪਣਾ ਬਚਪਨ ਆਪਣੇ ਪਿਤਾ ਦਰਸ਼ਨ ਸਿੰਘ ਦੀ ਭੈਣ ਅਤੇ ਉਸਦੇ ਪਤੀ ਨਾਲ ਬਿਤਾਇਆ, ਜੋ ਕਿ ਫੌਜ ਵਿੱਚ ਸਨ।

ਉਸਦੇ ਪਿਤਾ ਇੱਕ ਵਿਗਿਆਨ ਗ੍ਰੈਜੂਏਟ ਤੇ ਪੇਸ਼ੇ ਤੋਂ ਕਿਸਾਨ ਸਨ।

ਸੈਕੰਡਰੀ ਸਕੂਲ ਤੱਕ ਉਸ ਨੇ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਪੜ੍ਹਾਈ ਕੀਤੀ।

ਡਾਕਟਰੀ ਪੇਸ਼ਾ

ਜੰਮੂ ਕਸ਼ਮੀਰ ਯੂਨੀਵਰਸਿਟੀ ਤੋੰ 1980 ਵਿੱਚ ਐਮ ਬੀ ਬੀ ਐਸ ਡਿਗਰੀ ਹਾਸਲ ਕਰਨ ਉਪਰੰਤ ਉਸਨੇ 1988 ਵਿੱਚ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਆਪਣੀ ਮਾਸਟਰ ਡਿਗਰੀ (ਰੇਡੀਓਡਾਇਗਨੋਸਿਸ) ਪੂਰੀ ਕੀਤੀ।ਅੰਮ੍ਰਿਤਸਰ ਵਿੱਚ ਉਹ ਆਪਣਾ ਡਾਇਗਨੋਸਟਿਕ ਸੈਂਟਰ ਚਲਾ ਰਹੇ ਸਨ।

ਵਿਧਾਨ ਸਭਾ ਦੇ ਮੈਂਬਰ

2017 ਵਿੱਚ ਉਸ ਨੇ ਪਹਿਲੀ ਵਿਧਾਨ ਸਭਾ ਚੋਣ ਲੜੀ ਪਰ ਹਾਰ ਗਏ।

2022 ਦੀਆਂ ਚੋਣਾਂ ਵਿੱਚ ਉਸ ਨੇ ਅੰਮ੍ਰਿਤਸਰ ਦੱਖਣੀ ਤੌਂ ਅਕਾਲੀ ਦਲ ਉਮੀਦਵਾਰ ਤਲਬੀਰ ਸਿੰਘ ਨੂੰ 27503 ਵੋਟਾਂ ਦੇ ਫਰਕ ਨਾਲ ਹਰਾਇਆ। ਇਸੇ ਹਲਕਾ ਵਿੱਚ ਇੰਦਰਬੀਰ ਸਿੰਘ ਬੁਲਾਰੀਆ ਕੋਲੋਂ ਉਹ 2017 ਵਿੱਚ ਹਾਰ ਗਏ ਸਨ ਪਰ ਇਸ ਵਾਰ ਉਸ ਨੂੰ ਬੁਰੀ ਤਰਾਂ ਹਰਾ ਕੇ , ਜੋ ਤੀਸਰੇ ਸਥਾਨ ਤੇ ਰਿਹਾ , ਵਿਧਾਨ ਸਭਾ ਦੇ ਮੈਂਬਰ ਚੁਣੇ ਗਏ।

ਪਰੋਟੈਮ ਸਪੀਕਰ

ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿੱਚ ਮਜ਼ਬੂਤ 79% ਬਹੁਮਤ ਹਾਸਲ ਕੀਤਾ। ਸੰਸਦ ਮੈਂਬਰ ਭਗਵੰਤ ਮਾਨ ਨੇ 16 ਮਾਰਚ 2022 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ।ਨਿੱਝਰ ਨੂੰ 16ਵੀਂ ਪੰਜਾਬ ਵਿਧਾਨ ਸਭਾ ਦਾ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ।

ਕੈਬਨਿਟ ਮੰਤਰੀ

5 ਜੁਲਾਈ ਨੂੰ, ਭਗਵੰਤ ਮਾਨ ਨੇ ਪੰਜਾਬ ਰਾਜ ਸਰਕਾਰ ਦੇ ਵਿਭਾਗਾਂ ਵਿੱਚ ਪੰਜ ਨਵੇਂ ਮੰਤਰੀਆਂ ਦੇ ਨਾਲ ਆਪਣੇ ਮੰਤਰੀ ਮੰਡਲ ਦੇ ਵਿਸਥਾਰ ਦਾ ਐਲਾਨ ਕੀਤਾ। ਇੰਦਰਬੀਰ ਸਿੰਘ ਨਿੱਝਰ ਸ਼ਾਮਲ ਕੀਤੇ ਗਏ ਮੰਤਰੀਆਂ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਹੇਠਲੇ ਵਿਭਾਗਾਂ ਦਾ ਚਾਰਜ ਦਿੱਤਾ ਗਿਆ :

ਸਥਾਨਕ ਸਰਕਾਰ

ਸੰਸਦੀ ਮਾਮਲੇ

ਜ਼ਮੀਨ ਅਤੇ ਪਾਣੀ ਦੀ ਸੰਭਾਲ

ਪ੍ਰਸ਼ਾਸਨਿਕ ਸੁਧਾਰ

ਹਵਾਲੇ

Tags:

ਇੰਦਰਬੀਰ ਸਿੰਘ ਨਿੱਜਰ ਮੁਢਲੀ ਜ਼ਿੰਦਗੀਇੰਦਰਬੀਰ ਸਿੰਘ ਨਿੱਜਰ ਡਾਕਟਰੀ ਪੇਸ਼ਾਇੰਦਰਬੀਰ ਸਿੰਘ ਨਿੱਜਰ ਵਿਧਾਨ ਸਭਾ ਦੇ ਮੈਂਬਰਇੰਦਰਬੀਰ ਸਿੰਘ ਨਿੱਜਰ ਪਰੋਟੈਮ ਸਪੀਕਰਇੰਦਰਬੀਰ ਸਿੰਘ ਨਿੱਜਰ ਕੈਬਨਿਟ ਮੰਤਰੀਇੰਦਰਬੀਰ ਸਿੰਘ ਨਿੱਜਰ ਹਵਾਲੇਇੰਦਰਬੀਰ ਸਿੰਘ ਨਿੱਜਰ

🔥 Trending searches on Wiki ਪੰਜਾਬੀ:

ਸਵਰਵਾਲੀਬਾਲਪੰਜਾਬੀ ਵਾਰ ਕਾਵਿ ਦਾ ਇਤਿਹਾਸਪ੍ਰਿਅੰਕਾ ਚੋਪੜਾਚੰਡੀ ਦੀ ਵਾਰਭੁਚਾਲਮਾਤਾ ਸੁੰਦਰੀਪ੍ਰੇਮ ਪ੍ਰਕਾਸ਼ਸੰਯੁਕਤ ਰਾਜ ਦਾ ਰਾਸ਼ਟਰਪਤੀਪਾਕਿਸਤਾਨਫੁੱਟਬਾਲਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਵਾਹਿਗੁਰੂਹਾੜੀ ਦੀ ਫ਼ਸਲਅੰਜੁਨਾਲੀ ਸ਼ੈਂਗਯਿਨਲੋਕ ਸਭਾਪੰਜਾਬੀ ਲੋਕ ਖੇਡਾਂਰਾਮਕੁਮਾਰ ਰਾਮਾਨਾਥਨਈਸ਼ਵਰ ਚੰਦਰ ਨੰਦਾਪੰਜਾਬੀ ਕੱਪੜੇਫ਼ੇਸਬੁੱਕਪੁਆਧਵਿਗਿਆਨ ਦਾ ਇਤਿਹਾਸਹਨੇਰ ਪਦਾਰਥਕ੍ਰਿਸਟੋਫ਼ਰ ਕੋਲੰਬਸਅੱਲ੍ਹਾ ਯਾਰ ਖ਼ਾਂ ਜੋਗੀਕੁਲਵੰਤ ਸਿੰਘ ਵਿਰਕਸਾਈਬਰ ਅਪਰਾਧਜੋ ਬਾਈਡਨਸਿੱਖਗ੍ਰਹਿ1912ਦ ਸਿਮਪਸਨਸਸਾਊਦੀ ਅਰਬ10 ਅਗਸਤਜਲੰਧਰਸੈਂਸਰਪੋਲੈਂਡਹਰਿਮੰਦਰ ਸਾਹਿਬਖੀਰੀ ਲੋਕ ਸਭਾ ਹਲਕਾਰਣਜੀਤ ਸਿੰਘ ਕੁੱਕੀ ਗਿੱਲਪੁਨਾਤਿਲ ਕੁੰਣਾਬਦੁੱਲਾਭਾਈ ਵੀਰ ਸਿੰਘਗਲਾਪਾਗੋਸ ਦੀਪ ਸਮੂਹਸਾਹਿਤ29 ਸਤੰਬਰ27 ਮਾਰਚਬਹੁਲੀਅਰੀਫ਼ ਦੀ ਜੰਨਤਨਰਾਇਣ ਸਿੰਘ ਲਹੁਕੇਵਿਆਨਾਗਵਰੀਲੋ ਪ੍ਰਿੰਸਿਪਵਿੰਟਰ ਵਾਰਪੰਜ ਪਿਆਰੇਵੀਅਤਨਾਮਗੁਰੂ ਗ੍ਰੰਥ ਸਾਹਿਬ੧੯੨੦ਇਲੀਅਸ ਕੈਨੇਟੀਈਸਟਰਵਾਰਿਸ ਸ਼ਾਹਜਾਹਨ ਨੇਪੀਅਰਉਕਾਈ ਡੈਮਕੋਰੋਨਾਵਾਇਰਸਕਰਨੈਲ ਸਿੰਘ ਈਸੜੂਅਕਬਰਪੁਰ ਲੋਕ ਸਭਾ ਹਲਕਾ4 ਅਗਸਤਜਨੇਊ ਰੋਗਕਰਤਾਰ ਸਿੰਘ ਦੁੱਗਲਗੁਰੂ ਨਾਨਕ ਜੀ ਗੁਰਪੁਰਬਪੇ (ਸਿਰਿਲਿਕ)ਗੂਗਲ🡆 More