ਆਧੁਨਿਕ ਪੰਜਾਬੀ ਸਾਹਿਤ

ਆਧੁਨਿਕ ਪੰਜਾਬੀ ਸਾਹਿਤ ਦਾ ਅਰੰਭ 19ਵੀਂ ਸਦੀ ਦੇ ਦੂਜੇ ਅੱਧ ਤੋਂ ਮੰਨਿਆ ਜਾਂਦਾ ਹੈ। ਅੰਗਰੇਜ਼ੀ ਰਾਜ ਸਮੇਂ ਭਾਰਤੀ ਸਮਾਜ ਵਿੱਚ ਪੱਛਮੀ ਪ੍ਰਭਾਵ ਅਧੀਨ ਬਦਲਾਅ ਆਉਣਾ ਸ਼ੁਰੂ ਹੋਇਆ। ਇਸੇ ਤਰਾਂ ਦਾ ਪ੍ਰਭਾਵ ਸਾਹਿਤ 'ਤੇ ਵੀ ਪਿਆ। ਪੰਜਾਬੀ ਸਾਹਿਤ ਵਿੱਚ ਨਵੇਂ ਵਿਚਾਰ ਅਤੇ ਨਵੇਂ ਸਾਹਿਤ ਰੂਪਾਂ ਦਾ ਪਰਵੇਸ਼ ਹੋਣ ਲੱਗਾ। ਜਿੱਥੇ ਇਸ ਦਾ ਪ੍ਰਭਾਵ ਕਾਵਿ 'ਤੇ ਪਿਆ ਉੱਥੇ ਹੀ ਸਾਹਿਤ ਨੂੰ ਕਈ ਨਵੀਆਂ ਵਿਧਾਵਾਂ ਨਾਵਲ, ਨਾਟਕ, ਨਿਬੰਧ, ਆਦਿ ਮਿਲੀਆਂ।

ਅਰੰਭ

ਮੁਢਲੇ ਦੌਰ ਵਿੱਚ ਕਵਿਤਾ, ਨਾਵਲ, ਨਾਟਕ ਤੇ ਵਾਰਤਕ ਅੰਦਰ ਕੁਝ ਗਿਣੀਆਂ ਚੁਣੀਆਂ ਰਚਨਾਵਾਂ ਸਾਹਮਣੇ ਆਉਂਦੀਆਂ ਹਨ। ਵਾਰਤਕ ਵਿੱਚ ਸ਼ਰਧਾ ਰਾਮ ਫਿਲੌਰੀ ਦੀ ਪੰਜਾਬੀ ਬਾਤ-ਚੀਤ ਨਾਵਲ ਵਿੱਚ ਭਾਈ ਵੀਰ ਸਿੰਘ ਦੇ ਕੰਮ ਸੁੰਦਰੀ,ਬਿਜੈ ਸਿੰਘ,ਸੁਖਵੰਤ ਕੌਰ ਵਰਗੀਆਂ ਰਚਨਾਵਾਂ ਵਰਨਣਯੋਗ ਹਨ।

ਵਿਕਾਸ

20ਵੀਂ ਸਦੀ ਵਿੱਚ ਪੰਜਾਬੀ ਸਾਹਿਤ ਦੇ ਭਿੰਨ-ਭਿੰਨ ਖੇਤਰ ਵਿਕਾਸ ਕਰਨ ਲੱਗੇ।

ਕਵਿਤਾ

ਆਧੁਨਿਕ ਪੰਜਾਬੀ ਕਵਿਤਾ ਦੀ ਸ਼ੁਰੂਆਤ ਭਾਈ ਵੀਰ ਸਿੰਘ,ਧਨੀਰਾਮ ਚਾਤ੍ਰਿਕ,ਪਰੋ ਪੂਰਨ ਸਿੰਘ, ਆਦਿ ਦੀਆਂ ਕਿਰਤਾਂ ਨਾਲ ਹੁੰਦੀ ਹੈ। ਇਸ ਕਾਲ ਦੀ ਪੰਜਾਬੀ ਕਵਿਤਾ ਉੱਪਰ ਪ੍ਰਕ੍ਰਿਤੀਵਾਦ, ਰੋਮਾਂਸਵਾਦ ਅਤੇ ਰਹੱਸਵਾਦ ਦਾ ਪ੍ਰਭਾਵ ਸਾਫ਼ ਦੇਖਿਆ ਜਾਂਦਾ ਹੈ। ਭਾਈ ਵੀਰ ਸਿੰਘ ਦੀ ਕਵਿਤਾ ਗੁਰਮਤਿ ਰੱਹਸਵਾਦ ਨੂੰ ਪੇਸ਼ ਕਰਦੀ ਹੈ। ਪੂਰਨ ਸਿੰਘ ਨੇ ਜਿੱਥੇ ਵਿਸ਼ਾ ਪੱਖ ਤੋਂ ਅਧਿਆਤਮਕ ਅਤੇ ਪ੍ਰਕ੍ਰਿਤੀਵਾਦ ਦਾ ਪ੍ਰਭਾਵ ਕਬੂਲਿਆ, ਉੱਥੇ ਛੰਦ ਮੁਕਤ ਕਵਿਤਾ ਦਾ ਮੁੱਢ ਬੰਨ ਕੇ ਆਧੁਨਿਕ ਕਵਿਤਾ ਦੀ ਅਦਾ ਨੂੰ ਨਵੀਂ ਦਿਸ਼ਾ ਵੀ ਦਿੱਤੀ। 1935 ਤੋਂ ਬਾਅਦ ਪੰਜਾਬੀ ਕਵਿਤਾ ਦਾ ਵਿਸ਼ਾ ਪ੍ਰਗਤੀਵਾਦੀ ਵਿਚਾਰਾਂ ਦਾ ਧਾਰਨੀ ਬਣ ਗਿਆl ਮੋਹਨ ਸਿੰਘ,ਬਾਵਾ ਬਲਵੰਤ, ਅਮ੍ਰਿਤਾ ਪ੍ਰੀਤਮ,ਸੰਤੋਖ ਸਿੰਘ ਧੀਰ ਨੇ ਪ੍ਰਗਤੀਵਾਦੀ ਪੰਜਾਬੀ ਕਵਿਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਮਾਜਵਾਦ,ਨਾਰੀਵਾਦ,ਮਜ਼ਦੂਰ ਪੰਜਾਬੀ ਕਵਿਤਾ ਦੇ ਪ੍ਰਮੁੱਖ ਸਰੋਕਾਰ ਬਣ ਗਏ।20ਵੀਂ ਸਦੀ ਦੇ ਦੂਜੇ ਅੱਧ ਵਿੱਚ ਜਾ ਕੇ ਪੰਜਾਬੀ ਕਵਿਤਾ ਨਵ-ਰਹੱਸਵਾਦ, ਸੁਹਜਵਾਦ,ਨਕਸਲ ਜੁਝਾਰਵਾਦੀ ਝੁਕਾਅ ਅਧੀਨ ਪੰਜਾਬ ਸੰਕਟ,ਦਲਿਤ, ਪ੍ਰਵਾਸੀ ਅਤੇ ਆਧੁਨਿਕਤਾਵਾਦੀ ਸਰੋਕਾਰਾਂ ਨਾਲ ਜੁੜੀ ਵੰਨ-ਸਵੰਨਤਾ ਵਾਲੀ ਰਚਨਾ ਪੇਸ਼ ਹੋਈ।ਸ਼ਿਵ ਕੁਮਾਰ ਬਟਾਲਵੀ,ਜਸਵੰਤ ਸਿੰਘ ਨੇਕੀ,ਪਾਸ਼,ਜਸਬੀਰ ਸਿੰਘ ਆਹਲੂਵਾਲੀਆ,ਸੁਰਜੀਤ ਪਾਤਰ,ਲਾਲ ਸਿੰਘ ਦਿਲ ਡਾ ਅਮਰਜੀਤ ਸਿੰਘ ਟਾਂਡਾ ਇਸ ਕਾਲ ਦੇ ਉੱਘੇ ਹਸਤਾਖਰ ਹਨ।

ਹਵਾਲੇ

Tags:

ਆਧੁਨਿਕ ਪੰਜਾਬੀ ਸਾਹਿਤ ਅਰੰਭਆਧੁਨਿਕ ਪੰਜਾਬੀ ਸਾਹਿਤ ਵਿਕਾਸਆਧੁਨਿਕ ਪੰਜਾਬੀ ਸਾਹਿਤ ਹਵਾਲੇਆਧੁਨਿਕ ਪੰਜਾਬੀ ਸਾਹਿਤ

🔥 Trending searches on Wiki ਪੰਜਾਬੀ:

ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਅੰਜਨੇਰੀਕਹਾਵਤਾਂਮੈਕ ਕਾਸਮੈਟਿਕਸਅੰਮ੍ਰਿਤ ਸੰਚਾਰ4 ਅਗਸਤਅੰਚਾਰ ਝੀਲਅੰਜੁਨਾਗਲਾਪਾਗੋਸ ਦੀਪ ਸਮੂਹਪੀਰ ਬੁੱਧੂ ਸ਼ਾਹ1910ਨਾਟਕ (ਥੀਏਟਰ)ਮਨੁੱਖੀ ਸਰੀਰਤਖ਼ਤ ਸ੍ਰੀ ਕੇਸਗੜ੍ਹ ਸਾਹਿਬਬਿੱਗ ਬੌਸ (ਸੀਜ਼ਨ 10)ਅਨੁਵਾਦ6 ਜੁਲਾਈਰਸ਼ਮੀ ਦੇਸਾਈਅੱਬਾ (ਸੰਗੀਤਕ ਗਰੁੱਪ)ਉਕਾਈ ਡੈਮਭੁਚਾਲਸੋਹਿੰਦਰ ਸਿੰਘ ਵਣਜਾਰਾ ਬੇਦੀਐੱਫ਼. ਸੀ. ਡੈਨਮੋ ਮਾਸਕੋਪ੍ਰਿਅੰਕਾ ਚੋਪੜਾ29 ਮਾਰਚਡੇਂਗੂ ਬੁਖਾਰਛੜਾਆਧੁਨਿਕ ਪੰਜਾਬੀ ਵਾਰਤਕਨਾਜ਼ਿਮ ਹਿਕਮਤਸੋਨਾਚੀਨ ਦਾ ਭੂਗੋਲ21 ਅਕਤੂਬਰ2006ਰਸੋਈ ਦੇ ਫ਼ਲਾਂ ਦੀ ਸੂਚੀਕੇ. ਕਵਿਤਾਗੂਗਲਪੰਜਾਬੀ ਕਹਾਣੀ2023 ਮਾਰਾਕੇਸ਼-ਸਫੀ ਭੂਚਾਲਤੇਲਡੇਵਿਡ ਕੈਮਰਨਮੋਹਿੰਦਰ ਅਮਰਨਾਥਵਿਰਾਟ ਕੋਹਲੀਗਿੱਟਾਸਵਰਨੂਰ-ਸੁਲਤਾਨਮਈਪੂਰਨ ਭਗਤ10 ਦਸੰਬਰਵਿਕਾਸਵਾਦਤਖ਼ਤ ਸ੍ਰੀ ਹਜ਼ੂਰ ਸਾਹਿਬਸਰਵਿਸ ਵਾਲੀ ਬਹੂਫਸਲ ਪੈਦਾਵਾਰ (ਖੇਤੀ ਉਤਪਾਦਨ)ਬਾਲਟੀਮੌਰ ਰੇਵਨਜ਼ਕਿੱਸਾ ਕਾਵਿਮਨੀਕਰਣ ਸਾਹਿਬਐੱਸਪੇਰਾਂਤੋ ਵਿਕੀਪੀਡਿਆ383ਯੁੱਧ ਸਮੇਂ ਲਿੰਗਕ ਹਿੰਸਾਯੂਰਪੀ ਸੰਘਮਿਲਖਾ ਸਿੰਘ1905ਪ੍ਰੇਮ ਪ੍ਰਕਾਸ਼ਸਾਊਥਹੈਂਪਟਨ ਫੁੱਟਬਾਲ ਕਲੱਬਆਲੀਵਾਲਆਈ.ਐਸ.ਓ 4217ਅਸ਼ਟਮੁਡੀ ਝੀਲਯੂਰਪਸਿੱਖਿਆਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜਾਵੇਦ ਸ਼ੇਖਭੰਗੜਾ (ਨਾਚ)ਬਿਧੀ ਚੰਦਜੋ ਬਾਈਡਨਭੀਮਰਾਓ ਅੰਬੇਡਕਰਪੰਜਾਬ ਦੇ ਤਿਓਹਾਰ🡆 More