ਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰ

ਸੱਭਿਆਚਾਰ ਤੇ ਲੋਕਧਾਰਾ ਇੱਕ ਜਟਿਲ ਪ੍ਰਕਿਰਿਆ ਹੈ। ਲੋਕਧਾਰਾ ਸੱਭਿਆਚਾਰ ਦਾ ਨਿਸ਼ਚਿਤ ਭਾਗ ਹੈ ਜਿਸ ਵਿੱਚ ਪ੍ਰੰਪਰਕ ਸਮੱਗਰੀ ਸ਼ਾਮਿਲ ਹੈ, ਜੋ ਸਾਨੂੰ ਵਿਰਸੇ ਵਿਚੋਂ ਪ੍ਰਾਪਤੀ ਹੁੰਦੀ ਹੈ। ਸੱਭਿਆਚਾਰ ਦਾ ਸੱਚ ਹੀ ਲੋਕਧਾਰਾ ਦਾ ਸੱਚ ਹੈ ਤੇ ਸੱਭਿਆਚਾਰ ਲੋਕਧਾਰਾ ਦੀ ਸਿਰਜਣਾ ਤੇ ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।ਲੋਕਧਾਰਾ ਸੱਭਿਆਚਾਰ ਦੇ ਵਿਸ਼ਾਲ ਖੇਤਰ ਵਿੱਚੋਂ ਆਪਣੀ ਸਮੱਗਰੀ ਦੀ ਚੋਣ ਕਰਦੀ ਹੈ। ਇਨ੍ਹਾਂ ਦੇ ਅੰਤਰ ਸਬੰਧਾਂ ਨੂੰ ਬਰੀਕੀ ਨਾਲ ਦੇਖਣ ਦੀ ਜ਼ਰੂਰਤ ਹੈ।

ਸੱਭਿਆਚਾਰ ਕੀ ਹੈ

ਸੱਭਿਆਚਾਰ (ਲਾਤੀਨੀ: cultura, ਸ਼ਬਦਾਰਥ: " ਤਰਬੀਅਤ (cultivation)ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਮਾਜਕ ਤੌਰ ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।

ਸੱਭਿਆਚਾਰ ਦੇ ਅੰਗ

ਵੱਖ-ਵੱਖ ਵਿਦਵਾਨਾਂ ਨੇ ਸੱਭਿਆਚਾਰ ਦੇ ਅੰਗਾਂ ਨੂੰ ਵੱਖ-ਵੱਖ ਤਰੀਕਿਆਂ ਵਿੱਚ ਵੰਡਿਆ ਹੈ। ਭੁਪਿੰਦਰ ਸਿੰਘ ਖਹਿਰਾ ਨੇ ਸੱਭਿਆਚਾਰ ਦੇ 5 ਅੰਗ ਮੰਨੇ ਹਨ; ਪਦਾਰਥਕ ਅੰਗ, ਸਮਾਜਕ ਅੰਗ, ਸੰਚਾਰਤ ਅੰਗ, ਧਾਰਮਕ ਅੰਗ ਅਤੇ ਰਾਜਨੀਤੀ।ਪੰਜਾਬੀ ਚਿੰਤਨ ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ ਦੁਆਰਾ, ਰੀਸ ਮੈਕਗੀ ਦੀ ਵੰਡ ਦੇ ਆਧਾਰ ਉੱਤੇ, ਸੱਭਿਆਚਾਰ ਨੂੰ 3 ਅੰਗਾਂ ਵਿੱਚ ਵੰਡਿਆ ਗਿਆ ਹੈ; ਪਦਾਰਥਕ ਸੱਭਿਆਚਾਰ, ਪ੍ਰਤਿਮਾਨਕ ਸੱਭਿਆਚਾਰ ਅਤੇ ਬੋਧਾਤਮਿਕ ਸੱਭਿਆਚਾਰ।।

ਪਰਿਭਾਸ਼ਾ

ਪ੍ਰੋ ਗੁਰਬਖਸ਼ ਸਿੰਘ ਅਨੁਸਾਰ:

"ਸੱਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ, ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਕ ਪੜਾਅ ਉੱਤੇ ਪ੍ਰਚਲਿਤ ਕਦਰਾਂ ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ,ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੌਧਿਕ ਵਰਤਾਰੇ ਸਾਮਿਲ ਹੁੰਦੇ ਹਨ।"

ਡਾ ਰਾਮ ਚੰਦਰ ਵਰਮਾ ਅਨੁਸਾਰ:

"ਸੱਭਿਆਚਾਰ ਮਾਨਸਿਕ ਤੱਤ ਹੈ ਜੋ ਲੋਕਾਂ ਦੇ ਅੰਦਰੂਨੀ ਤੇ ਮਾਨਸਿਕ ਵਰਤਾਰੇ ਦੀ ਜਾਣਕਾਰੀ ਦਿੰਦਾ ਹੈ। "

ਲੋਕਧਾਰਾ

ਲੋਕਧਾਰਾ ਅੰਗਰੇਜ਼ੀ ਦੇ ਸ਼ਬਦ "ਫੋਕਲੋਰ" ਦਾ ਸਮਾਨਾਰਥਕ ਹੈ। ‘ਫੋਕਲੋਰ` ਸ਼ਬਦ ਦੀ ਪਹਿਲੀ ਵਾਰ ਵਰਤੋਂ 1846 ਈ. ਵਿੱਚ ਇੱਕ ਅੰਗਰੇਜ਼ੀ ਵਿਦਵਾਨ 'ਵਿਲੀਅਮ ਜਾਨ ਥਾਮਸ' ਨੇ ਕੀਤੀ। ਇੱਕ ਗਿਆਨ ਦੇ ਨਵੇਂ ਖੇਤਰ ਦੇ ਰੂਪ ਵਿੱਚ ਲੋਕਧਾਰਾ ਦਾ ਉਦਗਮ ਜਰਮਨ ਭਰਾਵਾਂ "ਜੈਕੁਬ ਅਤੇ ਵਿਲੀਅਮ ਗਰਿਮ" ਦੁਆਰਾ ਮੌਖਿਕ ਬਿਰਤਾਂਤਾਂ ਦੇ ਇਕੱਤਰੀਕਰਨ, ਸੰਕਲਨ ਅਤੇ ਮਿਥਿਹਾਸ ਦੇ ਅਧਿਐਨ ਤੇ ਆਧਾਰਿਤ ਪ੍ਰਭਾਵਸ਼ਾਲੀ ਪੁਸਤਕਾਂ ਦੀ ਪ੍ਰਕਾਸ਼ਨਾਂ ਨਾਲ ਹੋਇਆ। ਉਨੀਵੀਂ ਸਦੀ ਵਿੱਚ ਪੱਛਮ ਵਿੱਚ ਲੋਕਧਾਰਾ ਅਧਿਐਨ ਲਈ ਵਿਭਿੰਨ ਅਧਿਐਨ ਪ੍ਰਣਾਲੀਆਂ ਦਾ ਵਿਕਾਸ ਹੋਣਾ ਆਰੰਭ ਹੋ ਗਿਆ। ਪੰਜਾਬੀ ਵਿੱਚ ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਬਾਵਾ ਬੁੱਧ ਸਿੰਘ ਨੇ ਕੀਤੀ। ਵਣਜਾਰਾ ਬੇਦੀ ਦੇ ਵਿਚਾਰ ਅਨੁਸਾਰ ਰਾਜਾ ਰਸਾਲੂ ਵਿੱਚ ਬਾਵਾ ਬੁੱਧ ਸਿੰਘ ਨੇ ‘ਫੋਕਲੋਰ` ਸ਼ਬਦ ਦੀ ਵਰਤੋਂ ਕੀਤੀ, ਇੱਕ ਵਾਰ ਤਾਂ ਫੋਕਲੋਰ ਨੂੰ ਤਤਸਮ ਰੂਪ ਵਿੱਚ ਹੀ ਵਰਤ ਕੇ ਕੰਮ ਸਾਰ ਲਿਆ ਹੈ। ਪਰ ਦੂਜੀ ਤੇ ਤੀਜੀ ਵਾਰ ਫੋਕਲੋਰ ਦਾ ਪੰਜਾਬੀ ਅਨੁਵਾਦ "ਕਹਾਣੀ" ਕੀਤਾ।"ਇਨਸਾਈਕਲੋਪੀਡੀਆ ਬ੍ਰਿਟੇਨਕਾ" ਦੇ ਅਨੁਸਾਰ, ਫੋਕਲੋਰ ਆਮ ਲੋਕਾਂ ਦੇ ਉਹ ਪਰੰਪਰਾਗਤ ਵਿਸ਼ਵਾਸਾਂ, ਵਹਿਮਾਂ-ਭਰਮਾਂ, ਸ਼ਿਸ਼ਟਾਚਾਰਾਂ, ਰਸਮਾਂ-ਰੀਤਾਂ ਤੇੇ ਕਰਮ-ਕਾਂਡਾਂ ਦਾ ਸੋਮਾ ਹੈ। ਜਿਹੜੇ ਆਦਿ ਕਾਲ ਤੋਂ ਚਲੇ ਆ ਰਹੇ ਹਨ ਅਤੇ ਸਮਕਾਲੀ ਗਿਆਨ ਤੇ ਧਰਮ ਦੇ ਸਥਾਪਿਤ ਪੈਟਰਨਾਂ ਤੋਂ ਬਾਹਰ ਵੀ ਖੰਡਿਤ, ਸੁਧਰੇ ਪਰ ਨਿਸਬਤਨ ਬਦਲਦੇ ਰੂਪ ਵਿੱਚ ਆਧੁਨਿਕ ਯੁਗ ਤੀਕ ਵੀ ਹੋਂਦ ਕਾਇਮ ਕਰਦੇ ਹਨ। ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ਸਮੇਂ ਸਥਾਨ ਤੇ ਸਨਮੁਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾਅ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ। ਜਿਵੇਂ ਉਚਾਰ ਤੇ ਸੰਗੀਤ ਦੇ ਮਾਧਿਅਮ ਦੇ ਸੁਮੇਲ ਤੋਂ ਲੋਕਗੀਤ ਬਣਦਾ ਉਚਾਰ ਤੇ ਬਿਰਤਾਂਤ ਤੋਂ ਕਥਾ, ਕਥ ਤੇ ਕਾਰਜ ਤੋਂ ਰੀਤ ਸਭਿਆਚਾਰਕ ਸਥਾਪਨਾਵਾਂ ਤੋਂ ਲੋਕ-ਵਿਸ਼ਵਾਸ ਅਤੇ ਭਾਸ਼ਾ ਦੀ ਵਰਤੋਂ ਨਾਲ ਲੋਕ-ਸਾਹਿਤ, ਧਾਗੇ ਦੀ ਵਰਤੋਂ ਨਾਲ ਕਸੀਦਾਕਾਰੀ ਆਦਿ ਬਣਦਾ ਹੈ।"

ਪਰਿਭਾਸ਼ਾ

ਮਾਰੀਓਮ ਬਾਰਬੋਂ

"ਲੋਕਧਾਰਾ ਦਾ ਅਰਥ ਉਹ ਸਾਰਾ ਕੁਝ ਹੈ ਜਿਹੜਾ ਕੇ ਪੁਰਾਤਨ ਸਮਿਆਂ ਤੋਂ ਅੱਜ ਤਕ ਮਨੁੱਖੀ ਸੱਭਿਆਚਾਰ ਦਾ ਹਿੱਸਾ ਬਣਦਾ ਰਿਹਾ ਹੈ ਇਸ ਦਾ ਸੰਚਾਰ ਪੁਰਾਣੀ ਪੀੜ੍ਹੀ ਤੋਂ ਨਵੀਂ ਪੀੜ੍ਹੀ ਤੱਕ ਬਿਨਾਂ ਕਿਸੇ ਪੁਸਤਕ ਪ੍ਰਕਾਸ਼ਨ ਜਾਂ ਸਕੂਲ ਅਧਿਆਪਕ ਤੋਂ ਹੁੰਦਾ ਹੈ "

ਡਾ. ਕਰਨੈਲ ਸਿੰਘ ਥਿੰਦ ਅਨੁਸਾਰ:

"ਲੋਕਧਾਰਾ ਦੇ ਪ੍ਰਮੁੱਖ ਤੱਤਾਂ ਵਿੱਚ ਪਰੰਪਰਾ ਲੋਕ ਮਾਨਸ ਲੋਕ ਸੰਸਕ੍ਰਿਤੀ ਅਥਵਾ ਪ੍ਰਾਚੀਨ ਸੱਭਿਆਚਾਰ ਦੇ ਅਵਸ਼ੇਸ਼ ਅਤੇ ਲੋਕ ਪ੍ਰਵਾਨਗੀ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕੀਤਾ ਹੈ "

ਲੋਕਧਾਰਾ ਦੇ ਖੇਤਰ ਲੋਕਧਾਰਾ ਸਮੂਹ ਦੀਆਂ ਭਾਵਨਾਵਾਂ, ਸਮੱਸਿਆਵਾਂ ਨੂੰ ਵਿਅਕਤ ਕਰਨ ਦਾ ਸਾਧਨ ਹੈ। ਲੋਕਧਾਰਾ ਦੀ ਭੂਮਿਕਾ ਨੂੰ ਮਨੁੱਖੀ ਸਮਾਜ ਕਦੇ ਵੀ ਅਣਗੌਲਿਆ ਨਹੀਂ ਕਰ ਸਕਦਾ। ਡਾ. ਵਣਜਾਰਾ ਬੇਦੀ ਦੇ ਅਨੁਸਾਰ, “ਲੋਕਧਾਰਾ ਇੱਕ ਚੂਲ ਹੈ। ਜਿਸ ਦੇ ਦੁਆਲੇ ਮਨੁੱਖੀ ਜੀਵਨ ਘੁੰਮਦਾ, ਰੇੜਕੇ ਵਿੱਚ ਪਿਆ, ਜ਼ਿੰਦਗੀ ਵਿਚੋਂ ਰਹੱਸ ਨਿਤਾਰਦਾ ਰਿਹਾ ਹੈ।" ਲੋਕ ਮਨੋਰੰਜਨ ਲੋਕ ਸਾਹਿਤ ਲੋਕ ਮਨੋਵਿਗਿਆਨ ਲੋਕ ਸਮੱਗਰੀ ਲੋਕ ਕਲਾਵਾਂ ਲੋਕਧਾਰਾ ਸਭਿਆਚਾਰ ਦਾ ਨਿਸ਼ਚਤ ਭਾਗ ਹੈ ਜਿਸ ਵਿੱਚ ਪਰੰਪਰਕ ਸਮੱਗਰੀ ਸ਼ਾਮਿਲ ਹੈ ਜੋ ਸਾਨੂੰ ਵਿਰਸੇ ਵਿਚੋਂ ਪ੍ਰਾਪਤ ਹੁੰਦੀ ਹੈ। ਇਸ ਵਿਚੋਂ ਲੋਕ ਮਾਨਸ ਦੀ ਅਭਿਵਿਅਕਤੀ ਹੁੰਦੀ ਹੈ ਅਤੇ ਇਸਨੂੰ ਜਨਸਮੂਹ ਦੀ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ ਅਤੇ ਇਸ ਦਾ ਸੰਚਾਰ "ਮੋਖਿਕ ਅਤੇ ਲਿਖਤੀ" ਦੋਵੇਂ ਤਰਾਂ ਨਾਲ ਹੁੰਦਾ ਹੈ। ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ ਇਸ ਵਿੱਚ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਸੰਬੰਧਿਤ ਸਮੱਗਰੀ ਸ਼ਾਮਿਲ ਹੈ।

ਸੱਭਿਆਚਾਰ ਅਤੇ ਲੋਕਧਾਰਾ ਚ ਅੰਤਰ

ਸੱਭਿਆਚਾਰ ਅਤੇ ਲੋਕਧਾਰਾ ਇਸ ਕਦਰ ਰਚੇ ਮਿਚੇ ਹਨ,ਕਿ ਇਨ੍ਹਾਂ ਦੇ ਅੱਡਰੀ ਨਿਰੋਲ ਖਾਲਸ ਸੁਤੰਤਰ ਹੋਂਦ ਨਿਸ਼ਚਿਤ ਕਰਨਾ ਅਤਿਅੰਤ ਕਠਿਨ ਕਾਰਜ ਹੈ।ਮਨੁੱਖ ਚੇਤਨ ਤੌਰ ਤੇ ਉਤਪਾਦਨ ਕਰਨ ਵਾਲਾ ਪ੍ਰਾਣੀ ਹੈ। ਇਸ ਸ਼ਕਤੀ ਦੇ ਸਹਾਰੇ ੳਸਨੇ ਪ੍ਰਕਿਰਤੀ ਦੇ ਵਿਰੋਧ ਵਿੱਚ ਸੰਘਰਸ਼ ਦਾ ਅਮਲ ਸ਼ੁਰੂ ਕਰ ਦਿੱਤਾ। ਮਨੁੱਖ ਨੂੰ ਵੀ ਦੂਜੇ ਜੀਵ ਜੰਤੂਆਂ ਵਾਂਗ ਭੁੱਖ ਲੱਗਦੀ ਸੀ। ਮਨੁੱਖ ਨੇ ਇਸ ਪ੍ਰਕਿਰਤਕ ਲੋੜ ਦੀ ਪੂਰਤੀ ਲਈ ਮਾਸ ਆਦਿ ਖਾਣ ਦੇ ਨਾਲ ਨਾਲ ਫੁੱਲ ਫਲਾਂ ਦਾ ਪ੍ਰਯੋਗ ਕੀਤਾ। ਪਸ਼ੂ ਪਾਲੇ ਖੇਤੀਬਾੜੀ ਦਾ ਧੰਦਾ ਅਪਣਾਇਆ।ਇਸ ਤਰ੍ਹਾਂ ਉਸ ਨੇ ਨਾ ਕੇਵਲ ਭੁੱਖ ਵਰਗੀ ਬੁਨਿਆਦੀ ਲੋੜ ਦੀ ਪੂਰਤੀ ਹੀ ਕਰ ਲਈ ਸਗੋਂ ਛੱਤੀ ਪਕਵਾਨਾਂ ਤੱਕ ਦੇ ਜ਼ਾਇਕੇਦਾਰ ਭੋਜਨ ਤਿਆਰ ਕਰਕੇ ਆਪਣੀ ਸੁਹਜ ਭੁੱਖ ਨੂੰ ਵੀ ਤ੍ਰਿਪਤ ਕਰ ਲਿਆ। ਪ੍ਰਕਿਰਤੀ ਦੇ ਖੁੱਲੇ ਵਿਹੜੇ ਵਿੱਚ ਮਨੁੱਖ ਨੂੰ ਗਰਮੀ ਸਰਦੀ ਮੀਂਹ ਹਨੇਰੀ ਤੂਫ਼ਾਨ ਝੱਖੜ ਦਾ ਸਾਹਮਣਾ ਕਰਨਾ ਪੈਂਦਾ ਸੀ। ਇਨ੍ਹਾਂ ਕੁਦਰਤੀ ਆਫ਼ਤਾਂ ਦੇ ਬਚਾਓ ਲਈ ਉਸ ਨੇ ਖੁੱਡਾ ਗੁਫ਼ਾਵਾਂ ਤੋਂ ਲੈ ਕੇ ਕਈ ਕਈ ਮੰਜ਼ਿਲ੍ਹਾਂ ਤੱਕ ਦੇ ਏਅਰ ਕੰਡੀਸ਼ਨਰ ਬੰਗਲੇ ਤਿਆਰ ਕਰਕੇ ਪ੍ਰਕਿਰਤੀ ਦੇ ਵਿਰੋਧ ਵਿੱਚ ਆਪਣੇ ਆਪ ਨੂੰ ਖੜ੍ਹਾ ਕਰਨ ਦੇ ਸਮਰੱਥ ਬਣਾ ਲਿਆ। ਇਹ ਇਤਿਹਾਸਕ ਵਿਕਾਸ ਦੂਜੇ ਸ਼ਬਦਾਂ ਵਿੱਚ ਸੱਭਿਆਚਾਰ ਹੈ।

ਮਨੁੱਖ ਮੂਲ ਰੂਪ ਵਿੱਚ ਦੂਜੇ ਜੀਵ ਜੰਤੂਆਂ ਵਾਂਗ ਹੀ ਪ੍ਰਕਿਰਤਕ ਲੋੜਾਂ ਅਕਾਂਖਿਆਵਾਂ ਰੱਖਦਾ ਹੈ,ਪਰ ਇਨ੍ਹਾਂ ਦੀ ਪੂਰਤੀ ਮਨੁੱਖ ਦੂਜੇ ਜੀਵ ਜੰਤੂਆਂ ਵਾਂਗ ਨਹੀਂ ਕਰਦਾ,ਜਿਵੇਂ ਕਾਮ ਮਨੁੱਖ ਦੇ ਬੁਨਿਆਦੀ ਪ੍ਰਕਿਰਤਕ ਜਜ਼ਬਿਆਂ ਵਿਚੋਂ ਹੈ। ਪਰ ਮਨੁੱਖ ਪਸ਼ੂ ਵਾਂਗ ਕਾਮ ਅੱਗੇ ਗੋਡੇ ਨਹੀਂ ਟਿਕਦਾ, ਸਗੋਂ ਆਪਣੀਆਂ ਸਮਰੱਥਾਵਾਂ ਹੰਢਾਉਦਾ ਹੈ। ਵਿਵਹਾਰ ਦੇ ਇਸ ਅਮਲ ਵਿੱਚ ਮਨੁੱਖ ਦਾ ਪ੍ਰਤਿਮਾਨਕ ਸੱਭਿਆਚਾਰ ਜਨਮ ਲੈਂਦਾ ਹੈ। ਸਮਾਜ ਵਿੱਚ ਰਹਿੰਦਾ ਵਿਅਕਤੀ ਵਿਆਹ ਸ਼ਾਦੀ ਜਨਮ ਅਤੇ ਮੌਤ ਆਦਿ ਕਾਰਜ ਆਪਣੇ ਸੱਭਿਆਚਾਰ ਦੇ ਅਨੁਕੂਲ ਹੀ ਕਰਦਾ ਹੈ,ਪਰ ਇਸ ਕਿਸਮ ਦੇ ਕਾਰਜ ਦੇ ਵਿਵਹਾਰਕ ਅਮਲ ਵਿੱਚੋਂ ਪੈਦਾ ਹੋਇਆ। ਪਰਪੰਚ ਲੋਕਧਾਰਾ ਦੇ ਖੇਤਰ ਦੀ ਚੀਜ਼ ਬਣ ਜਾਂਦਾ ਹੈ,ਪਰ ਵਿਆਹ ਸਮੇਂ ਨਿਭਾਈਆਂ ਜਾਣ ਵਾਲੀਆਂ ਰੀਤਾਂ ਰਸਮਾਂ ਸ਼ਗਨ ਅਪਸ਼ਗਨ ਅਤੇ ਲੋਕਧਾਰਾ ਦੇ ਅੰਤਰਗਤ ਆਉਂਦੇ ਹਨ।ਵਿਆਹ ਨਾਲ ਸੰਬੰਧਤ ਗੀਤ ਲੋਕਗੀਤ ਦੀਆਂ ਵੱਖ ਵੱਖ ਵਨਗੀਆਂ ਲੋਕਧਾਰਾ ਦਾ ਹਿੱਸਾ ਹਨ,ਜਦੋਂ ਕਿ ਗੀਤਾਂ ਰਾਹੀਂ ਪੇਸ਼ ਹੋਏ ਕਾਵਿ ਬਿੰਬ ਅਕਸਰ ਸੱਭਿਆਚਾਰ ਦੀ ਤਸਵੀਰ ਸਾਕਾਰ ਕਰਦੇ ਹਨ।

ਕਦੇ ਕਦੇ ਮਨੁੱਖ ਆਪਣੇ ਆਪ ਨਾਲ ਸੰਵਾਦ ਰਚਾਉਂਦਾ ਹੈ।ਉਹ ਪ੍ਰਕਿਰਤੀ ਦੇ ਰਹੱਸ ਨੂੰ ਸਮਝਣਾ ਚਾਹੁੰਦਾ ਹੈ।ਸੂਰਜ ਦੀ ਰੌਸ਼ਨੀ ਚੰਨ ਦੀ ਚਾਨਣੀ ਹਵਾ ਦਾ ਹੁਲਾਰਾ ਬੱਦਲਾਂ ਦੀ ਬਾਰਿਸ਼ ਜਲ ਦਾ ਪ੍ਰਵੇਸ਼ ਅਨਾਜ ਦੀ ਤਾਕਤ ਇਹ ਪ੍ਰਕ੍ਰਿਤਕ ਰੂਪ ਮਨੁੱਖ ਨੂੰ ਜੀਵਨ ਦਾਨ ਦਿੰਦੇ ਹਨ।ਪਵਨ ਦੇਵਤਾ ਇੰਦਰ ਦੇਵਤਾ ਅੰਨ ਦੇਵਤਾ ਦਿ ਇਸੇ ਵੰਨਗੀ ਦੇ ਦੇਵਤੇ ਹਨ।ਅੱਗ ਵੀ ਦੇਵਤਿਆਂ ਦੀ ਇਸੇ ਲੜੀ ਵਿੱਚ ਸ਼ਾਮਿਲ ਹੈ,ਪਰ ਜਦੋਂ ਪ੍ਰਕਿਰਤੀ ਮਨੁੱਖ ਲਈ ਮਾਰੂ ਪ੍ਰਭਾਵ ਵਾਲੀ ਬਣ ਜਾਂਦੀ ਹੈ,ਤਾਂ ਉਹ ਇਸੇ ਵਿੱਚ ਬਦਰੂਹਾਂ ਦੀ ਸ਼ਮੂਲੀਅਤ ਪ੍ਰਵਾਨ ਕਰਦਾ ਹੈ। ਇਸ ਨੂੰ ਕਾਬੂ ਕਰਨ ਦੇ ਯਤਨ ਕਰਦਾ ਹੈ।ਇਉਂ ਜਾਦੂ ਟੂਣੇ ਤੇ ਧਰਮ ਦਾ ਆਰੰਭ ਹੋਇਆ। ਜਿਸ ਦਾ ਬਹੁਤ ਵੱਡਾ ਭਾਗ ਲੋਕਧਾਰਾ ਨਾਲ ਜੁੜਿਆ ਹੈ,ਜੇ ਇਹ ਸਾਰਾ ਸਿਲਸਿਲਾ ਸਭਿਆਚਾਰ ਕਾਰਨਾ ਸਦਕਾ ਵਾਪਰਦਾ ਹੈ, ਤਿੱਥ ਤਿਉਹਾਰ ਅਤੇ ਇਨ੍ਹਾਂ ਨਾਲ ਜੁੜੇ ਕਰਮ ਕਾਂਡ ਵੀ ਸੱਭਿਆਚਾਰ ਅਤੇ ਲੋਕਧਾਰਾ ਦੇ ਆਪਸੀ ਸੰਬੰਧਾਂ ਨੂੰ ਸਪਸ਼ਟ ਕਰਦੇ ਹਨ। ਤਿੱਥਾਂ ਤਿਉਹਾਰਾਂ ਵਿੱਚ ਮਾਘੀ ਲੋਹੜੀ ਦੁਸਹਿਰਾ ਦੀਵਾਲੀ ਆਦਿ ਵਿਸ਼ੇਸ਼ ਮਹੱਤਵ ਰੱਖਦੇ ਹਨ।ਇਨ੍ਹਾਂ ਤਿਉਹਾਰਾਂ ਨਾਲ ਲੋਕ ਉਕਤੀਆਂ ਵੀ ਜੋੜੀਆਂ ਹੁੰਦੀਆਂ ਹਨ,ਜਿਵੇਂ ਮਾਘੀ ਨੂੰ ਸਵੇਰੇ ਉਠ ਕੇ ਕੇਸ਼ੀ ਇਸ਼ਨਾਨ ਕਰਨ ਨਾਲ ਸੋਨੇ ਦੇ ਬਾਲ ਹੋ ਜਾਂਦੇ ਹਨ।ਲੋਹੜੀ ਸਮੇਂ ਅੱਗ ਬਾਲ ਕੇ ਵਿੱਚ ਤਿੱਲ ਸੁੱਟਣ ਅਤੇ ਈਸ਼ਰ ਆਏ ਦਲਿੱਦਰ ਜਾਏ ਦੀ ਜੜ੍ਹ ਚੁੱਲ੍ਹੇ ਪਾਏ ਉਚਾਰੀ ਜਾਂਦੀ ਹੈ।ਦੁਸਹਿਰੇ ਨੂੰ ਖੇਤਰੀ ਬੀਜ ਵੀ ਰਾਵਣ ਦਾ ਬੁੱਤ ਲਾਉਣਾ ਦੀਵਾਲੀ ਨੂੰ ਦੀਪਮਾਲਾ ਹੁੰਦੀ ਹੈ।ਇਹ ਸਾਰਾ ਪ੍ਰਪੰਚ ਲੋਕਧਾਰਾਈ ਰੰਗ ਵਾਲਾ ਹੈ, ਜਦੋਂ ਕਿ ਤਿਉਹਾਰ ਤੇ ਇਨ੍ਹਾਂ ਨਾਲ ਜੁੜੇ ਭਾਵ ਸੱਭਿਆਚਾਰਕ ਹੁੰਦੇ ਹਨ।ਸੱਭਿਆਚਾਰ ਆਪਣੇ ਆਪ ਵਿੱਚ ਸਮੁੱਚੇ ਮਾਨਵੀ ਜੀਵਨ ਵਾਂਗ ਹੀ ਸਰਵ ਵਿਆਪਕ ਅਤੇ ਵਿਸ਼ਾਲ ਅਰਥ ਖੇਤਰ ਵਾਲਾ ਵਰਤਾਰਾ ਹੈ, ਜਦੋਂ ਕਿ ਲੋਕਧਾਰਾਈ ਵਰਤਾਰੇ ਕੇਵਲ ਲੋਕ ਮਨ ਦੀ ਸ਼ਮੂਲੀਅਤ ਸਦਕਾ ਪ੍ਰੰਪਰਾਗਤ ਹੋਣ ਸਦਕਾ ਲੋਕ ਧਾਰਾਈ ਬਣਦੇ ਹਨ ਸੱਭਿਆਚਾਰ ਅੰਦਰ ਵਿਸ਼ਿਸ਼ਟ ਨਿੱਜੀ ਸਮੂਹਕ ਤੇ ਲੋਕ ਰੰਗਤ ਵਾਲੇ ਸਾਰੇ ਹੀ ਵਰਤਾਰੇ ਸ਼ਾਮਿਲ ਹਨ।ਵਰਤਮਾਨ ਸਮੇਂ ਵਿੱਚ ਡਿਸਕੋ ਡਾਂਸ ਸ਼ਾਸਤਰੀ ਨਾਚ ਕਥਕ ਭੰਗੜਾ ਗਿੱਧਾ ਆਦਿ ਸ਼ਾਮਿਲ ਹਨ, ਪਰ ਲੋਕਧਾਰਾ ਦੇ ਅੰਸ਼ ਵਾਲੇ ਨਾਚ ਕੇਵਲ ਗਿੱਧਾ ਅਤੇ ਭੰਗੜਾ ਹੀ ਮੰਨੇ ਜਾਦੇ ਹਨ।

ਸੱਭਿਆਚਾਰ ਵਧੇਰੇ ਵਿਸ਼ਾਲ ਪੱਧਰ ਤੇ ਮਾਨਵੀ ਵਿਵਹਾਰ ਨੂੰ ਪ੍ਰਦਰਸ਼ਿਤ ਕਰਦਾ ਹੈ,ਜਦੋਂ ਕਿ ਲੋਕ ਧਾਰਾ ਦੇ ਅੰਤਰਗਤ ਨਿਸਚਿਤ ਲੱਛਣਾਂ ਵਾਲੇ ਵਰਤਾਰੇ ਹੀ ਸ਼ਾਮਿਲ ਹੁੰਦੇ ਹਨ।ਵਰਤਮਾਨ ਸਮੇਂ ਦੀ ਸਿਰਜਣਾ ਲੋਕਧਾਰਾ ਦੀ ਚੀਜ਼ ਨਹੀਂ,ਜਦੋਂਕਿ ਤੁਰੰਤ ਲਿਖੀ ਜਾਂ ਬੋਲੀ ਕਵਿਤਾ ਸਭਿਆਚਾਰ ਦੇ ਖੇਤਰ ਦੀ ਚੀਜ਼ ਹੈ।ਅਸਲ ਵਿੱਚ ਸੱਭਿਆਚਾਰ ਅਤੇ ਲੋਕਧਾਰਾ ਇੱਕੋ ਵਰਤਾਰੇ ਦੇ ਦੋ ਪਹਿਲੂ ਹਨ।ਵਰਤਾਰੇ ਦੀ ਹੋਂਦ ਇੱਕੋ ਹੈ। ਇਸ ਤੇ ਦੇਖਣ ਪਰਖਣ ਦੇ ਅੰਦਾਜ਼ ਵੱਖਰੇ ਹਨ।ਮਾਨਵ ਵਿਗਿਆਨੀਆਂ ਦੀ ਦ੍ਰਿਸ਼ਟੀ ਵਿੱਚ ਲੋਕਧਾਰਾ ਮਨੁੱਖੀ ਸੱਭਿਆਚਾਰ ਦਾ ਅੰਗ ਮਾਤਰ ਹੈ।ਪੰਜਾਬੀ ਸੱਭਿਆਚਾਰ ਦਾ ਸੁਭਾਅ ਵਧੇਰੇ ਕਰਕੇ ਲੋਕ ਰੰਗਤ ਵਾਲਾ ਹੀ ਰਿਹਾ ਹੈ,ਇਸ ਲਈ ਇਸ ਅੰਦਰ ਲੋਕਧਾਰਾਈ ਅੰਸ਼ ਕਿਸੇ ਹੋਰ ਸੱਭਿਆਚਾਰ ਦੇ ਮੁਕਾਬਲੇ ਵਧੇਰੇ ਪਾਏ ਜਾਂਦੇ ਹਨ ਸੱਭਿਆਚਾਰ ਦੇ ਸਰਬਵਿਆਪਕ ਤੱਤ ਜਦੋਂ ਸਬੰਧਤ ਸਮਾਜ ਦੀ ਪ੍ਰਵਾਨਗੀ ਦਾ ਅੰਗ ਬਣਦੇ ਹਨ, ਤਾਂ ਉਹ ਅਕਸਰ ਸਥਾਨਕ ਰੰਗਣ ਧਾਰਨ ਕਰ ਲੈਂਦੇ ਹਨ। ਜਿਸ ਦਾ ਫਲ ਸਰੂਪ ਲੋਕਧਾਰਾ ਵਾਲੇ ਲੱਛਣ ਵਧੇਰੇ ਅਪਣਾ ਲੈਂਦੇ ਹਨ ਲੋਕ ਧਾਰਾ ਉਨ੍ਹਾਂ ਅਹਿਸਾਸਾਂ ਨੂੰ ਦੁਬਾਰਾ ਪ੍ਰਗਟਾਅ ਕਰਨ ਪਰ ਲੁਕਾ ਕੇ ਪ੍ਰਗਟ ਕਰਦੀਆਂ ਹਨ।ਸੱਭਿਆਚਾਰ ਅਨੁਸ਼ਾਸਨ ਧਾਰੀ ਵਿਧਾਨ ਹੈ।ਫੋਕਲੋਰ ਮੌਕਾ ਪ੍ਰਦਾਨ ਕਰਦੀ ਹੈ।ਲੋਕਧਾਰਾ ਅਤੇ ਸੱਭਿਆਚਾਰ ਇੱਕ ਦੂਜੇ ਵਰਗੇ ਹੁੰਦੇ ਹੋਏ ਵੀ ਇੱਕ ਦੂਜੇ ਵਰਗੇ ਨਹੀਂ ਹੁੰਦੇ ਹਨ। ਸੱਭਿਆਚਾਰ ਇੱਕ ਵਰਤਾਰਾ ਹੈ।ਉਸ ਦੇ ਅੰਦਰ ਜੋ ਰਸਮ ਰਿਵਾਜ ਰੀਤਾਂ ਰਸਮਾਂ ਜਿਨ੍ਹਾਂ ਨੂੰ ਲੋਕ ਪ੍ਰਵਾਨਗੀ ਮਾਨਤਾ ਮਿਲੀ ਹੈ।ਉਹ ਲੋਕਧਾਰਾ ਚ ਸ਼ਾਮਿਲ ਹਨ।

ਹਵਾਲੇ

  • Clement I. (2010). Sociology For Nurses. Pearson Education India. p. 77.
  • ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ (2015). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਵਾਰਿਸ ਸ਼ਾਹ ਫ਼ਾਉਂਡੇਸ਼ਨ. p. 26
  • ਭੁਪਿੰਦਰ ਸਿੰਘ ਖਹਿਰਾ,ਲੋਕਧਾਰਾ,ਭਾਸ਼ਾ ਅਤੇ ਸਭਿਆਚਾਰ,ਪੈਪਸੂ ਬੁਕ ਡੀਪੂ,ਪਟਿਆਲਾ।
  • ਜੀਤ ਸਿੰਘ ਜੋਸ਼ੀ, ਲੋਕਧਾਰਾ ਅਤੇ ਪੰਜਾਬੀ ਲੋਕਧਾਰਾ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ

Tags:

ਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰ ਸੱਭਿਆਚਾਰ ਕੀ ਹੈਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰ ਲੋਕਧਾਰਾਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰ ਸੱਭਿਆਚਾਰ ਅਤੇ ਲੋਕਧਾਰਾ ਚ ਅੰਤਰਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰ ਹਵਾਲੇਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਸੱਭਿਆਚਾਰ

🔥 Trending searches on Wiki ਪੰਜਾਬੀ:

ਹੋਲਾ ਮਹੱਲਾ ਅਨੰਦਪੁਰ ਸਾਹਿਬਸਖ਼ਿਨਵਾਲੀਕ੍ਰਿਕਟ ਸ਼ਬਦਾਵਲੀਕ੍ਰਿਸਟੋਫ਼ਰ ਕੋਲੰਬਸਪੀਰ ਬੁੱਧੂ ਸ਼ਾਹਸੰਭਲ ਲੋਕ ਸਭਾ ਹਲਕਾਦ ਸਿਮਪਸਨਸਭੰਗੜਾ (ਨਾਚ)ਅਨੀਮੀਆਅਲੰਕਾਰ ਸੰਪਰਦਾਇਵਿਰਾਸਤ-ਏ-ਖ਼ਾਲਸਾਸਿੰਘ ਸਭਾ ਲਹਿਰਅਮਰ ਸਿੰਘ ਚਮਕੀਲਾਚੰਦਰਯਾਨ-323 ਦਸੰਬਰਕਿਰਿਆ-ਵਿਸ਼ੇਸ਼ਣਸਾਊਥਹੈਂਪਟਨ ਫੁੱਟਬਾਲ ਕਲੱਬਨਿਤਨੇਮਗੁਰੂ ਗਰੰਥ ਸਾਹਿਬ ਦੇ ਲੇਖਕ੧੯੨੧ਅੰਚਾਰ ਝੀਲ੧੯੨੦ਕੋਸ਼ਕਾਰੀ2006ਯੂਰਪਪੰਜ ਪਿਆਰੇਈਸਟਰਪੰਜ ਤਖ਼ਤ ਸਾਹਿਬਾਨਕਾਰਟੂਨਿਸਟਜੱਲ੍ਹਿਆਂਵਾਲਾ ਬਾਗ਼ਯੋਨੀਡਰੱਗਭਾਰਤ ਦਾ ਰਾਸ਼ਟਰਪਤੀਯੂਰਪੀ ਸੰਘਗਿੱਟਾਮਿੱਤਰ ਪਿਆਰੇ ਨੂੰਖੜੀਆ ਮਿੱਟੀਜਲ੍ਹਿਆਂਵਾਲਾ ਬਾਗ ਹੱਤਿਆਕਾਂਡ2024 ਵਿੱਚ ਮੌਤਾਂਅਰਦਾਸਵਿਟਾਮਿਨਮਾਈ ਭਾਗੋਐਕਸ (ਅੰਗਰੇਜ਼ੀ ਅੱਖਰ)ਸਵਰ ਅਤੇ ਲਗਾਂ ਮਾਤਰਾਵਾਂਇੰਡੋਨੇਸ਼ੀ ਬੋਲੀਅੰਗਰੇਜ਼ੀ ਬੋਲੀਸੁਖਮਨੀ ਸਾਹਿਬ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਬੋਲੀ (ਗਿੱਧਾ)ਦਿਨੇਸ਼ ਸ਼ਰਮਾਯੁੱਗਹਾਰਪਪੁਰਖਵਾਚਕ ਪੜਨਾਂਵਸੰਤੋਖ ਸਿੰਘ ਧੀਰਮਈਪੰਜਾਬੀ ਲੋਕ ਗੀਤਨਿਮਰਤ ਖਹਿਰਾਪਾਣੀਪੂਰਨ ਭਗਤਦੁੱਲਾ ਭੱਟੀਈਸ਼ਵਰ ਚੰਦਰ ਨੰਦਾ੧੯੨੬ਲਹੌਰਗਯੁਮਰੀਮੇਡੋਨਾ (ਗਾਇਕਾ)ਸਰਪੰਚਲੋਕਰਾਜਪੰਜਾਬ ਵਿਧਾਨ ਸਭਾ ਚੋਣਾਂ 1992ਹੇਮਕੁੰਟ ਸਾਹਿਬਕਲਾਸ਼ਾਰਦਾ ਸ਼੍ਰੀਨਿਵਾਸਨਪੰਜਾਬੀ ਕੈਲੰਡਰਆਨੰਦਪੁਰ ਸਾਹਿਬਲੋਕ ਸਾਹਿਤਅਫ਼ਰੀਕਾ🡆 More