ਸੰਤ ਤੇਜਾ ਸਿੰਘ

ਸੰਤ ਤੇਜਾ ਸਿੰਘ (14 ਮਈ 1877 - 3 ਜੁਲਾਈ 1965) ਦਾ ਜਨਮ ਪਿੰਡ ਬਲੇਵਾਲੀ (ਪਾਕਿਸਤਾਨ) ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਪਿਤਾ ਰੁਲੀਆ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਦਾ ਪਹਿਲਾ ਨਾਂਅ ਨਿਰੰਜਨ ਸਿੰਘ ਮਹਿਤਾ ਸੀ ਅਤੇ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਦਰਸ਼ਨ ਕਰਕੇ ਆਪ ਉਨ੍ਹਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਆਪ ਨੇ ਤੁਰੰਤ ਹੀ ਅੰਮ੍ਰਿਤ ਛਕ ਲਿਆ ਅਤੇ ਆਪ ਤੇਜਾ ਸਿੰਘ ਦੇ ਨਾਂਅ ਨਾਲ ਜਾਣੇ ਜਾਣ ਲੱਗੇ।

ਸੰਤ ਤੇਜਾ ਸਿੰਘ

ਵਿਦਿਆ

ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ. ਏ. ਅਤੇ ਐਲ. ਐਲ. ਬੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਏ. ਐਮ. ਦੀ ਡਿਗਰੀ ਵੀ ਪ੍ਰਾਪਤ ਕੀਤੀ। ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਟੀਚਰ ਟਰੇਨਿੰਗ ਕਾਲਜ 'ਚ ਬਤੌਰ ਪ੍ਰਿੰਸੀਪਲ ਵੀ ਆਪ ਨੇ ਕੰਮ ਕੀਤਾ।

ਸਿੱਖੀ ਦਾ ਪ੍ਰਚਾਰ

ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਆਪ ਨੇ ਬਾਹਰਲੇ ਦੇਸ਼ਾਂ ਇੰਗਲੈਂਡ, ਯੂ. ਐਸ. ਏ. ਅਤੇ ਕੈਨੇਡਾ 'ਚ ਸਿੱਖੀ ਦਾ ਅਤੁੱਟ ਪ੍ਰਚਾਰ ਕੀਤਾ। ਵਾਪਸ ਆਉਣ ਉਪਰੰਤ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਹੀ ਮਸਤੂਆਣਾ, ਗੁਜਰਾਂਵਾਲਾ ਅਤੇ ਬਨਾਰਸ ਦੇ ਕਾਲਜਾਂ 'ਚ ਸੇਵਾ ਕੀਤੀ। ਆਪ ਨੇ ਵਿਸ਼ਵ ਪੱਧਰੀ ਧਾਰਮਿਕ ਕਾਨਫਰੰਸ 'ਚ ਹਿੱਸਾ ਲਿਆ ਅਤੇ ਅਮਰੀਕਾ, ਕੈਨੇਡਾ, ਮਲਾਇਆ, ਸਿੰਘਾਪੁਰ ਅਤੇ ਅਫ਼ਰੀਕਾ ਦੇ ਦੇਸ਼ਾਂ 'ਚ ਪ੍ਰਚਾਰ ਕੀਤਾ ਅਤੇ ਦੁਨੀਆ ਦੇ ਕੋਨੇ-ਕੋਨੇ 'ਚ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਾ ਪ੍ਰਚਾਰ ਕੀਤਾ।

ਕਲਗੀਧਰ ਟਰੱਸਟ ਦੀ ਸਥਾਪਨਾ

ਸੰਤ ਅਤਰ ਸਿੰਘ ਅਤੇ ਸੰਤ ਤੇਜਾ ਸਿੰਘ ਦੇ ਆਸ਼ੇ ਅਨੁਸਾਰ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦੇਣ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਵੱਲ ਸਭ ਤੋਂ ਪਹਿਲੀ ਅਕਾਲ ਅਕੈਡਮੀ ਸਿਰਫ਼ ਪੰਜ ਬੱਚਿਆਂ ਨਾਲ ਬੜੂ ਸਾਹਿਬ ਵਿਖੇ ਸਥਾਪਿਤ ਕੀਤੀ। ਆਪ ਦਾ ਜੀਵਨ ਇੱਕ ਪੂਰਨ ਗੁਰਸਿੱਖੀ ਦਾ ਆਦਰਸ਼ ਦਰਸਾਉਂਦਾ ਹੈ ਕਿ ਆਪ ਨੇ ਸੰਤ ਅਤਰ ਸਿੰਘ ਦੇ ਹਰ ਇੱਕ ਵਚਨ ਅਤੇ ਆਗਿਆ ਨੂੰ ਮੰਨ ਕੇ ਗੁਰਸਿੱਖੀ ਦੇ ਪਦ ਨੂੰ ਸਿੰਚਿਆ ਅਤੇ ਬਜ਼ੁਰਗ ਹੋਣ 'ਤੇ ਆਪ ਨੇ ਬ੍ਰਹਮ ਵਿੱਦਿਆ ਦਾ ਕੇਂਦਰ ਬੜੂ ਸਾਹਿਬ (ਹਿ: ਪ੍ਰ:), ਗੁ: ਨਾਨਕਸਰ ਸਾਹਿਬ ਅਤੇ ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਜੀ ਚੀਮਾ ਸਾਹਿਬ ਆਦਿ ਧਾਰਮਿਕ ਅਸਥਾਨਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਸੰਤ ਅਤਰ ਸਿੰਘ ਦੀ ਵਿਸਥਾਰ ਰੂਪ ਵਿਚ ਜੀਵਨ-ਕਥਾ ਲਿਖੀ। ਆਪ ਜੀ ਦਾ 3 ਜੁਲਾਈ,1965 ਨੂੰ ਦਿਹਾਂਤ ਹੋ ਗਿਆ।

ਹੋਰ ਦੇਖੋ

ਦੇਹਾਂਤ

ਆਪ ਜੀ ਦਾ ਜੀਵਨ ਇੱਕ ਪੂਰਨ ਗੁਰਸਿੱਖ ਦਾ ਆਦਰਸ਼ ਦਰਸਾਉਦਾ ਹੈ। ਆਪ ਜੀ ਦਾ 3 ਜੁਲਾਈ 1965 ਨੂੰ ਦਿਹਾਂਤ ਹੋ ਗਿਆ ਸੀ

Tags:

ਸੰਤ ਤੇਜਾ ਸਿੰਘ ਵਿਦਿਆਸੰਤ ਤੇਜਾ ਸਿੰਘ ਸਿੱਖੀ ਦਾ ਪ੍ਰਚਾਰਸੰਤ ਤੇਜਾ ਸਿੰਘ ਕਲਗੀਧਰ ਟਰੱਸਟ ਦੀ ਸਥਾਪਨਾਸੰਤ ਤੇਜਾ ਸਿੰਘ ਹੋਰ ਦੇਖੋਸੰਤ ਤੇਜਾ ਸਿੰਘ ਦੇਹਾਂਤਸੰਤ ਤੇਜਾ ਸਿੰਘਮਸਤੂਆਣਾਸੰਤ ਅਤਰ ਸਿੰਘ

🔥 Trending searches on Wiki ਪੰਜਾਬੀ:

ਡਿਸਕਸ ਥਰੋਅਸਿੰਘ ਸਭਾ ਲਹਿਰਵੇਦਸਕੂਲ ਲਾਇਬ੍ਰੇਰੀਧਰਤੀਪੰਜਾਬ , ਪੰਜਾਬੀ ਅਤੇ ਪੰਜਾਬੀਅਤਕਪਿਲ ਸ਼ਰਮਾਮੱਧਕਾਲੀਨ ਪੰਜਾਬੀ ਸਾਹਿਤਸਿੱਖਿਆਫਲਪਹਿਲੀ ਸੰਸਾਰ ਜੰਗਮੰਜੀ ਪ੍ਰਥਾਤਰਨ ਤਾਰਨ ਸਾਹਿਬਭਾਈ ਗੁਰਦਾਸ ਦੀਆਂ ਵਾਰਾਂਮਹਾਨ ਕੋਸ਼ਪੰਜਾਬ ਦੇ ਲੋਕ ਸਾਜ਼ਭਾਰਤ ਦਾ ਸੰਵਿਧਾਨਗੁਰਮਤਿ ਕਾਵਿ ਦਾ ਇਤਿਹਾਸਮਾਤਾ ਗੁਜਰੀਪ੍ਰਹਿਲਾਦਤੀਆਂਗੁਰੂ ਗ੍ਰੰਥ ਸਾਹਿਬਭਾਈ ਮਰਦਾਨਾਇਤਿਹਾਸਮਿਰਜ਼ਾ ਸਾਹਿਬਾਂਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਬਠਿੰਡਾ (ਲੋਕ ਸਭਾ ਚੋਣ-ਹਲਕਾ)ਪਰਾਬੈਂਗਣੀ ਕਿਰਨਾਂਬਾਲ ਮਜ਼ਦੂਰੀਨਾਂਵ ਵਾਕੰਸ਼ਮਾਰਕਸਵਾਦਕਾਰਕਭਾਈ ਰੂਪ ਚੰਦਜ਼ਫ਼ਰਨਾਮਾ (ਪੱਤਰ)ਸਿਮਰਨਜੀਤ ਸਿੰਘ ਮਾਨਦਿਲਨਜਮ ਹੁਸੈਨ ਸੱਯਦਸਿਰ ਦੇ ਗਹਿਣੇਪੰਜਾਬੀਪੰਜਾਬੀ ਤਿਓਹਾਰਪੰਜ ਤਖ਼ਤ ਸਾਹਿਬਾਨਭਾਬੀ ਮੈਨਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਰਾਮਦਾਸੀਆਪੰਜਾਬੀ ਲੋਕਗੀਤਗੁਰੂ ਅਰਜਨਵਿਸ਼ਵ ਵਾਤਾਵਰਣ ਦਿਵਸਲਾਇਬ੍ਰੇਰੀਸਿੱਖਛਪਾਰ ਦਾ ਮੇਲਾਭੀਮਰਾਓ ਅੰਬੇਡਕਰਵੇਸਵਾਗਮਨੀ ਦਾ ਇਤਿਹਾਸਸੰਯੁਕਤ ਰਾਜਮਸੰਦਕ੍ਰਿਸਟੀਆਨੋ ਰੋਨਾਲਡੋਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਦਸ਼ਤ ਏ ਤਨਹਾਈਆਨੰਦਪੁਰ ਸਾਹਿਬ ਦੀ ਲੜਾਈ (1700)ਦੁਆਬੀਲੋਕ ਮੇਲੇਸੁਹਾਗਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਸੋਨਾਰਾਣੀ ਤੱਤਪੰਜ ਪਿਆਰੇਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਢੱਡਪਾਕਿਸਤਾਨਸੰਸਦੀ ਪ੍ਰਣਾਲੀਭਾਰਤ ਦੀ ਸੰਸਦਲਿਵਰ ਸਿਰੋਸਿਸਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਪੰਜਾਬ, ਪਾਕਿਸਤਾਨ🡆 More