1993 ਫਿਲਮ ਰੁਦਾਲੀ

ਰੁਦਾਲੀ ਬੰਗਾਲੀ ਸਾਹਿਤਕਾਰਾ ਮਹਾਸਵੇਤੀ ਦੇਵੀ ਦੀ ਇੱਕ ਮਸ਼ਹੂਰ ਨਿੱਕੀ ਕਹਾਣੀ ਤੇ ਅਧਾਰਿਤ ਗੁਲਜ਼ਾਰ ਦੁਆਰਾ ਲਿਖੀ ਗਈ ਅਤੇ ਕਲਪਨਾ ਲਾਜਮੀ ਦੀ ਨਿਰਦੇਸ਼ਿਤ 1993 ਦੀ ਇੱਕ ਹਿੰਦੀ ਫਿਲਮ ਹੈ। ਫਿਲਮ ਦਾ ਸੰਗੀਤ ਭੁਪੇਨ ਹਜ਼ਾਰਿਕਾ ਨੇ ਦਿੱਤਾ ਸੀ। ਫਿਲਮ ਵਿੱਚ ਮੁੱਖ ਭੂਮਿਕਾਵਾਂ ਡਿੰਪਲ ਕਪਾੜੀਆ, ਰਾਖੀ, ਰਾਜ ਬੱਬਰ ਅਤੇ ਅਮਜਦ ਖਾਨ ਨੇ ਨਿਭਾਈਆਂ ਹਨ।

ਰੁਦਾਲੀ
1993 ਫਿਲਮ ਰੁਦਾਲੀ
ਰੁਦਾਲੀ ਦਾ ਡੀ ਵੀ ਡੀ ਕਵਰ
ਨਿਰਦੇਸ਼ਕਕਲਪਨਾ ਲਾਜਮੀ
ਲੇਖਕਮਹਾਸਵੇਤੀ ਦੇਵੀ (ਕਹਾਣੀ)
ਗੁਲਜ਼ਾਰ
ਨਿਰਮਾਤਾਰਵੀ ਗੁਪਤਾ
ਰਵੀ ਮਲਿਕ
ਸਿਤਾਰੇਡਿੰਪਲ ਕਪਾਡੀਆ
ਰਾਖੀ
ਅਮਜਦ ਖਾਨ
ਸੰਗੀਤਕਾਰਭੂਪੇਨ ਹਜ਼ਾਰਿਕਾ
ਰਿਲੀਜ਼ ਮਿਤੀ
1993
ਮਿਆਦ
128 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਮੁੱਖ ਕਲਾਕਾਰ

  • ਰਾਖੀ
  • ਡਿੰਪਲ ਕਪਾੜੀਆ - ਸ਼ਨਿੱਚਰੀ
  • ਰਾਜ ਬੱਬਰ
  • ਰਘੁਵੀਰ ਯਾਦਵ
  • ਸੁਸਮਿਤਾ ਮੁਖਰਜੀ
  • ਮਨੋਹਰ ਸਿੰਹ - ਪੰਡਿਤ ਮੋਹਨ ਲਾਲ ਬਹਾਦੁਰ
  • ਰਾਜੇਸ਼ ਸਿੰਹ
  • ਮੀਤਾ ਵਸ਼ਿਸ਼ਟ
  • ਅਮਜ਼ਦ ਖ਼ਾਨ
  • ਊਸ਼ਾ ਬੈਨਰਜੀ
  • ਰਵੀ ਝੰਕਾਲ
  • ਸੁਨੀਲ ਸਿਨ੍ਹਾ

ਪਲਾਟ

ਠਾਕੁਰ ਰਾਮਾਵਤਾਰ ਸਿੰਘ, ਬਰਨਾ (ਰਾਜਸਥਾਨ ਦਾ ਇੱਕ ਪਿੰਡ) ਦਾ ਜ਼ਿਮੀਦਾਰ ਆਪਣੀ ਮੌਤ ਦੇ ਬਿਸਤਰੇ 'ਤੇ, ਵਿਰਲਾਪ ਕਰਦਾ ਹੈ ਕਿ ਉਸ ਦਾ ਕੋਈ ਵੀ ਰਿਸ਼ਤੇਦਾਰ ਉਸ ਲਈ ਹੰਝੂ ਨਹੀਂ ਵਹਾਏਗਾ। ਉਹ ਉਸਦੀ ਮੌਤ ਤੋਂ ਬਾਅਦ ਸੋਗ ਮਨਾਉਣ ਲਈ ਭਿਕਨੀ ਨਾਮ ਦੀ ਇੱਕ ਮਸ਼ਹੂਰ ਰੁਦਾਲੀ ਨੂੰ ਬੁਲਾਉਂਦਾ ਹੈ। ਭਿਕਨੀ ਠਾਕੁਰ ਦੇ ਪਿੰਡ ਵਿੱਚ ਰਹਿਣ ਵਾਲੀ ਵਿਧਵਾ ਸ਼ਨਿੱਚਰੀ ਕੋਲ਼ ਠਹਿਰਦੀ ਹੈ। ਜਿਉਂ-ਜਿਉਂ ਉਨ੍ਹਾਂ ਦੀ ਦੋਸਤੀ ਵਧਦੀ ਜਾਂਦੀ ਹੈ, ਸ਼ਨਿੱਚਰੀ ਭਿਕਨੀ ਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਂਦੀ ਹੈ, ਜੋ ਫਲੈਸ਼ਬੈਕ ਵਿੱਚ ਪ੍ਰਗਟ ਹੁੰਦੀ ਹੈ।

ਸ਼ਨਿੱਚਰੀ ਪਿੰਡ ਦੇ ਬਾਹਰਵਾਰ ਇਕ ਕੱਚੇ ਜਿਹੇ ਕੋਠੇ ਵਿੱਚ ਇਕੱਲੀ ਰਹਿੰਦੀ ਹੈ। ਉਹ ਦੱਸਦੀ ਹੈ ਕਿ ਉਸ ਨੂੰ ਸ਼ੁਰੂ ਤੋਂ ਹੀ ਮਨਹੂਸ ਮੰਨਿਆ ਜਾਂਦਾ ਰਿਹਾ ਹੈ। ਸ਼ਨਿੱਚਰਵਾਰ ਨੂੰ ਪੈਦਾ ਹੋਣ ਕਾਰਨ ਉਸ ਦਾ ਨਾਂ ਸ਼ਨਿੱਚਰੀ ਪੈ ਗਿਆ ਪਰ ਜੀਵਨ ਵੀ ਸ਼ਨਿੱਚਰ ਬਣਿਆ ਹੋਇਆ ਹੈ। ਸ਼ਨਿੱਚਰੀ ਨੂੰ ਆਪਣੇ ਆਲੇ ਦੁਆਲੇ ਵਾਪਰਨ ਵਾਲੀਆਂ ਹਰ ਬੁਰਾਈ ਲਈ ਪਿੰਡ ਵਾਲ਼ੇ ਦੋਸ਼ੀ ਠਹਿਰਾਉਂਦੇ ਹਨ- ਉਸਦੇ ਪਿਤਾ ਦੀ ਮੌਤ ਤੋਂ ਲੈ ਕੇ ਉਸਦੀ ਮਾਂ ਪੀਵਲੀ ਦੇ ਇੱਕ ਥੀਏਟਰ ਸਮੂਹ ਵਿੱਚ ਸ਼ਾਮਲ ਹੋਣ ਲਈ ਘਰੋਂ ਭੱਜ ਜਾਣ ਤੱਕ। ਪੈਦਾ ਹੁੰਦਿਆਂ ਸਾਰ ਹੀ ਮਾਂ ਉਸ ਨੂੰ ਛੱਡ ਕੇ ਚਲੀ ਗਈ ਸੀ। ਜਵਾਨੀ ਵਿੱਚ ਹੀ, ਸ਼ਨਿੱਚਰੀ ਦਾ ਵਿਆਹ ਇੱਕ ਸ਼ਰਾਬੀ ਗੰਜੂ ਨਾਲ ਹੋ ਜਾਂਦਾ ਹੈ। ਉਸਦਾ ਬੇਟਾ, ਬੁਧੂਆ, ਜਿਸਨੂੰ ਉਹ ਬਹੁਤ ਪਿਆਰ ਕਰਦੀ ਹੈ, ਪੀਵਲੀ ਵਾਂਗ, ਬਿਨਾਂ ਕਿਸੇ ਉਦੇਸ਼ ਦੇ ਆਲੇ-ਦੁਆਲੇ ਘੁੰਮਣਾ ਪਸੰਦ ਕਰਦਾ ਹੈ।

ਉਸ ਦੀ ਸੱਸ ਦੀ ਮੌਤ ਹੋ ਜਾਂਦੀ ਹੈ ਤੇ ਉਹ ਰਾਤੋ ਰਾਤ ਉਸਦਾ ਸਸਕਾਰ ਕਰ ਦਿੰਦੀ ਹੈ ਪਰ ਉਹ ਰੋਂਦੀ ਨਹੀ। ਸੱਸ ਦੇ ਸਸਕਾਰ ਵੇਲੇ ਗੰਜੂ ਪੁਲਸ ਨੇ ਫੜਿਆ ਹੋਇਆ ਹੁੰਦਾ ਹੈ। ਇਹ ਨਹੀਂ ਕਿ ਉਸ ਨੂੰ ਦੁੱਖ ਨਹੀਂ ਪਰ ਇਸ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦੀ।

ਇਸ ਦੌਰਾਨ, ਠਾਕੁਰ ਦਾ ਪੁੱਤਰ ਲਕਸ਼ਮਣ ਸਿੰਘ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਪਸੰਦ ਕਰਦਾ ਹੈ ਅਤੇ ਉਸ ਨੂੰ ਆਪਣੀ ਪਤਨੀ ਕੋਲ ਨੌਕਰਾਣੀ ਵਜੋਂ ਰੱਖ ਲੈਂਦਾ ਹੈ। ਆਪਣੀ ਹਵੇਲੀ ਵਿੱਚ, ਲਕਸ਼ਮਣ ਸ਼ਨਿੱਚਰੀ ਨੂੰ ਆਪਣੇ ਆਪ ਨੂੰ ਸਮਾਜਿਕ ਰੀਤੀ-ਰਿਵਾਜਾਂ ਦੇ ਵਿਰੁੱਧ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸ ਨਾਲ ਗੱਲ ਕਰਨ ਵੇਲੇ ਉਸਨੂੰ "ਅੱਖਾਂ ਉੱਚੀਆਂ ਰੱਖਣ" ਲਈ ਉਤਸ਼ਾਹਿਤ ਕਰਦਾ ਹੈ। ਇੱਕ ਰਾਤ, ਸ਼ਨਿੱਚਰੀ ਵਲੋਂ ਹਵੇਲੀ ਵਿੱਚ ਗਾਉਣ ਤੋਂ ਬਾਅਦ, ਉਸਨੇ ਉਸਨੂੰ ਦੋ ਏਕੜ ਜ਼ਮੀਨ ਦੇ ਨਾਲ ਆਪਣਾ ਇੱਕ ਘਰ ਤੋਹਫ਼ੇ ਵਿੱਚ ਦੇ ਦਿੱਤਾ।

ਪਿੰਡ ਦੇ ਮੇਲੇ ਵਿੱਚ ਗੰਜੂ ਦੀ ਹੈਜ਼ੇ ਨਾਲ ਮੌਤ ਹੋ ਗਈ। ਨਿਰਧਾਰਤ ਰੀਤੀ-ਰਿਵਾਜਾਂ ਦੀ ਪਾਲਣਾ ਨਾ ਕਰਨ ਲਈ ਪਿੰਡ ਦੇ ਪੰਡਤ ਦੁਆਰਾ ਗਾਲਾਂ ਅਤੇ ਧਮਕੀਆਂ ਤੋਂ ਬਾਅਦ, ਉਹ ਰਾਮਾਵਤਾਰ ਸਿੰਘ ਤੋਂ ਰਸਮਾਂ ਨਿਭਾਉਣ ਲਈ 50 ਰੁਪਏ ਦਾ ਕਰਜ਼ਾ ਲੈਂਦੀ ਹੈ ਅਤੇ ਇਸਦੇ ਬਦਲੇ ਇੱਕ ਬੰਧੂਆ ਮਜ਼ਦੂਰ ਬਣ ਜਾਂਦੀ ਹੈ।

ਕੁਝ ਸਾਲਾਂ ਬਾਅਦ, ਵੱਡਾ ਹੋਇਆ ਬੁਧੂਆ ਆਪਣੀ ਪਤਨੀ ਦੇ ਰੂਪ ਵਿੱਚ ਮੁੰਗਰੀ ਨਾਮ ਦੀ ਇੱਕ ਵੇਸਵਾ ਨੂੰ ਘਰ ਲਿਆਉਂਦਾ ਹੈ। ਸ਼ਨਿੱਚਰੀ ਨੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਇਹ ਜਾਣ ਕੇ ਰੁਕ ਜਾਂਦੀ ਹੈਉਹ ਗਰਭਵਤੀ ਹੈ। ਪਰ ਪਿੰਡ ਦੇ ਪੰਡਤ ਅਤੇ ਦੁਕਾਨਦਾਰਾਂ ਦੀਆਂ ਘਿਣਾਉਣੀਆਂ ਟਿੱਪਣੀਆਂ ਦੋ ਔਰਤਾਂ ਵਿਚਕਾਰ ਲੜਾਈ ਪੁਆ ਦਿੰਦੀਆਂ ਹਨ ਅਤੇ ਲੜਾਈ ਤੋਂ ਬਾਅਦ ਗੁੱਸੇ ਵਿਚ ਆ ਕੇ ਮੁੰਗਰੀ ਬੱਚੇ ਦਾ ਗਰਭਪਾਤ ਕਰਵਾ ਦਿੰਦੀ ਹੈ। ਬੁਧੂਆ ਘਰ ਛੱਡ ਕੇ ਚਲਾ ਜਾਂਦਾ ਹੈ। ਸ਼ਨਿੱਚਰੀ ਭਿਕਨੀ ਨੂੰ ਦੱਸਦੀ ਹੈ ਕਿ ਇਨ੍ਹਾਂ ਸਾਰੇ ਦੁੱਖਾਂ ਵਿੱਚੋਂ ਕਿਸੇ ਨੇ ਵੀ ਉਸ ਨੂੰ ਰੁਆਇਆ ਨਹੀਂ।

ਭਿਕ੍ਨੀ ਸ਼ਨਿੱਚਰੀ ਕੋਲ ਰਹਿ ਕੇ ਠਾਕੁਰ ਦੇ ਮਰਨ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਉਹ ਕੰਮ ਕਰ ਸਕੇ ਜਿਸ ਕੰਮ ਲਈ ਉਸ ਪਿੰਡ ਵਿੱਚ ਆਈ ਸੀ, ਜਿਸ ਦੇ ਲਈ ਉਸ ਨੂੰ ਪੈਸੇ ਦਿੱਤੇ ਗਏ ਹਨ। ਪਰ ਠਾਕੁਰ ਦੇ ਮਰਨ ਵਿਚ ਹਾਲੇ ਸਮਾਂ ਹੈ ਤਾਂ ਉਹ ਦੋਵੇਂ ਰਲ ਮਿਲ ਕੇ ਇਹ ਸਮਾਂ ਗੁਜ਼ਾਰ ਰਹੀਆਂ ਹਨ।

ਇਕ ਰਾਤ ਭੀਸ਼ਮਦਾਤਾ ਨਾਂ ਦੇ ਵਿਅਕਤੀ ਨੇ ਭਿਕਨੀ ਨੂੰ ਲਾਗਲੇ ਪਿੰਡ ਬੁਲਾਇਆ। ਰਾਮਾਵਤਾਰ ਸਿੰਘ ਦਾ ਕੁਝ ਘੰਟਿਆਂ ਬਾਅਦ ਦੇਹਾਂਤ ਹੋ ਗਿਆ। ਸ਼ਨਿੱਚਰੀ ਲਕਸ਼ਮਣ ਸਿੰਘ ਨੂੰ ਵਿਦਾਈ ਦੇਣ ਜਾਂਦੀ ਹੈ, ਜਿਸ ਦੀ ਪਿੰਡ ਛੱਡਣ ਦੀ ਯੋਜਨਾ ਹੈ। ਇੱਕ ਦੂਤ ਪਲੇਗ ਨਾਲ ਭਿਕਨੀ ਦੀ ਮੌਤ ਦੀ ਖ਼ਬਰ ਲਿਆਉਂਦਾ ਹੈ ਅਤੇ ਸ਼ਨਿੱਚਰੀ ਨੂੰ ਦੱਸਦਾ ਹੈ ਕਿ ਭਿਕਨੀ ਉਸਦੀ ਮਾਂ ਪੀਵਲੀ ਸੀ। ਸ਼ਨਿੱਚਰੀ ਫਿਰ ਬਹੁਤ ਰੋਣਾ ਸ਼ੁਰੂ ਕਰ ਦਿੰਦੀ ਹੈ, ਅਤੇ ਠਾਕੁਰ ਦੇ ਅੰਤਿਮ ਸੰਸਕਾਰ 'ਤੇ ਰੋਂਦੇ ਹੋਏ, ਨਵੀਂ ਰੁਦਾਲੀ ਦਾ ਰੂਪ ਧਾਰ ਲੈਂਦੀ ਹੈ।

ਹਵਾਲੇ

Tags:

ਕਲਪਨਾ ਲਾਜਮੀ

🔥 Trending searches on Wiki ਪੰਜਾਬੀ:

ਪੂਰਾ ਨਾਟਕਤਾਪਸੀ ਮੋਂਡਲਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਖਾਲਸਾ ਰਾਜਸਿਮਰਨਜੀਤ ਸਿੰਘ ਮਾਨਰੰਗ-ਮੰਚਸਵਰਾਜਬੀਰਪਾਲੀ ਭੁਪਿੰਦਰ ਸਿੰਘਔਰਤਪਿਆਰਆਧੁਨਿਕ ਪੰਜਾਬੀ ਸਾਹਿਤਵਿਧਾਨ ਸਭਾਪਾਣੀਭਾਖੜਾ ਨੰਗਲ ਡੈਮਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)6 ਅਗਸਤਰੌਲਟ ਐਕਟਏਡਜ਼ਊਸ਼ਾ ਉਪਾਧਿਆਏਜਲ੍ਹਿਆਂਵਾਲਾ ਬਾਗ ਹੱਤਿਆਕਾਂਡਰੋਮਾਂਸਵਾਦਬਲਾਗਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਕੁਲਵੰਤ ਸਿੰਘ ਵਿਰਕਜੂਆਨਾਨਕ ਸਿੰਘਸਾਹਿਤ ਅਤੇ ਮਨੋਵਿਗਿਆਨਰਾਜੀਵ ਗਾਂਧੀ ਖੇਲ ਰਤਨ ਅਵਾਰਡ28 ਮਾਰਚਦੁਆਬੀਸਾਹਿਤਓਮ ਪ੍ਰਕਾਸ਼ ਗਾਸੋਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਅਰਸਤੂ ਦਾ ਅਨੁਕਰਨ ਸਿਧਾਂਤਭਾਰਤ ਰਤਨਲੋਕਧਾਰਾਯਥਾਰਥਵਾਦਸੂਫ਼ੀ ਸਿਲਸਿਲੇਵਹਿਮ ਭਰਮਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਮੀਰ ਮੰਨੂੰਕੰਪਿਊਟਰਜੱਟਕੀਰਤਪੁਰ ਸਾਹਿਬਸਫ਼ਰਨਾਮਾਬਲਰਾਜ ਸਾਹਨੀਗਿੱਧਾਪੰਜਾਬੀ ਵਿਕੀਪੀਡੀਆਗੁਰਮੁਖੀ ਲਿਪੀਉਰਦੂ-ਪੰਜਾਬੀ ਸ਼ਬਦਕੋਸ਼ਊਸ਼ਾਦੇਵੀ ਭੌਂਸਲੇਪੰਜਾਬੀ ਲੋਕਗੀਤਵੱਲਭਭਾਈ ਪਟੇਲਸਹਰ ਅੰਸਾਰੀਭਾਰਤ ਦਾ ਮੁੱਖ ਚੋਣ ਕਮਿਸ਼ਨਰਦੇਵਨਾਗਰੀ ਲਿਪੀਸ੍ਵਰ ਅਤੇ ਲਗਾਂ ਮਾਤਰਾਵਾਂਗਰਾਮ ਦਿਉਤੇਰੱਬ ਦੀ ਖੁੱਤੀ6ਨਵਾਬ ਕਪੂਰ ਸਿੰਘਖ਼ਲੀਲ ਜਿਬਰਾਨਪੰਜਾਬੀ ਕਹਾਣੀਨਾਰੀਵਾਦਇਟਲੀਭਾਰਤੀ ਰਿਜ਼ਰਵ ਬੈਂਕਗੁਰੂ ਨਾਨਕਗੰਨਾਨਿਕੋਲੋ ਮੈਕਿਆਵੇਲੀਪੰਜਾਬੀਅਨੁਕਰਣ ਸਿਧਾਂਤ🡆 More