ਮੰਗੋਲੀਆ ਦਾ ਇਤਿਹਾਸ

ਜ਼ੀਓਨਗਨੂ (ਤੀਜੀ ਸਦੀ ਈਪੂ ਤੋਂ ਪਹਿਲੀ ਸਦੀ ਈ ਤੱਕ), ਜ਼ਿਆਨਬੀਈ ਰਾਜ (93 ਈ ਤੋਂ 234 ਈ ਤੱਕ), ਜੂ-ਜਾਨ ਖ਼ਾਨਾਨ (330 ਈ--555 ਈ), ਤੁਰਕ ਖ਼ਾਨਾਨ (552 ਈ - 744 ਈ ) ਸਮੇਤ ਹੋਰਨਾਂ ਕਈ ਵੱਖ-ਵੱਖ ਘੁਮੰਤਰੂ ਕਬੀਲਿਆਂ ਨੇ ਅਜੋਕੇ ਮੰਗੋਲੀਆ ਖੇਤਰ  'ਤੇ ਹਕੂਮਤ ਕੀਤੀ।  ਖਿਤਾਨ ਦੇ ਲੋਕਾਂ ਨੇ, ਜੋ ਇੱਕ ਪੈਰਾ-ਮੰਗੋਲ ਭਾਸ਼ਾ ਦੀ ਵਰਤੋਂ ਕਰਦੇ ਸਨ ਨੇ ਮੱਧ ਏਸ਼ੀਆ ਵਿੱਚ ਇੱਕ ਰਾਜ ਦੀ ਸਥਾਪਨਾ ਕੀਤੀ ਜੋ ਲੀਓ ਰਾਜਵੰਸ਼ (907-1125) ਵਜੋਂ ਜਾਣੀ ਜਾਂਦੀ ਸੀ ਅਤੇ ਉਨ੍ਹਾਂ ਨੇ ਮੰਗੋਲੀਆ ਅਤੇ ਮੌਜੂਦਾ ਰੂਸ ਦੇ ਦੂਰ ਪੂਰਬ, ਉੱਤਰੀ ਕੋਰੀਆ ਅਤੇ ਉੱਤਰੀ ਚੀਨ ਦੇ ਹਿੱਸਿਆਂ ਉੱਤੇ ਹਕੂਮਤ ਕੀਤੀ।

1206 ਵਿਚ ਚੰਗੇਜ਼ ਖ਼ਾਨ ਮੰਗੋਲਾਂ ਨੂੰ ਇਕਜੁਟ ਕਰਨ ਅਤੇ ਜਿੱਤ ਪ੍ਰਾਪਤ ਕਰਨ ਦੇ ਯੋਗ ਹੋ ਗਿਆ, ਉਨ੍ਹਾਂ ਨੂੰ ਇਕ ਲੜਨ ਵਾਲੀ ਤਾਕਤ ਵਜੋਂ ਬੰਨ੍ਹ ਲਿਆ ਜਿਸ ਨੇ ਵਿਸ਼ਵ ਇਤਿਹਾਸ ਦੇ ਸਭ ਤੋਂ ਵੱਡੇ ਜੁੜਵੇਂ ਸਾਮਰਾਜ, ਮੰਗੋਲ ਸਾਮਰਾਜ (1206-1368) ਦੀ ਸਥਾਪਨਾ ਕੀਤੀ। ਮੰਗੋਲੀਆ ਵਿੱਚ ਬੁੱਧ ਧਰਮ ਦੀ ਸ਼ੁਰੂਆਤ ਯੁਆਨ ਬਾਦਸ਼ਾਹਾਂ ਦੇ ਤਿੱਬਤੀ ਬੁੱਧ ਧਰਮ ਧਰਮ ਕਬੂਲ ਕਰਨ ਨਾਲ ਹੋਈ।  

1368 ਵਿੱਚ ਮੰਗੋਲਾਂ ਦੀ ਅਗਵਾਈ ਵਾਲੀ ਚੀਨ-ਅਧਾਰਿਤ ਯੁਆਨ ਰਾਜਵੰਸ਼ ਦੇ ਢਹਿ ਜਾਣ ਤੋਂ ਬਾਅਦ ਮੰਗੋਲੀਆ ਆਪਣੇ ਅੰਦਰੂਨੀ ਝਗੜਿਆਂ ਦੇ ਪਹਿਲੇ ਚਾਲਿਆਂ ਤੇ ਵਾਪਸ ਪਰਤ ਆਇਆ। ਮੰਗੋਲ ਵੀ ਆਪਣੇ ਸਾਮਰਾਜ ਦੇ ਢਹਿ ਜਾਣ ਤੋਂ ਬਾਅਦ ਆਪਣੇ ਪੁਰਾਣੇ ਸ਼ਮਨਵਾਦੀ ਤੌਰ ਤਰੀਕਿਆਂ ਵੱਲ ਵਾਪਸ ਪਰਤ ਆਏ ਅਤੇ ਸਿਰਫ 16 ਵੀਂ ਅਤੇ 17 ਵੀਂ ਸਦੀ ਵਿਚ ਹੀ ਬੁੱਧ ਧਰਮ ਨੂੰ ਮੁੜ-ਉਭਰਿਆ।

17 ਵੀਂ ਸਦੀ ਦੇ ਅੰਤ ਵਿਚ, ਅੱਜ ਦਾ ਮੰਗੋਲੀਆ ਇਸ ਖੇਤਰ ਦਾ ਹਿੱਸਾ ਬਣ ਗਿਆ ਜੋ ਮੰਚੂ ਦੀ ਅਗਵਾਈ ਵਿੱਚ ਚਿੰਗ ਖ਼ਾਨਦਾਨ ਦੇ ਸ਼ਾਸਨ ਹੇਠ ਸੀ। 1911 ਵਿਚ ਚਿੰਗ ਦੇ ਢਹਿਢੇਰੀ ਹੋਣ ਦੇ ਦੌਰਾਨ, ਮੰਗੋਲੀਆਦੀ ਆਜ਼ਾਦੀ ਦਾ ਐਲਾਨ ਹੋ ਗਿਆ, ਪਰ ਅਸਲ ਵਿੱਚ ਆਜ਼ਾਦੀ ਸਥਾਪਤ ਕਰਨ ਲਈ 1921 ਤੱਕ ਸੰਘਰਸ਼ ਕਰਨਾ ਪਿਆ ਸੀ ਅਤੇ 1945, ਵਿੱਚ ਅੰਤਰਰਾਸ਼ਟਰੀ ਮਾਨਤਾ ਹਾਸਲ ਹੋਈ। ਨਤੀਜੇ ਵਜੋਂ, ਮੰਗੋਲੀਆ ਤਕੜੇ ਸੋਵੀਅਤ ਪ੍ਰਭਾਵ ਅਧੀਨ ਆਇਆ: 1924 ਵਿਚ ਮੰਗੋਲੀਆਈ ਪੀਪਲਜ਼ ਰੀਪਬਲਿਕ ਘੋਸ਼ਿਤ ਕੀਤੀ ਗਈ, ਅਤੇ ਮੰਗੋਲੀਆਈ ਰਾਜਨੀਤੀ ਉਸੇ ਸਮੇਂ ਦੀ ਸੋਵੀਅਤ ਰਾਜਨੀਤੀ ਵਾਂਗ ਹੀ ਚਲਣ ਲੱਗੀ।1989 ਦੇ ਇਨਕਲਾਬਾਂ ਤੋਂ ਬਾਅਦ, 1990 ਦੇ ਮੰਗੋਲੀਆਈ ਇਨਕਲਾਬ ਦੇ ਨਤੀਜੇ ਵਜੋਂ 1992 ਵਿੱਚ ਬਹੁ-ਪਾਰਟੀ ਪ੍ਰਣਾਲੀ, ਨਵਾਂ ਸੰਵਿਧਾਨ ਆਏ ਅਤੇ ਮਾਰਕੀਟ ਆਰਥਿਕਤਾ ਵੱਲ ਤਬਦੀਲੀ ਹੋਈ।

ਪੂਰਵ ਇਤਿਹਾਸ

ਮੱਧ ਏਸ਼ੀਆ ਦਾ ਜਲਵਾਯੂ ਭਾਰਤੀ ਪਲੇਟ ਅਤੇ ਯੂਰੇਸ਼ੀਅਨ ਪਲੇਟ ਵਿਚਾਲੇ ਵਿਸ਼ਾਲ ਟੈਕਟੋਨਿਕ ਟੱਕਰ ਤੋਂ ਬਾਅਦ ਖੁਸ਼ਕ ਹੋ ਗਿਆ ਸੀ। ਇਸ ਪ੍ਰਭਾਵ ਨੇ ਪਹਾੜਾਂ ਦੀ ਵਿਸ਼ਾਲ ਲੜੀ ਨੂੰ ਜਨਮ ਦਿੱਤਾ ਜਿਸ ਨੂੰ ਹਿਮਾਲੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹਿਮਾਲਿਆ, ਗ੍ਰੇਟਰ ਖਿੰਗਨ ਅਤੇ ਘੱਟ ਖਿੰਗਨ ਪਹਾੜ ਇਕ ਉੱਚੀ ਕੰਧ ਦੀ ਤਰ੍ਹਾਂ ਕੰਮ ਕਰਦੇ ਹਨ, ਗਰਮ ਅਤੇ ਗਿੱਲੇ ਮੌਸਮ ਨੂੰ ਮੱਧ ਏਸ਼ੀਆ ਵਿਚ ਜਾਣ ਤੋਂ ਰੋਕਦੇ ਹਨ। ਮੰਗੋਲੀਆ ਦੇ ਬਹੁਤ ਸਾਰੇ ਪਹਾੜ ਮਗਰਲੇ ਨੀਓਜੀਨ ਅਤੇ ਆਰੰਭਕ ਕੁਆਟਰਨਰੀ ਪੀਰੀਅਡਾਂ ਦੇ ਦੌਰਾਨ ਬਣੇ ਸਨ। ਲੱਖਾਂ ਸਾਲ ਪਹਿਲਾਂ ਮੰਗੋਲੀਆਈ ਮੌਸਮ ਵਧੇਰੇ ਨਮੀ ਵਾਲਾ ਸੀ। ਮੰਗੋਲੀਆ ਨੂੰ ਅਨਮੋਲ ਪੁਰਾਤੱਤਵ ਖੋਜਾਂ ਦਾ ਸਰੋਤ ਮੰਨਿਆ ਜਾਂਦਾ ਹੈ। ਰਾਏ ਚੈੱਪਮੈਨ ਐਂਡਰਿਊਜ਼ ਦੀ ਅਗਵਾਈ ਵਾਲੀ ਅਮਰੀਕੀ ਕੁਦਰਤੀ ਇਤਿਹਾਸ ਦੇ ਅਜਾਇਬ ਘਰ ਦੀ 1923 ਦੀ ਮੁਹਿੰਮ ਦੌਰਾਨ ਸਭ ਤੋਂ ਪਹਿਲਾਂ ਵਿਗਿਆਨਕ ਤੌਰ ਤੇ ਪੁਸ਼ਟੀ ਕੀਤੇ ਡਾਇਨਾਸੌਰ ਅੰਡੇ ਮੰਗੋਲੀਆ ਵਿੱਚ ਮਿਲੇ ਸਨ।

ਹਵਾਲੇ

Tags:

ਕੇਂਦਰੀ ਏਸ਼ੀਆਜੂ-ਜਾਨ ਖ਼ਨਾਨ

🔥 Trending searches on Wiki ਪੰਜਾਬੀ:

ਪੰਜਾਬੀ ਸੂਫ਼ੀ ਕਵੀਵਾਰਹਵਾ ਪ੍ਰਦੂਸ਼ਣਨਾਰੀਵਾਦਦਸਤਾਰਭਾਈਚਾਰਾਕਾਲ ਗਰਲਇੰਡੀਆ ਗੇਟਪੰਜਾਬੀ ਧੁਨੀਵਿਉਂਤਰਨੇ ਦੇਕਾਰਤਧਨੀਆਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂਦੁਆਰਾ ਸ਼ੀਸ਼ ਗੰਜ ਸਾਹਿਬਜੀਵਨੀਮਾਤਾ ਗੁਜਰੀਪੰਜਾਬੀ ਵਿਆਕਰਨਵਲਾਦੀਮੀਰ ਪੁਤਿਨਪਾਉਂਟਾ ਸਾਹਿਬ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਅਰਥ ਅਲੰਕਾਰਤਿਤਲੀਸੰਯੁਕਤ ਪ੍ਰਗਤੀਸ਼ੀਲ ਗਠਜੋੜਮਜ਼੍ਹਬੀ ਸਿੱਖਲੋਕਗੀਤਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਵਿਦਿਆਰਥੀਮਿਰਜ਼ਾ ਸਾਹਿਬਾਂਮਿਆ ਖ਼ਲੀਫ਼ਾਮਾਝਾਲੋਕ ਮੇਲੇਸਿੱਖ ਸਾਮਰਾਜਕੋਹਿਨੂਰਅੰਮ੍ਰਿਤ ਵੇਲਾਭਾਰਤ ਵਿੱਚ ਚੋਣਾਂਆਦਿ ਗ੍ਰੰਥਭਗਤੀ ਲਹਿਰਕਹਾਵਤਾਂਪ੍ਰਿਅੰਕਾ ਚੋਪੜਾਚੰਡੀ ਦੀ ਵਾਰਪੰਜਾਬੀਸਾਕਾ ਸਰਹਿੰਦਭਾਰਤ ਦਾ ਰਾਸ਼ਟਰਪਤੀਭਾਜਯੋਗਤਾ ਦੇ ਨਿਯਮਲੋਕਾਟ(ਫਲ)ਰਾਜਨੀਤੀ ਵਿਗਿਆਨਲਾਲਾ ਲਾਜਪਤ ਰਾਏਰੇਲਗੱਡੀਸੈਕਸ ਅਤੇ ਜੈਂਡਰ ਵਿੱਚ ਫਰਕਗੁਰਦੁਆਰਾ ਅੜੀਸਰ ਸਾਹਿਬਬਾਬਾ ਫ਼ਰੀਦਭਾਰਤ ਦੀ ਰਾਜਨੀਤੀਸਾਕਾ ਨੀਲਾ ਤਾਰਾਭਾਰਤ ਦਾ ਸੰਵਿਧਾਨਪੁਰਾਤਨ ਜਨਮ ਸਾਖੀ ਅਤੇ ਇਤਿਹਾਸਨਪੋਲੀਅਨਪੰਜਾਬ, ਭਾਰਤਸੰਯੁਕਤ ਰਾਜਅਰਸਤੂ ਦਾ ਅਨੁਕਰਨ ਸਿਧਾਂਤਪਿੰਡਗੁਰੂ ਗਰੰਥ ਸਾਹਿਬ ਦੇ ਲੇਖਕਕਾਗ਼ਜ਼ਪ੍ਰਦੂਸ਼ਣਧਾਰਾ 370ਚੱਪੜ ਚਿੜੀ ਖੁਰਦਹਸਪਤਾਲਰਾਗ ਸਿਰੀਟਰਾਂਸਫ਼ਾਰਮਰਸ (ਫ਼ਿਲਮ)ਸਕੂਲਭੱਟਮਹਾਂਸਾਗਰਦਿਨੇਸ਼ ਸ਼ਰਮਾਫ਼ਰੀਦਕੋਟ ਸ਼ਹਿਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਕੁਦਰਤੀ ਤਬਾਹੀ🡆 More