ਮੁਹੰਮਦ ਸਦੀਕ: ਪੰਜਾਬੀ ਗਾਇਕ, ਅਦਾਕਾਰ ਅਤੇ ਸਿਆਸਤਦਾਨ

ਮੁਹੰਮਦ ਸਦੀਕ, Urdu: محمد صدیق), ਇੱਕ ਉੱਘਾ ਪੰਜਾਬੀ ਗਾਇਕ, ਅਦਾਕਾਰ ਅਤੇ ਸਿਆਸਤਦਾਨ ਹੈ। ਇਹ ਅਤੇ ਰਣਜੀਤ ਕੌਰ ਆਪਣੇ ਦੋਗਾਣਿਆਂ ਕਰ ਕੇ ਜਾਣੇ ਜਾਂਦੇ ਹਨ। ਉਸਨੇ ਪੰਜਾਬ ਵਿਧਾਨ ਸਭਾ 2012 ਦੀ ਚੋਣ ਹਲਕਾ ਭਦੌੜ ਤੋਂ ਲੜ ਕੇ ਅਤੇ ਜਿੱਤ ਕੇ ਸਰਗਰਮ ਸਿਆਸਤਦਾਨ ਵਜੋਂ ਵੀ ਆਪਣੀ ਪਛਾਣ ਬਣਾ ਲਈ ਹੈ। ਮੁਹੰਮਦ ਸਦੀਕ ਨੂੰ ਦੋਗਾਣਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਪਰ ਉਸ ਨੇ ਬਹੁਤ ਸਾਰੇ ਸੋਲੋ ਗੀਤ ਵੀ ਰਿਕਾਰਡ ਕਰਵਾਏ ਹਨ। ਦੀਦਾਰ ਸੰਧੂ ਦਾ ਲਿਖਿਆ, ਮੇਰੀ ਐਸੀ ਝਾਂਜਰ ਛਣਕੇ, ਛਣਕਾਟਾ ਪੈਂਦਾ ਗਲੀ-ਗਲੀ ਸਦੀਕ ਦੇ ਸਭ ਤੋਂ ਵਧ ਪਸੰਦ ਕੀਤੇ ਗਾਏ ਗੀਤਾਂ ਵਿੱਚੋਂ ਇੱਕ ਹੈ। ਜ਼ਿਆਦਾਤਰ ਉਸ ਨੇ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੇ ਗੀਤ ਗਾਏ ਹਨ। ਹੋਰਨਾਂ ਗੀਤਕਾਰਾਂ ਵਿੱਚ ਗੁਰਮੇਲ ਸਿੰਘ ਢਿੱਲੋਂ (ਭੁੱਖਿਆਂਵਾਲ਼ੀ), ਗਾਮੀ ਸੰਗਤਪੁਰਾ, ਭੱਟੀ ਭੜੀ ਵਾਲ਼ਾ ਆਦਿ ਦੇ ਨਾਮ ਸ਼ਾਮਲ ਹਨ।

ਮੁਹੰਮਦ ਸਦੀਕ
ਉਰਫ਼ਸਦੀਕ਼
ਜਨਮ1942
ਰਾਮਪੁਰ (ਹੁਣ ਲੁਧਿਆਣਾ ਜ਼ਿਲ੍ਹਾ), ਬਰਤਾਨਵੀ ਪੰਜਾਬ
ਵੰਨਗੀ(ਆਂ)ਲੋਕ-ਗੀਤ, ਦੋਗਾਣੇ
ਕਿੱਤਾਗਾਇਕ, ਅਦਾਕਾਰ, ਸਿਆਸਤਦਾਨ
ਸਾਜ਼ਤੂੰਬੀ

ਸਿਆਸਤ ਦਾ ਸਫਰ

ਉਹ 2012 ਵਿੱਚ ਭਦੌੜ ਹਲਕੇ ਤੋਂ ਪੰਜਾਬ ਵਿਧਾਨਸਭਾ ਲਈ ਚੁਣੇ ਗਏ ਅਤੇ ਵਿਧਾਇਕ ਬਣੇ।ਪਰ ਉਹਨਾਂ ਨੂੰ ਸਿਆਸਤ ਰਾਸ ਨਾ ਆਈ।

ਪੰਜਾਬ ਵਿਧਾਨ ਸਭਾ ਵਿੱਚ ਲੋਕ-ਪਿਆਰੇ ਗਾਇਕ ਮੁਹੰਮਦ ਸਦੀਕ ਵੱਲੋਂ ਆਧੁਨਿਕ ਪੰਜਾਬੀ ਕਵਿਤਾ ਦੇ ਉੱਚ-ਦੁਮਾਲੜੇ ਨਾਂ ਪ੍ਰੋਫ਼ੈਸਰ ਮੋਹਨ ਸਿੰਘ ਦੀ ਇੱਕ ਬੇਹੱਦ ਖ਼ੂਬਸੂਰਤ ਅਤੇ ਅਰਥਭਰਪੂਰ ਰਚਨਾ ਪੇਸ਼ ਕੀਤੇ ਜਾਣ ਦੇ ਸੰਬੰਧ ਵਿੱਚ ਬੇਲੋੜਾ ਵਿਵਾਦ ਪੈਦਾ ਕੀਤਾ ਗਿਆ। ਭਦੌੜ ਤੋਂ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਦੀ ਵਿਧਾਨ ਸਭਾ ਮੈਂਬਰਸ਼ਿਪ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੁਹੰਮਦ ਸਦੀਕ ਦੀ ਵਿਧਾਇਕੀ ਰੱਦ ਕੀਤੀ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਹੰਮਦ ਸਦੀਕ ਕਾਂਗਰਸੀ ਟਿਕਟ ਤੋਂ ਚੋਣ ਲੜੇ ਸਨ।ਸ਼੍ਰੋਮਣੀ ਅਕਾਲੀ ਦਲ ਦੇ ਹਾਰੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ ਕਿ ਸਦੀਕ ਨੇ ਰਾਖਵੇਂਕਰਨ ਦਾ ਝੂਠਾ ਸਰਟੀਫਿਕੇਟ ਦਿਖਾ ਕੇ ਚੋਣ ਲੜੀ ਸੀ। ਪਟੀਸ਼ਨ ਮੁਤਾਬਕ ਭਦੌੜ ਦੀ ਸੀਟ ਪੱਛੜੀ ਸ਼੍ਰੇਣੀ ਲਈ ਰਾਖਵੀਂ ਸੀ ਪਰ ਸਦੀਕ ਅਸਲ ਵਿੱਚ ਰਾਖਵੇਂਕਰਨ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ। ਪਰ ਸੁਪਰੀਮ ਕੋਰਟ ਨੇ ਮੁਹੰਮਦ ਸਦੀਕ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਪਟੀਸ਼ਨ ਮਨਜੂਰ ਕਰ ਲਈ ਹੈ ਤੇ ਵਿਧਾਇਕ ਅਹੁਦੇ ਲਈ ਯੋਗ ਕਰਾਰ ਦੇ ਦਿੱਤਾ।

ਹਵਾਲੇ

Tags:

ਅਦਾਕਾਰਗਾਇਕਗੁਰਮੇਲ ਸਿੰਘ ਢਿੱਲੋਂਪੰਜਾਬੀ ਭਾਸ਼ਾਰਣਜੀਤ ਕੌਰਸਿਆਸਤਦਾਨ

🔥 Trending searches on Wiki ਪੰਜਾਬੀ:

ਭਾਰਤੀ ਪੰਜਾਬੀ ਨਾਟਕਏ. ਪੀ. ਜੇ. ਅਬਦੁਲ ਕਲਾਮਪੰਜਾਬੀ ਕੈਲੰਡਰ2015 ਨੇਪਾਲ ਭੁਚਾਲਦੁਨੀਆ ਮੀਖ਼ਾਈਲਅਭਾਜ ਸੰਖਿਆ1989 ਦੇ ਇਨਕਲਾਬਮੈਰੀ ਕੋਮਆਈ ਹੈਵ ਏ ਡਰੀਮਬੌਸਟਨਪੰਜਾਬ ਦੇ ਲੋਕ-ਨਾਚਫੁਲਕਾਰੀਕਰਜ਼ਇਨਸਾਈਕਲੋਪੀਡੀਆ ਬ੍ਰਿਟੈਨਿਕਾਬੁੱਧ ਧਰਮਸਿੱਖ ਸਾਮਰਾਜਮੀਂਹ1911ਪਾਣੀ ਦੀ ਸੰਭਾਲ29 ਮਾਰਚਸਵਿਟਜ਼ਰਲੈਂਡ14 ਅਗਸਤਅੰਜਨੇਰੀਭਾਸ਼ਾਬਿਆਂਸੇ ਨੌਲੇਸਪੰਜਾਬ ਦੇ ਮੇੇਲੇਆਤਾਕਾਮਾ ਮਾਰੂਥਲਲਾਉਸਅੰਦੀਜਾਨ ਖੇਤਰ2023 ਨੇਪਾਲ ਭੂਚਾਲਬਿਧੀ ਚੰਦਫਸਲ ਪੈਦਾਵਾਰ (ਖੇਤੀ ਉਤਪਾਦਨ)ਮਹਾਨ ਕੋਸ਼ਜਸਵੰਤ ਸਿੰਘ ਕੰਵਲਦਿਨੇਸ਼ ਸ਼ਰਮਾਜੈਨੀ ਹਾਨਮਿੱਟੀਗੁਰੂ ਗੋਬਿੰਦ ਸਿੰਘਮਾਘੀਪ੍ਰਦੂਸ਼ਣਜਨਰਲ ਰਿਲੇਟੀਵਿਟੀਦਾਰਸ਼ਨਕ ਯਥਾਰਥਵਾਦਮੈਰੀ ਕਿਊਰੀਯੁੱਗਪੰਜਾਬੀਸਵਰ ਅਤੇ ਲਗਾਂ ਮਾਤਰਾਵਾਂਰਸ਼ਮੀ ਦੇਸਾਈਨਿਕੋਲਾਈ ਚੇਰਨੀਸ਼ੇਵਸਕੀਸੁਪਰਨੋਵਾ2023 ਓਡੀਸ਼ਾ ਟਰੇਨ ਟੱਕਰ19 ਅਕਤੂਬਰਯੂਰਪੀ ਸੰਘਸਾਹਿਤਨੌਰੋਜ਼ਦੋਆਬਾਜਾਮਨੀਅਲਾਉੱਦੀਨ ਖ਼ਿਲਜੀਗੁਰੂ ਅੰਗਦਦੂਜੀ ਸੰਸਾਰ ਜੰਗਜਗਰਾਵਾਂ ਦਾ ਰੋਸ਼ਨੀ ਮੇਲਾਮਨੀਕਰਣ ਸਾਹਿਬਮੈਟ੍ਰਿਕਸ ਮਕੈਨਿਕਸਅੰਮ੍ਰਿਤਸਰਮੁੱਖ ਸਫ਼ਾਅਫ਼ਰੀਕਾਰੋਮਮਸੰਦਸਰ ਆਰਥਰ ਕਾਨਨ ਡੌਇਲਕਾਲੀ ਖਾਂਸੀਸਿੰਗਾਪੁਰਅੰਮ੍ਰਿਤਸਰ ਜ਼ਿਲ੍ਹਾਜੋ ਬਾਈਡਨਆਵੀਲਾ ਦੀਆਂ ਕੰਧਾਂਲੋਕਰਾਜਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ🡆 More