ਤੂੰਬੀ

ਤੂੰਬੀ (ਸ਼ਾਹਮੁਖੀ: تونبی) ਪੰਜਾਬ ਦਾ ਇੱਕ ਸਾਜ਼ ਹੈ। ਇਸ ਦੇ ਇੱਕ ਪਾਸੇ ਕੋੜੇ ਕੱਦੂ ਨੂੰ ਕੱਟ ਕੇ ਲਾਇਆ ਜਾਂਦਾ ਹੈ। ਬਹੁਤੇ ਲੋਕ ਕੱਦੂ ਦੀ ਥਾਂ ਬਿੱਲ ਦੀ ਵਰਤੋਂ ਕਰ ਲੈਂਦੇ ਹਨ। ਬਿੱਲ ਅਤੇ ਕੱਦੂ ਦੀ ਵਰਤੋਂ ਨਾਲ ਆਵਾਜ਼ ਵਿੱਚ ਜ਼ਮੀਨ-ਆਸਮਾਨ ਦਾ ਫਰਕ ਪੈ ਜਾਂਦਾ ਹੈ ਜਿਸ ਦਾ ਪਤਾ ਇਸ ਦਾ ਮਾਹਿਰ ਹੀ ਲਗਾ ਸਕਦਾ ਹੈ। ਕੱਦੂ ਨਾਲ ਬਣੀ ਤੂੰਬੀ ਦੀ ਆਵਾਜ਼ ‘ਪਤਲੀ’ (ਬਰੀਕ) ਹੁੰਦੀ ਹੈ ਜਦਕਿ ਬਿੱਲ ਨਾਲ ਬਣੀ ਤੂੰਬੀ ਦੀ ਆਵਾਜ਼ ‘ਮੋਟੀ’ ਨਿਕਲਦੀ ਹੈ। ਕੱਦੂ ਜਾਂ ਬਿੱਲ ਦੇ ਉੱਤੇ ਬੱਕਰੇ ਦੀ ਪਤਲੀ ਖੱਲ ਲਾਈ ਜਾਂਦੀ ਹੈ। ਤੂੰਬੀ ਲਈ ਵਰਤੇ ਜਾਂਦੇ ਡੰਡੇ ਦੀ ਲੰਬਾਈ ਵੱਖ-ਵੱਖ ਹੋ ਸਕਦੀ ਹੈ ਪਰ ਉਹ ਇਸ ਨੂੰ ਅੰਦਾਜ਼ੇ ਨਾਲ 2 ਗਿੱਠ, 4 ਉਂਗਲ (ਕਰੀਬ 21 ਇੰਚ) ਹੁੰਦੀ ਹੈ। ਕੱਦੂ ਉੱਤੇ ਲਾਈ ਗਈ ਖੱਲ ਉੱਪਰ ਠਿਕਰੀ (ਲੱਕੜੀ ਦੀ ਬਣੀ ਹੋਈ) ਜਿਸ ਨੂੰ ਘੋੜੀ ਵੀ ਕਿਹਾ ਜਾਂਦਾ ਹੈ, ਟਿਕਾਈ ਜਾਂਦੀ ਹੈ। ਤੂੰਬੀ ਦੀ ਆਵਾਜ਼ ਨੂੰ ਠੀਕ ਕਰਨ ਲਈ ਘੋੜੀ ਨੂੰ ਤੂੰਬੇ ’ਤੇ ਫਿੱਟ ਕਰ ਕੇ 2-3 ਘੰਟੇ ਇਸ ’ਤੇ ਪਾਣੀ ਪਾ-ਪਾ ਕੇ ਥਾਂ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਡੰਡੇ ਦੇ ਇੱਕ ਪਾਸੇ ਲੱਕੜ ਦੀ ‘ਕਿੱਲੀ’ ਲਾਈ ਜਾਂਦੀ ਹੈ ਜਿਸ ਨਾਲ ਤੂੰਬੀ ’ਤੇ ਲਾਈ ਜਾਣ ਵਾਲੀ ਤਾਰ ਦੇ ਤਿੰਨ ਵਲ ਦਿੱਤੇ ਜਾਂਦੇ ਹਨ। ਤੂੰਬੀ ਲਈ ਆਮ ਤੌਰ ’ਤੇ 0 ਨੰਬਰ ਅਤੇ 36 ਨੰਬਰ ਦੀ ਲੋਹੇ ਦੀ ਤਾਰ ਵਰਤੀ ਜਾਂਦੀ ਹੈ। ਇਹ ਸਭ ਕੁਝ ਕਰ ਲੈਣ ਤੋਂ ਬਾਅਦ ਸੱਤ ਸੁਰਾਂ ਕੱਢਣ ਵਾਲੀ ਇੱਕ ਤਾਰ ਵਾਲੀ ਤੂੰਬੀ ਬਣ ਕੇ ਤਿਆਰ ਹੋ ਜਾਂਦੀ ਹੈ।

ਤੂੰਬੀ
ਤੂੰਬੀ
ਇੱਕ ਤਾਰ ਵਾਲਾ ਸਾਜ਼
ਹੋਰ ਨਾਮਤੂੰਬੀ
ਵਰਗੀਕਰਨ ਤਾਰ ਵਾਲਾ ਸਾਜ਼
ਉੱਨਤੀਵਿਸ਼ੇਸ਼ ਨਾਂ ਨਹੀਂ
Playing range
ਸੱਤ ਸੁਰ
ਸੰਬੰਧਿਤ ਯੰਤਰ
ਸਿਤਾਰ
ਹੋਰ ਲੇਖ ਜਾਂ ਜਾਣਕਾਰੀ
ਯਮਲਾ ਜੱਟ, ਭੰਗੜਾ

ਵਿਸ਼ੇਸ਼ ਸਾਜ਼

ਤੂੰਬੀ ਦੀ ਇੱਕ ਤਾਰ ਵਿੱਚੋਂ ਸੱਤ ਸੁਰਾਂ ਨੂੰ ਕੱਢਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ। ਤੂੰਬੀ ਦੀ ਇੱਕ ਤਾਰ ਤੋਂ ਨਹੁੰ ਦੇ ਹੇਰ- ਫੇਰ ਨਾਲ ਹੀ ਸੱਤ ਸੁਰਾਂ ਕੱਢੀਆਂ ਜਾਂਦੀਆਂ ਹਨ। ਤੂੰਬੀ ਅਜਿਹਾ ਸਾਜ਼ ਹੈ ਜਿਸ ਦੀ ਆਵਾਜ਼ ਨੂੰ ਬਾਕੀ ਸਾਜ਼ਾਂ ਦੇ ਮੁਕਾਬਲੇ ਸੌਖਿਆਂ ਆਪਣੇ ਬੋਲ ਅਨੁਸਾਰ ਘੱਟ ਵੱਧ ਕੀਤਾ ਜਾ ਸਕਦਾ ਹੈ।

ਕਲਾਕਾਰ

ਇਸਨੂੰ ਪੰਜਾਬ ਦੇ ਮੰਨੇ-ਪ੍ਰਮੰਨੇ ਗਾਇਕ ਯਮਲਾ ਜੱਟ ਨੇ ਮਸ਼ਹੂਰ ਕੀਤਾ ਸੀ। ਪੰਜਾਬ ਦੇ ਜਿਆਦਾਤਰ ਗਾਇਕ, 1960,70 ਅਤੇ 80 ਵਿਆਂ ਵਿੱਚ, ਇਸ ਦੀ ਵਰਤੋਂ ਕਰਦੇ ਸਨ। ਇਸਦੀ ਵਰਤੋਂ ਕਰਨ ਵਾਲੇ ਹੋਰ ਕਲਾਕਾਰਾਂ ਵਿੱਚ ਮੁਹੰਮਦ ਸਦੀਕ, ਕੁਲਦੀਪ ਮਾਣਕ, ਦੀਦਾਰ ਸੰਧੂ, ਅਮਰ ਸਿੰਘ ਚਮਕੀਲਾ, ਮਨਮੋਹਨ ਵਾਰਿਸ, ਸਰਬਜੀਤ ਚੀਮਾ, ਸੁਖਸ਼ਿੰਦਰ ਸ਼ਿੰਦਾ ਅਤੇ ਸੁਖਵਿੰਦਰ ਪੰਛੀ ਆਦਿ ਸ਼ਾਮਲ ਹਨ।

ਹਵਾਲੇ

Tags:

ਕੱਦੂਪਾਣੀਪੰਜਾਬਸ਼ਾਹਮੁਖੀਸਾਜ਼

🔥 Trending searches on Wiki ਪੰਜਾਬੀ:

ਗੂਗਲਸਮਕਾਲੀ ਪੰਜਾਬੀ ਸਾਹਿਤ ਸਿਧਾਂਤਤੀਆਂਸੰਯੁਕਤ ਰਾਜਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਨਿਹੰਗ ਸਿੰਘਗਣਿਤਪੂਰਨ ਭਗਤਕਿੱਕਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ1941ਖੇਤੀਬਾੜੀਪ੍ਰੀਖਿਆ (ਮੁਲਾਂਕਣ)ਰਾਜਾ ਭੋਜਭਾਰਤ ਛੱਡੋ ਅੰਦੋਲਨਬੁਣਾਈਮੁੱਖ ਸਫ਼ਾਬਾਬਾ ਬੁੱਢਾ ਜੀਜੈਤੂਨਚੂਲੜ ਕਲਾਂਰੋਹਿਤ ਸ਼ਰਮਾਰਹਿਰਾਸਰਾਗਮਾਲਾਅਲਬਰਟ ਆਈਨਸਟਾਈਨਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੰਜ ਪਿਆਰੇਮਹਾਨ ਕੋਸ਼ਐੱਸ. ਅਪੂਰਵਾਸਾਰਾਗੜ੍ਹੀ ਦੀ ਲੜਾਈਚੜ੍ਹਦੀ ਕਲਾਸ਼ਾਹ ਮੁਹੰਮਦਆਈਪੀ ਪਤਾਮਨੁੱਖਪਾਣੀਪਤ ਦੀ ਦੂਜੀ ਲੜਾਈਟਾਹਲੀ18 ਅਪਰੈਲਆਤਮਾਪਲਾਸੀ ਦੀ ਲੜਾਈਆਪਰੇਟਿੰਗ ਸਿਸਟਮਅੰਗਰੇਜ਼ੀ ਭਾਸ਼ਾ ਦਾ ਇਤਿਹਾਸਭਾਰਤੀ ਪੰਜਾਬੀ ਨਾਟਕਲੋਕਰਾਜਰਣਜੀਤ ਸਿੰਘ ਕੁੱਕੀ ਗਿੱਲਪੰਜਾਬੀ ਲੋਕ ਬੋਲੀਆਂਭਗਤ ਨਾਮਦੇਵਮੂਲ ਮੰਤਰਉੱਤਰਾਖੰਡ ਰਾਜ ਮਹਿਲਾ ਕਮਿਸ਼ਨਰਾਏਪੁਰ ਚੋਬਦਾਰਾਂਸਾਲ(ਦਰੱਖਤ)ਵਿਆਕਰਨਜੱਸਾ ਸਿੰਘ ਆਹਲੂਵਾਲੀਆਤਖ਼ਤ ਸ੍ਰੀ ਦਮਦਮਾ ਸਾਹਿਬਤਖ਼ਤ ਸ੍ਰੀ ਹਜ਼ੂਰ ਸਾਹਿਬਮਹਾਤਮਾ ਗਾਂਧੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਭੋਜਨ ਸੱਭਿਆਚਾਰਦਹਿੜੂਪੰਜਾਬ, ਭਾਰਤਨਿਤਨੇਮਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਗੁਰਦੁਆਰਾ ਬੰਗਲਾ ਸਾਹਿਬਦਿਲਜੀਤ ਦੋਸਾਂਝਨੀਲਾਲਾਲਾ ਲਾਜਪਤ ਰਾਏਕਪਾਹਨੈਟਵਰਕ ਸਵਿੱਚਪੰਜਾਬੀ ਕਹਾਣੀਕ੍ਰਿਸ਼ਨਤਾਰਾਭੀਮਰਾਓ ਅੰਬੇਡਕਰਪ੍ਰਿੰਸੀਪਲ ਤੇਜਾ ਸਿੰਘਸੁਖਮਨੀ ਸਾਹਿਬਦੁੱਲਾ ਭੱਟੀਮਿਆ ਖ਼ਲੀਫ਼ਾਪੰਜ ਤਖ਼ਤ ਸਾਹਿਬਾਨ🡆 More