ਬਾਬਾ ਬਲਬੀਰ ਸਿੰਘ ਜੀ ਖਡੂਰ ਸਾਹਿਬ

ਸੂਬੇਦਾਰ ਬਾਬਾ ਬਲਬੀਰ ਸਿੰਘ ਜੀ ਦਾ ਜਨਮ ਇਕ ਸਧਾਰਨ ਕਿਸਾਨ ਪਰਿਵਾਰ ਵਿਚ ਮਾਤਾ ਬੀਬੀ ਨਰੰਜਨ ਕੌਰ ਜੀ ਦੀ ਕੁੱਖੋਂ ਪਿਤਾ ਸ.

ਘਸੀਟਾ ਸਿੰਘ ਜੀ ਦੇ ਘਰ ਹੋਇਆ ਜਨਮ ਹੋਇਆ। ਆਪ ਨੇ ਜਨਤਾ ਹਾਈ ਸਕੂਲ ਭਕਨਾ ਕਲਾਂ (ਸ੍ਰੀ ਅੰਮ੍ਰਿਤਸਰ) ਤੋਂ ਦਸਵੀਂ ਪਾਸ ਕੀਤੀ। ਉਪਰੰਤ ਆਪ ਜੀ ਨੇ ਜਿਥੇ ਆਪਈਆਂ ਘਰੇਲੂ ਜਿੰਮੇਵਾਰੀਆਂ ਨਿਭਾਈਆਂ, ਉਥੇ ਨਾਲ ਹੀ ਮਿਰਨਤ ਕਰਦੇ ਹੋਏ 07 ਮਈ 1963 ਨੂੰ ਸੀਮਾ ਸੁਰਖਿਆ ਬਲ (B.S.F) ਵਿਚ ਸਿਪਾਹੀ ਵਜੋਂ ਭਰਤੀ ਹੋ ਗਏ। ਇਸ ਤਰ੍ਹਾਂ ਲੰਮਾ ਸਮਾਂ ਫੌਜ ਵਿਚ ਸੇਵਾ ਨਿਭਾਉਂਦੇ ਹੋਏ ਬਤੀਤ ਕੀਤਾ। 30 ਸਤੰਬਰ 1931 ਨੂੰ ਸੂਬੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਸੇਵਾ ਮੁਕਤ ਹੋਏ ਉਪਰੰਤ ਆਪ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਵਾਲਿਆਂ ਪਾਸ ਆ ਗਏ, ਜਿਥੇ ਲਗਪਗ 8 ਸਾਲ ਨਿਰਸੁਆਰਥ ਸੇਵਾ ਨਿਭਾਈ। ਬਾਅਦ ਵਿਚ ਆਪ ਕਾਰ ਸੇਵਾ ਖਡੂਰ ਸਾਹਿਬ ਦੇ ਕਾਰਜਾਂ ਨਾਲ ਜੁੜ ਗਏ, ਜਿਥੇ ਹੁਣ ਤਕ ਵਾਤਾਵਰਣ ਸੰਭਾਲ ਹਿਤ ਆਪਣੀਆਂ ਨਿਸ਼ਕਾਮ ਸੇਵਾਵਾਂ ਦੇ ਰਹੇ ਹਨ।

ਬਾਬਾ ਬਲਬੀਰ ਸਿੰਘ
ਜਨਮ15 ਅਪ੍ਰੈਲ, 1944
ਮਾਲੂਵਾਲ, ਅੰਮ੍ਰਿਤਸਰ
ਰਾਸ਼ਟਰੀਅਤਾਭਾਰਤੀ
ਪੇਸ਼ਾਸੀਮਾ ਸੁਰੱਖਿਆ ਬਲ (B.S.F) 1963 ਤੋੰ 1991
ਲਈ ਪ੍ਰਸਿੱਧਵਾਤਾਵਰਣ ਸੰਭਾਲ
ਜ਼ਿਕਰਯੋਗ ਕੰਮਵਾਤਾਵਰਣ ਸੰਭਾਲ ਸੁਚੇਤਨਾ (ਕਾਵਿ ਸੰਗ੍ਰਹਿ)
ਮਾਤਾ-ਪਿਤਾ
  • ਸ. ਘਸੀਟਾ ਸਿੰਘ ਜੀ (ਪਿਤਾ)
  • ਬੀਬੀ ਨਰੰਜਨ ਕੌਰ ਜੀ (ਮਾਤਾ)

ਸ਼ਖਸੀਅਤ

ਬਾਬਾ ਜੀ ਬਹੁਤ ਹੀ ਮਿਲਾਪੜੀ ਤੇ ਨਿਘੀ ਸ਼ਖਸੀਅਤ ਦੇ ਮਾਲਕ ਹਨ। ਆਪ ਜੀ ਵਿਚ ਪੜ੍ਹਨ-ਲਿਖਣ ਦੀ ਤੀਬਰ ਰੁਚੀ ਹੈ। ਆਪ ਕਿਤਾਬਾਂ ਨੂੰ ਪੜ੍ਹਦੇ, ਵੱਖ ਵੱਖ ਤੱਥਾਂ ਅਤੇ ਇਤਿਹਾਸਕ ਘਟਨਾਵਾਂ ਨੂੰ ਖੋਜਣਾ ਅਤੇ ਜਾਣਨ ਵਿਚ ਆਪਈ ਸਮਾਂ ਬਤੀਤ ਕਰਦੇ ਹਨ। ਵਾਤਾਵਰਣ ਸੰਬੰਧੀ ਕਵਿਤਾ ਲਿਖਣਾ ਆਪ ਦਾ ਸ਼ੌਕ ਹੈ। ਵਾਤਾਵਰਣ ਸੰਭਾਲ ਹਿਤ ਕਾਰਜ ਕਰਨਾ ਆਪ ਦੇ ਜੀਵਨ ਦਾ ਮੁਖ ਮਨੋਰਥ ਹੈ, ਜਿਸ ਨੂੰ ਪਿਛਲੇ ਕਈ ਸਾਲਾਂ ਤੋਂ ਸਮਰਪਿਤ ਹਨ। ਕਾਰ ਸੇਵਾ ਖਡੂਰ ਸਾਹਿਬ ਵਲੋਂ 1999 ਈ. ਤੋਂ ਆਰੰਭੀ ਗਈ ਵਾਤਾਵਰਣ ਸੰਭਾਲ ਲਹਿਰ ਵਿਚ ਆਪ ਦਾ ਅਹਿਮ ਯੋਗਦਾਨ ਰਿਹਾ ਹੈ, ਜਿਸ ਨਾਲ ਆਪ ਆਰੰਭ ਤੋਂ ਜੁੜੇ ਹੋਏ ਹਨ। ਰੁੱਖਾਂ ਨਾਲ ਆਪ ਨੂੰ ਅਥਾਹ ਪ੍ਰੇਮ ਹੈ। ਵੱਖ ਵੱਖ ਪੌਦਿਆਂ ਸੰਗ ਪ੍ਰੇਮ ਦੇ ਨਾਲ ਨਾਲ ਉਨ੍ਹਾਂ ਬਾਰੇ ਗਹਿਰੀ ਸਮਝ ਹੈ। ਆਪ ਨੂੰ ਅਨੇਕ ਦੇਸੀ ਦਵਾਈਆਂ ਦੇ ਨੁਸਖੇ ਜ਼ੁਬਾਨੀ ਯਾਦ ਹਨ। ਗੁਰਸਿੱਖੀ ਅਤੇ ਕੁਦਰਤ ਨੂੰ ਪ੍ਰਣਾਈ ਇਸ ਸ਼ਖਸੀਅਤ ਦੀ ਸੰਗਤ ਵਿਚੋਂ ਭਿੰਨੀ ਖੁਸ਼ਬੋਈ ਮਿਲਦੀ ਹੈ।

ਆਪ ਜੀ ਨੇ "ਵਾਤਾਵਰਨ ਸੰਭਾਲ ਪ੍ਰਤੀ ਸੁਚੇਤਨਾ" ਨਾਮਕ ਇੱਕ ਕਿਤਾਬ ਲਿਖੀ ਹੈ। ਜਿਸ ਵਿੱਚ ਆਪ ਨੇ ਕਵਿਤਾਵਾਂ ਦੀ ਮਦਦ ਨਾਲ ਵਾਤਾਵਰਨ ਬਾਰੇ ਸੁਚੇਤਨਾ ਪੈਦਾ ਕੀਤੀ ਹੈ। ਇਹ ਕਿਤਾਬ ਕਾਰ ਸੇਵਾ ਖਡੂਰ ਸਾਹਿਬ ਵੱਲੋੰ ਪ੍ਰਕਾਸ਼ਿਤ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਹਿਮਾਲਿਆਜਹਾਂਗੀਰਬਾਬਾ ਜੀਵਨ ਸਿੰਘਵਿਅੰਜਨਜਸਬੀਰ ਸਿੰਘ ਆਹਲੂਵਾਲੀਆਦਿੱਲੀ ਸਲਤਨਤਦਿਲਬਿਆਸ ਦਰਿਆਲੰਮੀ ਛਾਲਜ਼ਫ਼ਰਨਾਮਾ (ਪੱਤਰ)ਅਨੁਵਾਦਭਗਤ ਧੰਨਾ ਜੀ2020-2021 ਭਾਰਤੀ ਕਿਸਾਨ ਅੰਦੋਲਨਦਰਸ਼ਨਭਾਰਤੀ ਪੰਜਾਬੀ ਨਾਟਕਸਤਿ ਸ੍ਰੀ ਅਕਾਲਸਿੱਖ ਧਰਮਕੁਲਦੀਪ ਮਾਣਕਗਿੱਧਾਕਰਅੰਤਰਰਾਸ਼ਟਰੀਪੰਜਾਬੀ ਤਿਓਹਾਰਰੇਖਾ ਚਿੱਤਰਮਾਤਾ ਜੀਤੋਸ੍ਰੀ ਚੰਦਪੰਜਾਬੀ ਮੁਹਾਵਰੇ ਅਤੇ ਅਖਾਣਗੁੱਲੀ ਡੰਡਾਮੰਜੂ ਭਾਸ਼ਿਨੀਇਸ਼ਤਿਹਾਰਬਾਜ਼ੀਬੱਬੂ ਮਾਨਸਾਉਣੀ ਦੀ ਫ਼ਸਲਕੀਰਤਨ ਸੋਹਿਲਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਬੇਰੁਜ਼ਗਾਰੀਪੰਜਾਬਅੱਜ ਆਖਾਂ ਵਾਰਿਸ ਸ਼ਾਹ ਨੂੰਵਿਰਸਾਦੂਰ ਸੰਚਾਰਮਾਲਵਾ (ਪੰਜਾਬ)ਅਕਬਰਨਾਰੀਅਲਜਨਮਸਾਖੀ ਅਤੇ ਸਾਖੀ ਪ੍ਰੰਪਰਾਕਾਰੋਬਾਰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਪੰਜਾਬੀ ਕਹਾਣੀਵੈਨਸ ਡਰੱਮੰਡਆਂਧਰਾ ਪ੍ਰਦੇਸ਼ਜੌਨੀ ਡੈੱਪਭਾਰਤ ਦਾ ਆਜ਼ਾਦੀ ਸੰਗਰਾਮਸਵਰਜੋਹਾਨਸ ਵਰਮੀਅਰਕਾਟੋ (ਸਾਜ਼)ਨਾਥ ਜੋਗੀਆਂ ਦਾ ਸਾਹਿਤਦਿਨੇਸ਼ ਸ਼ਰਮਾਬਿਰਤਾਂਤਏਸਰਾਜਨਰਾਇਣ ਸਿੰਘ ਲਹੁਕੇਵਿਆਕਰਨਕ੍ਰਿਕਟਮਾਤਾ ਸਾਹਿਬ ਕੌਰਫ਼ੇਸਬੁੱਕਲੋਕ ਮੇਲੇਪੰਜਾਬੀ ਕੱਪੜੇਫਲਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭੱਟਾਂ ਦੇ ਸਵੱਈਏਸੰਰਚਨਾਵਾਦਪੁਰਾਤਨ ਜਨਮ ਸਾਖੀਆਤਮਾਮਨੁੱਖੀ ਦਿਮਾਗਪਛਾਣ-ਸ਼ਬਦਮਹਿੰਦਰ ਸਿੰਘ ਧੋਨੀ🡆 More