ਪੰਡਿਤ ਮਾਨ ਸਿੰਘ ਕਾਲੀਦਾਸ

ਪੰਡਿਤ ਮਾਨ ਸਿੰਘ ਕਾਲੀਦਾਸ (1865-1944) ਇੱਕ ਪੰਜਾਬੀ ਕਿੱਸਾਕਾਰ ਹੈ।

ਜਨਮ

ਇਸਦਾ ਦਾ ਜਨਮ ਇੱਕ ਹਿੰਦੁੁ ਪਰਿਵਾਰ ਵਿੱਚ 13 ਅਕਤੂਬਰ 1865 ਈ. ਨੂੰ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਪੰਡਿਤ ਜੈ ਦਿਆਲ ਸੀ ਉਹ ਗੁਜਰਾਂਵਾਲਾ ਦੇ ਵਸਨੀਕ ਸਨ। ਇਸਦਾ ਪਿਤਾ ਪੰਡਿਤ ਜੈ ਦਿਆਲ ਮਾਹਾਰਾਜਾ ਸ਼ੇਰ ਸਿੰਘ ਦੇ ਦਰਬਾਰੀ ਅਹਿਲਕਾਰ ਤੇ ਪ੍ਰਰੋਹਿਤ ਸਨ। ਆਪ ਜੀ ਦੇ ਵੱਡੇ ਭਰਾ ਗੋਪੀ ਨਾਥ ਵੀ ਚੰਗੇ ਵਿਦਵਾਨ ਸਨ। ਅੱਧਖੜ ਉੁੁਮਰ ਵਿੱਚ ਕਾਲੀ ਦਾਸ ਸੰਤ ਹਰੀ ਸਿੰਘ ਜੀ ਗੁਜਰਾਂਵਾਲੀਆ ਦੇ ਪ੍ਰ੍ਰਭਾਵ ਥੱਲੇ ਆਇਆ ਤਾਂ ਉਸ ਨੇ ਸਿੱਖ ਧਰਮ ਵਿੱਚ ਪਰਵੇਸ਼ ਕੀਤਾ। ਉਸ ਦਾ ਨਾਂ ਮਾਨ ਸਿੰਘ ਰੱਖਿਆ ਗਿਆ। ਉਸ ਨੂੰ ਪੰਡਿਤ ਮਾਨ ਸਿੰਘ ਵੀ ਕਿਹਾ ਜਾਂਦਾ ਹੈ। ਉਹ ਆਪਣੀ ਰਚਨਾ ਵਿੱਚ ਆਪਣਾ ਨਾਂ ਕਾਲੀ ਦਾਸ ਹੀ ਲਿਖਦਾ ਹੈ ਤੇ ਇਸੇ ਨਾਂ ਨਾਲ ਪ੍ਰਸਿੱਧ ਹੋਇਆਂ। ਉਸ ਦੀ 1944 ਈ. ਵਿੱਚ ਮੋਤ ਹੋਈ।

ਵਿਦਿਆ ਅਤੇ ਪ੍ਰਤਿਭਾ

ਕਾਲੀ ਦਾਸ ਦੀ ਪ੍ਰਤਿਭਾ ਨੁੂੰ ਉਸ ਦੀ ਵਿਦਿਆ ਨੇ ਲਿਸ਼ਕਾਇਆ ਹੈ। ਕਾਲੀ ਦਾਸ ਨੇ ਮੁਢਲੀ ਵਿਦਿਆ ਆਪਣੇ ਪਿਤਾ ਜੀ ਤੋ ਪ੍ਰਾਪਤ ਕੀਤੀ ਫ਼ਿਰ ਮਹੱਲੇ ਦੀ ਮਸੀਤ ਦੇ ਮੋਲਵੀ ਸਾਹਿਬ ਤੋ ਊਰਦੂ ਫਾਰਸੀ ਪੜੀ। ਉਸ ਨੂੰ ਪੰਜਾਬੀ ਭਾਸ਼ਾ ਤੇ ਹਿੰਦੂ ਸ਼ਾਸ਼ਤਰਾ ਦਾ ਬਹੁਤ ਗੂੜਾ ਗਿਆਨ ਸੀ। ਹਿੰਦੂ ਸ਼ਾਸ਼ਤਰਾ ਦੇ ਗਿਆਨ ਦੇ ਅਧਾਰ ਤੇ ਉਹ ਆਪਣੇ ਕਿੱਸਿਆ ਵਿੱਚ ਯੋਗ,ਸੰਨਿਆਸ ਤੇ ਧਰਮ ਦੀ ਚਰਚਾ ਕਈ ਵਾਰੀ ਬੜੀ ਬਰੀਕੀ ਨਾਲ ਕਰਦਾ ਹੈ। ਉਸ ਨੂੰ ਹਿੰਦੂ ਮਿਥਿਆ ਤੇ ਪੁਰਾਨਾ ਦਾ ਵੀ ਕਾਫੀ ਗਿਆਨ ਸੀ।

ਪੰਡਤਾਈ ਗਿਆਨ

ਇਸ ਵਿਦਿਆ ਦੇ ਕੇਂਦਰ ਮੰਦਰ,ਅਖਾੜੇ ਤੇ ਪਾਠਸ਼ਾਲਾ ਹੀ ਸਨ। ਕਾਲੀ ਦਾਸ ਨੇ ਇਹਨਾਂ ਪ੍ਰਬੰਧਾ ਤੋ ਚੰਗੀ ਵਿਦਿਆ ਪ੍ਰਾਪਤ ਕੀਤੀ। ਉਸ ਨੂੰ ਸਿੱਖ ਧਰਮ ਦੀ ਵੀ ਡੂੰਘੀ ਜਾਣਕਾਰੀ ਸੀ।

ਲੋਕ ਕਥਾਵਾਂ

ਉਸ ਨੇ ਪੰਜਾਬ ਦੇ ਪ੍ਰਸਿੱਧ ਨਾਇਕ,ਹਕੀਕਤ ਰਾਏ,ਪੁਰਨ ਭਗਤ,ਰੁਪ ਬਸੰਤ,ਰਾਜਾ ਰਸਾਲੂ,ਪ੍ਰਹਿਲਾਦ ਭਗਤ ਆਦਿ ਦੇ ਕਿੱਸੇ ਲਿਖੇ ਹਨ। ਇਹਨਾਂ ਮਹਾਂ ਪੁਰਸ਼ਾ ਦੀਆ ਕਥਾਵਾਂ ਲੋਕਾ ਵਿੱਚ ਆਮ ਪ੍ਰਚੱਲਿਤ ਹਨ। ਕਾਲੀ ਦਾਸ ਨੂੰ ਇਹਨਾਂ ਕਥਾਵਾਂ ਦੀ ਡੂੰਘੀ ਜਾਣਕਾਰੀ ਸੀ।

ਕਿੱਸਾ ਪ੍ਰੰਪਰਾ ਦਾ ਅਧਿਐਨ

ਕਾਲੀ ਦਾਸ ਨੂੰ ਆਪਣੇ ਤੋਂ ਪਹਿਲਾਂ ਲਿਖੇ ਜਾਦੇਂ ਕਿਸਿਆਂ ਦਾ ਪੂਰਨ ਗਿਆਨ ਸੀ। ਪਰ ਉਹ ਆਪਣੇ ਤੋਂ ਪਹਿਲੇ ਕਿਸਾਕਾਰਾਂ ਤੋ ਬਹੁਤਾ ਪ੍ਰਭਾਵਿਤ ਨਹੀਂ ਹੋਇਆ।

ਰਚਨਾਵਾਂ

ਕਾਲੀ ਦਾਸ ਨੇ ਹਿੰਦੀ ਤੇ ਪੰਜਾਬੀ ਵਿੱਚ ਕਈ ਰਚਨਾਵਾਂ ਕੀਤੀਆ।

  • ਪੂਰਨ ਭਗਤ 1898 ਈ:
  • ਗੋਪੀ ਚੰਦ ਤੇ ਰਾਜਾ ਭਰਥਰੀ 1901 ਈ:
  • ਰੂਪ ਬਸੰਤ ਤੇ ਦੁਰਗਾ ਉਸਤਤੀ 1905 ਈ:
  • ਹਕੀਕਤ ਰਾਏ ਧਰਮੀ 1906 ਈ:
  • ਚਰਖਾ ਨਾਮ 1908 ਈ:
  • ਰਾਜਾ ਮਰਯਾਲ ਤੇ ਭਵਰਾ ਕਲੀ 1919 ਈ:
  • ਪ੍ਰਹਿਲਾਦ ਭਗਤ 1924 ਈ:
  • ਰਾਜਾ ਹਰੀਸ਼ ਚੰਦ 1928 ਈ:
  • ਰਾਮਾਇਣ 1931 ਈ:
  • ਗੁਰੁ ਕੀਆ ਸਤਿ ਸਾਖੀਆਂ 1931-37
  • ਰਾਜਾ ਰਸਾਲੂ 1933 ਈ:
  • ਸ੍ਰੀ ਗੁਰੁ ਮਹਿਮਾ ਤੇ ਸਲੋਕ 1935 ਈ:
  • ਜੀਵਨ ਮੁਕਤੀ

ਕਿੱਸਾ ਕਲਾ

ਕਾਲੀ ਦਾਸ ਨੇ ਪੰਜਾਬੀ ਕਿੱਸਾਕਾਰੀ ਵਿੱਚ ਪਰੀਵਰਤਨ ਲਿਆਂਦਾ।ਇਸ ਪਰੀਵਰਤਨ ਦੇ ਤਿੰਨ ਪੱਖ ਹਨ:-

  • ਕਿੱਸੇ ਦੇ ਰੂਪ ਤੇ ਸਿਧਾਂਤ ਵਿੱਚ ਪਰੀਵਰਤਨ।
  • ਕਿੱਸੇ ਦੇ ਵਿਸ਼ੇ ਤੇ ਕਥਾ-ਆਧਾਰ ਵਿੱਚ ਪਰੀਵਰਤਨ।
  • ਕਿੱਸਾ ਕਾਵਿ ਤੇ ਬੋਲੀ ਦੇ ਪੱਧਰ ਵਿੱਚ ਪਰੀਵਰਤਨ।

ਹਵਾਲੇ

Tags:

ਪੰਡਿਤ ਮਾਨ ਸਿੰਘ ਕਾਲੀਦਾਸ ਜਨਮਪੰਡਿਤ ਮਾਨ ਸਿੰਘ ਕਾਲੀਦਾਸ ਵਿਦਿਆ ਅਤੇ ਪ੍ਰਤਿਭਾਪੰਡਿਤ ਮਾਨ ਸਿੰਘ ਕਾਲੀਦਾਸ ਰਚਨਾਵਾਂਪੰਡਿਤ ਮਾਨ ਸਿੰਘ ਕਾਲੀਦਾਸ ਕਿੱਸਾ ਕਲਾਪੰਡਿਤ ਮਾਨ ਸਿੰਘ ਕਾਲੀਦਾਸ ਹਵਾਲੇਪੰਡਿਤ ਮਾਨ ਸਿੰਘ ਕਾਲੀਦਾਸਕਿੱਸਾ ਕਾਵਿਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਸਿੰਧੂ ਘਾਟੀ ਸੱਭਿਅਤਾਉਚੇਰੀ ਸਿੱਖਿਆਅਕਸ਼ਰਾ ਸਿੰਘਗੁਰੂ ਗੋਬਿੰਦ ਸਿੰਘਭਾਈ ਗੁਰਦਾਸਉਰਦੂ-ਪੰਜਾਬੀ ਸ਼ਬਦਕੋਸ਼ਸ੍ਵਰ ਅਤੇ ਲਗਾਂ ਮਾਤਰਾਵਾਂਸਫ਼ਰਨਾਮੇ ਦਾ ਇਤਿਹਾਸਜਨ-ਸੰਚਾਰਗੁਰਮੁਖੀ ਲਿਪੀਪੰਜਾਬੀ ਲੋਕ ਬੋਲੀਆਂਮੱਲ-ਯੁੱਧਵੈੱਬ ਬਰਾਊਜ਼ਰਪੰਜਾਬੀ ਨਾਵਲਖ਼ਾਲਸਾ ਏਡਨਿਰੰਤਰਤਾ (ਸਿਧਾਂਤ)ਪੰਜਾਬੀ ਆਲੋਚਨਾਇਰਾਕਜੱਸਾ ਸਿੰਘ ਆਹਲੂਵਾਲੀਆਰਾਸ਼ਟਰੀ ਗਾਣਪਾਣੀਪਤ ਦੀ ਪਹਿਲੀ ਲੜਾਈਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਅੰਮ੍ਰਿਤਪਾਲ ਸਿੰਘ ਖਾਲਸਾਕਹਾਵਤਾਂਸੁਕਰਾਤਬਾਵਾ ਬਲਵੰਤ1980ਪੰਜ ਤਖ਼ਤ ਸਾਹਿਬਾਨਪੰਜਾਬ ਦਾ ਇਤਿਹਾਸਪ੍ਰਿੰਸੀਪਲ ਤੇਜਾ ਸਿੰਘਮਾਨਚੈਸਟਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਗੁਰਦੇਵ ਸਿੰਘ ਕਾਉਂਕੇਪੰਜਾਬੀ ਵਾਰ ਕਾਵਿ ਦਾ ਇਤਿਹਾਸਸਿਧ ਗੋਸਟਿਵੇਦਬਾਬਰਆਸਾ ਦੀ ਵਾਰਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਮੌਤ ਦੀਆਂ ਰਸਮਾਂ1978ਰੋਮਾਂਸਵਾਦੀ ਪੰਜਾਬੀ ਕਵਿਤਾਸ਼ਬਦਮੁਜਾਰਾ ਲਹਿਰਕੁਲਵੰਤ ਸਿੰਘ ਵਿਰਕਜਵਾਹਰ ਲਾਲ ਨਹਿਰੂਮਹਾਂਦੀਪਵਰਨਮਾਲਾਨਾਸਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਘਾਟੀ ਵਿੱਚਵਿਕੀਪਾਕਿਸਤਾਨਜਰਗ ਦਾ ਮੇਲਾਸਿੱਖਿਆਆਜ ਕੀ ਰਾਤ ਹੈ ਜ਼ਿੰਦਗੀਰਾਮਅੰਮ੍ਰਿਤਸਰਵਿਆਹ ਦੀਆਂ ਰਸਮਾਂਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਗੁਰੂ ਰਾਮਦਾਸਦੇਸ਼ਓਸ਼ੋਨਵਾਬ ਕਪੂਰ ਸਿੰਘਛੰਦਬਲਦੇਵ ਸਿੰਘ ਸੜਕਨਾਮਾਪਸ਼ੂ ਪਾਲਣਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਪਰਿਵਾਰਏਸ਼ੀਆਵਾਕਮਕਲੌਡ ਗੰਜਸੰਰਚਨਾਵਾਦਜਿਮਨਾਸਟਿਕਵਾਲੀਬਾਲਨਾਵਲ🡆 More