ਛੰਦ ਸੁਣਨੇ

ਅਨੰਦ ਕਾਰਜ ਦੀ ਰਸਮ ਤੋਂ ਪਿੱਛੋਂ ਪਹਿਲੇ ਸਮਿਆਂ ਵਿਚ ਲਾੜੇ ਨੂੰ ਘਰ ਅੰਦਰ ਬੁਲਾ ਕੇ ਉਸ ਦੀਆਂ ਸਾਲੀਆਂ ਵੱਲੋਂ ਛੰਦ ਸੁਣਨ ਦੀ ਇਕ ਰਸਮ ਹੁੰਦੀ ਸੀ। ਛੰਦ ਉਸ ਕਵਿਤਾ ਨੂੰ ਕਹਿੰਦੇ ਹਨ ਜਿਸ ਕਵਿਤਾ ਵਿਚ ਮਾਤਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੁੰਦੀ ਹੈ। ਅਨੰਦ ਕਾਰਜ ਤੋਂ ਪਿੱਛੋਂ ਬਰਾਤੀ ਤਾਂ ਵਾਪਸ ਆਪਣੇ ਡੇਰੇ ਚਲੇ ਜਾਂਦੇ ਸਨ। ਲਾੜੇ ਨੂੰ ਘਰ ਅੰਦਰ ਬੁਲਾ ਲਿਆ ਜਾਂਦਾ ਸੀ। ਲਾੜਾ ਆਪਣੇ ਨਾਲ ਸਰਬਾਲ੍ਹਾ ਅਤੇ ਆਪਣੇ ਹਾਣ ਦੇ 2-3 ਮੁੰਡੇ ਹੋਰ ਨਾਲ ਲੈ ਆਉਂਦਾ ਸੀ। ਲਾੜੇ ਨੂੰ ਗਦੇਲੇ ਉੱਪਰ ਬਿਠਾਇਆ ਜਾਂਦਾ ਸੀ। ਮੇਲਣਾ, ਜਿਨ੍ਹਾਂ ਵਿਚ ਜਿਆਦਾ ਲਾੜੇ ਦੀਆਂ ਸਾਲੀਆਂ ਹੁੰਦੀਆਂ ਸਨ, ਲਾੜੇ ਦੇ ਆਲੇ ਦੁਆਲੇ ਆ ਖੜ੍ਹਦੀਆਂ ਸਨ। ਸੱਸ ਮਠਿਆਈ ਨਾਲ ਆਪਣੇ ਜੁਆਈ ਤੇ ਉਸ ਦੇ ਨਾਲ ਆਏ ਮੁੰਡਿਆਂ ਦਾ ਮੂੰਹ ਮਿੱਠਾ ਕਰਵਾਉਂਦੀ ਸੀ। ਦੁੱਧ ਪਿਆਉਂਦੀ ਸੀ। ਫੇਰ ਵਾਰੀ ਆਉਂਦੀ ਸੀ ਲਾੜੇ ਤੋਂ ਛੰਦ ਸੁਣਨ ਦੀ। ਇਹ ਲਾੜੇ ਅਤੇ ਲਾੜੇ ਦੇ ਨਾਲ ਆਏ ਉਸ ਦੇ ਸਾਥੀਆਂ ਅਤੇ ਸਾਲੀਆਂ ਦਾ ਨੋਕ-ਝੋਕ, ਹਾਸੇ-ਠੱਠੇ ਦਾ ਸਮਾਂ ਹੁੰਦਾ ਸੀ ਲਾੜਾ ਆਪਣੀਆਂ ਸਾਲੀਆਂ ਦੀ ਫਰਮਾਇਸ਼ ਤੇ ਛੰਦ ਸੁਣਾਉਂਦਾ ਸੀ। ਛੰਦਾਂ ਵਿਚ ਲਾੜਾ ਆਪਣੇ ਸੱਸ, ਸਹੁਰੇ, ਸਾਲੇ ਅਤੇ ਆਪਣੀ ਵਹੁਟੀ ਦੀ ਤਾਰੀਫ ਦੇ ਪੁਲ ਬੰਨ੍ਹ ਦਿੰਦਾ ਸੀ। ਸਾਲੀਆਂ ਨੂੰ ਥੋੜ੍ਹੀਆਂ-ਥੋੜ੍ਹੀਆਂ ਖਰੀਆਂ-ਖੋਟੀਆਂ ਵੀ ਸੁਣਾ ਦਿੰਦਾ ਸੀ। ਇਹ ਰਸਮ ਇਕ ਕਿਸਮ ਦੀ ਜੁਆਈ ਦੀ ਆਪਣੇ ਸਹੁਰੇ ਪਰਿਵਾਰ ਅਤੇ ਹੋਰ ਰਿਸ਼ਤੇਦਾਰਾਂ ਨਾਲ ਜਾਣ-ਪਛਾਣ ਦਾ ਕੰਮ ਵੀ ਕਰਦੀ ਸੀ। ਕਿਉਂ ਜੋ ਪਹਿਲੇ ਸਮਿਆਂ ਵਿਚ ਬਹੁਤੇ ਰਿਸ਼ਤੇ ਪੰਡਤਾਂ, ਨਾਈਆਂ ਤੇ ਵਿਚੋਲਿਆਂ ਰਾਹੀਂ ਹੁੰਦੇ ਸਨ। ਪਰਿਵਾਰ ਵਾਲੇ ਤੇ ਵਿਸ਼ੇਸ਼ ਤੌਰ ਤੇ ਜਨਾਨੀਆਂ ਤੇ ਰਿਸ਼ਤੇਦਾਰਨਾਂ ਤਾਂ ਪਹਿਲੀ ਵੇਰ ਲਾੜੇ ਨੂੰ ਵਿਆਹ ਸਮੇਂ ਹੀ ਵੇਖਦੀਆਂ ਹੁੰਦੀਆਂ ਸਨ। ਹੁਣ ਤਾਂ ਵਿਆਹ ਤੋਂ ਪਹਿਲਾਂ ਹੀ ਮੁੰਡਾ/ਕੁੜੀ ਨੇ ਤੇ ਮੁੰਡੇ/ਕੁੜੀ ਦੇ ਪਰਿਵਾਰ ਤੇ ਨੇੜੇ ਦੇ ਰਿਸ਼ਤੇਦਾਰਾਂ ਨੇ ਇਕ ਦੂਜੇ ਨੂੰ ਚੰਗੀ ਤਰ੍ਹਾਂ ਵੇਖਿਆ ਹੁੰਦਾ ਹੈ। ਹੁਣ ਛੰਦ ਸੁਣਨ ਅਤੇ ਵਿਆਹ ਦੀਆਂ ਹੋਰ ਵੀ ਕਈ ਰਸਮਾਂ ਖ਼ਤਮ ਹੋ ਗਈਆਂ ਹਨ।

ਹਵਾਲੇ

Tags:

ਘਰਪਰਿਵਾਰਰਸਮਸਰਬਾਲ੍ਹਾ

🔥 Trending searches on Wiki ਪੰਜਾਬੀ:

ਫੁਲਕਾਰੀਦਰਸ਼ਨਮੁਨਾਜਾਤ-ਏ-ਬਾਮਦਾਦੀਅੰਤਰਰਾਸ਼ਟਰੀਤਬਾਸ਼ੀਰਆਰਟਿਕ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਵਿਗਿਆਨ ਦਾ ਇਤਿਹਾਸਬਿਧੀ ਚੰਦਐਸਟਨ ਵਿਲਾ ਫੁੱਟਬਾਲ ਕਲੱਬਜੱਲ੍ਹਿਆਂਵਾਲਾ ਬਾਗ਼ਮਰੂਨ 5ਵਹਿਮ ਭਰਮਬ੍ਰਿਸਟਲ ਯੂਨੀਵਰਸਿਟੀਆਈ ਹੈਵ ਏ ਡਰੀਮਅਜਾਇਬਘਰਾਂ ਦੀ ਕੌਮਾਂਤਰੀ ਸਭਾਮਦਰ ਟਰੇਸਾਪੰਜਾਬੀ ਆਲੋਚਨਾਪੰਜਾਬ ਵਿਧਾਨ ਸਭਾ ਚੋਣਾਂ 1992ਪੀਜ਼ਾਭਾਰਤ ਦੀ ਵੰਡਆਲੀਵਾਲਜਾਹਨ ਨੇਪੀਅਰਜਸਵੰਤ ਸਿੰਘ ਕੰਵਲਢਾਡੀਹਾਈਡਰੋਜਨਗੁਰੂ ਹਰਿਰਾਇਹਿਨਾ ਰਬਾਨੀ ਖਰਅਕਬਰਪੁਰ ਲੋਕ ਸਭਾ ਹਲਕਾਗੌਤਮ ਬੁੱਧਗਵਰੀਲੋ ਪ੍ਰਿੰਸਿਪਜਗਾ ਰਾਮ ਤੀਰਥਬ੍ਰਾਤਿਸਲਾਵਾਕੋਲਕਾਤਾਪੰਜਾਬੀ ਰੀਤੀ ਰਿਵਾਜਗੁਰੂ ਰਾਮਦਾਸਜੂਲੀ ਐਂਡਰਿਊਜ਼ਕੁੜੀਚਰਨ ਦਾਸ ਸਿੱਧੂਪੰਜਾਬੀ ਕਹਾਣੀਨਬਾਮ ਟੁਕੀ27 ਅਗਸਤਦਸਮ ਗ੍ਰੰਥਪੰਜਾਬੀ ਵਾਰ ਕਾਵਿ ਦਾ ਇਤਿਹਾਸਅਨੰਦ ਕਾਰਜਗਿੱਟਾਨਾਟਕ (ਥੀਏਟਰ)ਲੋਕ-ਸਿਆਣਪਾਂਮੈਕਸੀਕੋ ਸ਼ਹਿਰਕ੍ਰਿਕਟ ਸ਼ਬਦਾਵਲੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਇੰਗਲੈਂਡ ਕ੍ਰਿਕਟ ਟੀਮ17 ਨਵੰਬਰਸੰਭਲ ਲੋਕ ਸਭਾ ਹਲਕਾਯੂਰਪਨੂਰ ਜਹਾਂਨਾਨਕ ਸਿੰਘਮੱਧਕਾਲੀਨ ਪੰਜਾਬੀ ਸਾਹਿਤਪੰਜ ਤਖ਼ਤ ਸਾਹਿਬਾਨਨਿਬੰਧਅਵਤਾਰ ( ਫ਼ਿਲਮ-2009)ਅਟਾਰੀ ਵਿਧਾਨ ਸਭਾ ਹਲਕਾਭਾਰਤ ਦੀ ਸੰਵਿਧਾਨ ਸਭਾਅਮਰੀਕਾ (ਮਹਾਂ-ਮਹਾਂਦੀਪ)ਕਹਾਵਤਾਂਵਾਰਿਸ ਸ਼ਾਹਕੌਨਸਟੈਨਟੀਨੋਪਲ ਦੀ ਹਾਰਉਜ਼ਬੇਕਿਸਤਾਨਦਾਰਸ਼ਨਕ ਯਥਾਰਥਵਾਦਸੰਯੁਕਤ ਰਾਜ ਦਾ ਰਾਸ਼ਟਰਪਤੀਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀ1990 ਦਾ ਦਹਾਕਾ🡆 More