ਕੰਜਕਾਂ

ਕੰਜਕਾਂ ਨਰਾਤਿਆਂ ਵਿੱਚ ਕੰਜਕਾਂ ਬਿਠਾਈਆਂ ਜਾਂਦੀਆਂ ਹਨ। ਕੰਜਕਾਂ ਦੇਵੀ ਦੇ ਪੂਜਨ ਨਾਲ ਸਬੰਧਿਤ ਤਿਉਹਾਰ ਹੈ ਇਹ ਤਿਉਹਾਰ ਚੇਤਰ ਸੁਦੀ ਅਸ਼ਟਮੀ ਨੂੰ ਮਨਾਇਆ ਜਾਂਦਾ ਹੈ। 'ਕੰਜਕਾਂ ' ਦਾ ਅਰਥ ਹੈ ਕੰਜ-ਕੰਵਾਰੀ। ਇਸ ਤਿਉਹਾਰ ਵਾਲੇ ਦਿਨ ਦੇਵੀ ਪੂਜਨ ਹੁੰਦਾ ਹੈ, ਦੇਵੀ ਦਾ ਸਰੂਪ ਕੰਜ-ਕੁਆਰੀਆਂ ਕੰਨਿਆਵਾਂ ਨੂੰ ਭੋਜਨ ਛਕਾ ਕੇ ਉਹਨਾਂ ਨੂੰ ਕੱਪੜੇ ਜਾਂ ਧਨ ਦੇ ਰੂਪ ਵਿੱਚ ਦਕਸ਼ਣਾ ਦਿੱਤੀ ਜਾਂਦੀ ਹੈ। ਕੰਜਕਾਂ ਦੀ ਪੂਜਾ ਨਾਲ ਮਾਤਾ ਖੁਸ਼ ਹੋ ਜਾਂਦੀ ਹੈ। ਕੰਜਕਾਂ (ਕੰਜ-ਕੁਆਰੀਆਂ) ਦੀ ਗਿਣਤੀ ਪੰਜ, ਸੱਤ ਤੱਕ ਹੁੰਦੀ ਹੈ।

ਇਸ ਤਿਉਹਾਰ ਵਾਲੇ ਦਿਨ ਪ੍ਰਸ਼ਾਦ ਪੂਰੀਆਂ-ਛੋਲੇ ਤੇ ਖੀਰ ਉਚੇਚੇ ਤੌਰ ’ਤੇ ਤਿਆਰ ਕਰਵਾਏ ਜਾਂਦੇ ਹਨ। ਪੰਜਾਬੀ ਲੋਕਧਾਰਾ ਵਿੱਚ ਦੇਵੀ ਪੂਜਨ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਲਕਸ਼ਮੀ (ਧਨ ਦੀ ਦੇਵੀ), ਸਰਸਵਤੀ (ਕਲਾ ਦੀ ਦੇਵੀ), ਚੰਡੀ ਜਾਂ ਕਾਲਿਕਾ (ਸ਼ਕਤੀ ਦੀ ਦੇਵੀ)ਆਦਿ ਦੇਵੀ ਰੂਪ ਮਨੁੱਖ ਕਿਸੇ ਅਭਿਲਾਸ਼ਾ ਅਧੀਨ ਹੀ ਚਿਤਰਦਾ ਹੈ।

ਜੇਠ ਦੀ ਏਕਾਦਸ਼ੀ ਨੂੰ ਨਿਮਾਣੀ ਕਾਦਸ਼ੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਨਿਰਜਲਾ ਏਕਾਦਸ਼ੀ ਵੀ ਕਿਹਾ ਜਾਂਦਾ ਹੈ। ਇਸ ਦਿਨ ਨਿਰਜਲ ਵਰਤ ਰੱਖੇ ਜਾਂਦੇ ਹਨ। ਇਹ ਵਰਤ ਸਭ ਵਰਤਾਂ ਨਾਲੋਂ ਵਧੇਰੇ ਔਖਾ ਹੈ। ਜੇਠ ਦੀ ਤਪਦੀ ਰੁੱਤੇ ਜਦੋਂ ਮੂੰਹ ਸੁੱਕਦਾ ਤੇ ਪਿਆਸ ਨਾਲ ਜਾਨ ਨਿਕਲਦੀ ਹੈ ਤਾਂ ਵਰਤ ਰੱਖਣ ਵਾਲਾ ਸੱਚਮੁਚ ਮਹਾਨ ਹੀ ਹੁੰਦਾ ਹੈ। ਇਸ ਦਿਨ ਖਰਬੂਜੇ ਖਾਣੇ ਅਤੇ ਵੰਡਣੇ, ਮਿੱਠੇ ਪਾਣੀ ਦੀਆਂ ਛਬੀਲਾਂ ਲਾਉਣ ਦਾ ਵਿਸ਼ੇਸ਼ ਮਹਾਤਮ ਹੈ। ਗਰਮੀ ਦੀ ਰੁੱਤੇ ਨਿਰਜਲਾ ਏਕਾਦਸ਼ੀ ਉਸੇ ਕਿਸਮ ਦਾ ਤਿਉਹਾਰ ਮੰਨਿਆਂ ਜਾਂਦਾ ਹੈ। ਨਿਰਜਲਾ ਏਕਾਦਸ਼ੀ, ਛੇ ਮਹੀਨੇ ਦੇ ਵਕਫੇ ਨਾਲ ਆਉਣ ਵਾਲੇ ਤਿਉਹਾਰ ਹਨ।

ਇਉਂ ਪੰਜਾਬੀ ਲੋਕਧਾਰਾ ਵਿੱਚ ਮੇਲਿਆਂ ਅਤੇ ਤਿਉਹਾਰਾਂ ਦੀ ਅਮੀਰ ਪਰੰਪਰਾ ਦੇਖਣ ਨੂੰ ਮਿਲਦੀ ਹੈ। ਡਾਃ ਬੇਦੀ ਦਾ ਕਹਿਣਾ ਹੈ ਕਿ ਤਿਉਹਾਰਾਂ ਨਾਲ ਮਨੁੱਖ ਦਾ ਅੰਦਰਲਾ ਮਹਿਕਦਾ ਹੈ। ਲੋਕਾਂ ਵਿੱਚ ਨਵੀਂ ਸ਼ਕਤੀ ਉੱਭਰਦੀ ਹੈ। ਨਵੇਂ ਸਕੰਲਪ ਹੋਂਦ ਵਿੱਚ ਆਉਂਦੇ ਹਨ। ਮੇਲੇ ਤੇ ਤਿਉਹਾਰ ਨਿਸਚੇ ਹੀ ਲੋਕਧਾਰਾ ਦੇ ਆਪ ਮੁਹਾਰੇ ਪ੍ਰਵਾਹ ਦੇ ਰੂਪ ਵਿੱਚ ਚੱਲਦੇ ਹਨ। ਇਹਨਾਂ ਨੂੰ ਮਨਾਉਣ ਵਾਲੇ ਅਜੀਬ ਕਿਸਮ ਦਾ ਮਾਨਸਿਕ ਸਕੂਨ ਪ੍ਰਾਪਤ ਕਰਦੇ ਹਨ। ਉਹ 'ਸਕੂਨ ' ਜੋ ਲੱਖਾਂ ਵਿੱਚ ਵੀ ਨਹੀਂ ਖ਼ਰੀਦਿਆ ਨਹੀਂ ਜਾ ਸਕਦਾ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬੀ ਸੱਭਿਆਚਾਰਜਾਮਨੀਜਿੰਦ ਕੌਰਛੰਦਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅਭਾਜ ਸੰਖਿਆਐਸਟਨ ਵਿਲਾ ਫੁੱਟਬਾਲ ਕਲੱਬਅਲਕਾਤਰਾਜ਼ ਟਾਪੂਰਿਆਧਮਨੀਕਰਣ ਸਾਹਿਬਜਪਾਨਪੁਰਾਣਾ ਹਵਾਨਾਨਰਾਇਣ ਸਿੰਘ ਲਹੁਕੇਗੱਤਕਾਡੋਰਿਸ ਲੈਸਿੰਗ1905ਅਮੀਰਾਤ ਸਟੇਡੀਅਮਅਮਰੀਕਾ (ਮਹਾਂ-ਮਹਾਂਦੀਪ)ਸੱਭਿਆਚਾਰ ਅਤੇ ਮੀਡੀਆਅਟਾਬਾਦ ਝੀਲਕੋਰੋਨਾਵਾਇਰਸਕਿਰਿਆ-ਵਿਸ਼ੇਸ਼ਣਫ਼ਾਜ਼ਿਲਕਾਜਗਾ ਰਾਮ ਤੀਰਥਹੋਲਾ ਮਹੱਲਾ ਅਨੰਦਪੁਰ ਸਾਹਿਬਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਕੁਕਨੂਸ (ਮਿਥਹਾਸ)ਗੁਰੂ ਅਰਜਨਵਿਸ਼ਵਕੋਸ਼ਸਿੱਖ ਗੁਰੂਕਾਲੀ ਖਾਂਸੀਸੁਰ (ਭਾਸ਼ਾ ਵਿਗਿਆਨ)ਪਾਣੀਪਾਸ਼ ਦੀ ਕਾਵਿ ਚੇਤਨਾਧਰਤੀਮਾਰਕਸਵਾਦਗਯੁਮਰੀਗੁਰੂ ਗ੍ਰੰਥ ਸਾਹਿਬਮੈਕਸੀਕੋ ਸ਼ਹਿਰਪੰਜਾਬੀਫੀਫਾ ਵਿਸ਼ਵ ਕੱਪ 2006ਜਰਗ ਦਾ ਮੇਲਾਭੰਗੜਾ (ਨਾਚ)ਚੌਪਈ ਸਾਹਿਬ2015 ਹਿੰਦੂ ਕੁਸ਼ ਭੂਚਾਲਦੋਆਬਾਯੂਕਰੇਨਪੀਜ਼ਾਜ਼ਿਮੀਦਾਰਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਸਾਕਾ ਨਨਕਾਣਾ ਸਾਹਿਬਪੰਜਾਬੀ ਸਾਹਿਤ ਦਾ ਇਤਿਹਾਸਸੰਤ ਸਿੰਘ ਸੇਖੋਂਪੰਜ ਪਿਆਰੇਜਲੰਧਰਵਿਰਾਸਤ-ਏ-ਖ਼ਾਲਸਾਨਿਬੰਧਯੂਟਿਊਬਪ੍ਰੇਮ ਪ੍ਰਕਾਸ਼ਮਾਰਫਨ ਸਿੰਡਰੋਮਯੂਕਰੇਨੀ ਭਾਸ਼ਾਵਿਕੀਡਾਟਾਸਕਾਟਲੈਂਡ29 ਮਈਯੂਰਪਨਕਈ ਮਿਸਲਗੌਤਮ ਬੁੱਧਪੰਜਾਬੀ ਮੁਹਾਵਰੇ ਅਤੇ ਅਖਾਣਗਿੱਟਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਆਰਟਿਕਖ਼ਬਰਾਂ2024🡆 More