ਕਾਵਿ ਦੀਆ ਸ਼ਬਦ ਸ਼ਕਤੀਆ

ਕਾਵਿ ਦੀਆ ਸ਼ਬਦਸ਼ਕਤੀਆ ਦਾ ਅਰਥ:-

ਸਭ ਤੋ ਪਹਿਲਾ ਅਸੀਂ ਸ਼ਬਦ ਦੇ ਬਾਰੇ ਜਾਣਦੇ ਹਾਂ। ਡਾਕਟਰ ਭੋਲਾ ਸ਼ੰਕਰ ਅਨੁਸਾਰ

ਸ਼ਬਦ ਤੋ ਭਾਵ ਉਹ ਧੁਨੀ ਸਮੂਹ ਹੈ ਜਿਸ ਵਿੱਚ ਅਰਥ ਦੇ ਧਾਰਣ ਕਰਨ ਦੀ ਅਤੇ ਅਰਥ ਦੇ ਗਿਆਨ ਕਰਵਾਉਣ ਦੀ ਸ਼ਕਤੀ ਹੁੰਦੀ ਹੈ।

ਕੁਤੰਕ ਦੇ ਅਨੁਸਾਰ:-

ਹੋਰ ਕਈ ਸ਼ਬਦਾ ਦੇ ਹੁੰਦਿਆ ਹੋਇਆ ਵੀ ਜਿਹੜਾ ਮਨ ਚਾਹਤ ਅਰਥ ਦਾ ਇਕਮਾਤ੍ਰ ਸੂਚਕ ਹੁੰਦਾ ਹੈ। ਉਹੋ ਹੀ ਸ਼ਬਦ ਹੈ। ਸ਼ਬਦ ਦੀ ਇੱਕ ਹੋਰ ਪਰਿਭਾਸ਼ਾ ਹੈ ਜੋ ਪਤੰਜਲੀ ਨੇ ਮਹਾਭਾਸ਼ਯ ਵਿੱਚ ਸ਼ਬਦ ਦੀ ਮਹੱਤਤਾ ਦਰਸਾਉਦਿਆ ਕਿਹਾ ਹੈ ਕਿ ਇਕੋ ਹੀ ਸ਼ਬਦ ਦਾ ਜੇ ਭਲੀ ਭਾਂਤ ਗਿਆਨ ਹੋ ਜਾਵੇ ਅਤੇ ਸੋਹਣੀ ਤਰਾਂ ਉਸਦੀ ਸ਼ੁਧ ਵਰਤੋ ਹੋ ਜਾਵੇ ਤਾਂ ਉਹ ਸ਼ਬਦ ਲੋਕ ਪਰਲੋਕ ਦੋਹਾਂ ਵਿੱਚ ਮਨਚਾਹੇ ਫਲ ਦਾ ਦਾਤਾ ਹੁੰਦਾ ਹੈ।

ਅਚਾਰੀਆ ਹੇਮਚੰਦ੍ਰ ਦੇ ਅਨੁਸਾਰ:-

ਸ਼ਬਦ ਦਾ ਅਰਥ ਅੱਖਰ, ਵਾਕ, ਧੁਨੀ, ਅਤੇ ਸੁਣਨਾ ਵੀ ਹੈ।

ਮੰਮਟ ਦੇ ਅਨੁਸਾਰ ਸ਼ਬਦਸ਼ਕਤੀ ਦੇ ਅਰਥ:-

ਸ਼ਬਦਸ਼ਕਤੀ ਦੀ ਹੋਦ ਉਸੇ ਹੀ ਸੂਰਤ ਵਿੱਚ ਸੰਭਵ ਹੈ ਜਿਥੇ ਇੱਕ ਤੋ ਵੱਧ ਅਰਥ ਵਾਲੇ ਸ਼ਬਦਾਂ ਦੀ ਅਭਿਧਾ ਸ਼ਕਤੀ ਪ੍ਰਸੰਗ ਆਦਿ ਵਜੋ ਕਿਸੇ ਇੱਕ ਖਾਸ ਅਰਥ ਵਿੱਚ ਸੀਮਿਤ ਹੋ ਜਾਦੀ ਹੈ। ਅਰਥਾਤ,ਅਜਿਹੀਆ ਥਾਵਾਂ ਤੇ ਅਪ੍ਰਸੰਗਿਕ ਅਰਥ ਵਾਚਿਅ ਨਾ ਹੋ ਕੇ ਸ਼ਬਦ ਤੇ ਅਧਾਰਿਤ ਵਿਅੰਜਨਾ ਸ਼ਕਤੀ ਦੀ ਸਹਾਇਤਾ ਨਾਲ ਵਿਅੰਗਿਅ ਹੋ ਜਾਂਦਾ ਹੈ, ਉਸ ਨੂੰ ਸ਼ਬਦਸ਼ਕਤੀ ਕਹਿੰਦੇ ਹਨ।

ਸਾਹਿਤ ਵਿੱਚ ਪ੍ਰਤੱਖ ਤੌਰ ਤੇ ਸ਼ਬਦਾ ਦਾ ਬਹੁਤ ਮਹੱਤਵ ਹੁੰਦਾ ਹੈ। ਕਿਉਂਕਿ ਸ਼ਬਦ ਹੀ ਸਾਡੇ ਮਨੋਭਾਵਾਂ ਅਤੇ ਵਿਚਾਰਾਂ ਦਾ ਵਾਹਕ ਹੈ ਜਿਸਦੀ ਸਹਾਇਤਾ ਨਾਲ ਅਸੀਂ ਅਥਵਾ ਕਵੀ ਆਪਣੇ ਅੰਦਰਲੇ ਭਾਵਾਂ ਨੂੰ ਸੁਹਿਰਦਯ, ਪਾਠਕ ਅਤੇ ਦਰਸ਼ਕ ਲਈ ਅਨੁ਼ਭੂਤੀਯੋਗ ਬਣਾਉਦਾ ਹੈ। ਅਸਲ ਵਿੱਚ ਸਾਹਿਤਕਾਰ ਸ਼ਬਦਾਂ ਦੁਆਰਾ ਹੀ ਆਪਣੇ ਹਿਰਦੇ ਦੀਆ ਅਨੁਭੂਤੀਆਂ ਨੂੰ ਸਾਕਾਰ ਕਰਨ ਦਾ ਜਤਨ ਕਰਦਾ ਹੈ। ਸ਼ਬਦਾ ਦੇ ਸੰਬੰਧ ਬਾਰੇ ਵਿਚਾਰ ਕਰਨ ਵਾਲੇ ਤੱਤ ਨੂੰ ਸ਼ਬਦਸ਼ਕਤੀ ਕਿਹਾ ਜਾਂਦਾ ਹੈ। ਇਸ ਨੂੰ ਅਰਥ ਦਾ ਗਿਆਨ ਕਰਵਾਉਣ ਵਾਲੇ ਵਿਆਪਰ ਦਾ ਮੂਲ ਕਾਰਣ ਵੀ ਮੰਨਿਆ ਜਾਂਦਾ ਹੈ।

ਸ਼ਬਦ ਸ਼ਕਤੀਆ ਚਾਰ ਤਰਾਂ ਦੀਆਂ ਹਨ।

1.ਅਭਿਧਾ ਸ਼ਬਦ ਸ਼ਕਤੀ

2.ਲਕਸ਼ਣਾ ਸ਼ਬਦ ਸ਼ਕਤੀ

3.ਵਿਅੰਜਨਾ ਸ਼ਬਦ ਸ਼ਕਤੀ

4. ਤਾਤਪਰਯਾਸ਼ਕਤੀ

1.ਅਭਿਧਾ ਸ਼ਬਦ ਸ਼ਕਤੀ

ਇਹਨਾ ਤਿੰਨਾਂ ਸ਼ਕਤੀਆਂ ਵਿੱਚੋਂ ਅਭਿਧਾ ਸ਼ਕਤੀ ਦੇ ਜਠੇਰੀ,ਮੁੱਖ ਅਤੇ ਪੁਰਾਣੀ ਹੋਣ ਕਰਕੇ ਪਹਿਲਾ ਇਸ ਉਤੇ ਵਿਚਾਰ ਕਰਦੇ ਹਾਂ।

ਮੰਮਟ ਦੇ ਅਨੁਸਾਰ:-

ਪ੍ਰਤੱਖ ਤੌਰ ਤੇ ਸੰਕੇਤਿਤ ( ਲੋਕਾਂ ਵਿੱਚ ਪ੍ਰਚਲਿਤ ) ਅਰਥ ਨੂੰ ਜੋ ਸ਼ਬਦ ਦਰਸਾਉਦਾ ਹੈ ਉਹ ਵਾਚਕ ਹੈ ਅਤੇ ਉਸ ਵਾਚਕ ਕਿਸਮ ਦੇ ਸ਼ਬਦ ਦਾ ਅਰਥ ਵਾੱਚ ਹੈ। ਵਾਚਕ ਰੂਪ ਸ਼ਬਦ ਦਾ ਵਾੱਚ ਰੂਪ ਅਰਥ ਵਿੱਚ ਜਿਸ ਸ਼ਕਤੀ ਦੇ ਰਾਹੀ ਗਿਆਨ ਹੁੰਦਾ ਹੈ ਉਸਨੂੰ ਅਭਿਧਾ ਸ਼ਕਤੀ ਕਹਿੰਦੇ ਹਨ।

ਪੰਡਿਤ ਜਗਨ ਨਾਥ ਅਨੁਸਾਰ ਅਭਿਧਾ ਦਾ ਲਕਸ਼ਣ:-

ਸ਼ਬਦ ਅਤੇ ਅਰਥ ਦੇ ਪਰਸਪਰ ਵਿਸ਼ੇਸ਼ ਸੰਬੰਧ ਨੂੰ ਅਭਿਧਾ ਕਹਿੰਦੇ ਹਨ। ਇਹ ਵਿਸ਼ੇਸ਼ ਸੰਬੰਧ ਸ਼ਬਦ ਦਾ ਮੰਨ ਕੇ ਅਰਥ ਵਿੱਚ ਰਹਿਣ ਵਾਲਾ,ਅਤੇ ਅਰਥ ਦਾ ਮੰਨ ਕੇ ਸ਼ਬਦ ਵਿੱਚ ਰਹਿਣ ਵਾਲਾ ਵੀ ਕਿਹਾ ਜਾ ਸਕਦਾ ਹੈ। ਇਸ ਵਿਸ਼ੇਸ਼ ਸਬੰਧ ਨੂੰ ਸ਼ਕਤੀ ਜਾ ਅਭਿਧਾ ਸ਼ਕਤੀ ਆਖਦੇ ਹਨ।

ਕਈ ਵਿਦਵਾਨਾ ਅਨੁਸਾਰ ਅਭਿਧਾ ਕੋਈ ਭਿੰਨ ਪਦਾਰਥ ਨਹੀਂ ਸਗੋ ਇਸ ਵਿੱਚ ਅਰਥ ਦਾ ਮੰਨ ਮੰਨਿਆ ਰੂਪ ਵਿਦਮਾਨ ਰਹਿੰਦਾ ਹੈ। ਅਰਥਾਤ ਅਭਿਧਾ ਲੋਕਧਾਰਾ ਦਾ ਹੀ ਇੱਕ ਰੂਪ ਹੈ ਅਰਥਾਤ ਅਭਿਧਾ ਵਿੱਚ ਸ਼ਬਦ ਦਾ ਇੱਕ ਖਾਸ ਅਰਥ ਲੋਕ ਵਿਵਹਾਰ ਦੁਆਰਾ ਨਿਸ਼ਚਿਤ ਹੁੰਦਾ ਹੈ ਜੋ ਸ਼ਬਦ ਅਤੇ ਉਸਦੇ ਅਰਥ ਦਾ ਲੋਕ ਪ੍ਰਚਲਿਤ ਸੰਬੰਧ ਹੈ ਉਹ ਹੀ ਅਭਿਧਾ ਹੈ।

ਅਭਿਧਾ ਤਿੰਨ ਪ੍ਰਕਾਰ ਦੀ ਹੈ।

1.ਰੂੜੀ ਅਭਿਧਾ ਸ਼ਬਦ ਸ਼ਕਤੀ

ਇਥੇ ਰੂੜੀ ਅਭਿਧਾ ਦਾ ਅਰਥ ਹੈ ਜਿਥੇ ਸ਼ਬਦਾ ਦੀ ਅਖੰਡ ਤੇ ਅਵੰਡ ਸ਼ਕਤੀ ਤੋ ਹੀ ਇੱਕ ਅਰਥ ਦੀ ਪ੍ਰਤੀਤੀ ਹੋਵੇ ਭਾਵ ਜਿਥੇ ਸ਼ਬਦ ਇੱਕ ਅਨਿਖੜ ਰੂਪ ਵਿੱਚ ਅਰਥ ਦੱਸੇਉਸ ਨੂੰ ਰੂੜੀ ਅਭਿਧਾ ਕਿਹਾ ਜਾਂਦਾ ਹੈ ਗੋਡਾ,ਕੂਹਣੀ,ਘੋੜਾ

ਸ਼ਬਦਾ ਦਾ ਆਪੋ ਆਪਣਾ ਅਰਥ ਇਹਨਾਂ ਦੇ ਇਕੱਲੇ ਰਹਿਣ ਤੇ ਹੀ ਪ੍ਰਤੀਤ ਹੁੰਦਾ ਹੈ ਜਿਵੇਂ ਪਿਛੋ ਇੱਕ ਪਰੰਪਰਾ ਵਿੱਚ ਤੁਰਿਆ ਆ ਰਿਹਾ ਹੈ ਇਨਾ ਦੀ ਅੰਗ ਵੰਡ ਤੋ ਕੁਝ ਨਹੀਂ ਲਭੇਗਾ ਕੂ+ਹ+ਣੀ ਦੀ ਵੰਡ ਵਿੱਚ ' ਕੂ' ਦਾ ਅਰਥ ਨਹੀਂ ਜਿਸ ਨਾਲ ਸਾਡੇ ਪ੍ਰਸੰਗਿਕ ਮਤਲਬ ਦੀ ਸਿੱਧੀ ਹੋਵੇ। ਸੋ ਇਥੇ ਇੱਕ ਪਰਿਪਾਟੀ ਹੀ ਹੈ, ਇੱਕ ਨਿਰੋਲ ਰੂੜੀ( tradition) ਜਗਨ ਨਾਥ ਅਨੁਸਾਰ:-

ਰੂੜੀ ਅਭਿਧਾ ਨੂੰ ਸਮੁਦਾਇ ਅਭਿਧਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਸ਼ਬਦ ਇੱਕ ਇਕੱਠ ਰੂਪ ਵਿੱਚ ਅਰਥ ਦਾ ਗਿਆਨ ਕਰਾਉਦਾ ਹੈ।

2. ਯੋਗਿਕੀ ਅਭਿਧਾ ਸ਼ਬਦਸ਼ਕਤੀ

ਇਸ ਨੂੰ ਅਵਯਵ ਸ਼ਕਤੀ ਵੀ ਕਿਹਾ ਜਾਂਦਾ ਹੈ ਜਿਥੇ ਸ਼ਬਦਾ ਦਾ ਯੋਗ ਮਤਲਬ ਸ਼ਬਦਾ ਦੇ ਅੰਗਾ ਦੇ ਜੋੜ ਤੋ ਅਰਥ ਦੀ ਪ੍ਰਤੀਤੀ ਹੋਵੇ। ਉਦਾਹਰਣ ਹਲਵਾਹ,ਜਨੌਰ, ਧਨਵਾਨ ਆਦਿ ਸ਼ਬਦ। ਹਲ+ਵਾਹ ਦੇ ਪਹਿਲੇ ਅੰਗ 'ਹਲ' ਤੇ 'ਵਾਹ' ਦੇ ਅਰਥ ਸਪਸ਼ਟ ਹਨ,ਜਿਨਾ ਦੇ ਯੋਗ ਤੋ ਹੀ ਇਸ ਹਲਵਾਹ ਸ਼ਬਦ ਦੀ ਵਿਉਤਪਤੀ ਹੋਈ ਹੈ ਅਰਥਾਤ ਕਿਰਸਾਣ ਜਾਂ ਜਿਮੀਦਾਰ

3.ਯੋਗ ਰੂੜੀ ਅਭਿਧਾ ਸ਼ਬਦਸ਼ਕਤੀ

ਜਿਥੇ ਸਮੁਦਾਇ ਸ਼ਕਤੀ ਅਤੇ ਅਵਯਵਾ ਸ਼ਕਤੀ ਭਾਵ ਅੰਗਿਕ ਸ਼ਕਤੀ ਦੀ ਲੋੜ ਪਵੇ ਇਹਨਾਂ ਦੇ ਮਿਸ਼ਰਣ ਨਾਲ ਅੰਗਾ ਦੇ ਅਰਥਾ ਦੇ ਬੋਧ ਦੁਆਰਾ ਸਮੁੱਚੇ ਅਰਥ ਨੂੰ ਉਜਾਗਰ ਕਰੇ ਉਹ ਸ਼ਬਦ ਯੋਗ ਰੂੜੀ ਹੈ। ਉਦਾਹਰਣ ਪੰਕਜ ਸ਼ਬਦ ਦਾ ਅਰਥ ਹੈ ਪੰਕ= ਚਿਕੜ, ਜ= ਪੈਦਾ ਹੋਣ ਵਾਲਾ ਭਾਵ ਚਿੱਕੜ ਤੋ ਪੈਦਾ ਹੋਣ ਵਾਲਾ ਪੰਕਜ। ਚਿੱਕੜ ਤੋ ਤਾਂ ਹੋਰ ਵੀ ਕਈ ਚੀਜਾ ਪੈਦਾ ਹੁੰਦੀਆ ਹਨ ਪਰ ਪੰਕਜ ਦਾ ਅਰਥ ਸਿਰਫ ਕੰਵਲ ਹੈ। ਪੰਕਜ ਦਾ ਕੰਵਲ ਦੇ ਅਰਥ ਵਿੱਚ ਪ੍ਰਚਲਿਤ ਹੋਣਾ ਇੱਕ ਰੂੜੀ ਹੈ ਭਾਵੇਂ ਇਸਦੇ ਅੰਗਿਕ ਅਰਥ ਵੀ ਹਨ

2.ਲਕਸ਼ਣਾ ਸ਼ਬਦ ਸ਼ਕਤੀ

ਜਗਨ ਨਾਥ ਅਨੁਸਾਰ

ਅਭਿਧਾ ਸ਼ਬਦ ਸ਼ਕਤੀ ਦੁਆਰਾ ਨਿਰੂਪਿਤ ਸ਼ਬਦ ਦੇ ਅਰਥ ਦੇ ਕਿਸੇ ਹੋਰ ਪਦਾਰਥ ਦੇ ਨਾਲ ਹੋ ਸਕਣ ਵਾਲੇ ਸੰਬੰਧ ਨੂੰ ਲਕਸ਼ਣਾ ਸ਼ਬਦਸ਼ਕਤੀ ਕਹਿੰਦੇ ਹਨ ਉਦਾਹਰਣ ਦੇ ਤੋਰ ਤੇ ਇਸ ਵਿੱਚ ਗੁਣ ਮਿਲਾਏ ਜਾਦੇ ਹਨ ਜਿਵੇਂ ਅਸੀਂ ਕਿਸੇ ਵਿਆਕਤੀ ਨੂੰ ਗਧਾ ਕਹਿੰਦੇ ਹਨ ਪਰ ਗਧਾ ਤਾਂ ਚਾਰ ਪੈਰ,ਲੰਮੇ ਕੰਨਾਂ ਵਾਲਾ ਹੁੰਦਾ ਹੈ ਪਰ ਇਥੇ ਗਧੇ ਦਾ ਅਰਥ ਮੂਰਖ ਵਿਆਕਤੀ ਨਾਲ ਹੈ ਭਾਵ ਗਧੇ ਤੇ ਮੂਰਖ ਵਿਆਕਤੀ ਦੇ ਗੁਣ ਮਿਲਦੇ ਹਨ

ਜਿਸ ਸ਼ਬਦ ਤੋ ਮੁਖ ਅਰਥ ਤੋ ਇਲਾਵਾ, ਲਕਸ਼ਣਾ ਸ਼ਕਤੀ ਰੂੜੀ ਅਭਿਧਾ ਸ਼ਬਦ ਸ਼ਕਤੀ

ਹੋਰ ਕਿਸੇ ਅਰਥ ਦਾ ਗਿਆਨ ਹੁੰਦਾ ਹੈ ਉਸ ਨੂੰ ਲਕਸ਼ਕ ਸ਼ਬਦ ਅਤੇ ਉਸਦੇ ਅਰਥ ਨੂੰ ਲੱਖਣਾਰਥ ਕਹਿੰਦੇ ਹਨ

ਲਕਸ਼ਣਾ ਦੇ ਭੇਦ

1ਮੁੱਖ ਅਰਥ ਦਾ ਬਾਧ ਹੋਣਾ

ਸ਼ਬਦ ਦੇ ਵਾਚਯਾਰਥ ਵਿੱਚ ਕਿਸੇ ਅਰਥ ਦੇ ਨਾ ਬਣ ਸਕਣ ਨੂੰ ਮੁਖ ਅਰਥ ਦਾ ਬਾਧ ਹੋਣਾ ਕਿਹਾ ਜਾਂਦਾ ਹੈ।

2. ਮੁੱਖ ਅਰਥ ਨਾਲ ਯੋਗ ਅਰਥਾਤ ਸੰਬੰਧਿਤ ਹੋਣਾ

ਸ਼ਬਦ ਨਾਲ ਜਿਸ ਹੋਰ ਅਰਥਾਤ ਅਪ੍ਰਧਾਨ ਅਰਥ ਦੀ ਪ੍ਰਤੀਤੀ ਹੁੰਦੀ ਹੈ ਉਸ ਦੇ ਮੁੱਖ ਅਰਥ ਨਾਲ ਸਬੰਧ ਹੋਣ ਨੂੰ ਮੁਖ ਅਰਥ ਨਾਲ ਯੋਗ ਕਹਿੰਦੇ ਹਨ।

3.ਰੂੜੀ ਅਥਵਾ ਪ੍ਰਯੋਜਨ ਵਿੱਚੋਂ ਇੱਕ ਦਾ ਹੋਣਾ

ਕਿਤੇ ਕਿਤੇ ਰੂੜੀ ਅਰਥਾਤ ਪ੍ਰਸਿੱਧੀ ਦੇ ਕਾਰਣ ਸ਼ਬਦ ਨਾਲ ਅਪ੍ਰਧਾਨ ਅਰਥ ਦੀ ਪ੍ਰਤੀਤੀ ਹੁੰਦੀ ਹੈ ਅਤੇ ਕਿਤੇ ਕਿਸੇ ਖਾਸ ਪ੍ਰਯੋਜਨ ਨੂੰ ਸਾਹਮਣੇ ਰੱਖ ਕੇ ਲਾਕਸ਼ਣਿਕ ਸ਼ਬਦਾ ਦੀ ਵਰਤੋ ਹੁੰਦੀ ਹੈ

3.ਵਿਅੰਜਨਾ ਸ਼ਬਦ ਸ਼ਕਤੀ

ਵਿਅੰਜਨਾ ਸ਼ਕਤੀ ਨੂੰ ਅਸੀਂ ਇੱਕ ਉਦਾਹਰਣ ਨਾਲ ਸਮਝਦੇ ਹਾਂ ਜਿਵੇਂ ਗੰਗਾ ਵਿੱਚ ਘਰ, ਇਥੇ ਗੰਗਾ ਸ਼ਬਦ ਦਾ ਅਰਥ ਪਾਣੀ ਪ੍ਰਵਾਹ,ਲਖਣਾਥ ਨਿਕਲਦਾ ਹੈ ਗੰਗਾ ਦਾ ਕਿਨਾਰਾ ਪਰੰਤੂ ਵਰਤੋ ਕਰਨ ਵਾਲੇ ਦਾ ਮਨੋਰਥ ਹੈ। ਗੰਗਾ ਦੀ ਪਵਿਤ੍ਰਤਾ,ਸ਼ੀਤਲਤਾ। ਅਰਥਾਤ 'ਗੰਗਾ ਕਿਨਾਰੇ ਘਰ' ਆਦਿ ਦੀ ਥਾਂ ਗੰਗਾ ਵਿੱਚ ਘਰ ਕਹਿਣ ਨਾਲ ਘਰ ਦਾ ਪਵਿੱਤਰ ਹੋਣਾ, ਸ਼ੀਤਲ ਹੋਣਾ ਆਦਿ ਅਰਥ ਵੀ ਸੁਝਦੇ ਹਨ ਇਹਨਾਂ ਸੁਝਾਊ ਅਰਥਾਂ ਨੂੰ ਪ੍ਰਗਟਾਉਣ ਵਾਲੀ ਸਕਤੀ ਹੀ ਵਿਅੰਜ਼ਨਾ ਸ਼ਕਤੀ ਹੈ।

ਵਿਅੰਜਨਾ ਦੇ ਦੋ ਭੇਦ ਹਨ

  1. ਸ਼ਾਬਦੀ ਵਿਅੰਜਨਾ
  2. ਆਰਥੀ ਵਿਅੰਜਨਾ

ਤਾਤਪਰਯ ਸ਼ਕਤੀ

ਜਿਹੜੀ ਸ਼ਬਦਾਂ ਦੇ ਨਿਜੀ ਅਰਥਾਂ ਤੋ ਅੱਗੇ ਸਮੂਹਿਕ ਤੌਰ ਤੇ ਇੱਕ ਨਵੇਂ ਅਰਥ ਨੂੰ ਸੁਝਾਉਦੀ ਹੈ ਉਹ ਤਾਤਪਰਯ ਸ਼ਕਤੀ ਹੈ। ਪੂਰੇ ਵਾਕ ਦੇ ਅਰਥ ਦੀ ਜਾਣਕਾਰੀ ਹਾਸਲ ਕਰਨ ਲਈ ਤਾਤਪਰਯ ਸ਼ਕਤੀ ਦੀ ਵਰਤੋ ਕੀਤੀ ਜਾਦੀ ਹੈ।ਤਾਤਪਰਯ ਸ਼ਕਤੀ ਦਾ ਸੰਬੰਧ ਵਾਕ ਅਤੇ ਵਾਕ ਅਰਥ ਨਾਲ ਮੰਨਿਆ ਜਾਂਦਾ ਹੈ ਹਵਾਲੇ :-

Tags:

🔥 Trending searches on Wiki ਪੰਜਾਬੀ:

ਤੇਲੁਗੂ ਭਾਸ਼ਾਬਾਹਰਮੁਖਤਾ ਅਤੇ ਅੰਤਰਮੁਖਤਾਜਰਮਨੀ ਦਾ ਏਕੀਕਰਨਕ੍ਰਿਸ਼ਨ ਦੇਵ ਰਾਏਹੈਂਡਬਾਲਲੋਕ ਸਾਹਿਤਗੁਰਬਖ਼ਸ਼ ਸਿੰਘ ਫ਼ਰੈਂਕਪਦਮਾਸਨਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਲੋਕ ਨਾਟਕਮੁਗ਼ਲ ਸਲਤਨਤਪੰਜਾਬ ਲੋਕ ਸਭਾ ਚੋਣਾਂ 2024ਬਲਵੰਤ ਗਾਰਗੀਏ. ਪੀ. ਜੇ. ਅਬਦੁਲ ਕਲਾਮਭਾਰਤ ਦੀਆਂ ਰਾਜ ਵਿਧਾਨ ਪਰਿਸ਼ਦਾਂਸਮਾਜਿਕ ਸੰਰਚਨਾਵਿਆਕਰਨਪੁਰਖਵਾਚਕ ਪੜਨਾਂਵਨਾਈਜਰਨਿੱਕੀ ਕਹਾਣੀਉੱਡਦੇ ਬਾਜ਼ਾਂ ਮਗਰਰੂਸਗੌਤਮ ਬੁੱਧਸੈਕਸ ਅਤੇ ਜੈਂਡਰ ਵਿੱਚ ਫਰਕਆਨੰਦਪੁਰ ਸਾਹਿਬ ਦਾ ਮਤਾਹਾਸ਼ਮ ਸ਼ਾਹਚੰਡੀ ਦੀ ਵਾਰਆਇਜ਼ਕ ਨਿਊਟਨਰੂਸ-ਜਪਾਨ ਯੁੱਧਖਿਦਰਾਣਾ ਦੀ ਲੜਾਈਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪਾਚਨਪੰਜਾਬੀ ਅਖ਼ਬਾਰਪ੍ਰਾਚੀਨ ਭਾਰਤ ਦਾ ਇਤਿਹਾਸਹੋਲੀਪੀਲੂਸਾਹਿਤਹਾੜੀ ਦੀ ਫ਼ਸਲਪੰਜਾਬੀ ਸੂਫ਼ੀ ਕਵੀਗਿਆਨਪੀਠ ਇਨਾਮਪੰਜਾਬੀ ਭਾਸ਼ਾਬਿਲਗ਼ਦਰ ਲਹਿਰਬੁਲੇ ਸ਼ਾਹ ਦਾ ਜੀਵਨ ਅਤੇ ਰਚਨਾਵਾਂਪਹਿਲੀ ਸੰਸਾਰ ਜੰਗਕੇਸਰਾ ਰਾਮਦੋਆਬਾਗੁਰਬਾਣੀ ਦਾ ਰਾਗ ਪ੍ਰਬੰਧਪੰਜਾਬੀ ਵਿਆਹਭਾਰਤ ਦਾ ਪ੍ਰਧਾਨ ਮੰਤਰੀਆਸਟਰੇਲੀਆਟਕਸਾਲੀ ਭਾਸ਼ਾਮਹਿੰਦਰ ਸਿੰਘ ਰੰਧਾਵਾਚੀਨਯੋਨੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਰਕਾਰਸੋਹਿੰਦਰ ਸਿੰਘ ਵਣਜਾਰਾ ਬੇਦੀਇਟਲੀਮੌਲਿਕ ਅਧਿਕਾਰਸਿਮਰਨਜੀਤ ਸਿੰਘ ਮਾਨਫੁੱਟਬਾਲਖ਼ਲੀਲ ਜਿਬਰਾਨਹਮੀਦਾ ਬਾਨੂ ਬੇਗਮਰੇਖਾ ਚਿੱਤਰਸੂਫ਼ੀ ਕਾਵਿ ਦਾ ਇਤਿਹਾਸਮੜ੍ਹੀ ਦਾ ਦੀਵਾਗ਼ਜ਼ਲਕੁੱਲ ਘਰੇਲੂ ਉਤਪਾਦਨਪੰਜਾਬੀ ਪੀਡੀਆਸਦਾਮ ਹੁਸੈਨਪੜਨਾਂਵਛੂਤ-ਛਾਤਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪੰਜ ਬਾਣੀਆਂਯੂਨਾਈਟਡ ਕਿੰਗਡਮ🡆 More