ਸਰਦਾਰ ਹਰੀ ਸਿੰਘ ਢਿੱਲੋਂ (ਮੌਤ 1765) 18ਵੀਂ ਸਦੀ ਦਾ ਜੱਟ ਸਿੱਖ ਯੋਧਾ ਅਤੇ ਭੰਗੀ ਮਿਸਲ ਦਾ ਮੁਖੀ ਸੀ। ਦਲ ਖਾਲਸਾ (ਸਿੱਖ ਫੌਜ) ਦੇ ਗਠਨ ਸਮੇਂ ਇਸ ਨੂੰ ਤਰੁਣਾ ਦਲ ਦਾ ਆਗੂ ਮੰਨਿਆ ਗਿਆ ਸੀ। ਫਿਰ ਉਸਨੂੰ ਸਾਰੀਆਂ ਮਿਸਲਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਭੰਗੀ ਮਿਸਲ ਦਾ ਮੁਖੀ ਬਣਾਇਆ ਗਿਆ।
ਹਰੀ ਸਿੰਘ ਢਿੱਲੋਂ ਭੰਗੀ ਮਿਸਲ ਦੇ ਬਾਨੀ ਭੂਮਾ ਸਿੰਘ ਢਿੱਲੋਂ ਦਾ ਭਤੀਜਾ ਅਤੇ ਗੋਦ ਲਿਆ ਪੁੱਤਰ ਸੀ, ਉਸਦਾ ਪਿਤਾ ਭੂਪ ਸਿੰਘ ਬਧਣੀ (ਹੁਣ ਮੋਗਾ ਜ਼ਿਲ੍ਹਾ) ਨੇੜੇ ਪੱਤੋ ਦਾ ਜ਼ਿਮੀਦਾਰ ਸੀ। ਭੂਮਾ ਸਿੰਘ ਦੀ ਮੌਤ ਤੋਂ ਬਾਅਦ ਇਹ ਭੰਗੀ ਮਿਸਲ ਦਾ ਮੁਖੀ ਬਣਿਆ।[ਹਵਾਲਾ ਲੋੜੀਂਦਾ]
ਉਸਨੇ ਅੰਮ੍ਰਿਤਸਰ ਜ਼ਿਲੇ ਦੇ ਇੱਕ ਪਿੰਡ ਗਿਲਵਾਲੀ ਨੂੰ ਆਪਣਾ ਹੈੱਡਕੁਆਰਟਰ ਬਣਾਇਆ। 1762 ਵਿੱਚ ਕੁੱਪ ਦੀ ਲੜਾਈ ਤੋਂ ਬਾਅਦ ਉਸਨੇ ਲਾਹੌਰ ਦੇ ਗਵਰਨਰ ਕੋਟ ਖਵਾਜਾ ਸਈਦ ਉੱਤੇ ਹਮਲਾ ਕੀਤਾ ਅਤੇ ਸਈਦ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ।
1763 ਵਿਚ ਉਸਨੇ ਜੱਸਾ ਸਿੰਘ ਰਾਮਗੜ੍ਹੀਆ ਅਤੇ ਜੈ ਸਿੰਘ ਕਨ੍ਹਈਆ ਦੇ ਨਾਲ ਕਸੂਰ ਨੂੰ ਲੁੱਟਿਆ। 1764 ਵਿਚ ਉਹ ਮੁਲਤਾਨ ਵੱਲ ਵਧਿਆ। ਪਹਿਲਾਂ ਉਸਨੇ ਬਹਾਵਲਪੁਰ ਨੂੰ ਲੁੱਟਿਆ, ਮੁਲਤਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਅਤੇ ਫਿਰ ਉਸਨੇ ਸਿੰਧ ਨਦੀ ਪਾਰ ਕੀਤੀ, ਅਤੇ ਮੁਜ਼ੱਫਰਗੜ੍ਹ, ਡੇਰਾ ਗਾਜ਼ੀ ਖਾਨ ਅਤੇ ਡੇਰਾ ਇਸਮਾਈਲ ਖਾਨ ਵਿੱਚ ਬਲੋਚੀ ਸਰਦਾਰਾਂ ਤੋਂ ਖ਼ਿਰਾਜ ਵਸੂਲ ਕੀਤਾ, ਵਾਪਸ ਪਰਤਦੇ ਸਮੇਂ ਉਸਨੂੰ ਉਸਨੇ ਝੰਗ, ਸਿਆਲਕੋਟ, ਚਨਿਓਟ ਨੂੰ ਲੁੱਟ ਲਿਆ ਅਤੇ ਜੰਮੂ ਦੇ ਰਾਜਾ ਰਣਜੀਤ ਦਿਓ ਨੂੰ ਆਪਣਾ ਸਹਾਇਕ ਬਣਾ ਲਿਆ।
1765 ਵਿਚ ਆਲਾ ਸਿੰਘ ਨਾਲ ਲੜਾਈ ਵਿਚ ਉਸ ਦੀ ਮੌਤ ਹੋ ਗਈ। ਕੁਸ਼ਵਕਤ ਅਨੁਸਾਰ ਰਾਏ ਹਰੀ ਸਿੰਘ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਉਸਦਾ ਪੁੱਤਰ ਝੰਡਾ ਸਿੰਘ ਢਿਲੋਂ ਇਸ ਦਾ ਉੱਤਰਾਧਿਕਾਰੀ ਬਣਿਆ ਸੀ।
This article uses material from the Wikipedia ਪੰਜਾਬੀ article ਹਰੀ ਸਿੰਘ ਢਿੱਲੋਂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.