ਹਰਜਿੰਦਰ ਸਿੰਘ ਲਾਲ: ਪੰਜਾਬੀ ਕਵੀ

ਡਾ.

ਹਰਜਿੰਦਰ ਸਿੰਘ ਲਾਲ (HARJINDER SINGH LALL ) ਪੰਜਾਬੀ ਹਿੰਦੀ ਉਰਦੂ ਕਵੀ ਅਤੇ ਪੱਤਰਕਾਰ ਹੈ। ਗ਼ਜ਼ਲਕਾਰ ਦੇ ਤੌਰ 'ਤੇ ਉਹ ਆਪਣੇ ਨਾਮ ਨਾਲ ਫਿਰੋਜ਼ਪੁਰੀ ਵੀ ਲਾਉਂਦਾ ਹੈ। ਉਸਦਾ ਫੋਨ ਨੰਬਰ +919216860000 ਹੈ।"ਲਾਲ" ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੰਜਾਬੀ ਪੱਤਰਕਾਰ ਵਜੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ। 'ਲਾਲ' ਨੂੰ ਮੁੰਬਈ ਦੇ ਪੰਜਾਬੀਆਂ ਨੇ "ਪੰਜਾਬੀ ਆਈਕੋਨ " ਦੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਹੈ।ਇਸ ਮੌਕੇ "ਲਾਲ" ਦੇ ਨਾਲ ਨਾਲ ਫਲਾਇੰਗ ਸਿੱਖ ਮਿਲਖਾ ਸਿੰਘ, ਸੂਫ਼ੀ ਗਾਇਕ ਰੱਬੀ ਸ਼ੇਰਗਿੱਲ, ਐਮ.ਡੀ.ਐਚ ਦੇ ਮਹਾਸ਼ਾ ਧਰਮ ਪਾਲ ਗੁਲਾਟੀ ਤੇ ਕੁਝ ਹੋਰ ਪੰਜਾਬੀ ਸ਼ਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਸੈਂਕੜੇ ਪੰਜਾਬੀਆਂ ਤੋਂ ਇਲਾਵਾ ਫਿਲਮ ਇੰਡਸਟਰੀ ਦੇ ਪੰਜਾਬੀ ਮੂਲ ਦੇ ਵੱਡੇ ਵੱਡੇ ਐਕਟਰ ਤੇ ਅਕਟਰੈਸਾਂ ਵੀ ਹਾਜ਼ਿਰ ਸਨ।ਅਫ਼ਗ਼ਾਨਿਸਤਾਨ ਵਿਚ ਹਿੰਦੂ ਸਿੱਖ ਅਫ਼ਗ਼ਾਨ ਸੁਸਾਇਟੀ ਵੱਲੋਂ ਉਸਨੂੰ ਨਿਡਰ ਪੱਤਰਕਾਰੀ ਲਈ ਕਾਬੁਲ ਵਿਚ ਵਿਸ਼ੇਸ਼ ਸਨਮਾਨ ਮਿਲਿਆ। ਲਾਲ ਯੂਰਪੀਅਨ ਮੀਡੀਆ ਸੈਂਟਰ ਵੱਲੋਂ ਚੁਣੇ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਦੇ ਸਿਰਫ 9 ਪਤਰਕਾਰਾਂ ਵਿਚੋਂ ਇੱਕ ਸਨ , ਜਿਨ੍ਹਾਂ ਨੇ ਯੂਰਪੀਨ ਯੂਨੀਅਨ ਬਣਨ ਦੀ ਪ੍ਰੀਕਿਰਿਆ ਦੀ ਸਟੱਡੀ ਕੀਤੀ।ਇਸ ਪ੍ਰਾਜੈਕਟ ਦਾ ਸਾਰਾ ਖਰਚਾ "ਯੂਰਪੀਅਨ ਕਮਿਸ਼ਨ" ਨੇ ਕੀਤਾ ਸੀ।ਇਸਤੋਂ ਬਾਅਦ 2 ਸਾਲ INEP "ਇੰਡੀਅਨ ਨਿਊਜ਼ ਇਨ ਯੂਰਪ ਪ੍ਰੋਗਰਾਮ " ਲਈ ਵੀ ਸ਼ਾਨਦਾਰ ਕੰਮ ਕੀਤਾ।ਅਫ਼ਗ਼ਾਨਿਸਤਾਨ, ਪਾਕਿਸਤਾਨ, ਕੈਨੇਡਾ , ਅਮਰੀਕਾ ਵਿਚ ਰੋਜ਼ਾਨਾ ਅਜੀਤ ਵੱਲੋਂ ਰਿਪੋਰਟਿੰਗ ਕਰਨ ਤੋਂ ਇਲਾਵਾ 2008 ਦਾ ਬੀਜਿੰਗ (ਚਾਈਨਾ)ਓਲੰਪਿਕ ਅਤੇ 2012 ਦਾ ਲੰਡਨ ਓਲੰਪਿਕ ਵੀ ਕਵਰ ਕੀਤਾ। ਕਰੀਬ 2 ਦਰਜ਼ਨ ਦੇਸ਼ਾਂ ਵਿਚ ਜਾਣ ਦਾ ਮੌਕਾ ਵੀ ਮਿਲਿਆ।

ਪੱਤਰਕਾਰਿਤਾ ਦਾ ਸਫ਼ਰ

ਹਰਜਿੰਦਰ ਸਿੰਘ ਲਾਲ ਨੇ ਪੰਜਾਬੀ ਦੀ ਸੱਭ ਤੋਂ ਵੱਡੀ ਅਖ਼ਬਾਰ ਅਜੀਤ ਦਾ ਸਟਾਫ ਰਿਪੋਰਟਰ ਬਣਨ ਤੋਂ ਪਹਿਲਾਂ ਫ਼ਿਰੋਜ਼ਪੁਰ ਤੋਂ ਮਹਿਕ ਨਾਮ ਦੀ ਪੰਦਰਾਂ ਰੋਜ਼ਾ ਅਖ਼ਬਾਰ ਦਾ ਸੰਪਾਦਨ ਕੀਤਾ।ਫਿਰ ਉਸ ਵੇਲੇ ਪੰਜਾਬੀ ਪੱਤਰਕਾਰੀ ਦੀ ਯੂਨੀਵਰਸਿਟੀ ਮੰਨੀ ਜਾਂਦੀ ਅਖ਼ਬਾਰ "ਨਵਾਂ ਜ਼ਮਾਨਾ" ਤੋਂ ਸ਼ੁਰੂ ਕਰਕੇ ਅਕਾਲੀ ਪਤ੍ਰਿਕਾ,ਹਿੰਦੁਸਤਾਨ ਸਮਾਚਾਰ ਨਿਊਜ਼ ਏਜੇਂਸੀ ਲਈ ਕੰਮ ਕੀਤਾ। 1984 ਵਿਚ ਖੰਨਾਂ ਤੋਂ ਹਿੰਦੁਸਤਾਨ ਸਮਾਚਾਰ ਨਿਊਜ਼ ਏਜੇਂਸੀ ਨਾਲ ਦੁਬਾਰਾ ਸ਼ੁਰੂਆਤ ਕਰਕੇ ਜਨਸੱਤਾ ਹਿੰਦੀ,ਇੰਡੀਅਨ ਐਕਸਪ੍ਰੈਸ,ਹਿੰਦੁਸਤਾਨ ਟਾਈਮਜ਼ ਅੰਗਰੇਜ਼ੀ, ਯੂ.ਐਨ.ਆਈ.ਨਿਊਜ਼ ਏਜੇਂਸੀ, ਅਤੇ ਕਈ ਹੋਰ ਰੋਜ਼ਾਨਾ ਅਖਬਾਰਾਂ ਲਈ ਵੀ ਕੰਮ ਕੀਤਾ। ਪ੍ਰਸਿੱਧ ਅੰਗਰੇਜ਼ੀ ਪੱਤਰਕਾਰ ਸ਼ਿਆਮ ਖੋਸਲਾ ਅਤੇ ਹਿੰਦੀ ਪੱਤਰਕਾਰ ਅਸ਼ੋਕ ਸਿੰਘੀ ਨਾਲ ਮਿਲਕੇ ਪੰਜਾਬ ਯੂਨੀਅਨ ਆਫ ਜਰਨਾਲਿਸਟਸ ਬਣਾਈ। ਪੀ.ਯੂ.ਜੇ. ਨੂੰ ਨੈਸ਼ਨਲ ਯੂਨੀਅਨ ਆਫ ਜਰਨਾਲਿਸਟਸ ਇੰਡੀਆ ਨਾਲ ਜੋੜਿਆ। ਉਸਦੇ ਜਨਰਲ ਸੱਕਤਰ ਤੇ ਪ੍ਰਧਾਨ ਬਣੇ। ਲਾਲ,ਖੋਸਲਾ ਅਤੇ ਸਿੰਘੀ ਦੀ ਤਿੱਕੜੀ ਨੇ 2 ਵਾਰ NUJI ਦੀ 2 ਸਾਲਾ ਕੌਮੀ ਕਾਨਫਰੰਸ ਕਰਵਾਈ।ਮੰਡੀ ਗੋਬਿੰਦਗੜ੍ਹ ਅਤੇ ਖੰਨਾਂ (ਲੁਧਿਆਣਾ) ਵਿਚ ਹੋਈ ਕੌਮੀ ਪੱਤਰਕਾਰ ਕਾਨਫਰੰਸ ਵਿੱਚ ਦੇਸ਼ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਮੁੱਖ ਮਹਿਮਾਨ ਵਜੋਂ ਪੁੱਜੇ, ਸਾਰੀ ਪੰਜਾਬ ਸਰਕਾਰ ਉੱਥੇ ਹਾਜ਼ਿਰ ਸੀ। ਲਾਲ ਦੀਆਂ ਕੋਸ਼ਿਸ਼ਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲੁਧਿਆਣਾ ਵਿੱਚ ਪਹਿਲੀ ਇੰਡੋ-ਪਾਕ ਪੰਜਾਬੀ ਜਰਨਾਲਿਸਟਸ ਕਾਨਫ਼ਰੰਸ ਵੀ ਕਰਵਾਈ ਗਈ।ਇਸ ਵੇਲੇ ਉਹ NUJI ਦੇ ਕੌਮੀ ਉਪ ਪ੍ਰਧਾਨ ਹਨ ।

ਲਿਖਤਾਂ

  • ਜਦੋਂ ਮੌਸਮ ਬੁਰਾ ਅਇਆ, (ਪੰਜਾਬੀ)ਗ਼ਜ਼ਲ ਸੰਗ੍ਰਹਿ
  • ਗਰਮ ਆਹੋਂ ਕਾ ਲਿਬਾਸ, (ਹਿੰਦੀ ਉਰਦੂ ਗ਼ਜ਼ਲਾਂ ਦੇਵਨਾਗਰੀ ਲਿਪੀ ਵਿਚ)
  • 2 ਹੋਰ ਗ਼ਜ਼ਲ ਸੰਗ੍ਰਹਿ ਛਪਣ ਲਈ ਤਿਆਰ
  • ਇੱਕ ਵੱਡੇ ਪ੍ਰੋਜੈਕਟ ਤੇ ਕੰਮ ਜਾਰੀ "ਲੋਜੀਕਲ ਸਿੱਖ ਹਿਸਟਰੀ"
  • ਕਾਲਮ 'ਸ਼ੇਅਰ ਬਾਜ਼ਾਰਾਂ ਦੀ ਸਪਤਾਹਿਕ ਸਮੀਖਿਆ' ਕਰੀਬ 5 ਸਾਲ ਹਰ ਹਫਤੇ ਛਪਿਆ ਰੋਜ਼ਾਨਾ ਅਜੀਤ ਪੰਜਾਬੀ ਅਤੇ ਹਿੰਦੀ ਅਜੀਤ ਸਮਾਚਾਰ ਵਿਚ,
  • ਸਮੇਂ ਦੇ ਨਾਲ ਨਾਲ ਚਲਦਾ ਤੇ ਪਰਦੇ ਪਿੱਛੇ ਚਲਦੀਆਂ ਗਤੀਵਿਧੀਆਂ ਦੇ ਪਰਦੇ ਫੋਲਦਾ ਨਿਰਪੱਖ ਤੇ ਨਿੱਡਰ ਕਾਲਮ " ਸਰਗੋਸ਼ੀਆਂ" ਕਰੀਬ ਢਾਈ ਦਹਾਕਿਆਂ ਤੋਂ ਪੰਜਾਬੀ ਅਜੀਤ ਅਤੇ ਅਜੀਤ ਸਮਾਚਾਰ ਹਿੰਦੀ ਵਿਚ ਛਪ ਰਿਹਾ ਹੈ। ਪੰਜਾਬੀ ਵਿਚ ਕਿਸੇ ਕਾਲਮ ਦਾ ਇੰਨਾ ਲੰਮਾ ਸਮਾਂ ਬਿਨਾਂ ਰੁਕੇ ਛਪਣਾ ਇੱਕ ਰਿਕਾਰਡ ਹੈ , ਜੋ ਸ਼ਾਇਦ ਹੀ ਕਦੇ ਟੁੱਟੇ।

ਇਹ ਵੀ ਦੇਖੋ

ਮੇਰੀ ਮਿੱਟੀ, ਮੇਰੇ ਰਾਹ

ਹਵਾਲੇ

Tags:

ਹਰਜਿੰਦਰ ਸਿੰਘ ਲਾਲ ਪੱਤਰਕਾਰਿਤਾ ਦਾ ਸਫ਼ਰਹਰਜਿੰਦਰ ਸਿੰਘ ਲਾਲ ਲਿਖਤਾਂਹਰਜਿੰਦਰ ਸਿੰਘ ਲਾਲ ਇਹ ਵੀ ਦੇਖੋਹਰਜਿੰਦਰ ਸਿੰਘ ਲਾਲ ਹਵਾਲੇਹਰਜਿੰਦਰ ਸਿੰਘ ਲਾਲ

🔥 Trending searches on Wiki ਪੰਜਾਬੀ:

ਲਕਸ਼ਮੀ ਮੇਹਰਜੀਵਨੀਰੂਸਸੀ. ਰਾਜਾਗੋਪਾਲਚਾਰੀਅਯਾਨਾਕੇਰੇਗੂਗਲਅਲੀ ਤਾਲ (ਡਡੇਲਧੂਰਾ)ਗਿੱਟਾਗੁਰਦਿਆਲ ਸਿੰਘਬਵਾਸੀਰ14 ਜੁਲਾਈਲੰਮੀ ਛਾਲਤਬਾਸ਼ੀਰਅਰੁਣਾਚਲ ਪ੍ਰਦੇਸ਼ਦਲੀਪ ਸਿੰਘ20 ਜੁਲਾਈਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਅਵਤਾਰ ( ਫ਼ਿਲਮ-2009)ਸੂਰਜ ਮੰਡਲਹਾਸ਼ਮ ਸ਼ਾਹ29 ਮਾਰਚਸੋਵੀਅਤ ਸੰਘਪਟਨਾਭਾਈ ਬਚਿੱਤਰ ਸਿੰਘਭਾਰਤ–ਪਾਕਿਸਤਾਨ ਸਰਹੱਦਗੁਰਦਾਫ਼ੇਸਬੁੱਕਸਿਮਰਨਜੀਤ ਸਿੰਘ ਮਾਨਹੁਸਤਿੰਦਰਪੰਜਾਬ (ਭਾਰਤ) ਦੀ ਜਨਸੰਖਿਆਇੰਟਰਨੈੱਟਆਸਟਰੇਲੀਆਬਿਆਸ ਦਰਿਆਡਵਾਈਟ ਡੇਵਿਡ ਆਈਜ਼ਨਹਾਵਰਬਾਲਟੀਮੌਰ ਰੇਵਨਜ਼ਬਲਰਾਜ ਸਾਹਨੀਨਾਨਕਮੱਤਾਹੀਰ ਵਾਰਿਸ ਸ਼ਾਹਚੈਸਟਰ ਐਲਨ ਆਰਥਰ੧੯੨੬ਯਿੱਦੀਸ਼ ਭਾਸ਼ਾਨਾਨਕ ਸਿੰਘਲੋਕ ਸਭਾ ਹਲਕਿਆਂ ਦੀ ਸੂਚੀਪੁਇਰਤੋ ਰੀਕੋਅਜੀਤ ਕੌਰਸੁਰ (ਭਾਸ਼ਾ ਵਿਗਿਆਨ)ਲੀ ਸ਼ੈਂਗਯਿਨ2023 ਨੇਪਾਲ ਭੂਚਾਲਮੌਰੀਤਾਨੀਆਵਾਰਿਸ ਸ਼ਾਹਮਹਿੰਦਰ ਸਿੰਘ ਧੋਨੀਪਾਣੀਪੰਜਾਬੀ ਨਾਟਕਕੁਕਨੂਸ (ਮਿਥਹਾਸ)ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸਪੇਨਗੁਰਬਖ਼ਸ਼ ਸਿੰਘ ਪ੍ਰੀਤਲੜੀ14 ਅਗਸਤਹੋਲਾ ਮਹੱਲਾਪੰਜਾਬੀ ਜੰਗਨਾਮੇਭਾਈ ਗੁਰਦਾਸਪੰਜਾਬ ਰਾਜ ਚੋਣ ਕਮਿਸ਼ਨਸ਼ਬਦਕੋਸਤਾ ਰੀਕਾਗੁਰੂ ਰਾਮਦਾਸਰਿਆਧਮਿਲਖਾ ਸਿੰਘਮਾਈਕਲ ਡੈੱਲਜਗਾ ਰਾਮ ਤੀਰਥਸੰਯੁਕਤ ਰਾਜਪੰਜਾਬੀ ਸਾਹਿਤ ਦਾ ਇਤਿਹਾਸ🡆 More