ਵੱਡੀ ਆਂਦਰ

ਵੱਡੀ ਆਂਦਰ ਜਾਂ ਵੱਡੀ ਅੰਤੜੀ ਨੂੰ ਵੱਡੀ ਆਂਤ ਜਾਂ ਕੋਲਨ ਵੀ ਕਿਹਾ ਜਾਂਦਾ ਹੈ.

ਇਹ ਮਨੁੱਖੀ ਪਾਚਨ ਪ੍ਰਣਾਲੀ ਦਾ ਅੰਤਿਮ ਹਿੱਸਾ ਹੈ। ਇਹ ਸੀਕਮ, ਕੋਲਨ, ਰੈਕਟਮ ਅਤੇ ਏਨਲ ਕੇਨਾਲ ਦੇ ਸੁਮੇਲ ਨਾਲ ਬਣੀ ਹੁੰਦੀ ਹੈ। ਇੱਥੇ ਪਚੇ ਹੋਏ ਖਾਣੇ ਵਿੱਚੋਂ ਪਾਣੀ ਜਜ਼ਬ ਹੁੰਦਾ ਹੈ ਅਤੇ ਬਾਕੀ ਰਹਿੰਦੇ ਅਣਪਚੇ ਖਾਨੇ ਨੂੰ ਨਿਕਾਸ ਤੱਕ ਮਲ ਦੇ ਰੂਪ ਵਿੱਚ ਆਪਨੇ ਅੰਦਰ ਰੱਖਦਾ ਹੈ। ਇਨਸਾਨ ਵਿੱਚ ਇਹ ਚੱਡੇ (pelvic) ਵਿੱਚ ਸੱਜੇ ਇਲਿਐਕ ਵਾਲੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਕਮਰ ਜਾਂ ਉਸਤੋਂ ਥੋੜਾ ਥੱਲੇ ਵੱਲ ਹੁੰਦੀ ਹੈ ਅਤੇ ਉੱਥੇ ਹੀ ਇਹ ਛੋਟੀ ਅੰਤੜੀ ਨਾਲ ਜੁੜਦੀ ਹੈ। ਉਥੋਂ ਇਹ ਪੇਟ ਦੇ ਖੋਲ ਵਿੱਚ ਚਲਦੇ ਹੋਏ ਪੇਟ ਵੱਲ ਵਧਦੀ ਹੈ ਅਤੇ ਉੱਥੋਂ ਹੇਠਾਂ ਵੱਲ ਚਲਦੇ ਹੋਏ ਗੁੱਦੇ ਤੇ ਜਾ ਕੇ ਖ਼ਤਮ ਹੋ ਜਾਂਦੀ ਹੈ. ਸਮੁੱਚੇ ਤੌਰ ਤੇ ਇਸਦੀ ਲੰਬਾਈ 1.5 ਮੀਟਰ ਹੁੰਦੀ ਹੈ ਜੋ ਕਿ ਪੂਰੀ ਪਾਚਨ ਪ੍ਰਣਾਲੀ ਦਾ ਪੰਜਵਾਂ ਹਿੱਸਾ ਹੈ।

ਬਣਤਰ

ਪਾਚਨ ਪ੍ਰਣਾਲੀ ਦਾ ਅਖੀਰਲਾ ਭਾਗ ਕੋਲਨ ਹੁੰਦਾ ਹੈ| ਇਹ ਠੋਸ ਕਚਰੇ ਦੇ ਸ਼ਰੀਰ ਵਿੱਚੋਂ ਨਿਕਾਸ ਤੋਂ ਪਹਿਲਾਂ ਉਸ ਵਿੱਚੋਂ ਪਾਣੀ ਅਤੇ ਲੂਣ ਨੂੰ ਕੱਢ ਲੈਂਦਾ ਹੈ ਅਤੇ ਇਹੀ ਉਹ ਜਗ੍ਹਾ ਹੈ ਜਿੱਥੇ ਅਣ- ਪਚੇ ਖਾਣੇ ਰੂਪੀ ਕਚਰੇ ਦੀ ਵਨਸਪਤੀ ਸਹਾਇਤਾ ਨਾਲ ਖਮੀਰ ਬਣਦਾ ਹੈ| ਛੋਟੀ ਅੰਤੜੀ ਤੋਂ ਉਲਟਾ, ਕੋਲਨ ਪੌਸ਼ਟਿਕ ਤੱਤਾਂ ਅਤੇ ਖਾਣੇ ਦੀ ਜਜ਼ਬ ਵਿੱਚ ਕੋਈ ਭੂਮਿਕਾ ਨਹੀਂ ਹੁੰਦੀ| ਹਰ ਰੋਜ਼ ਕੋਲਨ ਵਿੱਚ ਲਗਭਗ 1,500 ਮਿਲੀਲੀਟਰ ਪਾਣੀ ਆਉਂਦਾ ਹੈ| ਇੱਕ ਜਾਵਾਂ ਔਰਤ ਵਿੱਚ ਇਸਦੀ ਲੰਬਾਈ 155 ਸੈਂਟੀਮੀਟਰ ਅਤੇ ਇੱਕ ਜਾਵਾਂ ਆਦਮੀ ਵਿੱਚ ਇਸਦੀ ਲੰਬਾਈ 166 ਸੈਂਟੀਮੀਟਰ ਹੁੰਦੀ ਹੈ| ਆਮ ਤੌਰ ਤੇ ਇਸਦਾ ਅੰਦਰਲਾ ਘੇਰਾ- ਸੀਕਮ 8.7, ਆਰੋਹੀ ਕੋਲਨ- 6.6, ਆਡਾ ਕੋਲਨ- 5.8 ਅਤੇ ਅਵਰੋਹੀ ਕੋਲਨ- 6.3 ਅਤੇ ਗੁੱਦੇ ਦੇ ਜੋੜ ਲਾਗਿਓਂ 5.7 ਹੁੰਦਾ ਹੈ|

ਭਾਗ

ਸੀਕਮ ਅਤੇ ਵਰਮੀਫੋਰਮ ਅਪੈਂਡਿਕਸ

ਸੀਕਮ ਪਾਚਨ ਵਿੱਚ ਸ਼ਾਮਲ, ਕੋਲਨ ਦਾ ਪਹਿਲਾ ਭਾਗ ਹੈ ਅਤੇ ਵਰਮੀਫੋਰਮ ਅਪੈਂਡਿਕਸ ਭਰੂਣ ਵਿੱਚ ਸੀਕਮ ਤੋਂ ਬਣਦਾ ਹੈ ਅਤੇ ਇਸਦੀ ਪਾਚਨ ਵਿੱਚ ਕੋਈ ਭੂਮਿਕਾ ਨਹੀਂ ਹੁੰਦੀ|

ਆਰੋਹੀ ਕੋਲਨ

ਇਹ ਵੱਡੀ ਅੰਤੜੀ ਦੇ ਚਾਰ ਭਾਗਾਂ ਵਿੱਚੋਂ ਇੱਕ ਹੈ| ਇਹ ਪੇਟ ਦੇ ਖੋਲ ਵਿੱਚ ਉੱਪਰ ਨੂੰ ਆਡੀ ਕੋਲਨ ਵਲ ਵਧਦੀ ਹੈ| ਇਸਦੀ ਲੰਬਾਈ ਲਗਭਗ 20 ਸੈਂਟੀਮੀਟਰ ਹੁੰਦੀ ਹੈ| ਇਹ ਪਚੇ ਖਾਣੇ ਵਿੱਚੋਂ ਮੁੱਖ ਤੌਰ ਤੇ ਪਾਣੀ ਸੋਖਦਾ ਹੈ ਅਤੇ ਪੈਰੀਸਟੈਲਸਿਸ ਦੁਆਰਾ ਅਣਪਚੇ ਖਾਣੇ ਨੂੰ ਉੱਪਰ ਵੱਲ ਧਕੇਲਦਾ ਹੈ|

ਆਡਾ ਕੋਲਨ

ਇਹ ਪੇਟ ਦੀ ਖੱਡ ਵਿੱਚ ਪੇਟ ਦੇ ਨੀਚੇ ਚਲਦਾ ਹੈ ਅਤੇ ਉਸ ਨਾਲ ਇੱਕ ਵੱਡੀ ਤਹਿ ਗ੍ਰੇਟਰ ਓਮੈੰਟਮ ਨਾਲ ਜੁੜਿਆ ਹੁੰਦਾ ਹੈ|

ਅਵਿਰੋਹੀ ਕੋਲਨ

ਇਹ ਸਿਗਮੁਆਈਡ ਕੋਲਨ ਤੋਂ ਪਹਿਲਾਂ ਹੁੰਦਾ ਹੈ| ਇਸਦਾ ਮੁੱਖ ਕੰਮ ਗੁੱਦੇ ਵਿੱਚ ਮਲ ਦੇ ਨਿਕਾਸ ਤੋਂ ਪਹਿਲਾਂ ਉਸਨੂੰ ਆਪਣੇ ਅੰਦਰ ਰੱਖਣਾ ਹੈ| ਆਂਤਾਂ ਵਿੱਚ ਵਨਸਪਤੀ ਵਿਕਾਸ ਇਸ ਜਗ੍ਹਾ ਤੇ ਸਭ ਤੋਂ ਵੱਧ ਹੁੰਦਾ ਹੈ |

ਸਿਗਮੁਆਈਡ ਕੋਲਨ

ਸਿਗਮੁਆਈਡ ਦਾ ਮਤਲਬ ਹੁੰਦਾ ਹੈ ਅੰਗ੍ਰੇਜ਼ੀ ਦੇ ਅੱਖਰ ‘S’ ਵਰਗਾ| ਇਹ ਮਾਂਸਲ ਹੁੰਦਾ ਹੈ ਅਤੇ ਕੋਲਨ ਵਿੱਚ ਦਬਾਵ ਨੂੰ ਵਧਾਉਂਦਾ ਹੈ ਜਿਸ ਨਾਲ ਮਲ ਗੁੱਦੇ ਵੱਲ ਚਲਾ ਜਾਂਦਾ ਹੈ|

ਗੁੱਦਾ

ਇਹ ਕੋਲਨ ਦਾ ਅਖੀਰਲਾ ਹਿੱਸਾ ਹੁੰਦਾ ਹੈ|

ਹਵਾਲੇ

Tags:

ਵੱਡੀ ਆਂਦਰ ਬਣਤਰਵੱਡੀ ਆਂਦਰ ਭਾਗਵੱਡੀ ਆਂਦਰ ਹਵਾਲੇਵੱਡੀ ਆਂਦਰ

🔥 Trending searches on Wiki ਪੰਜਾਬੀ:

ਮੈਰੀ ਕੋਮਗਿੱਧਾਕਿਸਮਤਗੁਰੂ ਤੇਗ ਬਹਾਦਰਡਰੱਗਵਿਸ਼ਵ ਪੁਸਤਕ ਦਿਵਸਲਤਸ਼ਬਦ ਅਲੰਕਾਰਵਿਸ਼ਵਾਸਇਤਿਹਾਸਫਲਵਿਸਾਖੀਆਂਧਰਾ ਪ੍ਰਦੇਸ਼ਭਾਰਤ ਦਾ ਰਾਸ਼ਟਰਪਤੀਪੰਜਾਬੀ ਨਾਵਲ ਦਾ ਇਤਿਹਾਸਉਰਦੂ ਗ਼ਜ਼ਲਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਪੀਲੂਵਹਿਮ ਭਰਮਜਾਵਾ (ਪ੍ਰੋਗਰਾਮਿੰਗ ਭਾਸ਼ਾ)ਕਾਜਲ ਅਗਰਵਾਲncrbdਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਨਰਿੰਦਰ ਬੀਬਾਕੀਰਤਪੁਰ ਸਾਹਿਬਕ੍ਰਿਸ਼ਨਸੰਯੁਕਤ ਰਾਸ਼ਟਰਅੱਲ੍ਹਾ ਦੇ ਨਾਮਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਿੰਘਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਭਗਤ ਪੂਰਨ ਸਿੰਘਸੂਰਜਲੋਕ-ਕਹਾਣੀਜਵਾਹਰ ਲਾਲ ਨਹਿਰੂਗੁਰੂ ਤੇਗ ਬਹਾਦਰ ਜੀਕਾਗ਼ਜ਼ਸ਼ਾਹ ਮੁਹੰਮਦਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਰੈੱਡ ਕਰਾਸਦੰਤ ਕਥਾਗੋਤਜਰਨੈਲ ਸਿੰਘ ਭਿੰਡਰਾਂਵਾਲੇਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਅਲ ਨੀਨੋਅੰਮ੍ਰਿਤਾ ਪ੍ਰੀਤਮ26 ਅਪ੍ਰੈਲਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਉਪਭਾਸ਼ਾਪੀਲੀ ਟਟੀਹਰੀਸੱਥਨਿਓਲਾਕਬਾਇਲੀ ਸਭਿਆਚਾਰਪੂੰਜੀਵਾਦਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਹਸਪਤਾਲਭਰੂਣ ਹੱਤਿਆਮਹਾਨ ਕੋਸ਼ਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਦੁੱਧਮੱਧ-ਕਾਲੀਨ ਪੰਜਾਬੀ ਵਾਰਤਕਨਕੋਦਰਵਪਾਰਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਵਿਆਕਰਨਚਾਰ ਸਾਹਿਬਜ਼ਾਦੇਸਿੱਖ ਗੁਰੂ2011ਭਾਈ ਗੁਰਦਾਸਆਪਰੇਟਿੰਗ ਸਿਸਟਮਬਿਧੀ ਚੰਦਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਉੱਤਰਆਧੁਨਿਕਤਾਵਾਦਰਾਜਨੀਤੀ ਵਿਗਿਆਨਪੰਜਾਬੀ ਸੂਬਾ ਅੰਦੋਲਨ🡆 More