ਰੌਦਰ ਰਸ: ਰਸ ਦੀ ਕਿਸਮ

ਜਦੋਂ ਵਿਰੋਧੀਆਂ ਦੀ ਛੇੜਖਾਨੀ, ਬੇਇੱਜ਼ਤੀ, ਅਪਮਾਨ, ਵਡੇਰਿਆਂ ਦੀ ਨਿੰਦਿਆ, ਦੇਸ਼ ਤੇ ਧਰਮ ਦੇ ਅਪਮਾਨ ਕਾਰਨ ਬਦਲੇ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ , ਉੱਥੇ 'ਰੌਦ੍ਰ ਰਸ'' ਪੈਦਾ ਹੁੰਦਾ ਹੈ। ਦੁਸ਼ਮਣ, ਵਿਰੋਧੀ ਦਲ ਆਦਿ ਆਲੰਬਨ ਵਿਭਾਵ ਹੁੰਦੇ ਹਨ, ਵਿਰੋਧੀ ਦੁਆਰਾ ਕੀਤਾ ਗਿਆ ਅਪਮਾਨ, ਆਯੋਗ ਕੰਮ, ਅਣਉੱਚਿਤ ਬਚਨ ਆਦਿ ਉੱਦੀਪਨ ਵਿਭਾਵ ਹਨ; ਦੰਦ ਪੀਸਣਾ, ਲਲਕਾਰਨਾ, ਹਥਿਆਰ ਚੁੱਕਣਾ, ਗਰਜਨਾ, ਡੀਂਗ ਮਾਰਨਾ ਆਦਿ ਅਨੁਭਾਵ ਹਨ; ਚੰਚਲਤਾ, ਈਰਖਾ, ਨਿੰਦਾ ਆਦਿ ਸੰਚਾਰੀ ਭਾਵ ਹਨ। ਕਵੀ ਦੀ ਰਚਨਾ ਵਿੱਚ ਦੁਸ਼ਮਣਾਂ ਅਥਵਾ ਵਿਰੋਧੀਆਂ ਦੁਆਰਾ ਛੇੜਖਾਨੀ, ਅਪਮਾਨ, ਮਾਣਯੋਗ ਲੋਕਾਂ ਦੀ ਨਿੰਦਾ ਅਤੇ ਦੇਸ਼-ਧਰਮ ਦੀ ਬੇਇਜ਼ਤੀ ਆਦਿ ਦੇ ਵਰਣਨਾਂ ਰਾਹੀ ਬਦਲੇ ਦੀ ਭਾਵਨਾ ਜਾਗ੍ਰਿਤ ਹੋਣ ਉੱਤੇ ਰੌਦ੍ਰਰਸ ਦੀ ਅਨੁਭੂਤੀ ਹੁੰਦੀ ਹੈ। ਕ੍ਰੋਧ ਦਾ ਲੱਛਣ ਹੈ ਕਿ ਵਿਰੋਧੀ ਅਰਥਾਤ ਪ੍ਰਤੀਕੂਲ ਵਿਅਕਤੀਆਂ ਦੇ ਸਬੰਧ ਵਿੱਚ ਤੀਬ੍ਤਾ ਜਾਂ ਤੇਜ਼ੀ ਦੇ ਉਛਾਲੇ ਦਾ ਨਾਂ ਕ੍ਰੋਧ ਹੈ।

ਭਰਤਮੁਨੀ ਨੇ ਰੌਦ੍ਰ ਦੇ ਅੰਗ, ਨੇਪਥਯ ਅਤੇ ਵਾਕ ਤਿੰਨ ਭੇਦ ਕੀਤੇ ਹਨ, ਨਾਨਾ ਅਸਤ੍ਰ-ਸ਼ਸਤ੍ਰਾਂ ਨਾਲ ਸਜੇ ਹੋਏ ਸਥੂਲ ਦੇਹ ਆਦਿ ਨੂੰ ਅੰਗ-ਰੌਦ੍ਰ ਆਖਿਆ ਹੈ। 'ਨੇਪਥਯ' ਤੋ ਭਾਵ 'ਪਹਿਚਾਣ' ਹੈ।

ਉਦਾਹਰਣ :-

ਆਕਿਲ ਤੁਬਕ ਵਜੁੱਤੀਆਂ, ਭਰ ਵਜਨ ਸੰਭਾਲੀ।

ਉਹਨੂੰ ਢਾਢ ਅੰਲਬੇ ਆਤਸ਼ੋ ਭੁੱਖ ਭੱਤੇ ਜਾਲੀ।

ਉਹਦਾ ਕੜਕ ਪਿਆਲਾ ਉਠਿਆ, ਭੰਨ ਗਈ ਹੈ ਨਾਲੀ।

ਉਸ ਦੂਰੋ ਡਿੱਠਾ ਆਵਦਾ, ਫਿਰ ਸ਼ਾਹ ਗਿਜ਼ਲੀ।

ਓਸ ਲਗਦੀ ਬੱਬਰ ਬੋਲਿਆਂ ਜਿਵੇ ਖੋੜੀ ਥਾਲੀ।

ਜਿਵੇਂ ਲਾਟੁ ਟੁੱਟਾ ਡੋਰ ਤੋਂ ਖਾ ਗਿਰਦੀ ਭੰਵਾਲੀ।

ਅੱਗੇ ਥੋੜੀ ਥੋੜੀ ਸੁਲਗਦੀ ਫੇਰ ਆਕਲ ਬਾਲੀ।

ਏਥੇ ਆਕਲ ਆਸਰਾ ਹੈ, ਸ਼ਾਹ ਗਿਜ਼ਲੀ ਆਲੰਬਨ ਵਿਭਾਵ ਹੈ, ਗਿਜ਼ਲੀ ਦਾ ਦੂਰੋ ਆਉਣਾ ਵੇਖਣਾ ਉੱਦੀਪਨ ਵਿਭਾਵ ਹੈ, ਆਕਲ ਵਲੋ ਤੁਬਕ ਦਾ ਭਰਕੇ ਸੰਭਾਲਣਾ, ਬੱਬਰ ਵਾਗੂੰ ਬੋਲਣਾ ਆਦਿ ਅਨੁਭਾਵ ਹਨ, ਹਥਿਆਰ ਸੰਭਾਲਣ ਵਿੱਚ ਉਗ੍ਰਤਾ, ਰੋਹ, ਉਤਸੁਕਤਾ ਆਦਿ ਸੰਚਾਰੀ ਭਾਵ ਹੈ ।

ਹਵਾਲੇ

Tags:

🔥 Trending searches on Wiki ਪੰਜਾਬੀ:

ਖ਼ਾਨਾਬਦੋਸ਼ਸ਼ਬਦਮੱਛਰਅੰਮ੍ਰਿਤਪਾਲ ਸਿੰਘ ਖ਼ਾਲਸਾਬਾਸਕਟਬਾਲਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਰਮਨਦੀਪ ਸਿੰਘ (ਕ੍ਰਿਕਟਰ)ਆਪਰੇਟਿੰਗ ਸਿਸਟਮਰਾਗਮਾਲਾਅਧਿਆਪਕਫ਼ਰੀਦਕੋਟ ਸ਼ਹਿਰਵਲਾਦੀਮੀਰ ਪੁਤਿਨਮੋਬਾਈਲ ਫ਼ੋਨਪੰਜਾਬੀ ਆਲੋਚਨਾਰਨੇ ਦੇਕਾਰਤਪੰਜਾਬੀਅਤi8yytਪਿੰਨੀਭਾਈ ਰੂਪਾਅਲ ਨੀਨੋਹਾਸ਼ਮ ਸ਼ਾਹਅਧਿਆਤਮਕ ਵਾਰਾਂਕਣਕਨਿਰਮਲ ਰਿਸ਼ੀਪਾਸ਼ਭਾਰਤ ਦਾ ਚੋਣ ਕਮਿਸ਼ਨਅਫ਼ੀਮਨੰਦ ਲਾਲ ਨੂਰਪੁਰੀਵਿਸ਼ਵਾਸਮਾਰਕਸਵਾਦਧਾਰਾ 370ਸਿੱਠਣੀਆਂਗੁਰਬਖ਼ਸ਼ ਸਿੰਘ ਪ੍ਰੀਤਲੜੀਬਲਵੰਤ ਗਾਰਗੀਭਾਰਤ ਦੀ ਰਾਜਨੀਤੀਦ੍ਰੋਪਦੀ ਮੁਰਮੂਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮਾਲਵਾ (ਪੰਜਾਬ)ਮਹੀਨਾਅਰਜਨ ਢਿੱਲੋਂਹਰਜੀਤ ਬਰਾੜ ਬਾਜਾਖਾਨਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਹਰਪਾਲ ਸਿੰਘ ਪੰਨੂਸਿੱਖ ਗੁਰੂਪਟਿਆਲਾਮੌਲਿਕ ਅਧਿਕਾਰਜ਼ਫ਼ਰਨਾਮਾ (ਪੱਤਰ)ਵਾਲਮੀਕਇੰਡੀਆ ਗੇਟਅਮਰ ਸਿੰਘ ਚਮਕੀਲਾਫ਼ਰੀਦਕੋਟ (ਲੋਕ ਸਭਾ ਹਲਕਾ)ਉਰਦੂ ਗ਼ਜ਼ਲਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਤਖ਼ਤ ਸ੍ਰੀ ਦਮਦਮਾ ਸਾਹਿਬਕਬੀਰਨਿਬੰਧਸੰਤ ਅਤਰ ਸਿੰਘਗੋਲਡਨ ਗੇਟ ਪੁਲਵਾਰਿਸ ਸ਼ਾਹ18 ਅਪਰੈਲਭਾਰਤ ਦਾ ਸੰਵਿਧਾਨਸ਼ਸ਼ਾਂਕ ਸਿੰਘਮਾਤਾ ਸੁਲੱਖਣੀਬੰਗਲਾਦੇਸ਼ਪੰਜਾਬ ਲੋਕ ਸਭਾ ਚੋਣਾਂ 2024ਰੋਮਾਂਸਵਾਦੀ ਪੰਜਾਬੀ ਕਵਿਤਾਪੰਥ ਪ੍ਰਕਾਸ਼ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਕੁੱਕੜਨਰਿੰਦਰ ਸਿੰਘ ਕਪੂਰਟਿਕਾਊ ਵਿਕਾਸ ਟੀਚੇਮਾਤਾ ਗੁਜਰੀਹੋਲਾ ਮਹੱਲਾਪਾਕਿਸਤਾਨਭਾਈ ਵੀਰ ਸਿੰਘ🡆 More