ਮੀਨਾ ਕੁਮਾਰੀ

ਮੀਨਾ ਕੁਮਾਰੀ (ਜਨਮ ਮਾਹਜਬੀਨ ਬਾਨੋ; 1 ਅਗਸਤ 1933 – 31 ਮਾਰਚ 1972) ਇੱਕ ਭਾਰਤੀ ਅਭਿਨੇਤਰੀ ਅਤੇ ਕਵੀ ਸੀ, ਜਿਸਨੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਸੀ। ਟ੍ਰੈਜੇਡੀ ਕਵੀਨ ਦੇ ਨਾਂ ਨਾਲ ਮਸ਼ਹੂਰ, ਉਹ 1939 ਅਤੇ 1972 ਦੇ ਵਿਚਕਾਰ ਸਰਗਰਮ ਸੀ। ਕੁਮਾਰੀ ਨੂੰ ਵਿਆਪਕ ਤੌਰ 'ਤੇ ਭਾਰਤੀ ਸਿਨੇਮਾ ਦੀਆਂ ਮਹਾਨ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 33 ਸਾਲਾਂ ਦੇ ਕਰੀਅਰ ਵਿੱਚ, ਬਾਲ ਅਭਿਨੇਤਰੀ ਤੋਂ ਬਾਲਗ ਤੱਕ, ਉਸਨੇ 90 ਤੋਂ ਵੱਧ ਫਿਲਮਾਂ ਵਿੱਚ ਅਭਿਨੈ ਕੀਤਾ। ਉਸਦੀ ਮੌਤ 38 ਸਾਲ ਦੀ ਉਮਰ ਵਿੱਚ, ਜਿਗਰ ਦੇ ਸਿਰੋਸਿਸ ਤੋਂ ਹੋਈ ਸੀ, ਜੋ ਉਸਦੀ ਸ਼ਰਾਬ ਨਾਲ ਜੁੜੀ ਹੋਈ ਹੈ।

ਮੀਨਾ ਕੁਮਾਰੀ
ਮੀਨਾ ਕੁਮਾਰੀ
ਮੀਨਾ ਕੁਮਾਰੀ ਅੰ. 1957
ਜਨਮ
ਮਾਹਜਬੀਨ ਬਾਨੋ

(1933-08-01)1 ਅਗਸਤ 1933
ਮੌਤ31 ਮਾਰਚ 1972(1972-03-31) (ਉਮਰ 38)
ਦਫ਼ਨਾਉਣ ਦੀ ਜਗ੍ਹਾਰਹਿਮਤਾਬਾਦ ਕਬਰਸਤਾਨ, ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਮਟ੍ਰੈਜਡੀ ਕਵੀਨ, ਮੰਜੂ, ਮੀਨਾਜੀ, ਚੀਨੀ ਡੌਲ,
ਫਿਮੇਲ ਗੁਰੂ ਦੱਤ, ਭਾਰਤੀ ਫਿਲਮਾਂ ਦੀ ਸਿੰਡਰੇਲਾ
ਪੇਸ਼ਾ
  • ਅਭਿਨੇਤਰੀ
  • ਕਵੀ
  • ਗਾਇਕ
  • ਕਾਸਟਿਊਮ ਡਿਜ਼ਾਈਨਰ
ਸਰਗਰਮੀ ਦੇ ਸਾਲ1939–1972
ਜੀਵਨ ਸਾਥੀ
(ਵਿ. 1952; ਅ. 1964)
ਸੰਗੀਤਕ ਕਰੀਅਰ
ਵੰਨਗੀ(ਆਂ)
Writing career
ਕਲਮ ਨਾਮਨਾਜ਼
ਦਸਤਖ਼ਤ
ਮੀਨਾ ਕੁਮਾਰੀ

ਕੁਮਾਰੀ ਨੇ ਸਰਬੋਤਮ ਅਭਿਨੇਤਰੀ ਸ਼੍ਰੇਣੀ ਵਿੱਚ ਚਾਰ ਫਿਲਮਫੇਅਰ ਅਵਾਰਡ ਜਿੱਤੇ। ਉਹ 1954 ਵਿੱਚ ਬੈਜੂ ਬਾਵਰਾ ਲਈ ਸ਼ੁਰੂਆਤੀ ਫਿਲਮਫੇਅਰ ਸਰਵੋਤਮ ਅਭਿਨੇਤਰੀ ਅਵਾਰਡ ਦੀ ਪ੍ਰਾਪਤਕਰਤਾ ਸੀ ਅਤੇ ਪਰਿਣੀਤਾ ਲਈ ਦੂਜੇ ਫਿਲਮਫੇਅਰ ਅਵਾਰਡ (1955) ਵਿੱਚ ਲਗਾਤਾਰ ਜਿੱਤ ਪ੍ਰਾਪਤ ਕੀਤੀ ਸੀ। ਕੁਮਾਰੀ ਨੇ 10ਵੇਂ ਫਿਲਮਫੇਅਰ ਅਵਾਰਡ (1963) ਵਿੱਚ ਤਿੰਨੋਂ ਸਰਬੋਤਮ ਅਭਿਨੇਤਰੀ ਨਾਮਜ਼ਦਗੀਆਂ ਪ੍ਰਾਪਤ ਕਰਕੇ ਇਤਿਹਾਸ ਰਚਿਆ, ਅਤੇ ਸਾਹਿਬ ਬੀਬੀ ਔਰ ਗੁਲਾਮ ਵਿੱਚ ਆਪਣੇ ਪ੍ਰਦਰਸ਼ਨ ਲਈ ਜਿੱਤੀ। 13ਵੇਂ ਫਿਲਮਫੇਅਰ ਅਵਾਰਡਸ (1966) ਵਿੱਚ, ਉਸਨੇ ਕਾਜਲ ਲਈ ਆਪਣਾ ਆਖਰੀ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ। ਆਲੋਚਕਾਂ ਨੇ ਨੋਟ ਕੀਤਾ ਹੈ ਕਿ ਸਾਹਿਬ ਬੀਬੀ ਔਰ ਗੁਲਾਮ ਵਿੱਚ ਉਸਦਾ ਕਿਰਦਾਰ ਉਸਦੇ ਜੀਵਨ ਵਰਗਾ ਹੈ।

ਜੀਵਨ

ਮੀਨਾ ਕੁਮਾਰੀ ਦਾ ਜਨਮ 1 ਅਗਸਤ 1933 ਨੂੰ, ਬਤੌਰ ਮਾਹਜਬੀਨ ਬਾਨੋ, ਪਿਤਾ ਅਲੀ ਬਖ਼ਸ਼ ਦੇ ਘਰ ਮਾਂ ਇਕਬਾਲ ਬੇਗਮ ਦੀ ਕੁੱਖੋਂ ਬਰਤਾਨਵੀ ਭਾਰਤ ਵਿੱਚ ਬੰਬੇ (ਅੱਜ-ਕੱਲ੍ਹ ਮੁੰਬਈ) ਵਿਖੇ ਇੱਕ ਸੁੰਨੀ ਮੁਸਲਮਾਨ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਇੱਕ ਉਰਦੂ ਸ਼ਾਇਰ ਅਤੇ ਸੰਗੀਤਕਾਰ ਸਨ ਜਿਹਨਾਂ ਨੇ ਈਦ ਕਾ ਚਾਂਦ ਵਰਗੀਆਂ ਫ਼ਿਲਮਾਂ ਵਿੱਚ ਛੋਟੇ-ਛੋਟੇ ਕਿਰਦਾਰ ਨਿਭਾਏ ਅਤੇ ਸ਼ਾਹੀ ਲੁਟੇਰੇ ਜਿਹੀਆਂ ਫ਼ਿਲਮਾਂ ਦਾ ਸੰਗੀਤ ਵੀ ਦਿੱਤਾ। ਕੁਮਾਰੀ ਦੀ ਮਾਂ ਉਸ ਦੇ ਪਿਤਾ ਦੀ ਦੂਜੀ ਪਤਨੀ ਸੀ ਜੋ ਪਹਿਲਾਂ ਕਾਮਿਨੀ ਨਾਂ ਹੇਠ ਇੱਕ ਸਟੇਜ ਅਦਾਕਾਰਾ ਸੀ। ਉਸ ਦਾ ਵਿਆਹ ਹਦਾਇਤਕਾਰ ਕਮਾਲ ਅਮਰੋਹੀ ਨਾਲ ਹੋਇਆ। ਮੀਨਾ ਕੁਮਾਰੀ ਦਾ ਬਚਪਨ ਮੁੰਬਈ ਵਿੱਚ ਬੀਤਿਆ ਅਤੇ ਉਸ ਦਾ ਅੰਤ ਵੀ ਮੁੰਬਈ ਵਿੱਚ ਹੀ ਹੋਇਆ। ਉਹ ਸਿਰਫ਼ 6 ਸਾਲ ਦੀ ਸੀ ਜਦੋਂ ਉਸ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮੀਨਾ ਕੁਮਾਰੀ ਦੀ ਫ਼ਿਲਮ ਦਾਇਰਾ, ਦੋ ਬੀਘਾ ਜ਼ਮੀਨ ਅਤੇ ਪਰਿਨੀਤਾ ਬਹੁਤ ਹਿੱਟ ਹੋਈਆਂ। ਉਸ ਦੇ ਫ਼ਿਲਮ ਪਰਿਨੀਤਾ ਵਿਚਲੇ ਕਿਰਦਾਰ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਸ ਨੇ ਜ਼ਿਆਦਾਤਰ ਫ਼ਿਲਮਾਂ ਵਿੱਚ ਦੁਖਦਾਈ ਤੇ ਸਤਾਈ ਹੋਈ ਔਰਤ ਦੇ ਕਿਰਦਾਰ ਨਿਭਾਏ। ਉਸ ਦਾ ਵਿਆਹ ਫ਼ਿਲਮਸਾਜ਼ ਕਮਾਲ ਅਮਰੋਹੀ ਨਾਲ ਹੋਇਆ, ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਾ ਚੱਲਿਆ ਤੇ ਉਹ 1964 ਵਿੱਚ ਕਮਾਲ ਅਮਰੋਹੀ ਤੋਂ ਵੱਖ ਹੋ ਗਈ। ਫ਼ਿਲਮ ਪਾਕੀਜ਼ਾ ਵਿਚਲੇ ਮੀਨਾ ਕੁਮਾਰੀ ਦੇ ਕਿਰਦਾਰ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਹੈ। ਇਸ ਨਾਲ ਮੀਨਾ ਕੁਮਾਰੀ ਦੇਸ਼-ਵਿਦੇਸ਼ ਵਿੱਚ ਪ੍ਰਸਿੱਧੀ ਹੋ ਗਈ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਮੀਨਾ ਕੁਮਾਰੀ ਕਵਿਤਾਵਾਂ ਵੀ ਲਿਖਦੀ ਸੀ, ਪਰ ਉਹ ਕਵਿਤਾਵਾਂ ਨੂੰ ਛਪਵਾਉਂਦੀ ਨਹੀਂ ਸੀ।

ਟੈਗੋਰ ਪਰਿਵਾਰ ਨਾਲ ਸੰਬੰਧ

ਕਿਹਾ ਜਾਂਦਾ ਹੈ ਕਿ ਮੀਨਾ ਕੁਮਾਰੀ ਦੀ ਦਾਦੀ, ਹੇਮ ਸੁੰਦਰੀ ਟੈਗੋਰ ਜਾਂ ਤਾਂ ਰਬਿੰਦਰਨਾਥ ਟੈਗੋਰ ਦੇ ਦੂਰ ਦੇ ਚਚੇਰੇ ਭਰਾ ਦੀ ਧੀ ਜਾਂ ਵਿਧਵਾ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ, ਉਸ ਦੇ ਪਰਿਵਾਰ ਦੁਆਰਾ ਮਜ਼ਬੂਰ ਹੋ ਕੇ, ਉਹ ਮੇਰਠ ਚਲੀ ਗਈ, ਇੱਕ ਨਰਸ ਬਣ ਗਈ, ਪਿਆਰੇ ਲਾਲ ਸ਼ਾਕਿਰ ਮੇਰੂਤੀ (1880-1956) ਨਾਮਕ ਇੱਕ ਈਸਾਈ ਨਾਲ ਵਿਆਹ ਕੀਤਾ ਜੋ ਇੱਕ ਉਰਦੂ ਪੱਤਰਕਾਰ ਸੀ ਅਤੇ ਈਸਾਈ ਧਰਮ ਅਪਣਾ ਲਿਆ ਸੀ। ਹੇਮ ਸੁੰਦਰੀ ਦੀਆਂ ਦੋ ਧੀਆਂ ਸਨ; ਉਨ੍ਹਾਂ ਵਿੱਚੋਂ ਇੱਕ ਮੀਨਾ ਕੁਮਾਰੀ ਦੀ ਮਾਂ ਪ੍ਰਭਾਵਵਤੀ ਸੀ।

ਫਿਲਮਾਂ

ਮੀਨਾ ਕੁਮਾਰੀ ਇੱਕ ਅਜਿਹੀ ਅਦਾਕਾਰਾ ਸੀ ਜਿਸ ਦੀ ਬਿਹਤਰੀਨ ਅਦਾਕਾਰੀ ਤੇ ਸੁੰਦਰਤਾ ਦਾ ਲੋਹਾ ਸਾਰੀ ਦੁਨੀਆ ਹੀ ਮੰਨਦੀ ਸੀ। ਉਸ ਨੇ ਫ਼ਿਲਮ ਪਾਕੀਜ਼ਾ, ਦੁਸ਼ਮਨ, ਮੇਰੇ ਅਪਨੇ, ਜਵਾਬ, ਮੰਝਲੀ ਦੀਦੀ, ਨੂਰ ਜਹਾਂ, ਚੰਦਨ ਕਾ ਪਾਲਨਾ, ਬਹੂ ਬੇਗ਼ਮ, ਫੂਲ ਔਰ ਪੱਥਰ, ਕਾਜਲ, ਭੀਗੀ ਰਾਤ, ਗ਼ਜ਼ਲ, ਬੇਨਜ਼ੀਰ, ਚਿਤਰਲੇਖਾ, ਦਿਲ ਏਕ ਮੰਦਿਰ, ਅਕੇਲੀ ਮਤ ਜਾਇਓ, ਕਿਨਾਰੇ ਕਿਨਾਰੇ, ਆਰਤੀ, ਪਿਆਰ ਕਾ ਸਾਗਰ, ਕੋਹਿਨੂਰ, ਦਿਲ ਅਪਨਾ ਪ੍ਰੀਤ ਪਰਾਈ, ਚਾਰ ਦਿਨ ਚਾਰ ਰਾਹੇਂ, ਸਹਾਰਾ, ਫਰਿਸ਼ਤਾ, ਯਹੂਦੀ, ਸਵੇਰਾ, ਬੈਜੂ ਬਾਵਰਾ, ਤਮਾਸ਼ਾ, ਪਰਿਨੀਤਾ ਅਤੇ ਸਨਮ ਵਿੱਚ ਆਪਣੀ ਅਦਾਕਾਰੀ ਨਾਲ ਦੁਨੀਆ ਨੂੰ ਜਿੱਤ ਲਿਆ ਸੀ। ਮੀਨਾ ਕੁਮਾਰੀ ਨੂੰ 1954,1955, 1963 ਤੇ 1966 ਵਿੱਚ ਫਿਲਮ ਫੇਅਰ ਸਰਵਸ਼੍ਰੇਸਠ ਅਭਿਨੇਤਰੀ ਪੁਰਸਕਾਰ ਮਿਲੇ।

ਮੌਤ

ਸ਼ਰਾਬ ਦੀ ਆਦਤ ਹੋਣ ਕਰ ਕੇ ਉਸਨੂੰ ਜਿਗਰ ਦੀ ਬਿਮਾਰੀ ਹੋ ਗਈ ਸੀ। ਉਸ ਦੀ ਫ਼ਿਲਮ ਪਾਕੀਜ਼ਾ ਦੇ ਰਿਲੀਜ਼ ਤੋਂ ਹੋਣ ਦੋ ਕੁ ਮਹੀਨਿਆਂ ਬਾਅਦ ਹੀ 31 ਮਾਰਚ 1972 ਨੂੰ ਉਸ ਦੀ ਮੌਤ ਹੋ ਗਈ। ਉਹ ਇੱਕ ਸ਼ਾਇਰਾ ਵੀ ਸੀ ਅਤੇ ਨਾਜ਼ ਨਾਮ ਹੇਠ ਲਿਖਦੀ ਸੀ। ਉਸ ਦੀਆਂ ਉਰਦੂ ਨਜ਼ਮਾਂ ਉਸ ਦੀ ਮੌਤ ਤੋ ਬਾਅਦ ਛਪੀਆਂ।

ਇਹ ਵੀ ਵੇਖੋ

ਰਬਿੰਦਰਨਾਥ ਟੈਗੋਰ ਨਾਲ ਪਰਿਵਾਰਕ ਸਬੰਧ

ਮੀਨਾ ਕੁਮਾਰੀ ਦੀ ਦਾਦੀ ਹੇਮ ਸੁੰਦਰੀ ਰਬਿੰਦਰਨਾਥ ਟੈਗੋਰ ਦੀ ਭਤੀਜੀ ਸੀ,ਜਿਸ ਨੇ ਇੱਕ ਇਸਾਈ ਉਰਦੂ ਪੱਤਰਕਾਰ ਨਾਲ ਵਿਆਹ ਕਰਵਾ ਕੇ ਇਸਾਈ ਧਰਮ ਧਾਰਨ ਕਰ ਲਿਆ। ਹੇਮ ਸੁੰਦਰੀ ਦੀਆਂ ਦੋ ਧੀਆ ਵਿਚੋਂ ਪ੍ਰਭਾਵਤੀ ਮੀਨਾ ਕੁਮਾਰੀ ਦੀ ਮਾਂ ਸੀ।

ਕਿਤਾਬਾਂ

ਮੀਨਾ ਕੁਮਾਰੀ ਵੱਲੋਂ ਲਿਖੀਆਂ ਕਵਿਤਾਵਾਂ ਦੀ ਇੱਕ ਕਿਤਾਬ "ਤਨਹਾ ਚਾਂਦ" ਦੇ ਸਿਰਲੇਖ ਹੇਠ ਗੁਲਜ਼ਾਰ ਵੱਲੋਂ 1972 ਵਿੱਚ ਮੀਨਾ ਕੁਮਾਰੀ ਦੀ ਮੌਤ ਦੇ ਬਾਅਦ ਛਪਵਾਈ ਗਈ।

ਹਵਾਲੇ

Tags:

ਮੀਨਾ ਕੁਮਾਰੀ ਜੀਵਨਮੀਨਾ ਕੁਮਾਰੀ ਫਿਲਮਾਂਮੀਨਾ ਕੁਮਾਰੀ ਮੌਤਮੀਨਾ ਕੁਮਾਰੀ ਇਹ ਵੀ ਵੇਖੋਮੀਨਾ ਕੁਮਾਰੀ ਰਬਿੰਦਰਨਾਥ ਟੈਗੋਰ ਨਾਲ ਪਰਿਵਾਰਕ ਸਬੰਧਮੀਨਾ ਕੁਮਾਰੀ ਕਿਤਾਬਾਂਮੀਨਾ ਕੁਮਾਰੀ ਹਵਾਲੇਮੀਨਾ ਕੁਮਾਰੀਭਾਰਤ ਦਾ ਸਿਨੇਮਾਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਸਿੱਖ ਧਰਮ ਦਾ ਇਤਿਹਾਸਗੁਰਮੁਖੀ ਲਿਪੀਪੰਜਾਬੀ ਟੀਵੀ ਚੈਨਲਬਾਸਕਟਬਾਲਮਨੋਜ ਪਾਂਡੇਮਿਆ ਖ਼ਲੀਫ਼ਾਕੰਨਕਹਾਵਤਾਂਹਲਫੀਆ ਬਿਆਨਪਛਾਣ-ਸ਼ਬਦਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕੰਪਿਊਟਰਮੇਰਾ ਪਿੰਡ (ਕਿਤਾਬ)ਮਿਰਜ਼ਾ ਸਾਹਿਬਾਂਸਿੰਘ ਸਭਾ ਲਹਿਰਪੰਜਾਬੀ ਲੋਕ ਖੇਡਾਂਭਾਰਤ ਦਾ ਆਜ਼ਾਦੀ ਸੰਗਰਾਮਕ੍ਰਿਸ਼ਨਅਰਬੀ ਭਾਸ਼ਾਪੰਜਾਬੀ ਕਿੱਸਾਕਾਰਅਲਵੀਰਾ ਖਾਨ ਅਗਨੀਹੋਤਰੀਸਾਇਨਾ ਨੇਹਵਾਲਮਨੁੱਖੀ ਦਿਮਾਗਸਰੀਰ ਦੀਆਂ ਇੰਦਰੀਆਂਕੈਨੇਡਾਪੁਆਧੀ ਉਪਭਾਸ਼ਾਵਿਆਹ ਦੀਆਂ ਕਿਸਮਾਂਚੌਪਈ ਸਾਹਿਬਵੇਅਬੈਕ ਮਸ਼ੀਨਪੰਜਾਬ ਦੇ ਮੇਲੇ ਅਤੇ ਤਿਓੁਹਾਰਹਰੀ ਸਿੰਘ ਨਲੂਆਬਠਿੰਡਾ (ਲੋਕ ਸਭਾ ਚੋਣ-ਹਲਕਾ)ਸੇਵਾਗੁਰਦੁਆਰਾ ਬੰਗਲਾ ਸਾਹਿਬਸਾਕਾ ਸਰਹਿੰਦਸੰਰਚਨਾਵਾਦਬਿਧੀ ਚੰਦਧਾਰਾ 370ਰਾਜਨੀਤੀ ਵਿਗਿਆਨਸਾਰਾਗੜ੍ਹੀ ਦੀ ਲੜਾਈਹਿਮਾਲਿਆਆਪਰੇਟਿੰਗ ਸਿਸਟਮਹਵਾ ਪ੍ਰਦੂਸ਼ਣਮਹਾਂਰਾਣਾ ਪ੍ਰਤਾਪਚਰਖ਼ਾਮਦਰ ਟਰੇਸਾਲੋਹੜੀਰਾਗ ਸੋਰਠਿਮਹਿੰਗਾਈ ਭੱਤਾਮੌਤ ਅਲੀ ਬਾਬੇ ਦੀ (ਕਹਾਣੀ)ਸੋਨਾਰਾਣੀ ਤੱਤਨਿੱਕੀ ਬੇਂਜ਼ਇਟਲੀਰਾਣੀ ਲਕਸ਼ਮੀਬਾਈਰਾਜ (ਰਾਜ ਪ੍ਰਬੰਧ)ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਤਰਨ ਤਾਰਨ ਸਾਹਿਬਸੁਰ (ਭਾਸ਼ਾ ਵਿਗਿਆਨ)ਮੈਰੀ ਕੋਮਡਿਸਕਸਫ਼ਰੀਦਕੋਟ ਸ਼ਹਿਰਬਾਬਾ ਬੁੱਢਾ ਜੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਬੇਅੰਤ ਸਿੰਘਸਰਕਾਰਦੁਸਹਿਰਾਪ੍ਰਦੂਸ਼ਣਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਗੁਰੂ ਅੰਗਦਡੇਂਗੂ ਬੁਖਾਰਜਰਨੈਲ ਸਿੰਘ ਭਿੰਡਰਾਂਵਾਲੇਗੁਰੂ ਤੇਗ ਬਹਾਦਰਲੋਕਧਾਰਾਮਾਤਾ ਸਾਹਿਬ ਕੌਰ🡆 More