ਮਾਤ੍ਰ ਮੌਤ

ਮਾਤ੍ਰ ਮੌਤ ਜਾਂ ਮਾਤ੍ਰ ਮੌਤ ਦਰ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਦੁਆਰਾ ਪਰਿਭਾਸ਼ਤ ਕੀਤੀ ਗਈ ਹੈ ਗਰਭਵਤੀ ਹੋਣ ਸਮੇਂ ਜਾਂ ਕਿਸੇ ਗਰਭ ਦੇ ਸਮਾਪਤ ਹੋਣ ਦੇ 42 ਦਿਨਾਂ ਦੇ ਅੰਦਰ, ਗਰਭ ਅਵਸਥਾ ਦੇ ਸਮੇਂ ਅਤੇ ਸਥਾਨ ਤੋਂ ਬੇਲਾਗ ਤੌਰ ਤੇ, ਜਾਂ ਗਰਭ ਅਵਸਥਾ ਨਾਲ ਸੰਬੰਧਿਤ ਕਿਸੇ ਵੀ ਕਾਰਨ ਜਾਂ ਇਸ ਦੇ ਪ੍ਰਬੰਧਨ ਕਰਕੇ ਹੋਈ ਹੋਵੇ ਪਰ ਐਕਸੀਡੈਂਟਲ ਜਾਂ ਅਚਾਨਕ ਨਹੀਂ।

ਮਾਤ੍ਰ ਮੌਤ
ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਦੇ ਟੀਚੇ ਨੂੰ

ਡਬਲਯੂਐਚਓ ਦੀ ਪਰਿਭਾਸ਼ਾ ਨੂੰ ਸੋਧਦੇ ਹੋਏ, ਸੀਡੀਸੀ ਨੇ ਵਿਚਾਰਅਧੀਨ ਅਵਧੀ ਨੂੰ ਵਧਾਇਆ ਹੈ ਤਾਂ ਜੋ ਗਰਭ ਅਵਸਥਾ ਦੇ ਅੰਤ ਤੋਂ ਬਾਅਦ ਨਤੀਜੇ ਨੂੰ ਨਜ਼ਰੰਦਾਜ਼ ਕਰਦੇ ਹੋਏ 1 ਸਾਲ ਤੱਕ ਦੇ ਅੰਦਰ ਹੋਈ ਮੌਤ ਇਸ ਸ਼ਾਮਲ ਕੀਤੀ ਜਾ ਸਕੇ।

ਪ੍ਰਦਰਸ਼ਨ ਦੇ ਦੋ ਸੰਕੇਤਕ ਹਨ ਜੋ ਕਈ ਵਾਰੀ ਇੱਕ ਦੂਜੇ ਦੀ ਥਾਂ ਵਰਤ ਲਏ ਜਾਂਦੇ ਹਨ: ਜਣੇਪਾ ਮੌਤ ਦਰ ਅਨੁਪਾਤ ਅਤੇ ਜਣੇਪਾ ਮੌਤ ਦਰ, ਜੋ ਦੋਵੇਂ ਸੰਖੇਪ ਰੂਪ ਵਿੱਚ "ਐਮਐਮਆਰ" ਹਨ। ਇਸ ਨਾਲ ਦੋਨੋਂ ਰਲਗੱਡ ਹੋ ਜਾਂਦੇ ਹਨ। ਸਾਲ 1990 ਤੋਂ 2017 ਤੱਕ, ਵਿਸ਼ਵ ਮਾਂ ਦੀ ਮੌਤ ਦਰ 44% ਘਟ ਗਈ ਸੀ, ਪਰ ਫਿਰ ਵੀ ਹਰ ਦਿਨ 830 ਔਰਤਾਂ ਗਰਭ ਅਵਸਥਾ ਜਾਂ ਜਣੇਪੇ ਨਾਲ ਸਬੰਧਤ ਕਾਰਨਾਂ ਕਰਕੇ ਮਰ ਜਾਂਦੀਆਂ ਹਨ।ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂ.ਐੱਨ.ਐੱਫ.ਪੀ.ਏ.) 2017 ਦੀ ਰਿਪੋਰਟ ਦੇ ਅਨੁਸਾਰ, ਇਹ "ਹਰ ਦੋ ਮਿੰਟਾਂ ਵਿੱਚ ਤਕਰੀਬਨ ਇੱਕ ਔਰਤ ਦੇ ਬਰਾਬਰ ਹੈ ਅਤੇ ਜਿਹੜੀ ਔਰਤ ਮਰਦੀ ਹੈ, ਹਰੇਕ ਦੇ ਲਈ 20 ਜਾਂ 30 ਨੂੰ ਗੰਭੀਰ ਜਾਂ ਲੰਮੇ ਸਮੇਂ ਦੇ ਸਿੱਟਿਆਂ ਵਾਲੀਆਂ ਜਟਿਲਤਾਵਾਂ ਪੇਸ਼ ਅਉਂਦੀਆਂ ਹਨ। ਇਹ ਮੌਤਾਂ ਅਤੇ ਜਖਮਾਂ ਵਿੱਚੋਂ ਬਹੁਤੀਆਂ ਦੀ ਪੂਰੀ ਤਰ੍ਹਾਂ ਰੋਕਥਾਮ ਸੰਭਵ ਹੈ। ”

ਯੂ.ਐੱਨ.ਐੱਫ.ਪੀ.ਏ.ਨੇ ਅਨੁਮਾਨ ਲਗਾਇਆ ਗਿਆ ਹੈ ਕਿ 2015 ਵਿੱਚ 303,000 ਔਰਤਾਂ ਗਰਭ ਅਵਸਥਾ ਜਾਂ ਬੱਚੇ ਦੇ ਜਨਮ ਨਾਲ ਸੰਬੰਧਤ ਕਾਰਨਾਂ ਕਰਕੇ ਮਰ ਗਈਆਂ ਸਨ। ਇਸ ਦੇ ਕਾਰਨ ਗੰਭੀਰ ਖੂਨ ਵਹਿਣਾ ਤੋਂ ਲੈ ਕੇ ਪੀੜਾਂ ਦੀ ਰੁਕਾਵਟ ਤੱਕ ਬਣਦੇ ਹਨ। ਇਨ੍ਹਾਂ ਦੀ ਰੋਕਥਾਮ ਲਈ ਬਹੁਤ ਪ੍ਰਭਾਵਸ਼ਾਲੀ ਦਖਲ ਹਨ। ਜਿਵੇਂ ਕਿ ਔਰਤਾਂ ਹੁਣ ਪਰਿਵਾਰ ਨਿਯੋਜਨ ਅਤੇ ਬੈਕਅਪ ਐਮਰਜੈਂਸੀ ਪ੍ਰਸੂਤੀ ਦੇਖਭਾਲ ਸਹਿਤ ਕੁਸ਼ਲ ਜਨਮ ਨਿਗਰਾਨੀ ਤੱਕ ਪਹੁੰਚ ਕਰ ਸਕਦੀਆਂ ਹਨ, ਇਸ ਲਈ ਵਿਸ਼ਵਵਿਆਪਕ ਜਣਨ ਮੌਤ ਦਰ ਅਨੁਪਾਤ 1990 ਵਿੱਚ ਪ੍ਰਤੀ 100,000 ਜੀਵਤ ਜਨਮ ਤੋਂ 385 ਜਣੀਆਂ ਦੀ ਮੌਤ ਤੋਂ ਘਟ ਕੇ 2015 ਵਿੱਚ ਪ੍ਰਤੀ 100,000 ਜੀਵਤ ਜਨਮਾਂ ਵਿੱਚ 216 ਮੌਤਾਂ ਹੋ ਗਈ ਹੈ, ਅਤੇ ਬਹੁਤ ਸਾਰੇ ਦੇਸ਼ਾਂ ਨੇ ਇਨ੍ਹਾਂ ਪਿਛਲੇ 10 ਸਾਲਾਂ ਵਿੱਚ ਜਣੇਪਾ ਮੌਤ ਦੀ ਦਰ ਨੂੰ ਅੱਧਾ ਕਰ ਦਿੱਤਾ ਹੈ।

ਹਾਲਾਂਕਿ ਜਣੇਪੇ ਦੀ ਮੌਤ ਦਰ ਨੂੰ ਘਟਾਉਣ ਦੇ ਯਤਨ ਕੀਤੇ ਗਏ ਹਨ, ਇਸ ਵਿੱਚ ਸੁਧਾਰ ਲਈ ਅਜੇ ਹੋਰ ਬਹੁਤ ਜ਼ਿਆਦਾ ਜਗ੍ਹਾ ਹੈ, ਖ਼ਾਸਕਰ ਗ਼ਰੀਬ ਖੇਤਰਾਂ ਵਿਚ। ਅਫਰੀਕਾ ਅਤੇ ਏਸ਼ੀਆ ਦੇ ਗ਼ਰੀਬ ਭਾਈਚਾਰਿਆਂ ਵਿੱਚ 85% ਤੋਂ ਵੱਧ ਜਣੀਆਂ ਦੀ ਮੌਤ ਹੁੰਦੀ ਹੈ। ਮਾਂ ਦੀ ਮੌਤ ਦੇ ਨਤੀਜੇ ਵਜੋਂ ਲਾਚਾਰ ਕਮਜ਼ੋਰ ਪਰਿਵਾਰਾਂ ਵਿੱਚ ਨਿਕਲਦਾ ਹੈ। ਉਨ੍ਹਾਂ ਦੇ ਬੱਚੇ, ਜੇ ਉਹ ਬੱਚੇ ਦੇ ਜਨਮ ਵੇਲੇ ਬਚ ਵੀ ਜਾਂਦੇ ਹਨ, ਤਾਂ ਉਨ੍ਹਾਂ ਦੇ ਦੂਜੇ ਜਨਮਦਿਨ ਤੋਂ ਪਹਿਲਾਂ ਉਨ੍ਹਾਂ ਦੀ ਮੌਤ ਹੋਣ ਦਾ ਖਦਸ਼ਾ ਵਧੇਰੇ ਹੁੰਦਾ ਹੈ।

ਹਵਾਲੇ

ਬਾਹਰੀ ਲਿੰਕ

Tags:

🔥 Trending searches on Wiki ਪੰਜਾਬੀ:

ਸਮਾਂ ਖੇਤਰਹਾੜੀ ਦੀ ਫ਼ਸਲਛਾਇਆ ਦਾਤਾਰਸੁਕਰਾਤਉਰਦੂ ਗ਼ਜ਼ਲਮਨੋਜ ਪਾਂਡੇਕਾਰੋਬਾਰਕਾਗ਼ਜ਼ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਗੁਰਸੇਵਕ ਮਾਨਅਰਥ ਅਲੰਕਾਰਰਾਧਾ ਸੁਆਮੀਕਾਜਲ ਅਗਰਵਾਲਹੁਸਤਿੰਦਰਰਹਿਰਾਸਚਿੱਟਾ ਲਹੂਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਚੀਨਮਾਝੀਲੁਧਿਆਣਾਖੇਤੀਬਾੜੀਵਾਲਮੀਕਸਮਾਂਲੋਕ ਸਭਾਮੁਹੰਮਦ ਗ਼ੌਰੀਪੰਜਾਬ, ਭਾਰਤ ਦੇ ਜ਼ਿਲ੍ਹੇਪਾਚਨਧਨੀ ਰਾਮ ਚਾਤ੍ਰਿਕਮਜ਼੍ਹਬੀ ਸਿੱਖਟਰਾਂਸਫ਼ਾਰਮਰਸ (ਫ਼ਿਲਮ)ਮੁੱਖ ਸਫ਼ਾਇੰਟਰਨੈੱਟਪੰਜਾਬੀ ਅਧਿਆਤਮਕ ਵਾਰਾਂਪ੍ਰਯੋਗਵਾਦੀ ਪ੍ਰਵਿਰਤੀਜਰਗ ਦਾ ਮੇਲਾਸੱਭਿਆਚਾਰਜੱਟ ਸਿੱਖਹਸਪਤਾਲਬਿਰਤਾਂਤਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਵੈਦਿਕ ਕਾਲਕਿਰਿਆਹੰਸ ਰਾਜ ਹੰਸਗ਼ਦਰ ਲਹਿਰਦਮਦਮੀ ਟਕਸਾਲਵੋਟ ਦਾ ਹੱਕਬਾਬਰਗਣਿਤਸੂਰਜਵਿਰਾਟ ਕੋਹਲੀਗੌਤਮ ਬੁੱਧਦਿੱਲੀ ਸਲਤਨਤਕੋਹਿਨੂਰਗੁਰਬਾਣੀ ਦਾ ਰਾਗ ਪ੍ਰਬੰਧਅਨੁਕਰਣ ਸਿਧਾਂਤਦੂਜੀ ਸੰਸਾਰ ਜੰਗਪੰਜਾਬੀਵੱਲਭਭਾਈ ਪਟੇਲਲੂਣਾ (ਕਾਵਿ-ਨਾਟਕ)ਪੰਜਾਬੀ ਨਾਟਕਮਦਰੱਸਾਯਥਾਰਥਵਾਦ (ਸਾਹਿਤ)ਮਾਂਜਰਨੈਲ ਸਿੰਘ ਭਿੰਡਰਾਂਵਾਲੇਪਲਾਸੀ ਦੀ ਲੜਾਈਸ਼ਬਦ ਅਲੰਕਾਰਅਮਰਿੰਦਰ ਸਿੰਘ ਰਾਜਾ ਵੜਿੰਗਪ੍ਰਿੰਸੀਪਲ ਤੇਜਾ ਸਿੰਘਪਾਲੀ ਭਾਸ਼ਾਘੜਾਭੱਖੜਾਪੰਜਾਬੀ ਕਹਾਣੀਪੰਜਾਬੀ ਸਾਹਿਤ ਦਾ ਇਤਿਹਾਸਗੋਲਡਨ ਗੇਟ ਪੁਲਸਾਹਿਤ ਅਤੇ ਮਨੋਵਿਗਿਆਨਕੱਪੜੇ ਧੋਣ ਵਾਲੀ ਮਸ਼ੀਨ🡆 More